ਈਸਾਈ
ਪਿੱਛੇ

ਨਿਆਂਈਆਂ ਦੀ ਪੋਥੀ 2

1ਤਦ ਯਹੋਵਾਹ ਦਾ ਦੂਤ ਗਿਲਗਾਲ ਤੋਂ ਬੋਕੀਮ ਨੂੰ ਆਇਆ ਅਤੇ ਕਹਿਣ ਲੱਗਾ, “ਮੈਂ ਤੁਹਾਨੂੰ ਮਿਸਰ ਤੋਂ ਕੱਢ ਲਿਆਇਆ ਅਤੇ ਤੁਹਾਨੂੰ ਇਸ ਦੇਸ਼ ਵਿੱਚ ਜਿਸ ਦੀ ਮੈਂ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ, ਲੈ ਆਇਆ ਅਤੇ ਮੈਂ ਕਿਹਾ ਕਿ ਮੈਂ ਤੁਹਾਡੇ ਨਾਲ ਆਪਣਾ ਨੇਮ ਕਦੇ ਨਾ ਤੋੜਾਂਗਾ।

2ਪਰ ਤੁਸੀਂ ਇਸ ਦੇਸ਼ ਦੇ ਵਾਸੀਆਂ ਨਾਲ ਨੇਮ ਨਾ ਬੰਨ੍ਹਿਓ ਸਗੋਂ ਤੁਸੀਂ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟਿਓ, ਪਰ ਤੁਸੀਂ ਮੇਰਾ ਹੁਕਮ ਨਾ ਮੰਨਿਆ, ਤੁਸੀਂ ਅਜਿਹਾ ਕਿਉਂ ਕੀਤਾ?

3ਇਸ ਲਈ ਮੈਂ ਵੀ ਕਹਿੰਦਾ ਹਾਂ, ਮੈਂ ਉਹਨਾਂ ਨੂੰ ਤੁਹਾਡੇ ਅੱਗੋਂ ਨਾ ਕੱਢਾਂਗਾ, ਸਗੋਂ ਉਹ ਤੁਹਾਡੀਆਂ ਵੱਖੀਆਂ ਵਿੱਚ ਕੰਡਿਆਂ ਵਰਗੇ ਅਤੇ ਉਹਨਾਂ ਦੇ ਦੇਵਤੇ ਤੁਹਾਡੇ ਲਈ ਫਾਹੀ ਹੋਣਗੇ।”

4ਜਦ ਯਹੋਵਾਹ ਦੇ ਦੂਤ ਨੇ ਇਹ ਗੱਲਾਂ ਸਾਰੇ ਇਸਰਾਏਲੀਆਂ ਨੂੰ ਆਖੀਆਂ ਤਾਂ ਉਹ ਸਾਰੇ ਲੋਕ ਉੱਚੀ-ਉੱਚੀ ਰੋਣ ਲੱਗ ਪਏ।

5ਅਤੇ ਉਨ੍ਹਾਂ ਨੇ ਉਸ ਸਥਾਨ ਦਾ ਨਾਮ ਬੋਕੀਮ ਰੱਖਿਆ ਅਤੇ ਉੱਥੇ ਉਨ੍ਹਾਂ ਨੇ ਯਹੋਵਾਹ ਦੇ ਲਈ ਬਲੀਆਂ ਚੜ੍ਹਾਈਆਂ।

6ਜਿਸ ਵੇਲੇ ਯਹੋਸ਼ੁਆ ਨੇ ਲੋਕਾਂ ਨੂੰ ਵਿਦਿਆ ਕੀਤਾ, ਤਾਂ ਸਾਰੇ ਇਸਰਾਏਲੀ ਆਪੋ ਆਪਣੇ ਹਿੱਸੇ ਵਿੱਚ ਚਲੇ ਗਏ ਤਾਂ ਜੋ ਉਸ ਦੇਸ਼ ਨੂੰ ਆਪਣੇ ਵੱਸ ਵਿੱਚ ਕਰ ਲੈਣ।

7ਅਤੇ ਉਹ ਲੋਕ ਯਹੋਸ਼ੁਆ ਦੇ ਜੀਵਨ ਭਰ ਅਤੇ ਜਦ ਤੱਕ ਉਹ ਬਜ਼ੁਰਗ ਜੀਉਂਦੇ ਰਹੇ ਜਿਹੜੇ ਯਹੋਸ਼ੁਆ ਦੇ ਮਰਨ ਤੋਂ ਬਾਅਦ ਸਨ, ਅਤੇ ਜਿਨ੍ਹਾਂ ਨੇ ਯਹੋਵਾਹ ਦੇ ਸਾਰੇ ਵੱਡੇ ਕੰਮਾਂ ਨੂੰ ਵੇਖਿਆ ਸੀ ਜੋ ਉਸ ਨੇ ਇਸਰਾਏਲ ਦੇ ਲਈ ਕੀਤੇ ਸਨ, ਤਦ ਤੱਕ ਉਹ ਯਹੋਵਾਹ ਦੀ ਉਪਾਸਨਾ ਕਰਦੇ ਰਹੇ।

8ਤਦ ਯਹੋਵਾਹ ਦਾ ਦਾਸ ਨੂਨ ਦਾ ਪੁੱਤਰ ਯਹੋਸ਼ੁਆ ਇੱਕ ਸੌ ਦਸ ਸਾਲ ਦਾ ਹੋ ਕੇ ਮਰ ਗਿਆ।

9ਅਤੇ ਉਨ੍ਹਾਂ ਨੇ ਉਸ ਦੇ ਹਿੱਸੇ ਦੀ ਜ਼ਮੀਨ ਤਿਮਨਥ-ਹਰਸ ਵਿੱਚ ਜੋ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਗਾਸ਼ ਨਾਮਕ ਪਰਬਤ ਦੇ ਉੱਤਰ ਵੱਲ ਹੈ, ਉਸ ਨੂੰ ਦੱਬ ਦਿੱਤਾ।

10ਸੋ ਉਸ ਪੀੜ੍ਹੀ ਦੇ ਸਾਰੇ ਲੋਕ ਆਪਣੇ ਪੁਰਖਿਆਂ ਨਾਲ ਜਾ ਰਲੇ ਅਤੇ ਉਨ੍ਹਾਂ ਦੇ ਬਾਅਦ ਇੱਕ ਹੋਰ ਪੀੜ੍ਹੀ ਉੱਠੀ, ਜੋ ਨਾ ਤਾਂ ਯਹੋਵਾਹ ਨੂੰ ਜਾਣਦੀ ਸੀ ਅਤੇ ਨਾ ਹੀ ਉਨ੍ਹਾਂ ਕੰਮਾਂ ਨੂੰ ਜੋ ਉਸ ਨੇ ਇਸਰਾਏਲ ਦੇ ਲਈ ਕੀਤੇ ਸਨ।

11ਤਦ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਬਆਲ ਦੇਵਤਿਆਂ ਦੀ ਪੂਜਾ ਕਰਨ ਲੱਗੇ।

12ਉਨ੍ਹਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ, ਜੋ ਉਨ੍ਹਾਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸੀ, ਛੱਡ ਦਿੱਤਾ, ਅਤੇ ਪਰਾਏ ਦੇਵਤਿਆਂ ਦੀ ਅਰਥਾਤ ਉਨ੍ਹਾਂ ਲੋਕਾਂ ਦੇ ਦੇਵਤਿਆਂ ਦੀ ਜੋ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਸਨ, ਪੂਜਾ ਕਰਨ ਲੱਗੇ ਅਤੇ ਉਨ੍ਹਾਂ ਦੇ ਅੱਗੇ ਮੱਥਾ ਟੇਕਿਆ, ਅਤੇ ਯਹੋਵਾਹ ਦਾ ਕ੍ਰੋਧ ਭੜਕਾਇਆ।

13ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ, ਅਤੇ ਬਆਲ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਦੀ ਪੂਜਾ ਕਰਨ ਲੱਗੇ।

14ਇਸ ਲਈ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸ ਨੇ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥ ਵਿੱਚ ਦੇ ਦਿੱਤਾ ਜੋ ਉਨ੍ਹਾਂ ਨੂੰ ਲੁੱਟਣ ਲੱਗੇ, ਅਤੇ ਉਨ੍ਹਾਂ ਦੇ ਵੈਰੀਆਂ ਦੇ ਹੱਥ ਕਰ ਦਿੱਤਾ ਜੋ ਉਨ੍ਹਾਂ ਦੇ ਚੁਫ਼ੇਰੇ ਸਨ ਅਤੇ ਉਹ ਫਿਰ ਆਪਣੇ ਵੈਰੀਆਂ ਦੇ ਅੱਗੇ ਖੜ੍ਹੇ ਨਾ ਹੋ ਸਕੇ।

15ਅਤੇ ਜਿੱਥੇ ਕਿਤੇ ਉਹ ਬਾਹਰ ਨਿੱਕਲਦੇ, ਉੱਥੇ ਯਹੋਵਾਹ ਦਾ ਹੱਥ ਉਨ੍ਹਾਂ ਉੱਤੇ ਬੁਰਿਆਈ ਦੇ ਲਈ ਹੀ ਸੀ, ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਸੀ, ਅਤੇ ਜਿਵੇਂ ਯਹੋਵਾਹ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ, ਇਸ ਲਈ ਉਹ ਬਹੁਤ ਮੁਸੀਬਤ ਵਿੱਚ ਪੈ ਗਏ।

16ਫੇਰ ਵੀ ਯਹੋਵਾਹ ਉਨ੍ਹਾਂ ਦੇ ਲਈ ਨਿਆਂਈਆਂ ਨੂੰ ਠਹਿਰਾਉਂਦਾ ਜੋ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥੋਂ ਛੁਡਾ ਲੈਂਦੇ ਸਨ।

17ਪਰ ਉਹ ਆਪਣੇ ਨਿਆਂਈਆਂ ਦੀ ਵੀ ਨਹੀਂ ਮੰਨਦੇ ਸਨ, ਸਗੋਂ ਪਰਾਏ ਦੇਵਤਿਆਂ ਦੇ ਪਿੱਛੇ ਲੱਗ ਕੇ ਵਿਭਚਾਰੀ ਹੋਏ ਅਤੇ ਉਨ੍ਹਾਂ ਨੂੰ ਮੱਥਾ ਟੇਕਦੇ ਸਨ, ਅਤੇ ਉਹ ਉਸ ਰਾਹ ਤੋਂ ਛੇਤੀ ਨਾਲ ਮੁੜ ਗਏ ਜਿਸ ਉੱਤੇ ਉਨ੍ਹਾਂ ਦੇ ਪਿਉ-ਦਾਦੇ ਯਹੋਵਾਹ ਦੀ ਆਗਿਆ ਮੰਨਦੇ ਹੋਏ ਚੱਲਦੇ ਸਨ ਅਤੇ ਉਨ੍ਹਾਂ ਵਾਂਗੂੰ ਨਾ ਚੱਲੇ।

18ਜਦ ਯਹੋਵਾਹ ਉਨ੍ਹਾਂ ਦੇ ਲਈ ਨਿਆਂਈਆਂ ਨੂੰ ਠਹਿਰਾਉਂਦਾ ਤਾਂ ਯਹੋਵਾਹ ਉਨ੍ਹਾਂ ਨਿਆਂਈਆਂ ਦੇ ਨਾਲ ਰਹਿੰਦਾ ਸੀ ਅਤੇ ਜਦ ਤੱਕ ਨਿਆਈਂ ਜੀਉਂਦਾ ਰਹਿੰਦਾ ਸੀ ਤਦ ਤੱਕ ਇਸਰਾਏਲ ਨੂੰ ਉਸ ਦੇ ਵੈਰੀਆਂ ਦੇ ਹੱਥੋਂ ਛੁਡਾਉਂਦਾ ਸੀ, ਕਿਉਂ ਜੋ ਯਹੋਵਾਹ ਉਨ੍ਹਾਂ ਦੀ ਦੁਹਾਈ ਤੋਂ ਜੋ ਉਹ ਆਪਣੇ ਦੁੱਖ ਦੇਣ ਵਾਲਿਆਂ ਅਤੇ ਲੁਟੇਰਿਆਂ ਦੇ ਕਾਰਨ ਦਿੰਦੇ ਸਨ, ਦੁਖੀ ਹੁੰਦਾ ਸੀ।

19ਪਰ ਜਦ ਉਹ ਨਿਆਈਂ ਮਰ ਜਾਂਦਾ ਤਾਂ ਉਹ ਫਿਰ ਮੁੜ ਜਾਂਦੇ, ਅਤੇ ਪਰਾਏ ਦੇਵਤਿਆਂ ਦੀ ਪੂਜਾ ਕਰਕੇ ਉਨ੍ਹਾਂ ਦੇ ਪਿੱਛੇ ਲੱਗਦੇ ਅਤੇ ਉਨ੍ਹਾਂ ਦੇ ਅੱਗੇ ਮੱਥੇ ਟੇਕਦੇ, ਇਸ ਤਰ੍ਹਾਂ ਉਹ ਆਪਣੇ ਪੁਰਖਿਆਂ ਤੋਂ ਵੱਧ ਅਪਰਾਧੀ ਬਣੇ ਅਤੇ ਉਹ ਆਪਣੇ ਬੁਰੇ ਕੰਮਾਂ ਨੂੰ ਅਤੇ ਆਪਣੇ ਢੀਠਪੁਣੇ ਨੂੰ ਛੱਡਦੇ ਨਹੀਂ ਸਨ।

20ਇਸ ਲਈ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਫੇਰ ਭੜਕਿਆ ਅਤੇ ਉਸ ਨੇ ਕਿਹਾ, “ਕਿਉਂ ਜੋ ਇਸ ਕੌਮ ਨੇ ਮੇਰੇ ਉਸ ਨੇਮ ਨੂੰ ਜੋ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਬੰਨ੍ਹਿਆ ਸੀ, ਤੋੜ ਦਿੱਤਾ ਅਤੇ ਮੇਰੀ ਆਗਿਆ ਨਾ ਮੰਨੀ,

21ਇਸ ਲਈ ਹੁਣ ਮੈਂ ਵੀ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਯਹੋਸ਼ੁਆ ਛੱਡ ਕੇ ਮਰ ਗਿਆ ਸੀ, ਕਿਸੇ ਨੂੰ ਵੀ ਉਨ੍ਹਾਂ ਦੇ ਅੱਗਿਓਂ ਨਹੀਂ ਕੱਢਾਂਗਾ

22ਤਾਂ ਜੋ ਮੈਂ ਉਨ੍ਹਾਂ ਲੋਕਾਂ ਦੇ ਰਾਹੀਂ ਇਸਰਾਏਲ ਦੀ ਪ੍ਰੀਖਿਆ ਲਵਾਂ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪਿਉ-ਦਾਦੇ ਮੇਰੇ ਰਾਹਾਂ ਉੱਤੇ ਚੱਲਦੇ ਸਨ, ਉਸੇ ਤਰ੍ਹਾਂ ਇਹ ਵੀ ਚੱਲਣਗੇ ਜਾਂ ਨਹੀਂ।”

23ਇਸ ਲਈ ਯਹੋਵਾਹ ਨੇ ਉਨ੍ਹਾਂ ਦੇਸਾਂ ਦੇ ਲੋਕਾਂ ਨੂੰ ਛੇਤੀ ਨਾਲ ਨਾ ਕੱਢਿਆ ਸਗੋਂ ਉਨ੍ਹਾਂ ਨੂੰ ਰਹਿਣ ਦਿੱਤਾ ਅਤੇ ਉਸ ਨੇ ਉਨ੍ਹਾਂ ਨੂੰ ਯਹੋਸ਼ੁਆ ਦੇ ਹੱਥ ਵਿੱਚ ਵੀ ਨਹੀਂ ਦਿੱਤਾ ਸੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath