ਈਸਾਈ
ਪਿੱਛੇ

ਰੂਥ 3

1ਇੱਕ ਦਿਨ ਉਸ ਦੀ ਸੱਸ ਨਾਓਮੀ ਨੇ ਰੂਥ ਨੂੰ ਕਿਹਾ, “ਹੇ ਮੇਰੀਏ ਧੀਏ, ਕੀ ਮੈਂ ਤੇਰੇ ਲਈ ਕੋਈ ਘਰ ਨਾ ਲੱਭਾਂ, ਜੋ ਤੇਰਾ ਭਲਾ ਹੋਵੇ?

2ਭਲਾ, ਹੁਣ ਬੋਅਜ਼ ਸਾਡੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਨਹੀਂ, ਜਿਸ ਦੀਆਂ ਦਾਸੀਆਂ ਦੇ ਨਾਲ ਤੂੰ ਰਹੀ ਸੀ? ਵੇਖ, ਉਹ ਅੱਜ ਰਾਤ ਪਿੜ ਵਿੱਚ ਜੌਂ ਛੱਟੇਂਗਾ,

3ਸੋ ਤੂੰ ਇਸ਼ਨਾਨ ਕਰ ਅਤੇ ਤੇਲ ਲਾ ਅਤੇ ਆਪਣੇ ਚੰਗੇ ਬਸਤਰ ਪਾ ਕੇ ਪਿੜ ਵੱਲ ਜਾ ਅਤੇ ਜਦ ਤੱਕ ਉਹ ਖਾ ਪੀ ਨਾ ਚੁੱਕੇ ਤਦ ਤੱਕ ਆਪਣੇ ਆਪ ਨੂੰ ਉਸ ਮਨੁੱਖ ਅੱਗੇ ਪ੍ਰਗਟ ਨਾ ਕਰੀਂ।

4ਅਤੇ ਜਦ ਬੋਅਜ਼ ਲੇਟ ਜਾਵੇ ਤਾਂ ਉਸ ਸਥਾਨ ਦਾ ਜਿੱਥੇ ਉਹ ਲੇਟੇਗਾ ਤੂੰ ਧਿਆਨ ਰੱਖੀਂ। ਫੇਰ ਤੂੰ ਅੰਦਰ ਜਾ ਕੇ ਉਸ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਹੀ ਲੇਟ ਜਾਵੀਂ ਅਤੇ ਫਿਰ ਉਹ ਸਭ ਕੁਝ ਜੋ ਤੂੰ ਕਰਨਾ ਹੈ, ਤੈਨੂੰ ਆਪ ਹੀ ਦੱਸੇਗਾ।”

5ਰੂਥ ਨੇ ਆਪਣੀ ਸੱਸ ਨੂੰ ਕਿਹਾ, “ਜੋ ਕੁਝ ਤੂੰ ਮੈਨੂੰ ਕਿਹਾ ਹੈ, ਮੈਂ ਸਭ ਕਰਾਂਗੀ।”

6ਇਸ ਤੋਂ ਬਾਦ, ਉਹ ਪਿੜ ਵੱਲ ਚਲੀ ਗਈ ਅਤੇ ਜੋ ਕੁਝ ਉਹ ਦੀ ਸੱਸ ਨੇ ਆਗਿਆ ਦਿੱਤੀ ਸੀ, ਉਹ ਸਭ ਕੁਝ ਉਸ ਨੇ ਕੀਤਾ।

7ਜਦ ਬੋਅਜ਼ ਖਾ ਪੀ ਚੁੱਕਿਆ ਅਤੇ ਉਸ ਦਾ ਮਨ ਅਨੰਦ ਹੋਇਆ ਤਾਂ ਉਹ ਅਨਾਜ ਦੇ ਢੇਰ ਦੇ ਇੱਕ ਪਾਸੇ ਵੱਲ ਜਾ ਕੇ ਲੰਮਾ ਪੈ ਗਿਆ, ਤਦ ਰੂਥ ਚੁੱਪ-ਚੁਪੀਤੇ ਆਈ ਅਤੇ ਉਸ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਲੇਟ ਗਈ।

8ਫਿਰ ਅਜਿਹਾ ਹੋਇਆ ਕਿ ਅੱਧੀ ਰਾਤ ਨੂੰ ਉਹ ਮਨੁੱਖ ਚੌਂਕ ਗਿਆ ਅਤੇ ਪਾਸਾ ਪਰਤ ਕੇ ਵੇਖਿਆ ਕਿ ਇੱਕ ਇਸਤਰੀ ਉਸ ਦੇ ਪੈਰਾਂ ਕੋਲ ਲੇਟੀ ਹੋਈ ਹੈ।

9ਬੋਅਜ਼ ਨੇ ਪੁੱਛਿਆ, “ਤੂੰ ਕੌਣ ਹੈਂ?” ਉਹ ਬੋਲੀ, “ਮੈਂ ਤੁਹਾਡੀ ਦਾਸੀ ਰੂਥ ਹਾਂ, ਤੁਸੀਂ ਆਪਣੀ ਦਾਸੀ ਉੱਤੇ ਆਪਣੀ ਚੱਦਰ ਦਾ ਪੱਲਾ ਪਾ ਦਿਉ ਕਿਉਂ ਜੋ ਤੁਸੀਂ ਸਾਡੀ ਜ਼ਮੀਨ ਨੂੰ ਛੁਡਾਉਣ ਵਾਲਿਆਂ ਵਿੱਚੋਂ ਹੋ।”

10ਬੋਅਜ਼ ਨੇ ਕਿਹਾ, “ਹੇ ਮੇਰੀਏ ਧੀਏ, ਯਹੋਵਾਹ ਤੈਨੂੰ ਅਸੀਸ ਦੇਵੇ ਕਿਉਂ ਜੋ ਤੂੰ ਪਹਿਲਾਂ ਨਾਲੋਂ, ਅੰਤ ਵਿੱਚ ਵੱਧ ਕਿਰਪਾ ਵਿਖਾਈ ਹੈ, ਇਸ ਲਈ ਜੋ ਤੂੰ ਗੱਭਰੂਆਂ ਦੇ ਪਿੱਛੇ ਨਹੀਂ ਲੱਗੀ, ਭਾਵੇਂ ਧਨਵਾਨ ਹੋਣ ਭਾਵੇਂ ਗਰੀਬ।

11ਇਸ ਲਈ ਹੁਣ ਹੇ ਮੇਰੀ ਧੀਏ, ਨਾ ਡਰ। ਮੈਂ ਉਹ ਸਭ ਕੁਝ ਜੋ ਤੂੰ ਮੰਗਦੀ ਹੈਂ, ਤੇਰੇ ਲਈ ਕਰਾਂਗਾ ਕਿਉਂ ਜੋ ਮੇਰੇ ਨਗਰ ਦੇ ਸਾਰੇ ਲੋਕ ਜਾਣਦੇ ਹਨ ਕਿ ਤੂੰ ਭਲੀ ਇਸਤਰੀ ਹੈਂ।

12ਇਹ ਗੱਲ ਤਾਂ ਸੱਚ ਹੈ ਕਿ ਮੈਂ ਛੁਡਾਉਣ ਵਾਲਾ ਹਾਂ ਪਰ ਇੱਕ ਹੋਰ ਛੁਡਾਉਣ ਵਾਲਾ ਹੈ, ਜੋ ਮੇਰੇ ਨਾਲੋਂ ਵੀ ਨਜ਼ਦੀਕ ਦਾ ਹੈ।

13ਅੱਜ ਦੀ ਰਾਤ ਠਹਿਰ ਜਾ ਅਤੇ ਸਵੇਰ ਨੂੰ ਜੇ ਉਹ ਤੇਰੇ ਲਈ ਛੁਡਾਉਣ ਦਾ ਕੰਮ ਕਰੇ ਤਾਂ ਚੰਗਾ, ਉਹ ਛੁਡਾਵੇ, ਪਰ ਜੇ ਉਹ ਛੁਡਾਉਣਾ ਨਾ ਚਾਹੇ ਤਾਂ ਮੈਂ ਇਹ ਕੰਮ ਕਰਾਂਗਾ, ਮੈਂ ਜੀਉਂਦੇ ਯਹੋਵਾਹ ਦੀ ਸਹੁੰ ਖਾਂਦਾ ਹਾਂ। ਤੂੰ ਸਵੇਰ ਤੱਕ ਇੱਥੇ ਹੀ ਲੇਟੀ ਰਹਿ।”

14ਤਦ ਉਹ ਸਵੇਰ ਤੱਕ ਉਹ ਦੇ ਪੈਰਾਂ ਕੋਲ ਲੇਟੀ ਰਹੀ ਅਤੇ ਸਾਜਰੇ ਹੀ, ਜਿਸ ਵੇਲੇ ਕੋਈ ਇੱਕ ਦੂਜੇ ਨੂੰ ਪਛਾਣ ਨਾ ਸਕੇ ਉਹ ਉੱਠ ਖਲੋਤੀ। ਤਦ ਬੋਅਜ਼ ਨੇ ਕਿਹਾ, “ਇਸ ਗੱਲ ਦੀ ਖ਼ਬਰ ਕਿਸੇ ਨੂੰ ਨਾ ਹੋਵੇ ਕਿ ਪਿੜ ਵਿੱਚ ਕੋਈ ਇਸਤਰੀ ਆਈ ਸੀ।”

15ਫਿਰ ਬੋਅਜ਼ ਨੇ ਕਿਹਾ, “ਆਪਣੇ ਉੱਪਰਲੀ ਚੱਦਰ ਫੜ੍ਹ ਲੈ,” ਅਤੇ ਜਦ ਉਸ ਨੇ ਉਹ ਨੂੰ ਫੜ੍ਹ ਲਿਆ ਤਾਂ ਉਸ ਨੇ ਛੇ ਟੋਪੇ ਜੌਂ ਦੇ ਮਿਣੇ ਅਤੇ ਉਸ ਨੂੰ ਦਿੱਤੇ, ਫਿਰ ਉਹ ਨਗਰ ਨੂੰ ਚਲੀ ਗਈ।

16ਜਦ ਰੂਥ ਆਪਣੀ ਸੱਸ ਕੋਲ ਆਈ ਤਾਂ ਉਸ ਨੇ ਪੁੱਛਿਆ, “ਹੇ ਮੇਰੀਏ ਧੀਏ, ਤੇਰੇ ਨਾਲ ਕੀ ਬੀਤੀ?” ਤਦ ਉਸ ਨੇ ਉਹ ਸਭ ਕੁਝ ਦੱਸ ਦਿੱਤਾ ਜੋ ਉਸ ਮਨੁੱਖ ਨੇ ਉਸ ਦੇ ਲਈ ਕੀਤਾ ਸੀ।

17ਫਿਰ ਉਸ ਨੇ ਕਿਹਾ, “ਉਸ ਨੇ ਮੈਨੂੰ ਇਹ ਛੇ ਟੋਪੇ ਜੌਂ ਦੇ ਦਿੱਤੇ ਕਿਉਂਕਿ ਉਸ ਨੇ ਮੈਨੂੰ ਕਿਹਾ ਕਿ ਤੂੰ ਆਪਣੀ ਸੱਸ ਕੋਲ ਖ਼ਾਲੀ ਹੱਥ ਨਾ ਜਾਈਂ।”

18ਤਦ ਨਾਓਮੀ ਨੇ ਕਿਹਾ, “ਮੇਰੀਏ ਧੀਏ, ਜਦ ਤੱਕ ਤੂੰ ਜਾਣ ਨਾ ਲਵੇਂ ਕਿ ਇਹ ਗੱਲ ਕਿਵੇਂ ਚੱਲਦੀ ਹੈ; ਤੂੰ ਚੁੱਪ-ਚਾਪ ਬੈਠੀ ਰਹਿ, ਕਿਉਂਕਿ ਅੱਜ ਜਦ ਤੱਕ ਉਹ ਇਸ ਕੰਮ ਨੂੰ ਪੂਰਾ ਨਾ ਕਰ ਲਵੇ, ਤਦ ਤੱਕ ਉਸ ਮਨੁੱਖ ਨੇ ਅਰਾਮ ਨਹੀਂ ਕਰਨਾ।”

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath