ਈਸਾਈ
ਪਿੱਛੇ

ਯਿਰਮਿਯਾਹ 15

1ਤਦ ਯਹੋਵਾਹ ਨੇ ਮੈਨੂੰ ਆਖਿਆ, ਭਾਵੇਂ ਮੂਸਾ ਅਤੇ ਸਮੂਏਲ ਮੇਰੇ ਸਨਮੁਖ ਖੜੇ ਹੁੰਦੇ ਤਾਂ ਵੀ ਮੇਰਾ ਜੀ ਇਸ ਪਰਜਾ ਵੱਲ ਨਾ ਝੁਕਦਾ। ਉਹਨਾਂ ਨੂੰ ਮੇਰੇ ਅੱਗੋਂ ਕੱਢ ਦੇ ਕਿ ਉਹ ਚਲੇ ਜਾਣ!

2ਤਾਂ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਤੈਨੂੰ ਆਖਣ, ਅਸੀਂ ਕਿੱਧਰ ਜਾਈਏ? ਤਾਂ ਤੂੰ ਉਹਨਾਂ ਨੂੰ ਆਖ, ਯਹੋਵਾਹ ਐਉਂ ਆਖਦਾ ਹੈ, - ਜਿਹੜੇ ਮੌਤ ਲਈ ਹਨ ਉਹ ਮੌਤ ਵੱਲ, ਜਿਹੜੇ ਤਲਵਾਰ ਲਈ ਹਨ ਉਹ ਤਲਵਾਰ ਵੱਲ, ਜਿਹੜੇ ਕਾਲ ਲਈ ਹਨ ਉਹ ਕਾਲ ਵੱਲ, ਜਿਹੜੇ ਕੈਦ ਲਈ ਹਨ ਉਹ ਕੈਦ ਵੱਲ ਚਲੇ ਜਾਣ।

3ਮੈਂ ਉਹਨਾਂ ਦੇ ਉੱਤੇ ਚਾਰ ਵਸਤੂਆਂ ਨੂੰ ਠਹਿਰਾਵਾਂਗਾ, ਯਹੋਵਾਹ ਦਾ ਵਾਕ ਹੈ, - ਤਲਵਾਰ ਨੂੰ ਵੱਢਣ ਲਈ, ਕੁੱਤਿਆਂ ਨੂੰ ਪਾੜਨ ਲਈ ਅਤੇ ਅਕਾਸ਼ ਦੇ ਪੰਛੀਆਂ ਨੂੰ ਅਤੇ ਧਰਤੀ ਦੇ ਦਰਿੰਦਿਆਂ ਨੂੰ ਖਾ ਲੈਣ ਅਤੇ ਨਾਸ ਕਰਨ ਲਈ

4ਮੈਂ ਉਹਨਾਂ ਨੂੰ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੇ ਪੁੱਤਰ ਮਨੱਸ਼ਹ ਦੇ ਉਸ ਕੰਮ ਦੇ ਕਾਰਨ ਜੋ ਉਸ ਯਰੂਸ਼ਲਮ ਵਿੱਚ ਕੀਤਾ ਸਾਰੀ ਧਰਤੀ ਦੀਆਂ ਪਾਤਸ਼ਾਹੀਆਂ ਲਈ ਇੱਕ ਭੈਅ ਹੋਣ ਲਈ ਦਿਆਂਗਾ।

5ਹੇ ਯਰੂਸ਼ਲਮ, ਕੌਣ ਤੇਰੇ ਉੱਤੇ ਤਰਸ ਖਾਵੇਗਾ? ਜਾਂ ਕੌਣ ਤੇਰਾ ਦਰਦੀ ਹੋਵੇਗਾ? ਜਾਂ ਕੌਣ ਤੇਰੀ ਸੁੱਖ-ਸਾਂਦ ਪੁੱਛਣ ਲਈ ਮੁੜੇਗਾ?

6ਤੂੰ ਮੈਨੂੰ ਛੱਡ ਦਿੱਤਾ, ਯਹੋਵਾਹ ਦਾ ਵਾਕ ਹੈ, ਤੂੰ ਪਿੱਛੇ ਨੂੰ ਫਿਰ ਗਈ। ਮੈਂ ਤੇਰੇ ਵਿਰੁੱਧ ਆਪਣਾ ਹੱਥ ਚੁੱਕਾਂਗਾ ਅਤੇ ਤੈਨੂੰ ਨਾਸ ਕਰ ਦਿਆਂਗਾ, ਪਛਤਾਉਂਦਾ ਮੈਂ ਥੱਕ ਗਿਆ!

7ਮੈਂ ਉਹਨਾਂ ਨੂੰ ਛੱਜਾਂ ਨਾਲ ਦੇਸ ਦੇ ਫਾਟਕਾਂ ਵਿੱਚ ਛੱਟਿਆ। ਮੈਂ ਉਹਨਾਂ ਨੂੰ ਔਂਤ ਕੀਤਾ, ਮੈਂ ਆਪਣੀ ਪਰਜਾ ਨੂੰ ਮਿਟਾ ਦਿੱਤਾ, ਉਹ ਆਪਣਿਆਂ ਰਾਹਾਂ ਤੋਂ ਨਹੀਂ ਮੁੜੇ।

8ਉਹਨਾਂ ਦੀਆਂ ਵਿਧਵਾਂ ਮੇਰੇ ਅੱਗੇ, ਸਮੁੰਦਰ ਦੀ ਰੇਤ ਨਾਲੋਂ ਵੱਧ ਗਈਆਂ। ਮੈਂ ਦੁਪਹਿਰ ਦੇ ਵੇਲੇ ਜੁਆਨਾਂ ਦੀਆਂ ਮਾਵਾਂ ਦੇ ਵਿਰੁੱਧ ਇੱਕ ਲੁਟੇਰਾ ਲਿਆਂਦਾ ਹਾਂ, ਮੈਂ ਉਹ ਦੇ ਉੱਤੇ ਕਸ਼ਟ ਅਤੇ ਡਰ ਅੱਚਨਚੇਤ ਪਾਇਆ।

9ਉਹ ਜਿਸ ਨੇ ਸੱਤ ਜਣੇ ਸਨ ਮਾੜੀ ਹੋ ਗਈ ਹੈ, ਉਸ ਜਾਨ ਦੇ ਦਿੱਤੀ, ਜਦ ਅਜੇ ਦਿਨ ਹੀ ਸੀ ਉਹ ਦਾ ਸੂਰਜ ਲਹਿ ਗਿਆ, ਉਹ ਸ਼ਰਮਿੰਦੀ ਅਤੇ ਬੇਪਤ ਹੋਈ, ਮੈਂ ਉਹਨਾਂ ਦੇ ਰਹਿੰਦੇ-ਖੂਹੰਦੇ ਨੂੰ ਉਹਨਾਂ ਦੇ ਵੈਰੀਆਂ ਦੇ ਸਾਹਮਣੇ ਤਲਵਾਰ ਦੇ ਹਵਾਲੇ ਕਰਾਂਗਾ, ਯਹੋਵਾਹ ਦਾ ਵਾਕ ਹੈ।

10ਹਾਏ ਮੇਰੇ ਉੱਤੇ! ਹੇ ਮੇਰੀ ਮਾਤਾ ਕਿ ਤੂੰ ਮੈਨੂੰ ਜਣਿਆ ਜੋ ਸਾਰੇ ਦੇਸ ਲਈ ਇੱਕ ਲੜਾਕਾ ਮਨੁੱਖ ਅਤੇ ਇੱਕ ਫਸਾਦੀ ਮਨੁੱਖ ਹਾਂ। ਨਾ ਮੈਂ ਉਧਾਰ ਦਿੱਤਾ, ਨਾ ਉਧਾਰ ਲਿਆ, ਤਾਂ ਵੀ ਸਾਰੇ ਮੈਨੂੰ ਫਿਟਕਾਰਦੇ ਹਨ!

11ਯਹੋਵਾਹ ਨੇ ਆਖਿਆ, ਮੈਂ ਸੱਚ-ਮੁੱਚ ਤੈਨੂੰ ਭਲਿਆਈ ਲਈ ਛੁਡਾਵਾਂਗਾ, ਮੈਂ ਸੱਚ-ਮੁੱਚ ਬੁਰਿਆਈ ਦੇ ਸਮੇਂ ਵਿੱਚ ਅਤੇ ਦੁੱਖ ਦੇ ਸਮੇਂ ਵਿੱਚ ਵੈਰੀਆਂ ਕੋਲੋਂ ਤੇਰੇ ਅੱਗੇ ਤਰਲੇ ਕਰਾਵਾਂਗਾ

12ਕੀ ਕੋਈ ਲੋਹੇ ਨੂੰ, ਹਾਂ, ਉੱਤਰੀ ਲੋਹੇ ਜਾਂ ਪਿੱਤਲ ਨੂੰ ਤੋੜ ਸਕਦਾ ਹੈ?

13ਮੈਂ ਤੇਰੇ ਮਾਲ ਅਤੇ ਤੇਰੇ ਖ਼ਜ਼ਾਨਿਆਂ ਨੂੰ ਲੁੱਟ ਲਈ ਦਿਆਂਗਾ, ਮੁੱਲ ਲਈ ਨਹੀਂ, ਸਗੋਂ ਤੇਰੇ ਸਾਰੇ ਪਾਪਾਂ ਦੇ ਕਾਰਨ ਤੇਰੀਆਂ ਹੱਦਾਂ ਦੇ ਵਿੱਚ ਇਹ ਹੋਵੇਗਾ

14ਮੈਂ ਉਹਨਾਂ ਨੂੰ ਤੇਰੇ ਵੈਰੀਆਂ ਦੇ ਨਾਲ ਇੱਕ ਅਜਿਹੇ ਦੇਸ ਵੱਲ ਲੰਘਾ ਦਿਆਂਗਾ ਜਿਹ ਨੂੰ ਤੂੰ ਨਹੀਂ ਜਾਣਦਾ ਕਿਉਂ ਜੋ ਮੇਰੇ ਕ੍ਰੋਧ ਵਿੱਚ ਅੱਗ ਮੱਚ ਉੱਠੀ ਹੈ ਜੋ ਤੁਹਾਡੇ ਉੱਤੇ ਮੱਚੇਗੀ।

15ਹੇ ਯਹੋਵਾਹ, ਤੂੰ ਜਾਣਦਾ ਹੈਂ, ਮੈਨੂੰ ਚੇਤੇ ਕਰ ਅਤੇ ਮੇਰੀ ਖ਼ਬਰ ਲੈ, ਮੇਰੇ ਸਤਾਉਣ ਵਾਲਿਆਂ ਤੋਂ ਮੇਰਾ ਬਦਲਾ ਲੈ। ਆਪਣੀ ਧੀਰਜ ਵਿੱਚੋਂ ਮੈਨੂੰ ਨਾ ਚੁੱਕ ਲਈਂ, ਜਾਣ ਲੈ ਕਿ ਮੈਂ ਤੇਰੇ ਲਈ ਉਲਾਹਮਾ ਝੱਲਿਆ ਹੈ।

16ਤੇਰੀਆਂ ਗੱਲਾਂ ਮੈਨੂੰ ਲੱਭੀਆਂ ਅਤੇ ਮੈਂ ਉਹਨਾਂ ਨੂੰ ਖਾ ਲਿਆ, ਤੇਰੀਆਂ ਗੱਲਾਂ ਮੇਰੇ ਲਈ ਖੁਸ਼ੀ, ਅਤੇ ਮੇਰੇ ਦਿਲ ਦਾ ਅਨੰਦ ਸਨ, ਕਿਉਂ ਜੋ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ, ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ।

17ਮੈਂ ਰੰਗ ਰਲੀਆਂ ਮਨਾਉਣ ਵਾਲਿਆਂ ਦੀ ਸੰਗਤ ਵਿੱਚ ਨਾ ਬੈਠਿਆ, ਨਾ ਮੈਂ ਚੋਹਲ ਕੀਤਾ। ਮੈਂ ਇਕੱਲਾ ਬੈਠ ਰਿਹਾ ਕਿਉਂ ਜੋ ਤੇਰਾ ਹੱਥ ਮੇਰੇ ਉੱਤੇ ਸੀ, ਤੂੰ ਆਪਣੇ ਗਜ਼ਬ ਨਾਲ ਮੈਨੂੰ ਭਰ ਦਿੱਤਾ ਸੀ।

18ਮੇਰੀ ਪੀੜ ਕਿਉਂ ਸਦਾ ਦੀ ਹੈ, ਅਤੇ ਮੇਰਾ ਫੱਟ ਕਿਉਂ ਅਸਾਧ ਹੈ, ਭਈ ਉਹ ਰਾਜੀ ਹੋਣ ਵਿੱਚ ਨਹੀਂ ਆਉਂਦਾ? ਕੀ ਤੂੰ ਮੇਰੇ ਲਈ ਝੂਠੀ ਨਦੀ ਵਰਗਾ ਹੋਵੇਂਗਾ? ਜਾਂ ਉਹਨਾਂ ਪਾਣੀਆਂ ਵਾਂਗੂੰ ਜਿਹੜੇ ਠਹਿਰਦੇ ਨਹੀਂ?।

19ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜੇ ਤੂੰ ਮੁੜੇ ਤਾਂ ਮੈਂ ਤੈਨੂੰ ਮੋੜ ਲਿਆਵਾਂਗਾ, ਭਈ ਤੂੰ ਮੇਰੇ ਸਨਮੁਖ ਖਲੋ ਸਕੇਂ। ਜੇ ਤੂੰ ਮਹਿੰਗ ਮੁੱਲੇ ਨੂੰ ਨਖਿੱਧ ਨਾਲੋਂ ਅੱਡ ਕਰੇਂ, ਤਾਂ ਤੂੰ ਮੇਰੇ ਮੁੱਖ ਵਰਗਾ ਹੋਵੇਂਗਾ। ਉਹ ਤੇਰੀ ਵੱਲ ਮੁੜਨਗੇ, ਪਰ ਤੂੰ ਉਹਨਾਂ ਵੱਲ ਨਾ ਮੁੜੇਗਾ।

20ਮੈਂ ਤੈਨੂੰ ਇਸ ਪਰਜਾ ਲਈ ਇੱਕ ਪੱਕੀ ਪਿੱਤਲ ਦੀ ਕੰਧ ਬਣਾਵਾਂਗਾ, ਉਹ ਤੇਰੇ ਨਾਲ ਲੜਨਗੇ, ਪਰ ਤੈਨੂੰ ਜਿੱਤ ਨਾ ਸਕਣਗੇ, ਮੈਂ ਤੇਰੇ ਨਾਲ ਜੋ ਹਾਂ, ਭਈ ਤੈਨੂੰ ਬਚਾਵਾਂ ਅਤੇ ਤੈਨੂੰ ਛੁਡਾਵਾਂ, ਯਹੋਵਾਹ ਦਾ ਵਾਕ ਹੈ।

21ਮੈਂ ਬੁਰਿਆਰ ਦੇ ਹੱਥੋਂ ਤੈਨੂੰ ਛੁਡਾਵਾਂਗਾ, ਅਤੇ ਬੇਤਰਸ ਦੇ ਹੱਥੋਂ ਤੇਰਾ ਨਿਸਤਾਰਾ ਕਰਾਂਗਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath