14. ਇਬਰਾਹੀਮ
1ਅਲਿਫ.ਲਾਮ.ਰਾਅ., ਇਹ ਕਿਤਾਬ ਹੈ, ਜਿਸ ਨੂੰ ਅਸੀਂ ਤੁਹਾਡੇ ਵੱਲ ਉਤਾਰਿਆ ਹੈ, ਤਾਂ ਕਿ ਤੁਹਾਨੂੰ (ਲੋਕਾਂ ਨੂੰ) ਹਨੇਰੇ ਵਿਚੋਂ' ਕੱਢ ਕੇ ਪ੍ਰਕਾਸ਼ ਵੱਲ ਲੈ ਆਈਏ। ਉਨ੍ਹਾਂ ਦੇ ਰੱਬ ਦੇ ਹੁਕਮ ਨਾਲ ਸ਼ਕਤੀਸ਼ਾਲੀ ਅਤੇ ਸਲਾਹੁਣ ਯੋਗ ਅੱਲਾਹ ਦੇ ਰਾਹ ਵੱਲ।
2ਉਸ ਅੱਲਾਹ ਵੱਲ ਕਿ ਆਕਾਸ਼ਾਂ ਅਤੇ ਧਰਤੀ ਵਿਜ਼ ਜੋ ਕੂਝ ਹੈ, ਸਾਰਾ ਉਸੇ ਦਾ ਹੈ ਅਤੇ ਇਨਕਾਰੀਆਂ ਲਈ ਇੱਕ ਬਹੁਤ ਤਬਾਹਕੂਨ ਆਫ਼ਤ ਹੈ।
3ਜੋ ਪ੍ਰਲੋਕ ਦੀ ਤੁਲਨਾ ਵਿਚ ਸੰਸਾਰਿਕ ਜੀਵਨ ਨੂੰ ਪਸੰਦ ਕਰਦੇ ਹਨ ਅਤੇ ਅੱਲਾਹ ਦੇ ਰਾਹ ਵਿਚੋਂ' ਰੋਕਦੇ ਹਨ ਅਤੇ ਉਸ ਵਿਚੋਂ ਕਮੀਆਂ ਕੱਢਣਾ ਚਾਹੁੰਦੇ ਹਨ। ਇਹ ਲੋਕ ਰਾਹ ਤੋਂ ਭਟਕ ਕੇ ਦੂਰ ਜਾ ਡਿੱਗੇ ਹਨ।
4ਅਤੇ ਅਸੀਂ ਜਿਹੜਾ ਵੀ ਰਸੂਲ ਭੇਜਿਆ ਉਸ ਕੌਮ ਦੀ ਭਾਸ਼ਾ ਵਿਚ ਭੇਜਿਆ ਤਾਂ ਕਿ ਉਹ ਉਸ ਭਾਸ਼ਾ ਵਿਚ ਹੀ ਬਿਆਨ ਕਰ ਦੇਵੇ। ਫਿਰ ਅੱਲਾਹ ਜਿਸ ਨੂੰ ਚਾਹੁੰਦਾ ਹੈ ਭਟਕਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਚੰਗਾ ਰਾਹ ਬਖਸ਼ ਦਿੰਦਾ ਹੈ। ਉਹ ਸ਼ਕਤੀਸ਼ਾਲੀ ਅਤੇ ਸਭ ਕੂਝ ਦਾ ਜਾਣਨਹਾਰ ਹੈ।
5ਅਤੇ ਅਸੀਂ ਮੂਸਾ ਨੂੰ ਅਪਣੀਆਂ ਨਿਸ਼ਾਨੀਆਂ ਨਾਲ ਭੇਜਿਆ ਕਿ ਅਪਣੀ ਕੌਮ ਨੂੰ ਹਨੇਰਿਆਂ ਵਿਚੋਂ ਕੱਢ ਕੇ ਰੌਸ਼ਨੀ ਵਿਚ ਲੈ ਆਉ। ਉਨ੍ਹਾਂ ਨੂੰ ਅੱਲਾਹ ਦੇ ਦਿਨਾਂ ਦੀ ਯਾਦ ਕਰਾਉ। ਕੋਈ ਸ਼ੱਕ ਨਹੀਂ ਉਨ੍ਹਾਂ ਦੇ ਅੰਦਰ ਵੱਡੀਆਂ ਨਿਸ਼ਾਨੀਆਂ ਹਨ, ਹਰੇਕ ਉਸ ਬੰਦੇ ਲਈ ਜਿਹੜੇ ਧੀਰਜ ਰਖਦੇ ਹਨ ਅਤੇ (ਅੱਲਾਹ ਦੇ) ਸ਼ੁਕਰ ਗੁਜ਼ਾਰ ਹੁੰਦੇ ਹਨ।
6ਅਤੇ ਜਦੋਂ' ਮੂਸਾ ਨੇ ਆਪਣੀ ਕੌਮ ਨੂੰ ਆਖਿਆ, ਆਪਣੇ ਉੱਪਰ ਅੱਲਾਹ ਦੇ ਉਸ ਉਪਕਾਰ ਨੂੰ ਯਾਦ ਕਰੋਂ, ਜਦੋਂ ਉਸ ਨੇ ਤੁਹਾਨੂੰ ਫਿਰਔਨ ਦੀ ਕੌਮ ਤੋਂ ਛੁਡਾਇਆ, ਜਿਹੜੇ ਤੁਹਾਨੂੰ ਬਹੁਤ ਦੁੱਖ ਦਿੰਦੇ ਸਨ ਅਤੇ ਜਿਹੜੇ ਤੁਹਾਡੇ ਪੁੱਤਰਾਂ ਨੂੰ ਮਾਰ ਦਿੰਦੇ ਸਨ। ਤੁਹਾਡੀਆਂ ਔਰਤਾਂ ਨੂੰ ਜਿਉਂਦੇ ਰਖਦੇ ਸਨ। ਅਤੇ ਉਸ ਵਿਚ ਤੁਹਾਡੇ ਰੱਬ ਵੱਲੋਂ ਵੱਡਾ ਇਮਤਿਹਾਨ ਸੀ।
7ਅਤੇ ਜਦੋਂ ਰੱਬ ਨੇ ਤੁਹਾਨੂੰ ਸਾਵਧਾਨ ਕਰ ਦਿੱਤਾ ਕਿ ਜੇਕਰ ਤੁਸੀਂ ਸ਼ੁਕਰ ਗੁਜ਼ਾਰ ਹੋਵੇਗੇ ਤਾਂ ਮੈ' ਤੁਹਾਨੂੰ ਜਿਆਦਾ (ਫ਼ਲ) ਦੇਵਾਂਗਾ। ਅਤੇ ਜੇਕਰ ਤੁਸੀਂ ਨਾ ਸ਼ੁਕਰੀ ਕਰੋਗੇ ਤਾਂ ਮੇਰੀ ਸਜ਼ਾ ਬਹੁਤ ਸਖਤ ਹੈ।
8ਅਤੇ ਮੂਸਾ ਨੇ ਕਿਹਾ, ਕਿ ਜੇਕਰ ਤੁਸੀ ਅੱਵਗਿਆ ਕਰੋ ਤੇ ਧਰਤੀ ਦੇ ਸਾਰੇ ਲੋਕ ਵੀ ਇਨਕਾਰੀ ਹੋ ਜਾਣ ਤਾਂ ਅੱਲਾਹ ਨਿਰਲੇਪ ਹੈ, ਖੂਬੀਆਂ ਵਾਲਾ ਹੈ।
9ਕੀ ਤੁਹਾਨੂੰ ਉਨ੍ਹਾਂ ਲੋਕਾਂ ਦੀ ਖ਼ਬਰ ਨਹੀਂ ਪਹੁੰਚੀ ਜਿਹੜੇ ਤੁਹਾਡੇ ਤੋਂ ਪਹਿਲਾਂ ਹੋ ਚੁੱਕੇ ਹਨ। ਨੂਹ, ਆਦ, ਸਮੂਦ ਦੀ ਕੌਮ ਅਤੇ ਜਿਹੜੇ ਲੋਕ ਉਸ ਤੋਂ ਬਾਅਦ ਹੋਏ ਹਨ। ਜਿਨ੍ਹਾਂ ਨੂੰ ਅੱਲਾਹ ਤੋਂ` ਬਿਨਾ ਕੋਈ ਨਹੀਂ ਜਾਣਦਾ। ਉਨ੍ਹਾਂ ਦੇ ਰਸੂਲ ਉਨ੍ਹਾਂ ਦੇ ਕੋਲ ਪ੍ਰਮਾਣ ਲੈ ਕੇ ਆਏ ਤਾਂ ਉਨ੍ਹਾਂ ਨੇ ਆਪਣੇ ਹੱਕ ਉਨ੍ਹਾਂ ਦੇ ਮੂੰਹ ਵਿਚ ਦੇ ਦਿੱਤੇ ਅਤੇ ਕਿਹਾ ਕਿ ਜਿਹੜਾ ਤੁਹਾਨੂੰ ਦੇ ਕੇ ਭੇਜਿਆ ਗਿਆ ਹੈ ਅਸੀਂ ਉਸ ਨੂੰ ਨਹੀਂ ਮੰਨਦੇ ਅਤੇ ਜਿਹੜੀ ਚੀਜ਼ ਵੱਲ ਤੁਸੀਂ ਸਾਨੂੰ ਸੱਦੇ ਹੋ ਅਸੀਂ ਉਸ ਸਬੰਧ ਵਿਚ ਬੜੀ ਭਾਰੀ ਦੁਬਿਧਾ ਅਤੇ ਸ਼ੱਕ ਵਿਚ ਪਏ ਹੋਏ ਹਾਂ।
10ਉਨ੍ਹਾਂ ਦੇ ਰਸੂਲਾਂ ਨੇ ਆਖਿਆ ਕੀ ਅੱਲਾਹ ਦੇ ਸਬੰਧ ਵਿਚ ਸ਼ੱਕ ਹੈ ਜਿਹੜਾ ਆਕਾਸ਼ਾਂ ਅਤੇ ਧਰਤੀ ਨੂੰ ਅਸਲੀਅਤ ਵਿਚ ਲਿਆਉਣ ਵਾਲਾ ਹੈ। ਉਹ ਤੁਹਾਨੂੰ ਬੂਲਾ ਰਿਹਾ ਹੈ ਕਿ ਤੁਹਾਡੇ ਪਾਪ ਮੁਆਫ਼ ਕਰ ਦੇਵੇ। ਅਤੇ ਤੁਹਾਨੂੰ ਇੱਕ ਨਿਰਧਾਰਿਤ ਸਮੇ ਤੱਕ ਖੁੱਲ੍ਹ ਦੇਵੇ। ਉਨ੍ਹਾਂ ਨੇ ਕਿਹਾ ਕਿ ਤੁਸੀਂ ਇਸ ਤੋਂ ਬਿਨਾਂ ਕੁਝ ਨਹੀਂ ਕਿ ਸਾਡੇ ਵਰਗੇ ਇੱਕ ਮਨੁੱਖ ਹੋ। ਤੁਸੀਂ ਚਾਹੁੰਦੇ ਹੋ ਕਿ ਸਾਨੂੰ ਉਨ੍ਹਾਂ ਚੀਜ਼ਾਂ ਦੀ ਪੂਜਾ ਤੋਂ ਰੋਕ ਦੇਵੋਂ ਜਿਨ੍ਹਾਂ ਦੀ ਪੂਜਾ ਸਾਡੇ ਵਡੇਰੇ ਕਰਦੇ ਸਨ। ਤੁਸੀਂ ਸਾਡੇ ਸਾਹਮਣੇ ਕੋਈ ਸਪੱਸ਼ਟ ਪ੍ਰਮਾਣ ਲੈ ਆਉ।
11ਉਨ੍ਹਾਂ ਦੇ ਰਸੂਲਾਂ ਨੇ ਉਨ੍ਹਾਂ ਨੂੰ ਕਿਹਾ ਕਿ ਅਸੀਂ ਇਸ ਤੋਂ ਬਿਨਾ ਕੁਝ ਨਹੀਂ ਕਿ ਤੁਹਾਡੇ ਹੀ ਵਰਗੇ ਇਨਸਾਨ ਹਾਂ ਪਰ ਅੱਲਾਹ ਆਪਣੇ ਉਪਾਸ਼ਕਾਂ ਵਿੱਚੋਂ ਜਿਸ ਉੱਪਰ ਚਾਹੁੰਦਾ ਆਪਣਾ ਉਪਕਾਰ ਕਰਦਾ ਹੈ ਅਤੇ ਇਹ ਸਾਡੇ ਵੱਸ ਨਹੀਂ ਕਿ ਅਸੀਂ ਤੁਹਾਨੂੰ ਕੋਈ ਬਿਨਾ ਅੱਲਾਹ ਦੇ ਹੁਕਮ ਦੇ ਚਮਤਕਾਰ ਦਿਖਾਈਏ। ਅਤੇ ਈਮਾਨ ਵਾਲਿਆਂ ਨੂੰ ਅੱਲਾਹ ਉੱਪਰ ਹੀ ਭਰੋਸਾ ਕਰਨਾ ਚਾਹੀਦਾ ਹੈ।
12ਅਤੇ ਅਸੀਂ ਕਿਉਂ ਨਾ ਅੱਲਾਹ ਉੱਪਰ ਹੀ ਭਰੋਸਾ ਕਰੀਏ। ਜਦੋਂ ਕਿ ਉਸ ਨੇ ਸਾਨੂੰ ਸਾਡੇ ਸਹੀ ਰਾਹ ਤੋਂ ਜਾਣੂ ਕਰਵਾਇਆ ਅਤੇ ਜਿਹੜੇ ਕਸ਼ਟ ਤੁਸੀਂ' ਸਾਨੂੰ ਦੇਵੋਗੇ ਅਸੀਂ ਉਸ ਤੇ ਧੀਰਜ ਹੀ ਰੱਖਾਂਗੇ। ਅਤੇ ਭਰੋਸਾ ਵਾਲਿਆਂ ਨੂੰ ਅੱਲਾਹ ਉੱਪਰ ਹੀ ਭਰੋਸਾ ਕਰਨਾ ਚਾਹੀਦਾ ਹੈ।
13ਅਤੇ ਇਨਕਾਰ ਕਰਨ ਵਾਲਿਆਂ ਨੇ ਆਪਣੇ ਰਸੂਲਾਂ ਨੂੰ ਕਿਹਾ, ਕਿ ਜਾਂ ਤਾਂ ਅਸੀਂ ਤੁਹਾਨੂੰ ਆਪਣੀ ਜ਼ਮੀਨ ਵਿਚੋਂ ਕੱਢ ਦੇਵਾਂਗੇ ਜਾਂ ਤੁਹਾਨੂੰ ਸਾਡੀ ਕੌਮ ਵਿਚ ਵਾਪਿਸ ਆਉਣਾ ਹੋਵੇਗਾ। ਤਾਂ ਰਸੂਲਾਂ ਦੇ ਰੱਬ ਨੇ ਉਨ੍ਹਾਂ ਉੱਪਰ ਵਹੀ ਭੇਜੀ ਕਿ ਅਸੀਂ ਉਨ੍ਹਾਂ ਜ਼ਾਲਿਮਾਂ ਨੂੰ ਖ਼ਤਮ ਕਰ ਦੇਵਾਂਗੇ।
14ਅਤੇ ਉਹਨਾਂ ਤੋਂ ਬਆਦ ਤੁਹਾਨੂੰ ਧਰਤੀ ਉੱਪਰ ਵਸਾਵਾਂਗੇ। ਇਹ ਉਨ੍ਹਾਂ ਬੰਦਿਆਂ ਲਈ ਹੈ, ਜਿਹੜੇ ਮੇਰੇ ਸਾਹਮਣੇ ਖੜ੍ਹੇ ਹੋਣ ਤੋਂ ਡਰਨ ਅਤੇ ਮੇਰੀ ਚਿਤਾਵਨੀ ਤੋਂ ਵੀ ਡਰਨ।
15ਅਤੇ ਉਨ੍ਹਾਂ ਨੇ ਫੈਸਲਾ ਚਾਹਿਆ ਅਤੇ ਹਰੇਕ ਦੁਰਾਚਾਰੀ, ਹੱਠ ਧਰਮੀ ਅਸਫ਼ਲ ਹੋਇਆ।
16ਉਸ ਤੋਂ ਅੱਗੇ ਨਰਕ ਹੈ ਅਤੇ ਉਸ ਨੂੰ ਪੀਕ ਵਰਗਾ ਪਾਣੀ ਪੀਣ ਨੂੰ ਮਿਲੇਗਾ।
17ਉਹ ਉਨ੍ਹਾਂ ਨੂੰ ਇੱਕ-ਇੱਕ ਘੁੱਟ ਕਰਕੇ ਪਿਆਏਗਾ ਅਤੇ ਉੱਸ ਨੂੰ ਗਲੇ ਤੋਂ ਔਖਿਆਈ ਨਾਲ ਲੰਘਾਏਗਾ। ਮੌਤ ਹਰ ਇੱਕ ਦਿਸ਼ਾ ਤੋਂ ਉਸ ਉੱਪਰ ਭਾਰੀ ਹੋਵੇਗੀ ਪਰ ਉਹ ਕਿਸੇ ਤਰ੍ਹਾਂ ਵੀ ਨਹੀ' ਮਰੇਗਾ ਅਤੇ ਉਸ ਦੇ ਸਾਹਮਣੇ ਸਖ਼ਤ ਪੀੜਾ ਹੋਵੇਗੀ।
18ਜਿਨ੍ਹਾਂ ਲੋਕਾਂ ਨੇ ਅਪਣੇ ਰੱਬ ਤੋਂ ਇਨਕਾਰ ਕੀਤਾ, ਉਹਨਾਂ ਦੇ ਕਰਮ ਉਸ ਸੁਆਹ ਦੀ ਤਰ੍ਹਾਂ ਹਨ ਜਿਸ ਨੂੰ ਇੱਕ ਤੂਫਾਨ ਭਰੇ ਦਿਨ ਦੀ ਹਨੇਰੀ ਨੇ ਉਡਾ ਦਿੱਤਾ ਹੋਵੇ। ਉਹ ਆਪਣੇ ਕੀਤੇ ਹੋਏ ਵਿਚੋਂ ਕੂਝ ਵੀ ਪ੍ਰਪਾਤ ਨਹੀਂ ਕਰ ਸਕਣਗੇ। ਇਹ ਦੂਰ ਦੀ ਰਾਹ ਭਟਕਣਾ ਹੈ।
19ਕੀ ਤੁਸੀਂ ਨਹੀਂ ਦੇਖਿਆ ਕਿ ਅੱਲਾਹ ਨੇ ਆਕਾਸ਼ਾਂ ਅਤੇ ਧਰਤੀ ਨੂੰ ਸੰਪੂਰਨ ਅਤੇ ਠੀਕ-ਠੀਕ ਪੈਦਾ ਕੀਤਾ ਹੈ। ਜੇਕਰ ਉਹ ਚਾਹਵੇ ਤਾਂ ਤੁਹਾਨੂੰ (ਲੋਕਾਂ ਨੂੰ) ਲੈ ਜਾਵੇ ਅਤੇ ਇੱਕ ਨਵੀਂ ਰਚਨਾ ਲੈ ਆਵੇ।
20ਅਤੇ ਇਹ ਅੱਲਾਹ ਲਈ ਕੂਝ ਵੀ ਔਖਾ ਨਹੀਂ।
21ਅਤੇ ਅੱਲਾਹ ਦੇ ਸਾਹਮਣੇ ਸਾਰੇ ਹਾਜ਼ਿਰ ਹੋਣਗੇ। ਫਿਰ ਕਮਜ਼ੋਰ ਲੋਕ ਉਨ੍ਹਾਂ ਲੋਕਾਂ ਨੂੰ ਕਹਿਣਗੇ, ਜਿਹੜੇ ਤਕੜੇ ਸਨ ਕਿ ਅਸੀਂ ਤੁਹਾਡੇ ਅਧੀਨ ਸੀ ਤਾਂ ਕੀ ਤੁਸੀਂ ਅੱਲਾਹ ਦੀ ਆਫ਼ਤ ਤੋਂ ਥੋੜ੍ਹਾ ਸਾਨੂੰ ਸ਼ਚਾਓਂਗੇ। ਉਹ ਕਹਿਣਗੇ ਕਿ ਜੇਕਰ ਅੱਲਾਹ ਸਾਨੂੰ ਕੋਈ ਰਾਹ ਦਿਖਾਉਂਦਾ ਤਾਂ ਅਸੀਂ ਤੁਹਾਨੂੰ ਵੀ ਜ਼ਰੂਰ ਉਹ ਰਾਹ ਦਿਖਾ ਵਿੰਦੇ ਅਸੀਂ ਵਿਆਕੁਲ ਹੋਈਏ ਜਾਂ ਧੀਰਜ ਰੱਖੀਏ ਸਾਡੇ ਲਈਂ ਇੱਕ ਬਰਾਬਰ ਹੈ। ਸਾਡੇ ਬਚਣ ਦਾ ਕੋਈ ਉਪਾਅ ਨਹੀਂ।
22ਅਤੇ ਜਦੋਂ ਮਾਮਲੇ ਦਾ ਫੈਸਲਾ ਹੋ ਜਾਵੇਗਾ ਤਾਂ ਸ਼ੈਤਾਨ ਕਹੇਗਾ ਕਿ ਅੱਲਾਹ ਨੇ ਤੁਹਾਡੇ ਨਾਲ ਸੱਚੇ ਵਾਅਦਾ ਕੀਤਾ ਸੀ। ਅਤੇ ਮੈਂ ਜਿਹੜਾ ਵਾਅਦਾ ਤੁਹਾਡੇ ਨਾਲ ਕੀਤਾ ਤਾਂ ਮੈਂ ਉਹ ਉਲਟ ਕੀਤਾ ਅਤੇ ਮੇਰਾ ਤੁਹਾਡੇ ਉੱਪਰ ਕੋਈ ਵੱਸ ਨਹੀਂ ਸੀ ਪਰ ਮੈਂ ਤੁਹਾਨੂੰ ਬੁਲਾਇਆ ਤਾਂ ਤੁਸੀਂ ਮੇਰੀ ਗੱਲ ਨੂੰ ਮੰਨ ਲਿਆ। ਇਸ ਲਈ ਤੁਸੀਂ ਮੈਨੂੰ ਚੋਸ਼ ਨਾ ਦੇਵੋ। ਸਗੋਂ ਤੁਸੀਂ ਆਪਣੇ ਆਪ ਨੂੰ ਦੌਸ਼ ਦੇਵੋ ਨਾ ਮੈਂ ਤੁਹਾਡਾ ਸਹਾਇਕ ਹੋ ਸਕਦਾ ਹਾਂ ਅਤੇ ਨਾ ਤੁਸੀਂ ਮੇਰੇ ਸਹਾਇਕ ਹੋ ਸਕਦੇ ਹੋ। ਮੈਂ ਖੁਦ ਉਸ ਤੋਂ ਅਲੱਗ ਹਾਂ। (ਉਹ ਵੀ) ਇਸ ਤੋਂ ਪਹਿਲਾਂ ਕਿ ਤੂਸੀਂ ਮੈਨੂੰ ਸ਼ਰੀਕ ਠਹਿਰਾਉਂਦੇ। ਬੇਸ਼ੱਕ ਜ਼ਾਲਿਮਾਂ ਲਈ ਇੱਕ ਦੁਖਦਾਈ ਸਜਾ ਹੈ।
23ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਉਹ ਅਜਿਹੇ ਬਾਗ਼ਾਂ ਵਿਚ ਪ੍ਰਵੇਸ਼ ਕਰਨਗੇ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ। ਉਨ੍ਹਾਂ ਵਿਚ ਉਹ ਆਪਣੇ ਰੱਬ ਦੇ ਹੁਕਮ ਅਨੁਸਾਰ ਹਮੇਸ਼ਾਂ ਰਹਿਣਗੇ। ਇਸ ਵਿਚ ਉਨ੍ਹਾਂ ਦੀ ਮੁਲਾਕਾਤ ਇੱਕ ਦੂਸਰੇ “ਤੇ ਸਲਾਮਤੀ ਹੋਵੇਗੀ।
24ਕੀ ਤੁਸੀਂ ਨਹੀਂ ਦੇਖਿਆ ਕਿ ਅੱਲਾਹ ਨੇ ਕਿਸ ਤਰ੍ਹਾਂ ਦੀ ਮਿਸਾਲ ਦਿੱਤੀ ਹੈ ਕਲਮਾ-ਏ-ਤਾਇਬਾ (ਉੱਤਮ ਸ਼ਬਦ) ਦੀ। ਇਹ ਇੱਕ ਪਵਿੱਤਰ ਰੁੱਖ ਦੇ ਸਮਾਨ ਹੈ। ਜਿਸ ਦੀ ਜੜ੍ਹ ਜ਼ਮੀਨ ਵਿਚ ਦੱਬੀ ਹੋਈ ਹੈ ਅਤੇ ਜਿਸ ਦੀਆਂ ਸ਼ਾਖਾਵਾਂ ਅਸਮਾਨਾਂ ਤੱਕ ਪਹੁੰਚੀਆਂ ਹੋਈਆਂ ਹਨ।
25ਉਹ ਹਰੇਕ ਸਮੇਂ ਆਪਣੇ ਰੱਬ ਦੇ ਹੁਕਮ ਨਾਲ ਆਪਣਾ ਫ਼ਲ ਦਿੰਦਾ ਹੈ। ਅਤੇ ਅੱਲਾਹ ਲੋਕਾਂ ਲਈ ਮਿਸਾਲ ਬਿਆਨ ਕਰਦਾ ਹੈ ਤਾਂ ਕਿ ਉਹ ਸਹੀ ਮਾਰਗ ਪ੍ਰਾਪਤ ਕਰਨ।
26ਅਤੇ ਕਲਮਾ-ਏ- ਖਬੀਸਾ (ਅਸ਼ੁੱਧ ਸ਼ਬਦ) ਦੀ ਮਿਸਾਲ ਇੱਕ ਭੈੜੇ ਰੁੱਖ ਦੀ ਤਰ੍ਹਾਂ ਹੈ, ਜਿਹੜਾ ਧਰਤੀ ਉੱਪਰੋਂ ਹੀ ਪੁੱਟ ਦਿੱਤਾ ਜਾਵੇ। ਉਸ ਨੂੰ ਕੋਈ ਸਦੀਵਤਾ ਪ੍ਰਾਪਤ ਨਾ ਹੋਵੇ।
27ਅੱਲਾਹ ਈਮਾਨ ਵਾਲਿਆਂ ਨੂੰ ਇੱਕ ਪੱਕੀ ਗੱਲ ਦੇ ਰਾਹੀਂ ਸੰਸਾਰ ਅਤੇ ਪ੍ਰਲੋਕ ਵਿਚ ਦ੍ਰਿੜਤਾ ਬਖਸ਼ਦਾ ਹੈ। ਅਤੇ ਅੱਲਾਹ ਜ਼ਾਲਿਮਾਂ ਨੂੰ ਭਟਕਾ ਦਿੰਦਾ ਹੈ। ਅੱਲਾਹ ਉਹ ਕਰਦਾ ਹੈ, ਜੋ ਉਹ ਚਾਹੁੰਦਾ ਹੈ।
28ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਦੇਖਿਆ ਜਿਨ੍ਹਾਂ ਨੇ ਅੱਲਾਹ ਦੇ ਉਪਕਾਰਾਂ ਦੇ ਬਦਲੇ ਇਨਕਾਰ ਕੀਤਾ ਅਤੇ ਜਿਨ੍ਹਾਂ ਨੇ ਆਪਣੀ ਕੌਮ ਨੂੰ ਵਿਨਾਸ਼ ਦੇ ਘਰ ਭਾਵ ਨਰਕ ਵਿਚ ਪਹੁੰਚਾ ਦਿੱਤਾ।
29ਉਹ ਉਸ ਵਿਚ ਸੁੱਟੇ ਜਾਣਗੇ ਅਤੇ ਉਹ ਕਿਹੋ ਜਿਹਾ ਬੁਰਾ ਟਿਕਾਣਾ ਹੈ।
30ਅਤੇ ਉਨ੍ਹਾਂ ਨੇ ਅੱਲਾਹ ਦੇ ਸ਼ਰੀਕ ਠਹਿਰਾਏ ਤਾਂ ਕਿ ਉਹ ਲੋਕਾਂ ਨੂੰ ਅੱਲਾਹ ਦੇ ਰਾਹ ਤੋਂ ਭਟਕਾ ਦੇਣ। ਆਖੋਂ, ਕਿ ਕੁਝ ਦਿਨ ਲਾਭ ਲੈ ਲਵੋਂ ਅਖ਼ੀਰ ਤੁਹਾਡਾ ਪੜਾਅ ਨਰਕ ਹੈ।
31ਮੇਰੇ ਜਿਹੜੇ ਬੰਦੇ ਈਮਾਨ ਲਿਆਏ ਹਨ। ਉਨ੍ਹਾਂ ਨੂੰ ਕਹਿ ਦੇਵੋ ਕਿ ਉਹ ਨਮਾਜ਼ ਸਥਾਪਿਤ ਕਰਨ ਅਤੇ ਜੋ ਕੁਝ ਅਸੀਂ ਉਨ੍ਹਾਂ ਨੂੰ ਦਿੱਤਾ ਹੈ। ਉਸ ਵਿੱਚੋਂ ਵਿਖਾ ਕੇ ਜਾਂ ਛੁਪਾ ਕੇ ਖ਼ਰਰ਼ ਕਰਨ (ਉਹ ਵੀ) ਇਸ ਤੋਂ ਪਹਿਲਾਂ ਕਿ ਉਹ ਦਿਨ ਆਵੇ ਜਿਸ ਵਿਚ ਨਾ ਕੋਈ ਅਮਲ ਕੀਤਾ ਜਾ ਸਕੇਗਾ ਅਤੇ ਨਾ ਕੋਈ ਮਿੱਤਰਤਾ ਕੰਮ ਆਵੇਗੀ।
32ਅੱਲਾਹ ਉਹ ਹੈ, ਜਿਸ ਨੇ ਆਕਾਸ਼ ਅਤੇ ਧਰਤੀ ਬਣਾਈ ਅਤੇ ਆਕਾਸ਼ ਤੋਂ ਪਾਣੀ ਉਤਾਰਿਆ। ਫਿਰ ਉਸ ਨੇ ਤੁਹਾਡੀ ਰੋਜ਼ੀ ਲਈ ਹਰ ਤਰ੍ਹਾਂ ਦੇ ਫ਼ਲ ਕੱਢੇ ਅਤੇ ਕਿਸ਼ਤੀਆਂ ਨੂੰ ਤੁਹਾਡੇ ਵੱਸ ਵਿਚ ਕਰ ਦਿੱਤਾ ਕਿ ਸਮੁੰਦਰ ਵਿਚ ਉਸ ਦੇ ਹੁਕਮ ਨਾਲ ਚੱਲਣ ਅਤੇ ਉਨ੍ਹਾਂ ਨੇ ਨਦੀਆਂ ਨੂੰ ਤੁਹਾਡੇ ਲਈ ਪੈਦਾ ਕੀਤਾ।
33ਉਸ ਨੇ ਸੂਰਜ ਅਤੇ ਚੰਨ ਨੂੰ ਤੁਹਾਡੇ ਲਈ ਰੋਸ਼ਨ ਕਰ ਦਿੱਤਾ ਅਤੇ ਉਹ ਲਗਾਤਾਰ ਚੱਲ ਰਹੇ ਹਨ। ਉਸ ਨੇ ਦਿਨ ਅਤੇ ਰਾਤ ਨੂੰ ਤੁਹਾਡੇ ਲਈ ਬਣਾਇਆ।
34ਅਤੇ ਉਸ ਨੇ ਤੁਹਾਨੂੰ ਹਰ ਚੀਜ਼ ਵਿਚੋਂ' ਦਿੱਤਾ ਜਿਹੜਾ ਤੁਸੀਂ ਮੰਗਿਆ। ਜੇਕਰ ਤੁਸੀਂ ਅੱਲਾਹ ਦੇ ਉਪਕਾਰਾਂ ਨੂੰ ਗਿਣੋ ਤਾਂ ਤੁਸੀ ਗਿਣ ਨਹੀਂ ਸਕਦੇ। ਬੇਸ਼ੱਕ ਮਨੁੱਖ ਬੜਾ ਅਨਿਆਈ ਅਤੇ ਨਾ-ਸ਼ੁਕਰਾ ਹੈ।
35ਅਤੇ ਜਦੋਂ ਇਬਰਾਹੀਮ ਨੇ ਆਖਿਆ ਹੇ ਮੇਰੇ ਪਾਲਣਹਾਰ! ਇਸ ਸ਼ਹਿਰ (ਮੱਕਾ? ਨੂੰ ਸ਼ਾਂਤੀ ਵਾਲਾ ਸ਼ਹਿਰ ਬਣਾ। ਮੈਨੂੰ ਅਤੇ ਮੇਰੀ ਔਲਾਦ ਨੂੰ ਬੁੱਤਾਂ ਦੀ ਪੂਜਾ ਤੋਂ ਦੂਰ ਰੱਖੋ।)
36ਹੇ ਸਾਡੇ ਪਾਲਣਹਾਰ! ਇਨ੍ਹਾਂ ਬੁੱਤਾਂ ਨੇ ਬਹੂਤੇ ਲੋਕਾਂ ਨੂੰ ਬੁਰੇ ਰਾਹ ਤੋਰਿਆ ਹੈ, ਇਸ ਲਈ ਜਿਸ ਨੇ ਮੇਰੀ ਸ਼ਰਣ ਲਈ ਉਹ ਮੇਰਾ ਹੈ ਅਤੇ ਜਿਸ ਨੇ ਮੇਰਾ ਹੁਕਮ ਨਾ ਮੰਨਿਆ ਤਾਂ ਤੂੰ ਮੁਆਫ਼ ਕਰਨ ਵਾਲਾ ਦਿਆਲੂ ਹੈ।
37ਹੇ ਮੇਰੇ ਪਾਲਣਹਾਰ! ਮੈ ਆਪਣੀ ਔਲਾਦ ਨੂੰ ਇੱਕ ਬੰਜ਼ਰ ਘਾਟੀ (ਨਾ ਵਾਹੀ ਯੋਗ) ਵਿਚ ਤੇਰੇ ਸਨਮਾਨਿਤ ਘਰ (ਕਾਅਬਾ? ਦੇ ਨੇੜੇ ਵਸਾਇਆ ਹੈ। ਹੇ ਸਾਡੇ ਪਾਲਣਹਾਰ! ਤਾਂ ਕਿ ਉਹ ਨਮਾਜ਼ ਸਥਾਪਿਤ ਕਰਨ। ਇਸ ਲਈ ਤੂੰ ਲੋਕਾਂ ਦੇ ਮਨ ਉਨ੍ਹਾਂ ਵੱਲ ਆਕਰਸ਼ਿਤ ਕਰ ਦੇ ਅਤੇ ਉਨ੍ਹਾਂ ਨੂੰ ਫ਼ਲਾਂ ਦਾ ਰਿਜ਼ਕ ਬਖਸ਼ ਤਾਂ ਕਿ ਉਹ ਸ਼ੁਕਰਗੁਜ਼ਾਰ ਹੋਣ।)
38ਹੇ ਮੇਰੇ ਪਾਲਣਹਾਰ! ਜੋ ਕੁਝ ਅਸੀਂ ਲੂਕਾਉਂਦੇ ਹਾਂ ਅਤੇ ਜਿਹੜਾ ਕੁਝ ਅਸੀਂ ਪ੍ਰਗਟ ਕਰਦੇ ਹਾਂ ਤੂੰ ਜਾਣਦਾ ਹੈ'। ਅਤੇ ਅੱਲਾਹ ਤੋਂ ਕੋਈ ਚੀਜ਼ ਧਰਤੀ ਅਤੇ ਆਕਾਸ਼ ਵਿਚ ਲੂਕੀ ਨਹੀਂ।
39ਸ਼ੁਕਰ ਹੈ, ਉਸ ਅੱਲਾਹ ਦਾ ਜਿਸ ਨੇ ਮੈਨੂੰ ਬੁਢਾਪੇ ਵਿਚ ਇਸਮਾਇਲ ਅਤੇ ਇਸਹਾਕ ਦਿੱਤੇ। ਬੇਸ਼ੱਕ ਮੇਰਾ ਰੱਬ ਬੇਨਤੀਆਂ ਸੁਣਨ ਵਾਲਾ ਹੈ।
40ਹੇ ਮੇਰੇ ਪਾਲਣਹਾਰ! ਮੈਨੂੰ ਅਤੇ ਮੇਰੀ ਔਲਾਦ ਨੂੰ ਨਮਾਜ਼ ਸਥਾਪਿਤ ਕਰਨ ਵਾਲਾ ਬਣਾ। ਹੇ ਸਾਡੇ ਪਾਲਣਹਾਰ! ਮੇਰੀ ਬੇਨਤੀ ਸਵੀਕਾਰ ਕਰ।
41ਹੇ ਸਾਡੇ ਪਾਲਣਹਾਰ! ਮੈਨੂੰ ਮੁਆਫ਼ ਕਰ ਅਤੇ ਮੇਰੇ ਮਾਤਾ ਪਿਤਾ ਨੂੰ ਅਤੇ ਮੋਮਿਨਾਂ ਨੂੰ ਵੀ ਉਸ ਦਿਨ ਜਦੋਂ ਹਿਸਾਬ ਦਾ ਫੈਸਲਾ ਹੋਵੇਗਾ।
42ਅਤੇ ਕਦੇ ਵੀ ਨਾ ਸਮਝੋ ਕਿ ਅੱਲਾਹ ਉਸ ਤੋਂ ਅਗਿਆਤ ਹੈ ਜੋ ਜ਼ਾਲਿਮ ਲੋਕ ਕਰ ਰਹੇ ਹਨ। ਉਹ ਉਨ੍ਹਾਂ ਨੂੰ ਉਸ ਦਿਨ ਲਈ ਢਿੱਲ ਦੇ ਰਿਹਾ ਹੈ। ਜਿਸ ਦਿਨ ਅੱਖਾਂ ਪਥਰਾ ਜਾਣਗੀਆਂ।
43ਉਹ ਸਿਰ ਚੁੱਕ ਕੇ ਭੱਜ ਰਹੇ ਹੋਣਗੇ। ਉਨ੍ਹਾਂ ਦੀ ਨਜ਼ਰ ਉਨ੍ਹਾਂ ਦਾ ਸਾਥ ਨਹੀਂ' ਦੇਵੇਗੀ ਅਤੇ ਉਹ ਵਿਆਕੁਲ ਹੋ ਜਾਣਗੇ।
44ਅਤੇ ਲੋਕਾਂ ਨੂੰ ਉਸ ਦਿਨ ਤੋਂ ਸੁਚੇਤ ਕਰ ਦਿਉ। ਜਿਸ ਦਿਨ ਉਨ੍ਹਾਂ ਉੱਪਰ ਪਰਲੋ ਆਵੇਗੀ। ਉਸ ਵਕਤ ਜ਼ਾਲਿਮ ਲੋਕ ਕਹਿਣਗੇ ਕਿ ਹੇ ਸਾਡੇ ਪਾਲਣਹਾਰ! ਸਾਨੂੰ ਥੋੜ੍ਹਾ ਵਖ਼ਤ ਦੇ ਦੇ ਅਸੀਂ ਤੇਰਾ ਸੁਨੇਹਾ ਸਵੀਕਾਰ ਕਰ ਲਵਾਂਗੇ ਅਤੇ ਰਸੂਲਾਂ ਦਾ ਪਾਲਣ ਕਰਾਂਗੇ। ਕੀ ਤੁਸੀਂ ਇਸ ਤੋਂ ਪਹਿਲਾਂ ਸਹੁੰਆਂ ਨਹੀਂ ਖਾਧੀਆਂ ਸੀ ਕਿ ਤੁਹਾਡੇ ਤੇ ਕਦੇ ਮੁਸੀਬਤ ਆਉਣ ਵਾਲੀ ਨਹੀਂ।
45ਅਤੇ ਤੁਸੀਂ ਉਨ੍ਹਾਂ ਲੋਕਾਂ ਦੀਆਂ ਬਸਤੀਆਂ ਵਿਚ ਅਬਾਦ ਸੀ। ਜਿਨ੍ਹਾਂ ਆਪਣੇ ਆਪ ਉੱਪਰ ਜ਼ੁਲਮ ਕੀਤਾ। ਅਤੇ ਤੁਹਾਡੇ ਲਈ ਸਪੱਸ਼ਟ ਹੋ ਚੁੱਕਿਆ ਸੀ ਕਿ ਅਸੀ' ਉਨ੍ਹਾਂ ਨਾਲ ਕੀ ਕੀਤਾ ਅਤੇ ਅਸੀਂ ਤੁਹਾਨੂੰ ਮਿਸਾਲਾਂ ਵੀ ਦਿੱਤੀਆਂ।
46ਅਤੇ ਉਨ੍ਹਾਂ ਨੇ ਆਪਣੀਆਂ ਦੇ ਸਾਹਮਣੇ ਸਨ। ਹਾਲਾਂਕਿ ਉਨ੍ਹਾਂ ਦੀਆਂ ਚਾਲਾਂ ਅਜਿਹੀਆਂ ਸਨ, ਕਿ ਉਨ੍ਹਾਂ ਤੋਂ ਪਹਾੜ ਵੀ ਹੱਟ ਜਾਣ।
47ਇਸ ਲਈ ਤੁਸੀਂ' ਅੱਲਾਹ ਨੂੰ ਆਪਣੇ ਰਸੂਲਾਂ ਨਾਲ ਕੀਤੇ ਹੋਏ ਵਾਅਦੇ ਦੇ ਵਿਰੁੱਧ ਕਰਨ ਵਾਲਾ ਨਾ ਸਮਝੋ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਹੈ ਅਤੇ ਬਦਲਾ ਲੈਣ ਵਾਲਾ ਹੈ।
48ਜਿਸ ਦਿਨ ਇਹ ਧਰਤੀ ਦੂਜੀ ਧਰਤੀ ਨਾਲ ਬਦਲ ਦਿੱਤੀ ਜਾਵੇਗੀ ਅਤੇ ਅਸਮਾਨ ਵੀ। ਅਤੇ ਸਾਰੇ ਇੱਕ ਸ਼ਕਤੀਸ਼ਾਲੀ ਅੱਲਾਹ ਦੇ ਸਾਹਮਣੇ ਹਾਜ਼ਿਰ ਹੋਣਗੇ।
49ਅਤੇ ਤੁਸੀਂ ਉਸ ਦਿਨ ਅਪਰਾਧੀਆਂ ਨੂੰ ਬੇੜੀਆਂ ਵਿਚ ਜਕੜਿਆ ਹੋਇਆ ਦੇਖੌਗੇ'।
50ਉਨ੍ਹਾਂ ਦੇ ਕੱਪੜੇ ਤਾਰਕੌਲ ਦੇ ਹੋਣਗੇ ਅਤੇ ਉਨ੍ਹਾਂ ਦੇ ਚਿਹਰਿਆਂ ਉੱਪਰ ਅੱਗ ਭੜਕੀ ਹੋਵੇਗੀ।
51ਤਾਂ ਕਿ ਅੱਲਾਹ ਹਰੇਕ ਬੰਦੇ ਨੂੰ ਉਸ ਦੇ ਕਰਮਾਂ ਦਾ ਫ਼ਲ ਦੇਵੇ। ਬੇਸ਼ੱਕ ਅੱਲਾਹ ਜਲਦੀ ਹਿਸਾਬ ਲੈਣ ਵਾਲਾ ਹੈ।
52ਇਹ ਲੋਕਾਂ ਲਈ ਇੱਕ ਘੋਸ਼ਣਾ ਹੈ, ਤਾਂ ਕਿ ਇਸ ਦੇ ਰਾਹੀਂ ਉਹ ਸਾਵਧਾਨ ਕਰ ਦਿੱਤੇ ਜਾਣ। ਅਤੇ ਤਾਂ ਕਿ ਉਹ ਜਾਣ ਲੈਣ ਕਿ ਉਹ ਹੀ ਇੱਕ ਪੂਜਣਯੋਗ ਹੈ ਅਤੇ ਬੁੱਧੀਮਾਨ ਲੋਕ ਸਿੱਖਿਆ ਪ੍ਰਾਪਤ ਕਰਨ।
ਸਰੋਤ: Dr. Muhamad Habib, Bhai Harpreet Singh, Maulana Wahiduddin Khan
WEBREATH · 11:11
«If you are thankful, I will give you more» — Quran 14:7
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath