ਈਸਾਈ
ਪਿੱਛੇ

ਗਿਣਤੀ 8

1ਯਹੋਵਾਹ ਨੇ ਮੂਸਾ ਨੂੰ ਆਖਿਆ,

2ਹਾਰੂਨ ਨਾਲ ਗੱਲ ਕਰ ਅਤੇ ਉਹ ਨੂੰ ਆਖ ਕਿ ਜਦ ਤੂੰ ਦੀਵੇ ਬਾਲੇਂ ਤਾਂ ਉਹ ਸੱਤ ਦੀਵੇ ਸ਼ਮਾਦਾਨ ਦੇ ਸਾਹਮਣੇ ਚਾਨਣ ਦੇਣ।

3ਤਾਂ ਹਾਰੂਨ ਨੇ ਉਸੇ ਤਰ੍ਹਾਂ ਹੀ ਕੀਤਾ। ਉਹ ਨੇ ਉਸ ਦੇ ਦੀਵੇ ਸ਼ਮਾਦਾਨ ਦੇ ਸਾਹਮਣੇ ਬਾਲੇ, ਜਿਵੇਂ ਯਹੋਵਾਹ ਨੂੰ ਮੂਸਾ ਨੂੰ ਹੁਕਮ ਦਿੱਤਾ ਸੀ।

4ਸ਼ਮਾਦਾਨ ਦੀ ਬਣਾਵਟ ਇਸ ਤਰ੍ਹਾਂ ਸੀ, ਉਹ ਹੇਠਾਂ ਤੋਂ ਲੈ ਕੇ ਉੱਪਰ ਫੁੱਲਾਂ ਤੱਕ ਸੋਨੇ ਨਾਲ ਬਣਾਇਆ ਗਿਆ ਸੀ। ਉਹ ਉਸ ਨਮੂਨੇ ਉੱਤੇ ਸੀ ਜਿਹੜਾ ਯਹੋਵਾਹ ਨੇ ਮੂਸਾ ਨੂੰ ਵਿਖਾਇਆ, ਉਸੇ ਤਰ੍ਹਾਂ ਉਸ ਨੇ ਸ਼ਮਾਦਾਨ ਨੂੰ ਬਣਾਇਆ।

5ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,

6ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਲੈ ਕੇ ਪਵਿੱਤਰ ਕਰ।

7ਉਨ੍ਹਾਂ ਨੂੰ ਪਵਿੱਤਰ ਕਰਨ ਲਈ ਅਜਿਹਾ ਕਰੀਂ ਕਿ ਉਨ੍ਹਾਂ ਉੱਤੇ ਪਾਪ ਤੋਂ ਸ਼ੁੱਧ ਕਰਨ ਵਾਲਾ ਪਾਣੀ ਛਿੜਕ ਦੇ ਅਤੇ ਉਨ੍ਹਾਂ ਦੇ ਸਾਰੇ ਸਰੀਰ ਉੱਤੇ ਉਸਤਰਾ ਫਿਰਾ ਦੇ ਅਤੇ ਉਹ ਆਪਣੇ ਬਸਤਰ ਧੋਣ, ਇਸ ਤਰ੍ਹਾਂ ਉਹ ਸ਼ੁੱਧ ਹੋਣ।

8ਫੇਰ ਉਹ ਇੱਕ ਮੇਂਢਾ ਲੈਣ ਨਾਲੇ ਉਸ ਦੀ ਮੈਦੇ ਦੀ ਭੇਟ, ਬਰੀਕ ਮੈਦਾ ਤੇਲ ਨਾਲ ਰਲਿਆ ਹੋਇਆ ਅਤੇ ਤੂੰ ਦੂਜਾ ਮੇਂਢਾ ਪਾਪ ਬਲੀ ਲਈ ਲਵੀਂ।

9ਫੇਰ ਲੇਵੀਆਂ ਨੂੰ ਮੰਡਲੀ ਦੇ ਤੰਬੂ ਦੇ ਅੱਗੇ ਹਾਜ਼ਰ ਕਰੀਂ, ਅਤੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਇਕੱਠਾ ਕਰੀਂ।

10ਤਦ ਤੂੰ ਲੇਵੀਆਂ ਨੂੰ ਯਹੋਵਾਹ ਦੇ ਅੱਗੇ ਹਾਜ਼ਰ ਕਰੀਂ ਅਤੇ ਇਸਰਾਏਲੀ ਲੇਵੀਆਂ ਉੱਤੇ ਆਪਣੇ ਹੱਥ ਧਰਨ।

11ਅਤੇ ਹਾਰੂਨ ਉਨ੍ਹਾਂ ਲੇਵੀਆਂ ਨੂੰ ਯਹੋਵਾਹ ਅੱਗੇ ਇਸਰਾਏਲੀਆਂ ਵੱਲੋਂ ਹਿਲਾਉਣ ਦੀ ਭੇਟ ਕਰਕੇ ਚੜ੍ਹਾਵੇ ਤਾਂ ਜੋ ਉਹ ਯਹੋਵਾਹ ਦੀ ਸੇਵਾ ਦਾ ਕੰਮ ਕਰਨ।

12ਫੇਰ ਲੇਵੀ ਆਪਣੇ ਹੱਥ ਵਹਿੜਿਆਂ ਦੇ ਸਿਰਾਂ ਉੱਤੇ ਧਰਨ ਅਤੇ ਤੂੰ ਇੱਕ ਨੂੰ ਪਾਪ ਬਲੀ ਲਈ ਅਤੇ ਦੂਜੇ ਨੂੰ ਹੋਮ ਦੀ ਭੇਟ ਲਈ ਚੜ੍ਹਾ ਤਾਂ ਜੋ ਉਹ ਲੇਵੀਆਂ ਦਾ ਪ੍ਰਾਸਚਿਤ ਹੋਵੇ।

13ਤਦ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਅੱਗੇ ਖੜ੍ਹਾ ਕਰੀਂ ਅਤੇ ਤੂੰ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਲਈ ਯਹੋਵਾਹ ਅੱਗੇ ਚੜ੍ਹਾਈਂ।

14ਇਸ ਤਰ੍ਹਾਂ ਤੂੰ ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਵੱਖਰਾ ਕਰੀਂ, ਇਸ ਤਰ੍ਹਾਂ ਲੇਵੀ ਮੇਰੇ ਹੋਣਗੇ।

15ਅਤੇ ਇਸ ਤੋਂ ਬਾਅਦ ਲੇਵੀ ਮੰਡਲੀ ਦੇ ਤੰਬੂ ਵਿੱਚ ਜਾ ਕੇ ਸੇਵਾ ਕਰਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਸ਼ੁੱਧ ਕਰੀਂ ਅਤੇ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਕਰਕੇ ਚੜ੍ਹਾਵੀਂ।

16ਕਿਉਂਕਿ ਉਹ ਇਸਰਾਏਲੀਆਂ ਵਿੱਚੋਂ ਮੈਨੂੰ ਪੂਰੀ ਤਰ੍ਹਾਂ ਨਾਲ ਸਮਰਪਤ ਕੀਤੇ ਗਏ ਹਨ, ਮੈਂ ਉਹਨਾਂ ਨੂੰ ਸਾਰੇ ਇਸਰਾਏਲ ਵਿੱਚੋਂ ਸਾਰੇ ਪਹਿਲੌਠਿਆਂ ਦੇ ਬਦਲੇ ਆਪਣੇ ਲਈ ਲੈ ਲਿਆ ਹੈ।

17ਕਿਉਂ ਜੋ ਇਸਰਾਏਲੀਆਂ ਦੇ ਸਾਰੇ ਪਹਿਲੌਠੇ ਮੇਰੇ ਹਨ, ਭਾਵੇਂ ਆਦਮੀ ਦਾ ਭਾਵੇਂ ਪਸ਼ੂ ਦਾ। ਜਿਸ ਦਿਨ ਤੋਂ ਮੈਂ ਮਿਸਰ ਦੇਸ ਦੇ ਸਾਰਿਆਂ ਪਹਿਲੌਠਿਆਂ ਨੂੰ ਮਾਰਿਆ, ਮੈਂ ਉਨ੍ਹਾਂ ਨੂੰ ਆਪਣੇ ਲਈ ਪਵਿੱਤਰ ਕੀਤਾ।

18ਇਸ ਤਰ੍ਹਾਂ ਮੈਂ ਲੇਵੀਆਂ ਨੂੰ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਦੇ ਥਾਂ ਲੈ ਲਿਆ ਹੈ।

19ਮੈਂ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਇਸਰਾਏਲੀਆਂ ਵਿੱਚੋਂ ਲੇਵੀ ਦਾਨ ਦਿੱਤੇ ਹਨ ਕਿ ਉਹ ਮੰਡਲੀ ਦੇ ਤੰਬੂ ਵਿੱਚ ਇਸਰਾਏਲੀਆਂ ਲਈ ਸੇਵਾ ਕਰਨ, ਇਸਰਾਏਲੀਆਂ ਲਈ ਪ੍ਰਾਸਚਿਤ ਕਰਨ ਤਾਂ ਜੋ ਜਦ ਇਸਰਾਏਲੀ ਪਵਿੱਤਰ ਸਥਾਨ ਦੇ ਨੇੜੇ ਆਉਣ ਤਾਂ ਕੋਈ ਬਵਾ ਉਹਨਾਂ ਉੱਤੇ ਨਾ ਪਵੇ।

20ਮੂਸਾ, ਹਾਰੂਨ ਅਤੇ ਇਸਰਾਏਲ ਦੀ ਸਾਰੀ ਮੰਡਲੀ ਨੇ ਲੇਵੀਆਂ ਨਾਲ ਇਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

21ਤਦ ਲੇਵੀਆਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਆਪਣੇ ਬਸਤਰ ਧੋਤੇ। ਤਦ ਹਾਰੂਨ ਨੇ ਉਨ੍ਹਾਂ ਨੂੰ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਕਰਕੇ ਚੜ੍ਹਾਇਆ ਅਤੇ ਹਾਰੂਨ ਨੇ ਉਨ੍ਹਾਂ ਦੀ ਪਵਿੱਤਰਤਾਈ ਲਈ ਪ੍ਰਾਸਚਿਤ ਕੀਤਾ।

22ਇਸ ਤੋਂ ਬਾਅਦ ਉਹ ਲੇਵੀ ਸੇਵਾ ਦੇ ਕੰਮ ਲਈ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਅੱਗੇ ਮੰਡਲੀ ਦੇ ਤੰਬੂ ਵਿੱਚ ਆਏ। ਜਿਵੇਂ ਯਹੋਵਾਹ ਨੇ ਮੂਸਾ ਨੂੰ ਲੇਵੀਆਂ ਦੇ ਵਿਖੇ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਉਹਨਾਂ ਨੇ ਉਨ੍ਹਾਂ ਨਾਲ ਕੀਤਾ।

23ਯਹੋਵਾਹ ਨੇ ਮੂਸਾ ਨੂੰ ਆਖਿਆ,

24ਲੇਵੀਆਂ ਲਈ ਨਿਯਮ ਇਹ ਹੈ ਕਿ ਪੱਚੀ ਸਾਲ ਜਾਂ ਇਸ ਤੋਂ ਵੱਧ ਉਮਰ ਵਿੱਚ ਉਹ ਮੰਡਲੀ ਦੇ ਤੰਬੂ ਵਿੱਚ ਸੇਵਾ ਦੇ ਕੰਮ ਵਿੱਚ ਲੱਗੇ ਰਹਿਣ,

25ਅਤੇ ਜਦ ਉਹ ਪੰਜਾਹ ਸਾਲ ਦੇ ਹੋ ਜਾਣ ਤਦ ਉਹ ਸੇਵਾ ਦੇ ਕੰਮ ਤੋਂ ਰਹਿਤ ਕੀਤੇ ਜਾਣ ਅਤੇ ਉਹ ਹੋਰ ਸੇਵਾ ਦਾ ਕੰਮ ਨਾ ਕਰਨ।

26ਪਰ ਉਹ ਆਪਣੇ ਭਰਾਵਾਂ ਦੇ ਨਾਲ ਸੇਵਾ ਮੰਡਲੀ ਦੇ ਤੰਬੂ ਦੀ ਰਖਵਾਲੀ ਦਾ ਕੰਮ ਕਰਿਆ ਕਰਨ ਅਤੇ ਉਹ ਆਪ ਸੇਵਾ ਦਾ ਕੰਮ ਨਾ ਕਰਨ। ਲੇਵੀਆਂ ਨੂੰ ਜੋ-ਜੋ ਕੰਮ ਦਿੱਤੇ ਜਾਣ ਉਹਨਾਂ ਦੇ ਵਿਖੇ ਅਜਿਹਾ ਹੀ ਕਰੀਂ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath