ਈਸਾਈ
ਪਿੱਛੇ

ਨਹਮਯਾਹ 11

1ਪਰਜਾ ਦੇ ਹਾਕਮ ਤਾਂ ਯਰੂਸ਼ਲਮ ਵਿੱਚ ਰਹਿੰਦੇ ਸਨ ਅਤੇ ਬਾਕੀ ਲੋਕਾਂ ਨੇ ਇਹ ਠਹਿਰਾਉਣ ਲਈ ਪਰਚੀਆਂ ਪਾਈਆਂ ਕਿ ਦਸ ਵਿੱਚੋਂ ਇੱਕ ਮਨੁੱਖ ਪਵਿੱਤਰ ਸ਼ਹਿਰ ਯਰੂਸ਼ਲਮ ਵਿੱਚ ਵੱਸ ਜਾਵੇ ਅਤੇ ਬਾਕੀ ਨੌ ਹੋਰ ਸ਼ਹਿਰਾਂ ਵਿੱਚ ਵੱਸ ਜਾਣ।

2ਪਰਜਾ ਨੇ ਉਨ੍ਹਾਂ ਸਾਰੇ ਮਨੁੱਖਾਂ ਨੂੰ ਅਸੀਸ ਦਿੱਤੀ, ਜਿਨ੍ਹਾਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਵੱਸਣ ਲਈ ਆਪਣੇ ਆਪ ਨੂੰ ਪੇਸ਼ ਕੀਤਾ।

3ਇਹ ਉਸ ਸੂਬੇ ਦੇ ਆਗੂ ਹਨ ਜਿਹੜੇ ਯਰੂਸ਼ਲਮ ਵਿੱਚ ਵੱਸ ਗਏ ਪਰ ਯਹੂਦਾਹ ਦੇ ਸ਼ਹਿਰਾਂ ਵਿੱਚ ਹਰ ਮਨੁੱਖ ਆਪਣੀ ਨਿੱਜ ਭੂਮੀ ਵਿੱਚ ਵੱਸਦਾ ਸੀ ਅਰਥਾਤ ਇਸਰਾਏਲੀ, ਜਾਜਕ, ਲੇਵੀ, ਨਥੀਨੀਮ (ਭਵਨ ਦੇ ਸੇਵਕ) ਅਤੇ ਸੁਲੇਮਾਨ ਦੀ ਸੇਵਕਾਂ ਦੀ ਸੰਤਾਨ

4ਯਰੂਸ਼ਲਮ ਵਿੱਚ ਯਹੂਦਾਹ ਅਤੇ ਬਿਨਯਾਮੀਨੀਆਂ ਵਿੱਚੋਂ ਕੁਝ ਲੋਕ ਰਹਿੰਦੇ ਸਨ। ਯਹੂਦਾਹ ਦੇ ਵੰਸ਼ ਵਿੱਚੋਂ ਅਥਾਯਾਹ ਜੋ ਉੱਜ਼ੀਯਾਹ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ, ਉਹ ਅਮਰਯਾਹ ਦਾ ਪੁੱਤਰ, ਉਹ ਸ਼ਫਟਯਾਹ ਦਾ ਪੁੱਤਰ, ਉਹ ਮਹਲਲੇਲ ਦਾ ਪੁੱਤਰ ਜੋ ਪਰਸ ਦੇ ਵੰਸ਼ ਵਿੱਚੋਂ ਸੀ,

5ਅਤੇ ਮਅਸੇਯਾਹ ਜੋ ਬਾਰੂਕ ਦਾ ਪੁੱਤਰ, ਉਹ ਕਾਲਹੋਜ਼ਾ ਦਾ ਪੁੱਤਰ, ਉਹ ਹਜ਼ਾਯਾਹ ਦਾ ਪੁੱਤਰ, ਉਹ ਅਦਾਯਾਹ ਦਾ ਪੁੱਤਰ, ਉਹ ਯੋਯਾਰੀਬ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ ਅਤੇ ਉਹ ਸ਼ਿਲੋਨੀ ਦਾ ਪੁੱਤਰ ਸੀ।

6ਪਰਸ ਦੀ ਵੰਸ਼ ਦੇ ਜੋ ਯਰੂਸ਼ਲਮ ਵਿੱਚ ਵੱਸ ਗਏ ਕੁੱਲ ਚਾਰ ਸੋ ਅਠਾਹਟ ਸੂਰਬੀਰ ਸਨ।

7ਬਿਨਯਾਮੀਨੀਆਂ ਵਿੱਚੋਂ ਸੱਲੂ ਜੋ ਮਸ਼ੁੱਲਾਮ ਦਾ ਪੁੱਤਰ, ਉਹ ਯੋਏਦ ਦਾ ਪੁੱਤਰ, ਉਹ ਪਦਾਯਾਹ ਦਾ ਪੁੱਤਰ, ਉਹ ਕੋਲਾਯਾਹ ਦਾ ਪੁੱਤਰ, ਉਹ ਮਅਸੇਯਾਹ ਦਾ ਪੁੱਤਰ, ਉਹ ਈਥੀਏਲ ਦਾ ਪੁੱਤਰ, ਉਹ ਯਿਸ਼ਅਯਾਹ ਦਾ ਪੁੱਤਰ ਸੀ।

8ਉਸ ਦੇ ਬਾਅਦ ਗੱਬੀ ਅਤੇ ਸੱਲਾਈ ਜਿਨ੍ਹਾਂ ਦੇ ਨਾਲ ਨੌ ਸੌ ਅਠਾਈ ਪੁਰਖ ਸਨ।

9ਇਨ੍ਹਾਂ ਦਾ ਪ੍ਰਧਾਨ ਜ਼ਿਕਰੀ ਦਾ ਪੁੱਤਰ ਯੋਏਲ ਸੀ ਅਤੇ ਹਸਨੂਆਹ ਦਾ ਪੁੱਤਰ ਯਹੂਦਾਹ ਉਨ੍ਹਾਂ ਸ਼ਹਿਰਾਂ ਉੱਤੇ ਦੂਜੇ ਦਰਜੇ ਦਾ ਪ੍ਰਧਾਨ ਸੀ।

10ਜਾਜਕਾਂ ਵਿੱਚੋਂ ਯੋਯਾਰੀਬ ਦਾ ਪੁੱਤਰ ਯਦਾਯਾਹ ਅਤੇ ਯਾਕੀਨ,

11ਅਤੇ ਸਰਾਯਾਹ ਜੋ ਹਿਲਕੀਯਾਹ ਦਾ ਪੁੱਤਰ, ਉਹ ਮਸ਼ੁੱਲਾਮ ਦਾ ਪੁੱਤਰ, ਉਹ ਸਾਦੋਕ ਦਾ ਪੁੱਤਰ, ਉਹ ਮਰਾਯੋਥ ਦਾ ਪੁੱਤਰ, ਉਹ ਅਹੀਟੂਬ ਦਾ ਪੁੱਤਰ ਜੋ ਪਰਮੇਸ਼ੁਰ ਦੇ ਭਵਨ ਦਾ ਪ੍ਰਧਾਨ ਸੀ,

12ਅਤੇ ਉਨ੍ਹਾਂ ਦੇ ਭਰਾ ਜਿਹੜੇ ਭਵਨ ਦਾ ਕੰਮ ਕਰਦੇ ਸਨ, ਅੱਠ ਸੌ ਬਾਈ ਸਨ ਅਤੇ ਅਦਾਯਾਹ ਜੋ ਯਰੋਹਾਮ ਦਾ ਪੁੱਤਰ, ਉਹ ਪਲਲਯਾਹ ਦਾ ਪੁੱਤਰ, ਉਹ ਅਮਸੀ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ, ਉਹ ਪਸ਼ਹੂਰ ਦਾ ਪੁੱਤਰ ਅਤੇ ਉਹ ਮਲਕੀਯਾਹ ਦਾ ਪੁੱਤਰ ਸੀ

13ਉਸ ਦੇ ਭਰਾ ਜੋ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ, ਦੋ ਸੌ ਬਤਾਲੀ ਪੁਰਖ ਸਨ, ਅਤੇ ਅਮਸ਼ਸਈ ਜੋ ਅਜ਼ਰਏਲ ਦਾ ਪੁੱਤਰ, ਉਹ ਅਹਜ਼ਈ ਦਾ ਪੁੱਤਰ, ਉਹ ਮਸ਼ੀਲੇਮੋਥ ਦਾ ਪੁੱਤਰ ਅਤੇ ਉਹ ਇੰਮੇਰ ਦਾ ਪੁੱਤਰ ਸੀ

14ਇਨ੍ਹਾਂ ਦੇ ਇੱਕ ਸੌ ਅਠਾਈ ਸੂਰਬੀਰ ਭਰਾ ਸਨ ਅਤੇ ਹੱਗਦੋਲੀਮ ਦਾ ਪੁੱਤਰ ਜ਼ਬਦੀਏਲ ਇਨ੍ਹਾਂ ਦਾ ਪ੍ਰਧਾਨ ਸੀ।

15ਲੇਵੀਆਂ ਵਿੱਚੋਂ ਸ਼ਮਅਯਾਹ ਜੋ ਹਸ਼ੂਬ ਦਾ ਪੁੱਤਰ, ਉਹ ਅਜ਼ਰੀਕਾਮ ਦਾ ਪੁੱਤਰ, ਉਹ ਹਸ਼ਬਯਾਹ ਦਾ ਪੁੱਤਰ, ਉਹ ਬੂੰਨੀ ਦਾ ਪੁੱਤਰ ਸੀ।

16ਸ਼ਬਥਈ ਅਤੇ ਯੋਜ਼ਾਬਾਦ ਜੋ ਲੇਵੀਆਂ ਦੇ ਆਗੂ ਸਨ ਪਰਮੇਸ਼ੁਰ ਦੇ ਭਵਨ ਦੇ ਬਾਹਰੀ ਕੰਮ ਉੱਤੇ ਨਿਯੁਕਤ ਸਨ।

17ਮੱਤਨਯਾਹ ਜੋ ਮੀਕਾ ਦਾ ਪੁੱਤਰ, ਉਹ ਜ਼ਬਦੀ ਦਾ ਪੁੱਤਰ, ਉਹ ਆਸਾਫ਼ ਦਾ ਪੁੱਤਰ ਸੀ ਜਿਹੜਾ ਪ੍ਰਾਰਥਨਾ ਅਤੇ ਧੰਨਵਾਦ ਕਰਨ ਵਾਲਿਆਂ ਦਾ ਪ੍ਰਧਾਨ ਸੀ ਅਤੇ ਬਕਬੁਕਯਾਹ ਆਪਣੇ ਭਰਾਵਾਂ ਵਿੱਚੋਂ ਦੂਜੇ ਦਰਜੇ ਤੇ ਸੀ ਅਤੇ ਅਬਦਾ ਜੋ ਸ਼ਮੂਆਹ ਦਾ ਪੁੱਤਰ, ਉਹ ਗਾਲਾਲ ਦਾ ਪੁੱਤਰ, ਉਹ ਯਦੂਥੂਨ ਦਾ ਪੁੱਤਰ ਸੀ।

18ਸਾਰੇ ਲੇਵੀ ਜੋ ਪਵਿੱਤਰ ਸ਼ਹਿਰ ਵਿੱਚ ਰਹਿੰਦੇ ਸਨ, ਕੁੱਲ ਦੋ ਸੌ ਚੁਰਾਸੀ ਸਨ।

19ਦਰਬਾਨ ਅੱਕੂਬ ਅਤੇ ਤਲਮੋਨ ਅਤੇ ਉਨ੍ਹਾਂ ਦੇ ਭਰਾ ਜਿਹੜੇ ਫਾਟਕਾਂ ਦੇ ਰਾਖੇ ਸਨ, ਇੱਕ ਸੌ ਬਹੱਤਰ ਸਨ।

20ਬਾਕੀ ਇਸਰਾਏਲੀ ਜਾਜਕ ਅਤੇ ਲੇਵੀ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚ ਆਪੋ ਆਪਣੇ ਹਿੱਸੇ ਵਿੱਚ ਰਹਿੰਦੇ ਸਨ।

21ਪਰ ਨਥੀਨੀਮ ਓਫ਼ਲ ਵਿੱਚ ਰਹਿੰਦੇ ਸਨ, ਅਤੇ ਸੀਹਾ ਤੇ ਗਿਸ਼ਪਾ ਉਨ੍ਹਾਂ ਦੇ ਉੱਤੇ ਠਹਿਰਾਏ ਗਏ ਸਨ।

22ਜੋ ਲੇਵੀ ਯਰੂਸ਼ਲਮ ਵਿੱਚ ਰਹਿ ਕੇ ਪਰਮੇਸ਼ੁਰ ਦੇ ਭਵਨ ਦੇ ਕੰਮ ਕਰਦੇ ਸਨ, ਉਨ੍ਹਾਂ ਦਾ ਪ੍ਰਧਾਨ ਉੱਜ਼ੀ ਸੀ ਜੋ ਆਸਾਫ਼ ਦੇ ਵੰਸ਼ ਦੇ ਗਾਇਕਾਂ ਵਿੱਚੋਂ ਸੀ, ਉਹ ਬਾਨੀ ਦਾ ਪੁੱਤਰ, ਉਹ ਹਸ਼ਬਯਾਹ ਦਾ ਪੁੱਤਰ, ਉਹ ਮੱਤਨਯਾਹ ਦਾ ਪੁੱਤਰ, ਉਹ ਮੀਕਾ ਦਾ ਪੁੱਤਰ ਸੀ।

23ਕਿਉਂਕਿ ਉਨ੍ਹਾਂ ਲਈ ਰਾਜਾ ਦਾ ਹੁਕਮ ਸੀ ਅਤੇ ਗਾਇਕਾਂ ਲਈ ਹਰ ਰੋਜ਼ ਦੀਆਂ ਜ਼ਰੂਰਤਾਂ ਦੇ ਅਨੁਸਾਰ ਪ੍ਰਬੰਧ ਸੀ।

24ਪਥਹਯਾਹ ਜੋ ਮਸ਼ੇਜ਼ਬੇਲ ਦਾ ਪੁੱਤਰ ਜਿਹੜਾ ਯਹੂਦਾਹ ਦੇ ਪੁੱਤਰ ਜ਼ਰਹ ਦੇ ਵੰਸ਼ ਵਿੱਚੋਂ ਸੀ, ਉਹ ਪਰਜਾ ਦੇ ਸਾਰੇ ਕੰਮ ਲਈ ਰਾਜਾ ਦੇ ਹੱਥ ਵਰਗਾ ਸੀ।

25ਹੁਣ ਬਾਕੀ ਪਿੰਡਾਂ ਅਤੇ ਉਨ੍ਹਾਂ ਦੇ ਖੇਤਾਂ ਵਿੱਚ, ਯਹੂਦਾਹ ਦੇ ਵੰਸ਼ ਵਿੱਚੋਂ ਕੁਝ ਕਿਰਯਥ-ਅਰਬਾ ਅਤੇ ਉਸ ਦੀਆਂ ਬਸਤੀਆਂ ਵਿੱਚ, ਕੁਝ ਦੀਬੋਨ ਅਤੇ ਉਸ ਦੀਆਂ ਬਸਤੀਆਂ ਵਿੱਚ ਅਤੇ ਕੁਝ ਯਕਬਸਏਲ ਅਤੇ ਉਸ ਦੇ ਪਿੰਡਾਂ ਵਿੱਚ ਵੱਸ ਗਏ,

26ਅਤੇ ਫਿਰ ਯੇਸ਼ੂਆ, ਮੋਲਾਦਾਹ ਅਤੇ ਬੈਤ-ਪਾਲਟ ਵਿੱਚ,

27ਹਸਰਸ਼ੂਆਲ ਅਤੇ ਬਏਰਸ਼ਬਾ ਅਤੇ ਉਸ ਦੀਆਂ ਬਸਤੀਆਂ ਵਿੱਚ,

28ਅਤੇ ਸਿਕਲਗ, ਤੇ ਮਕੋਨਾਹ ਅਤੇ ਉਸ ਦੀਆਂ ਬਸਤੀਆਂ ਵਿੱਚ,

29ਏਨ-ਰਿੰਮੋਮ, ਸਾਰਾਹ, ਯਰਮੂਥ,

30ਜ਼ਾਨੋਅਹ, ਅਦੁੱਲਾਮ ਅਤੇ ਉਨ੍ਹਾਂ ਦੇ ਪਿੰਡਾਂ ਵਿੱਚ ਅਤੇ ਲਾਕੀਸ਼ ਅਤੇ ਉਸ ਦੇ ਖੇਤਾਂ ਵਿੱਚ, ਅਜ਼ੇਕਾਹ ਅਤੇ ਉਸ ਦੀਆਂ ਬਸਤੀਆਂ ਵਿੱਚ, ਉਹ ਬਏਰਸ਼ਬਾ ਤੋਂ ਲੈ ਕੇ ਹਿੰਨੋਮ ਦੀ ਵਾਦੀ ਤੱਕ ਡੇਰਿਆਂ ਵਿੱਚ ਰਹਿੰਦੇ ਸਨ।

31ਬਿਨਯਾਮੀਨ ਦਾ ਵੰਸ਼ ਗਬਾ ਤੋਂ ਲੈ ਕੇ ਅਤੇ ਮਿਕਮਾਸ਼, ਅੱਯਾਹ, ਬੈਤਏਲ ਅਤੇ ਉਸ ਦੀਆਂ ਬਸਤੀਆਂ ਵਿੱਚ

32ਅਤੇ ਅਨਾਥੋਥ, ਨੋਬ, ਅਨਨਯਾਹ,

33ਹਾਸੋਰ, ਰਾਮਾਹ, ਗਿੱਤਾਯਮ,

34ਹਦੀਦ, ਸਬੋਈਮ, ਨਬੱਲਾਟ,

35ਲੋਦ, ਓਨੋ ਅਤੇ ਕਾਰੀਗਰਾਂ ਦੀ ਘਾਟੀ ਤੱਕ ਰਹਿੰਦੇ ਸਨ।

36ਯਹੂਦਾਹ ਦੇ ਕੁਝ ਲੇਵੀਆਂ ਦੇ ਦਲ ਬਿਨਯਾਮੀਨ ਦੇ ਸੂਬਿਆਂ ਵਿੱਚ ਵੱਸ ਗਏ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath