ਈਸਾਈ
ਪਿੱਛੇ

ਜ਼ਬੂਰ 45

1ਮੇਰਾ ਮਨ ਇੱਕ ਚੰਗੀ ਗੱਲ ਨਾਲ ਉੱਛਲ ਰਿਹਾ ਹੈ, ਜੋ ਕੁਝ ਮੈਂ ਪਾਤਸ਼ਾਹ ਦੇ ਵਿਖੇ ਰਚਿਆ ਹੈ, ਉਹ ਮੈਂ ਸੁਣਾਉਂਦਾ ਹਾਂ, ਮੇਰੀ ਜੀਭ ਮਾਹਿਰ ਲਿਖਾਰੀ ਦੀ ਲੇਖਣੀ ਹੈ।

2ਤੂੰ ਆਦਮੀ ਦੇ ਪੁੱਤਰਾਂ ਨਾਲੋਂ ਸੁੰਦਰ ਹੈਂ, ਤੇਰਿਆਂ ਬੁੱਲ੍ਹਾਂ ਵਿੱਚ ਦਯਾ ਭਰੀ ਹੋਈ ਹੈ, ਇਸ ਲਈ ਪਰਮੇਸ਼ੁਰ ਨੇ ਤੈਨੂੰ ਸਦਾ ਲਈ ਬਰਕਤ ਦਿੱਤੀ ਹੈ।

3ਮਹਾਨ ਰਾਜਾ! ਆਪਣੀ ਤਲਵਾਰ ਲੱਕ ਨਾਲ ਬੰਨ੍ਹ, ਉਹ ਤੇਰਾ ਤੇਜ ਅਤੇ ਤੇਰੀ ਮਹਿਮਾ ਹੈ।

4ਅਤੇ ਆਪਣੀ ਮਹਿਮਾ ਨਾਲ ਸਚਿਆਈ, ਕੋਮਲਤਾਈ ਅਤੇ ਧਰਮ ਦੇ ਨਮਿੱਤ ਸਵਾਰ ਹੋ ਕੇ ਸਫ਼ਲ ਹੋ, ਅਤੇ ਤੇਰਾ ਸੱਜਾ ਹੱਥ ਤੈਨੂੰ ਭਿਆਨਕ ਕਾਰਜ ਸਿਖਲਾਵੇਗਾ!

5ਤੇਰੇ ਤੀਰ ਤਿੱਖੇ ਹਨ, ਕੌਮਾਂ ਤੇਰੇ ਅੱਗੇ ਡਿੱਗਦੀਆਂ ਹਨ, ਉਹ ਪਾਤਸ਼ਾਹ ਦੇ ਵੈਰੀਆਂ ਦੇ ਦਿਲਾਂ ਵਿੱਚ ਹਨ।

6ਹੇ ਪਰਮੇਸ਼ੁਰ, ਤੇਰਾ ਸਿੰਘਾਸਣ ਸਦੀਪਕ ਕਾਲ ਤੱਕ ਹੈ, ਤੇਰੇ ਰਾਜ ਦਾ ਆੱਸਾ ਸਿਧਿਆਈ ਦਾ ਆੱਸਾ ਹੈ!

7ਤੂੰ ਧਰਮ ਨਾਲ ਪ੍ਰੇਮ, ਬਦੀ ਨਾਲ ਵੈਰ ਰੱਖਿਆ ਹੈ, ਇਸ ਲਈ ਪਰਮੇਸ਼ੁਰ, ਤੇਰੇ ਪਰਮੇਸ਼ੁਰ ਨੇ ਖੁਸ਼ੀ ਦੇ ਤੇਲ ਨਾਲ, ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਹ ਕੀਤਾ ਹੈ।

8ਤੇਰੇ ਸਾਰੇ ਬਸਤਰ ਤੋਂ ਮੁਰ, ਅਗਰ ਅਤੇ ਤੇਜ ਪੱਤਰ ਦੀ ਖੁਸ਼ਬੂ ਆਉਂਦੀ ਹੈ, ਹਾਥੀ ਦੰਦ ਦੇ ਮਹਿਲਾਂ ਵਿੱਚੋਂ ਤਾਰ ਵਾਲੇ ਵਾਜਿਆਂ ਨੇ ਤੈਨੂੰ ਅਨੰਦ ਕੀਤਾ ਹੈ।

9ਤੇਰੀਆਂ ਪਤਵੰਤ ਇਸਤਰੀਆਂ ਵਿੱਚੋਂ ਰਾਜਕੁਮਾਰੀਆਂ ਵੀ ਹਨ, ਰਾਣੀ ਤੇਰੇ ਸੱਜੇ ਹੱਥ ਉੱਤੇ ਓਫੀਰ ਦੇ ਕੁੰਦਨ ਸੋਨੇ ਨਾਲ ਸ਼ਿੰਗਾਰ ਲਾ ਕੇ ਖੜ੍ਹੀ ਹੈ।

10ਧੀਏ, ਸੁਣ ਅਤੇ ਵੇਖ ਅਤੇ ਆਪਣਾ ਕੰਨ ਲਾ, ਆਪਣੇ ਲੋਕ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਵੀਂ!

11ਤਦ ਪਾਤਸ਼ਾਹ ਤੇਰੇ ਸੁਹੱਪਣ ਤੋਂ ਮੋਹਿਤ ਹੋਵੇਗਾ, ਕਿਉਂ ਜੋ ਉਹ ਤੇਰਾ ਸੁਆਮੀ ਹੈ ਸੋ ਉਹ ਨੂੰ ਮੱਥਾ ਟੇਕ।

12ਅਤੇ ਸੂਰ ਦੇਸ ਦੇ ਲੋਕ ਭੇਟ ਨਾਲ ਹਾਜ਼ਰ ਹੋਣਗੇ, ਲੋਕਾਂ ਦੇ ਧਨਵਾਨ ਤੇਰੀ ਕਿਰਪਾ ਦੇ ਲਈ ਬੇਨਤੀ ਕਰਨਗੇ।

13ਰਾਜਕੁਮਾਰੀ ਮਹਿਲ ਵਿੱਚ ਬਹੁਤ ਤੇਜ਼ਵੰਤ ਹੈ, ਉਸ ਦਾ ਲਿਬਾਸ ਸੁਨਹਿਰੀ ਕਸੀਦੇ ਦਾ ਹੈ।

14ਬੂਟੇ ਕੱਢੇ ਹੋਏ ਪਹਿਰਾਵੇ ਪਹਿਨੀ ਉਹ ਪਾਤਸ਼ਾਹ ਕੋਲ ਪਹੁੰਚਾਈ ਜਾਵੇਗੀ, ਉਹ ਦੀਆਂ ਕੁਆਰੀਆਂ ਸਹੇਲੀਆਂ ਉਹ ਦੇ ਪਿੱਛੇ-ਪਿੱਛੇ ਤੇਰੇ ਕੋਲ ਲਿਆਈਆਂ ਜਾਣਗੀਆਂ।

15ਓਹ ਅਨੰਦ ਅਤੇ ਖੁਸ਼ੀ ਨਾਲ ਪਹੁੰਚਾਈਆਂ ਜਾਣਗੀਆਂ, ਓਹ ਪਾਤਸ਼ਾਹ ਦੇ ਮਹਿਲ ਵਿੱਚ ਵੜਨਗੀਆਂ।

16ਤੇਰੇ ਪੁਰਖਿਆਂ ਦੇ ਥਾਂ ਤੇਰੇ ਪੁੱਤਰ ਹੋਣਗੇ, ਜਿਨ੍ਹਾਂ ਨੂੰ ਤੂੰ ਸਾਰੀ ਧਰਤੀ ਉੱਤੇ ਸਰਦਾਰ ਬਣਾਵੇਂਗਾ।

17ਮੈਂ ਪੀੜ੍ਹੀਓਂ ਪੀੜੀ ਤੇਰਾ ਨਾਮ ਸਿਮਰਨ ਕਰਾਵਾਂਗਾ, ਇਸ ਲਈ ਲੋਕ ਸਦਾ ਤੱਕ ਤੇਰਾ ਧੰਨਵਾਦ ਕਰਨਗੇ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath