ਈਸਾਈ
ਪਿੱਛੇ

ਯਿਰਮਿਯਾਹ 26

1ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਪੁੱਤਰ ਯੋਸ਼ੀਯਾਹ ਦੇ ਰਾਜ ਦੇ ਅਰੰਭ ਵਿੱਚ ਇਹ ਬਚਨ ਯਹੋਵਾਹ ਵੱਲੋਂ ਆਇਆ ਕਿ

2ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਤੂੰ ਯਹੋਵਾਹ ਦੇ ਭਵਨ ਦੇ ਵੇਹੜੇ ਵਿੱਚ ਖਲੋ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਨੂੰ ਜਿਹੜੇ ਯਹੋਵਾਹ ਦੇ ਭਵਨ ਵਿੱਚ ਮੱਥਾ ਟੇਕਣ ਆਉਂਦੇ ਹਨ ਉਹ ਸਾਰੀਆਂ ਗੱਲਾਂ ਜਿਹਨਾਂ ਦਾ ਮੈਂ ਤੈਨੂੰ ਬੋਲਣ ਦਾ ਹੁਕਮ ਦੇਵਾਂ, ਬੋਲ ਅਤੇ ਇੱਕ ਗੱਲ ਵੀ ਨਾ ਘਟਾਈਂ

3ਖਬਰੇ ਉਹ ਸੁਣਨ ਅਤੇ ਹਰ ਮਨੁੱਖ ਆਪਣੇ ਬੁਰੇ ਰਾਹ ਤੋਂ ਮੁੜੇ ਅਤੇ ਮੈਂ ਉਸ ਬੁਰਿਆਈ ਉੱਤੇ ਰੰਜ ਕਰਾਂ ਜਿਹੜੀ ਮੈਂ ਉਹਨਾਂ ਦੇ ਬੁਰੇ ਕੰਮਾਂ ਦੇ ਕਾਰਨ ਉਹਨਾਂ ਨਾਲ ਕਰਨ ਲਈ ਸੋਚੀ ਹੈ

4ਤੂੰ ਉਹਨਾਂ ਨੂੰ ਆਖ, ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ, - ਜੇ ਤੁਸੀਂ ਮੇਰੀ ਨਾ ਸੁਣੋਗੇ ਕਿ ਮੇਰੀ ਬਿਵਸਥਾ ਉੱਤੇ ਚੱਲੋ ਜਿਹੜੀ ਮੈਂ ਤੁਹਾਡੇ ਅੱਗੇ ਰੱਖੀ ਹੈ

5ਅਤੇ ਮੇਰੇ ਦਸਾਂ, ਮੇਰੇ ਨਬੀਆਂ ਦੀਆਂ ਗੱਲਾਂ ਸੁਣੋ ਜਿਹਨਾਂ ਨੂੰ ਮੈਂ ਤੁਹਾਡੇ ਕੋਲ ਭੇਜਿਆ, ਹਾਂ, ਸਗੋਂ ਜਤਨ ਨਾਲ ਭੇਜਿਆ, ਪਰ ਤੁਸੀਂ ਨਾ ਸੁਣਿਆ

6ਤਦ ਮੈਂ ਇਸ ਭਵਨ ਨੂੰ ਸ਼ੀਲੋਹ ਵਾਂਗੂੰ ਕਰ ਦਿਆਂਗਾ ਅਤੇ ਇਸ ਸ਼ਹਿਰ ਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਇੱਕ ਸਰਾਪ ਬਣਾਵਾਂਗਾ

7ਜਦ ਜਾਜਕਾਂ, ਨਬੀਆਂ ਅਤੇ ਸਾਰੇ ਲੋਕਾਂ ਨੇ ਯਿਰਮਿਯਾਹ ਨੂੰ ਯਹੋਵਾਹ ਦੇ ਭਵਨ ਵਿੱਚ ਇਹ ਗੱਲਾਂ ਕਰਦੇ ਸੁਣਿਆ

8ਤਾਂ ਇਸ ਤਰ੍ਹਾਂ ਹੋਇਆ ਕਿ ਜਦ ਯਿਰਮਿਯਾਹ ਇਹ ਸਾਰੀਆਂ ਗੱਲਾਂ ਮੁਕਾ ਚੁੱਕਾ ਜਿਹਨਾਂ ਦਾ ਯਹੋਵਾਹ ਨੇ ਉਸ ਨੂੰ ਸਾਰੇ ਲੋਕਾਂ ਨਾਲ ਬੋਲਾਂ ਦਾ ਹੁਕਮ ਦਿੱਤਾ ਸੀ ਤਾਂ ਜਾਜਕਾਂ, ਨਬੀਆਂ ਅਤੇ ਸਾਰੇ ਲੋਕਾਂ ਨੇ ਉਹ ਨੂੰ ਫੜ ਲਿਆ ਅਤੇ ਆਖਿਆ ਕਿ ਤੂੰ ਜ਼ਰੂਰ ਮਰੇਂਗਾ!

9ਤੂੰ ਯਹੋਵਾਹ ਦੇ ਨਾਮ ਉੱਤੇ ਕਿਉਂ ਅਗੰਮ ਵਾਚਿਆ ਕਿ ਇਹ ਭਵਨ ਸ਼ੀਲੋਹ ਵਾਂਗੂੰ ਹੋ ਜਾਵੇਗਾ ਅਤੇ ਇਹ ਸ਼ਹਿਰ ਬਰਬਾਦ ਅਤੇ ਵਿਰਾਨ ਹੋ ਜਾਵੇਗਾ? ਤਾਂ ਸਾਰੇ ਲੋਕ ਯਿਰਮਿਯਾਹ ਕੋਲ ਯਹੋਵਾਹ ਦੇ ਭਵਨ ਵਿੱਚ ਇਕੱਠੇ ਹੋਏ।

10ਜਦ ਯਹੂਦਾਹ ਦੇ ਸਰਦਾਰਾਂ ਨੇ ਇਹ ਗੱਲਾਂ ਸੁਣੀਆਂ ਤਾਂ ਉਹ ਰਾਜਾ ਦੇ ਮਹਿਲ ਵਿੱਚੋਂ ਯਹੋਵਾਹ ਦੇ ਭਵਨ ਨੂੰ ਚੜ੍ਹ ਗਏ ਅਤੇ ਯਹੋਵਾਹ ਦੇ ਫਾਟਕਾਂ ਦੇ ਨਵੇਂ ਬੂਹੇ ਵਿੱਚ ਬੈਠ ਗਏ

11ਤਾਂ ਜਾਜਕਾਂ ਅਤੇ ਨਬੀਆਂ ਨੇ ਸਰਦਾਰਾਂ ਅਤੇ ਸਾਰੇ ਲੋਕਾਂ ਨੂੰ ਆਖਿਆ ਕਿ ਇਹ ਮਨੁੱਖ ਮੌਤ ਦੇ ਜੋਗ ਹੈ ਕਿਉਂ ਜੋ ਇਸ ਨੇ ਇਸ ਸ਼ਹਿਰ ਦੇ ਬਾਰੇ ਅਗੰਮ ਵਾਚਿਆ ਜਿਵੇਂ ਤੁਸੀਂ ਆਪਣੀਂ ਕੰਨੀਂ ਸੁਣਿਆ ਹੈ

12ਤਦ ਯਿਰਮਿਯਾਹ ਨੇ ਸਾਰੇ ਸਰਦਾਰਾਂ ਅਤੇ ਸਾਰੇ ਲੋਕਾਂ ਨੂੰ ਆਖਿਆ ਕਿ ਯਹੋਵਾਹ ਨੇ ਮੈਨੂੰ ਭੇਜਿਆ ਕਿ ਇਸ ਘਰ ਦੇ ਵਿਰੁੱਧ ਅਤੇ ਇਸ ਸ਼ਹਿਰ ਦੇ ਵਿਰੁੱਧ ਇਹਨਾਂ ਸਾਰੀਆਂ ਗੱਲਾਂ ਲਈ ਜਿਹੜੀਆਂ ਤੁਸੀਂ ਸੁਣੀਆਂ ਹਨ ਅਗੰਮ ਵਾਚਿਆ

13ਹੁਣ ਤੁਸੀਂ ਆਪਣਿਆਂ ਰਾਹਾਂ ਨੂੰ ਅਤੇ ਆਪਣੇ ਕਰਤੱਬਾਂ ਨੂੰ ਠੀਕ ਬਣਾਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ ਅਤੇ ਯਹੋਵਾਹ ਉਸ ਬੁਰਿਆਈ ਤੋਂ ਪਛਤਾਵੇਗਾ ਜਿਹੜੀ ਉਹ ਤੁਹਾਡੇ ਵਿਰੁੱਧ ਬੋਲਿਆ ਸੀ

14ਪਰ ਮੇਰੇ ਬਾਰੇ ਵੇਖੋ, ਮੈਂ ਤੁਹਾਡੇ ਹੱਥ ਵਿੱਚ ਹਾਂ। ਜਿਵੇਂ ਤੁਹਾਡੀ ਨਿਗਾਹ ਵਿੱਚ ਚੰਗਾ ਅਤੇ ਠੀਕ ਹੈ ਮੇਰੇ ਨਾਲ ਕਰੋ

15ਪਰ ਜਾਣ ਲਓ, ਜੇ ਤੁਸੀਂ ਮੈਨੂੰ ਮਾਰ ਦਿਓਗੇ ਤਾਂ ਤੁਸੀਂ ਬੇਦੋਸ਼ੇ ਦਾ ਖੂਨ ਆਪਣੇ ਉੱਤੇ ਅਤੇ ਇਸ ਸ਼ਹਿਰ ਉੱਤੇ ਅਤੇ ਇਸ ਦੇ ਵਾਸੀਆਂ ਉੱਤੇ ਲਿਆਓਗੇ ਕਿਉਂ ਜੋ ਇਹ ਸਚਿਆਈ ਹੈ ਕਿ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਕਿ ਇਹ ਸਾਰੀਆਂ ਗੱਲਾਂ ਤੁਹਾਡੇ ਕੰਨਾਂ ਵਿੱਚ ਆਖਾਂ

16ਤਦ ਸਰਦਾਰਾਂ ਨੇ ਅਤੇ ਸਾਰੇ ਲੋਕਾਂ ਨੇ ਜਾਜਕਾਂ ਅਤੇ ਨਬੀਆਂ ਨੂੰ ਆਖਿਆ ਕਿ ਇਹ ਮਨੁੱਖ ਮੌਤ ਦੇ ਜੋਗ ਨਹੀਂ ਕਿਉਂ ਜੋ ਇਹ ਯਹੋਵਾਹ ਸਾਡੇ ਪਰਮੇਸ਼ੁਰ ਦੇ ਨਾਮ ਉੱਤੇ ਸਾਡੇ ਨਾਲ ਬੋਲਿਆ ਹੈ

17ਤਾਂ ਦੇਸ ਦੇ ਬਜ਼ੁਰਗਾਂ ਵਿੱਚੋਂ ਕਈ ਮਨੁੱਖ ਉੱਠੇ ਅਤੇ ਪਰਜਾ ਦੀ ਸਾਰੀ ਸਭਾ ਨੂੰ ਆਖਿਆ,

18ਮੀਕਾਹ ਮੋਰਸ਼ਤੀ ਨੇ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੇ ਦਿਨਾਂ ਵਿੱਚ ਅਗੰਮ ਵਾਚਿਆ। ਉਸ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਆਖਿਆ, ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ, - ਸੀਯੋਨ ਖੇਤ ਵਾਂਗੂੰ ਵਾਹਿਆ ਜਾਵੇਗਾ, ਯਰੂਸ਼ਲਮ ਮਲਬੇ ਦਾ ਢੇਰ ਬਣ ਜਾਵੇਗਾ, ਅਤੇ ਇਸ ਭਵਨ ਦਾ ਪਰਬਤ ਜੰਗਲੀ ਉਚਿਆਈ ਵਰਗਾ ਹੋ ਜਾਵੇਗਾ l

19ਤਾਂ ਕੀ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਅਤੇ ਸਾਰੇ ਯਹੂਦਾਹ ਨੇ ਉਹ ਨੂੰ ਮਾਰ ਦਿੱਤਾ? ਕੀ ਉਹ ਯਹੋਵਾਹ ਕੋਲੋਂ ਨਾ ਡਰਿਆ ਅਤੇ ਯਹੋਵਾਹ ਅੱਗੇ ਮਿੰਨਤ ਨਾ ਕੀਤੀ? ਅਤੇ ਕੀ ਯਹੋਵਾਹ ਉਸ ਬੁਰਿਆਈ ਤੋਂ ਜਿਹੜੀ ਉਹ ਉਹਨਾਂ ਦੇ ਵਿਰੁੱਧ ਬੋਲਿਆ ਸੀ ਨਾ ਪਛਤਾਇਆ? ਇਸ ਤਰ੍ਹਾਂ ਅਸੀਂ ਆਪਣੀਆਂ ਜਾਨਾਂ ਉੱਤੇ ਵੱਡੀ ਬੁਰਿਆਈ ਲਿਆਉਣ ਵਾਲੇ ਹੋਵਾਂਗੇ

20ਇੱਕ ਹੋਰ ਮਨੁੱਖ ਵੀ ਸੀ ਜਿਸ ਨੇ ਯਹੋਵਾਹ ਦੇ ਨਾਮ ਉੱਤੇ ਅਗੰਮ ਵਾਚਿਆ, ਉਹ ਸ਼ਮਅਯਾਹ ਦਾ ਪੁੱਤਰ ਊਰਿੱਯਾਹ ਕਿਰਯਥ-ਯਾਰੀਮ ਦਾ ਸੀ। ਉਸ ਨੇ ਯਿਰਮਿਯਾਹ ਦੀਆਂ ਸਾਰੀਆਂ ਗੱਲਾਂ ਵਾਂਗੂੰ ਇਸ ਸ਼ਹਿਰ ਦੇ ਵਿਰੁੱਧ ਅਤੇ ਇਸ ਦੇਸ ਦੇ ਵਿਰੁੱਧ ਅਗੰਮ ਵਾਚਿਆ

21ਜਦ ਯਹੋਯਾਕੀਮ ਰਾਜਾ ਨੇ ਅਤੇ ਉਸ ਦੇ ਸਾਰੇ ਸੂਰਬੀਰਾਂ ਅਤੇ ਸਾਰੇ ਸਰਦਾਰਾਂ ਨੇ ਉਸ ਦੀਆਂ ਗੱਲਾਂ ਸੁਣੀਆਂ ਤਾਂ ਰਾਜਾ ਉਸ ਦੀ ਮੌਤ ਭਾਲਣ ਲੱਗਾ ਅਤੇ ਜਦ ਊਰਿੱਯਾਹ ਨੇ ਸੁਣਿਆ ਤਾਂ ਉਹ ਡਰ ਗਿਆ ਅਤੇ ਨੱਸ ਕੇ ਮਿਸਰ ਵਿੱਚ ਜਾ ਵੜਿਆ

22ਤਾਂ ਯਹੋਯਾਕੀਮ ਰਾਜੇ ਨੇ ਮਨੁੱਖਾਂ ਨੂੰ ਮਿਸਰ ਵਿੱਚ ਭੇਜਿਆ ਅਰਥਾਤ ਅਲਨਾਥਾਨ ਨੂੰ ਜਿਹੜਾ ਅਕਬੋਰ ਦਾ ਪੁੱਤਰ ਸੀ ਅਤੇ ਉਹ ਦੇ ਨਾਲ ਹੋਰ ਮਨੁੱਖ ਵੀ ਮਿਸਰ ਨੂੰ

23ਉਹ ਊਰਿੱਯਾਹ ਨੂੰ ਮਿਸਰ ਤੋਂ ਬਾਹਰ ਲਿਆਏ ਅਤੇ ਉਹ ਯਹੋਯਾਕੀਮ ਰਾਜਾ ਦੇ ਕੋਲ ਲਿਆਂਦਾ ਗਿਆ। ਉਹ ਨੇ ਉਸ ਨੂੰ ਤਲਵਾਰ ਨਾਲ ਮਾਰ ਦਿੱਤਾ ਅਤੇ ਉਸ ਦੀ ਲੋਥ ਆਮ ਲੋਕਾਂ ਦੇ ਕਬਰਸਤਾਨ ਵਿੱਚ ਸੁੱਟਵਾ ਦਿੱਤੀ

24ਪਰ ਸ਼ਾਫਾਨ ਦੇ ਪੁੱਤਰ ਅਹੀਕਾਮ ਦਾ ਹੱਥ ਯਿਰਮਿਯਾਹ ਦੇ ਨਾਲ ਸੀ ਭਈ ਉਹ ਉਸ ਨੂੰ ਲੋਕਾਂ ਦੇ ਹੱਥ ਵਿੱਚ ਮਾਰਨ ਲਈ ਨਾ ਦੇਣ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath