ਈਸਾਈ
ਪਿੱਛੇ

ਨਿਆਂਈਆਂ ਦੀ ਪੋਥੀ 19

1ਉਨ੍ਹਾਂ ਦਿਨਾਂ ਵਿੱਚ ਜਦ ਇਸਰਾਏਲੀਆਂ ਦਾ ਕੋਈ ਰਾਜਾ ਨਹੀਂ ਸੀ ਤਾਂ ਅਜਿਹਾ ਹੋਇਆ ਕਿ ਇੱਕ ਲੇਵੀ ਮਨੁੱਖ ਜਿਹੜਾ ਇਫ਼ਰਾਈਮ ਦੇ ਪਹਾੜੀ ਦੇਸ਼ ਦੇ ਦੂਸਰੇ ਪਾਸੇ ਰਹਿੰਦਾ ਸੀ, ਬੈਤਲਹਮ ਯਹੂਦਾਹ ਤੋਂ ਆਪਣੇ ਲਈ ਇੱਕ ਰਖ਼ੈਲ ਨੂੰ ਰੱਖ ਲਿਆ।

2ਉਸ ਦੀ ਰਖ਼ੈਲ ਵਿਭਚਾਰ ਕਰਕੇ ਉਸ ਦੇ ਕੋਲੋਂ ਬੈਤਲਹਮ ਯਹੂਦਾਹ ਵਿੱਚ ਆਪਣੇ ਪਿਤਾ ਦੇ ਘਰ ਚਲੀ ਗਈ, ਅਤੇ ਚਾਰ ਮਹੀਨੇ ਉੱਥੇ ਰਹੀ।

3ਤਦ ਉਸ ਦਾ ਪਤੀ ਉੱਠਿਆ ਅਤੇ ਆਪਣੇ ਨਾਲ ਇੱਕ ਸੇਵਕ ਅਤੇ ਦੋ ਗਧੇ ਲੈ ਕੇ ਗਿਆ ਤਾਂ ਜੋ ਉਸ ਨੂੰ ਸਮਝਾ ਕੇ ਵਾਪਿਸ ਮੋੜ ਲਿਆਵੇ। ਉਹ ਉਸ ਨੂੰ ਆਪਣੇ ਪਿਤਾ ਦੇ ਘਰ ਲੈ ਕੇ ਗਈ ਅਤੇ ਜਦੋਂ ਉਸ ਜਵਾਨ ਇਸਤਰੀ ਦੇ ਪਿਤਾ ਨੇ ਉਸ ਨੂੰ ਵੇਖਿਆ ਤਾਂ ਉਸ ਨੂੰ ਮਿਲ ਕੇ ਅਨੰਦ ਹੋਇਆ।

4ਤਦ ਉਸ ਦੇ ਸਹੁਰੇ ਅਰਥਾਤ ਇਸਤਰੀ ਦੇ ਪਿਤਾ ਨੇ ਉਸ ਨੂੰ ਰੋਕ ਲਿਆ ਅਤੇ ਉਹ ਤਿੰਨ ਦਿਨ ਤੱਕ ਉਸ ਦੇ ਨਾਲ ਰਿਹਾ ਅਤੇ ਉਨ੍ਹਾਂ ਦੇ ਖਾਧਾ ਪੀਤਾ ਅਤੇ ਉੱਥੇ ਟਿਕੇ ਰਹੇ।

5ਚੌਥੇ ਦਿਨ ਜਦ ਉਹ ਸਵੇਰ ਨੂੰ ਉੱਠੇ ਤਾਂ ਉਹ ਵਾਪਿਸ ਜਾਣ ਲਈ ਉੱਠ ਕੇ ਖੜ੍ਹਾ ਹੋ ਗਿਆ ਤਾਂ ਇਸਤਰੀ ਦੇ ਪਿਤਾ ਨੇ ਆਪਣੇ ਜੁਆਈ ਨੂੰ ਕਿਹਾ, “ਥੋੜ੍ਹੀ ਜਿਹੀ ਰੋਟੀ ਖਾ ਕੇ ਅਨੰਦ ਹੋ ਲੈ, ਫੇਰ ਤੁਸੀਂ ਚਲੇ ਜਾਣਾ।”

6ਤਦ ਉਹ ਦੋਵੇਂ ਬੈਠ ਗਏ ਅਤੇ ਉਨ੍ਹਾਂ ਨੇ ਰਲ ਕੇ ਖਾਧਾ ਪੀਤਾ, ਫਿਰ ਇਸਤਰੀ ਦੇ ਪਿਤਾ ਨੇ ਉਸ ਮਨੁੱਖ ਨੂੰ ਕਿਹਾ, “ਇੱਕ ਰਾਤ ਹੋਰ ਇੱਥੇ ਹੀ ਰਹੋ ਅਤੇ ਆਪਣੇ ਮਨ ਨੂੰ ਅਨੰਦ ਕਰੋ।”

7ਉਹ ਮਨੁੱਖ ਵਿਦਿਆ ਹੋਣ ਲਈ ਉੱਠਿਆ ਪਰ ਉਸ ਦਾ ਸਹੁਰਾ ਉਸ ਨਾਲ ਜਿੱਦ ਕਰ ਬੈਠਾ ਇਸ ਲਈ ਫਿਰ ਉਸ ਨੇ ਰਾਤ ਉੱਥੇ ਹੀ ਕੱਟੀ।

8ਪੰਜਵੇਂ ਦਿਨ ਸਵੇਰੇ ਹੀ ਉਹ ਵਿਦਿਆ ਹੋਣ ਲਈ ਉੱਠ ਗਿਆ, ਪਰ ਇਸਤਰੀ ਦੇ ਪਿਤਾ ਨੇ ਕਿਹਾ, “ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਤੂੰ ਆਪਣੇ ਮਨ ਨੂੰ ਅਨੰਦ ਕਰ ਅਤੇ ਦਿਨ ਢੱਲਣ ਤੱਕ ਠਹਿਰ ਜਾਓ।” ਤਦ ਉਨ੍ਹਾਂ ਦੋਹਾਂ ਨੇ ਇਕੱਠੇ ਰੋਟੀ ਖਾਧੀ।

9ਜਦ ਉਹ ਮਨੁੱਖ ਆਪਣੀ ਰਖ਼ੈਲ ਅਤੇ ਸੇਵਕ ਦੇ ਨਾਲ ਵਿਦਿਆ ਹੋਣ ਲਈ ਉੱਠਿਆ ਤਦ ਉਸ ਦੇ ਸਹੁਰੇ ਅਰਥਾਤ ਉਸ ਇਸਤਰੀ ਦੇ ਪਿਤਾ ਨੇ ਉਸ ਨੂੰ ਕਿਹਾ, “ਵੇਖ, ਦਿਨ ਢੱਲਣ ਵਾਲਾ ਹੈ ਅਤੇ ਸ਼ਾਮ ਹੁੰਦੀ ਜਾਂਦੀ ਹੈ, ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਰਾਤ ਇੱਥੇ ਹੀ ਰਹੋ। ਵੇਖੋ, ਦਿਨ ਢਲਦਾ ਜਾਂਦਾ ਹੈ। ਇਸ ਲਈ ਇੱਥੇ ਹੀ ਰਹੋ ਅਤੇ ਅਨੰਦ ਹੋਵੇ ਅਤੇ ਸਵੇਰੇ ਹੀ ਉੱਠ ਕੇ ਆਪਣੇ ਰਾਹ ਪੈ ਜਾਣਾ ਤਾਂ ਜੋ ਤੂੰ ਆਪਣੇ ਡੇਰੇ ਵੱਲ ਵਿਦਿਆ ਹੋਵੇਂ।”

10ਪਰ ਉਸ ਰਾਤ ਰਹਿਣ ਲਈ ਉਹ ਮਨੁੱਖ ਰਾਜ਼ੀ ਨਾ ਹੋਇਆ, ਇਸ ਲਈ ਵਿਦਿਆ ਹੋ ਕੇ ਚੱਲ ਪਿਆ ਅਤੇ ਯਬੂਸ ਦੇ ਨੇੜੇ ਜਿਸ ਨੂੰ ਯਰੂਸ਼ਲਮ ਕਹਿੰਦੇ ਹਨ, ਪਹੁੰਚ ਗਿਆ। ਕਾਠੀ ਪਾਏ ਹੋਏ ਦੋਵੇਂ ਗਧੇ ਅਤੇ ਉਸ ਦੀ ਰਖ਼ੈਲ ਵੀ ਉਸ ਦੇ ਨਾਲ ਸੀ।

11ਜਦ ਉਹ ਯਬੂਸ ਦੇ ਨੇੜੇ ਪਹੁੰਚੇ ਤਾਂ ਦਿਨ ਬਹੁਤ ਹੀ ਢੱਲ ਗਿਆ ਸੀ। ਤਾਂ ਸੇਵਕ ਨੇ ਆਪਣੇ ਸੁਆਮੀ ਨੂੰ ਕਿਹਾ, “ਆਉ ਜੀ, ਅਸੀਂ ਯਬੂਸੀਆਂ ਦੇ ਸ਼ਹਿਰ ਵਿੱਚ ਜਾ ਕੇ ਇੱਥੇ ਰਹੀਏ।”

12ਪਰ ਉਸ ਦੇ ਸੁਆਮੀ ਨੇ ਉਸ ਨੂੰ ਕਿਹਾ, “ਪਰਾਏ ਸ਼ਹਿਰ ਵਿੱਚ ਜੋ ਇਸਰਾਏਲੀਆਂ ਦਾ ਨਹੀਂ ਹੈ, ਅਸੀਂ ਨਹੀਂ ਜਾਂਵਾਂਗੇ, ਪਰ ਅਸੀਂ ਗਿਬਆਹ ਵੱਲ ਚਲੇ ਜਾਂਵਾਂਗੇ।”

13ਫਿਰ ਉਸ ਨੇ ਆਪਣੇ ਸੇਵਕ ਨੂੰ ਕਿਹਾ, “ਆ, ਅਸੀਂ ਇਨ੍ਹਾਂ ਥਾਵਾਂ ਵਿੱਚੋਂ ਕਿਸੇ ਇੱਕ ਵੱਲ ਚੱਲੀਏ, ਜਾਂ ਗਿਬਆਹ ਨੂੰ ਜਾਂ ਰਾਮਾਹ ਨੂੰ ਤਾਂ ਜੋ ਉੱਥੇ ਰਾਤ ਕੱਟੀਏ।”

14ਅਤੇ ਉਹ ਅੱਗੇ ਦੀ ਵੱਲ ਸਫ਼ਰ ਕਰਦੇ ਰਹੇ ਅਤੇ ਜਦ ਬਿਨਯਾਮੀਨ ਦੇ ਗਿਬਆਹ ਦੇ ਨੇੜੇ ਪਹੁੰਚੇ ਤਾਂ ਸੂਰਜ ਢੱਲ ਗਿਆ।

15ਇਸ ਲਈ ਉਹ ਮੁੜ ਗਏ ਤਾਂ ਜੋ ਗਿਬਆਹ ਵਿੱਚ ਜਾ ਕੇ ਉੱਥੇ ਰਹਿਣ। ਅਤੇ ਉੱਥੇ ਜਾ ਕੇ ਉਹ ਸ਼ਹਿਰ ਦੇ ਇੱਕ ਚੌਂਕ ਵਿੱਚ ਬੈਠ ਗਿਆ ਕਿਉਂਕਿ ਉੱਥੇ ਅਜਿਹਾ ਕੋਈ ਨਹੀਂ ਸੀ ਜੋ ਉਨ੍ਹਾਂ ਨੂੰ ਰਾਤ ਕੱਟਣ ਲਈ ਆਪਣੇ ਘਰ ਲੈ ਜਾਂਦਾ।

16ਤਦ ਵੇਖੋ, ਸ਼ਾਮ ਦੇ ਵੇਲੇ ਇੱਕ ਬਜ਼ੁਰਗ ਆਪਣੇ ਖੇਤ ਵਿੱਚੋਂ ਕੰਮ-ਧੰਦਾ ਮੁਕਾ ਕੇ ਉੱਥੇ ਆਇਆ, ਉਹ ਵੀ ਇਫ਼ਰਾਈਮ ਦੇ ਪਹਾੜੀ ਦੇਸ਼ ਦਾ ਸੀ, ਜੋ ਗਿਬਆਹ ਵਿੱਚ ਆ ਕੇ ਵੱਸ ਗਿਆ ਸੀ ਪਰ ਉੱਥੋਂ ਦੇ ਵਾਸੀ ਬਿਨਯਾਮੀਨੀ ਸਨ।

17ਉਸ ਨੇ ਅੱਖਾਂ ਚੁੱਕ ਕੇ ਇੱਕ ਰਾਹੀ ਨੂੰ ਸ਼ਹਿਰ ਦੇ ਚੌਂਕ ਬੈਠੇ ਵੇਖਿਆ, ਤਾਂ ਉਸ ਬਜ਼ੁਰਗ ਨੇ ਪੁੱਛਿਆ, “ਤੂੰ ਕਿੱਥੋਂ ਆਇਆ ਹੈਂ ਅਤੇ ਕਿੱਥੇ ਜਾਣਾ ਹੈ?”

18ਉਹ ਨੇ ਉਸ ਨੂੰ ਕਿਹਾ, “ਅਸੀਂ ਬੈਤਲਹਮ ਯਹੂਦਾਹ ਤੋਂ ਆਏ ਅਤੇ ਇਫ਼ਰਾਈਮ ਦੇ ਪਹਾੜੀ ਦੇਸ਼ ਦੇ ਦੂਸਰੇ ਪਾਸੇ ਜਾਣਾ ਹੈ। ਮੈਂ ਉੱਥੋਂ ਦਾ ਹੀ ਹਾਂ। ਮੈਂ ਬੈਤਲਹਮ ਯਹੂਦਾਹ ਨੂੰ ਗਿਆ ਸੀ ਅਤੇ ਹੁਣ ਆਪਣੇ ਘਰ ਦੇ ਵੱਲ ਜਾਂਦਾ ਹਾਂ। ਪਰ ਇੱਥੇ ਅਜਿਹਾ ਕੋਈ ਮਨੁੱਖ ਨਹੀਂ ਜੋ ਸਾਨੂੰ ਆਪਣੇ ਘਰ ਠਹਿਰਾਵੇ।

19ਸਾਡੇ ਕੋਲ ਗਧਿਆਂ ਲਈ ਦਾਣਾ ਪੱਠਾ ਵੀ ਹੈ ਅਤੇ ਮੇਰੇ ਲਈ ਅਤੇ ਤੇਰੀ ਇਸ ਦਾਸੀ ਲਈ ਅਤੇ ਇਸ ਜੁਆਨ ਦੇ ਲਈ ਜੋ ਤੇਰੇ ਸੇਵਕਾਂ ਦੇ ਨਾਲ ਹੈ, ਰੋਟੀ ਅਤੇ ਦਾਖ਼ਰਸ ਵੀ ਹੈ, ਸਾਨੂੰ ਕਿਸੇ ਵਸਤੂ ਦੀ ਘਾਟ ਨਹੀਂ ਹੈ।”

20ਉਸ ਬਜ਼ੁਰਗ ਨੇ ਕਿਹਾ, “ਤੈਨੂੰ ਸੁੱਖ-ਸਾਂਦ ਹੋਵੇ ਅਤੇ ਤੇਰੀ ਸਾਰੀ ਲੋੜ ਸਾਡੇ ਸਿਰ ਤੇ ਹੋਵੇ ਪਰ ਤੂੰ ਚੌਂਕ ਵਿੱਚ ਰਾਤ ਬਿਲਕੁਲ ਨਾ ਕੱਟ।”

21ਤਦ ਉਹ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਦੇ ਗਧਿਆਂ ਨੂੰ ਪੱਠੇ ਪਾਏ ਅਤੇ ਉਨ੍ਹਾਂ ਨੇ ਆਪਣੇ ਪੈਰ ਧੋਤੇ ਅਤੇ ਖਾਣ-ਪੀਣ ਲੱਗੇ।

22ਜਿਸ ਵੇਲੇ ਉਹ ਅਨੰਦ ਕਰ ਰਹੇ ਸਨ ਤਾਂ ਵੇਖੋ, ਉਸ ਸ਼ਹਿਰ ਦੇ ਲੋਕਾਂ ਵਿੱਚੋਂ ਜੋ ਬਲਿਆਲ ਦੇ ਵੰਸ਼ ਦੇ ਸਨ, ਕਈਆਂ ਨੇ ਉਸ ਦੇ ਘਰ ਨੂੰ ਘੇਰ ਲਿਆ ਅਤੇ ਬੂਹਾ ਖੜਕਾ ਕੇ ਉਸ ਘਰ ਦੇ ਸੁਆਮੀ ਵਾਲੇ ਅਰਥਾਤ ਉਸ ਬਜ਼ੁਰਗ ਨੂੰ ਕਹਿਣ ਲੱਗੇ, “ਜਿਹੜਾ ਮਨੁੱਖ ਤੇਰੇ ਘਰ ਆਇਆ ਹੈ ਉਸ ਨੂੰ ਬਾਹਰ ਕੱਢ ਲਿਆ ਜੋ ਅਸੀਂ ਉਸ ਨਾਲ ਸੰਗ ਕਰੀਏ।”

23ਉਸ ਮਨੁੱਖ ਅਰਥਾਤ ਘਰ ਦੇ ਸੁਆਮੀ ਨੇ ਬਾਹਰ ਨਿੱਕਲ ਕੇ ਉਨ੍ਹਾਂ ਨੂੰ ਕਿਹਾ, “ਨਹੀਂ ਮੇਰੇ ਭਰਾਓ, ਅਜਿਹੀ ਬੁਰਿਆਈ ਨਾ ਕਰੋ, ਕਿਉਂ ਜੋ ਇਹ ਮਨੁੱਖ ਸਾਡੇ ਘਰ ਆਇਆ ਹੈ, ਇਸ ਲਈ ਅਜਿਹੀ ਦੁਸ਼ਟਤਾ ਨਾ ਕਰੋ।

24ਵੇਖੋ, ਇੱਥੇ ਮੇਰੀ ਕੁਆਰੀ ਧੀ ਅਤੇ ਇਸ ਪੁਰਖ ਦੀ ਰਖ਼ੈਲ ਹਨ। ਮੈਂ ਉਨ੍ਹਾਂ ਨੂੰ ਬਾਹਰ ਲੈ ਆਉਂਦਾ ਹਾਂ। ਤੁਸੀਂ ਉਨ੍ਹਾਂ ਦੀ ਬੇਪਤੀ ਕਰੋ ਅਤੇ ਜੋ ਤੁਹਾਨੂੰ ਚੰਗਾ ਲੱਗੇ ਉਹੋ ਉਨ੍ਹਾਂ ਨਾਲ ਕਰੋ, ਪਰ ਇਸ ਮਨੁੱਖ ਨਾਲ ਅਜਿਹੀ ਦੁਸ਼ਟਤਾ ਨਾ ਕਰੋ।”

25ਪਰ ਉਨ੍ਹਾਂ ਲੋਕਾਂ ਨੇ ਉਸ ਦੀ ਗੱਲ ਨਾ ਮੰਨੀ। ਤਦ ਉਹ ਮਨੁੱਖ ਆਪਣੀ ਰਖ਼ੈਲ ਨੂੰ ਫੜ੍ਹ ਕੇ ਉਨ੍ਹਾਂ ਕੋਲ ਬਾਹਰ ਲੈ ਆਇਆ ਅਤੇ ਉਨ੍ਹਾਂ ਨੇ ਉਸ ਦੇ ਨਾਲ ਸੰਗ ਕੀਤਾ ਅਤੇ ਸਾਰੀ ਰਾਤ ਸਗੋਂ ਸਵੇਰ ਤੱਕ ਉਸ ਨੂੰ ਛੇੜਦੇ ਰਹੇ ਅਤੇ ਜਦ ਸਵੇਰ ਹੋਈ ਤਾਂ ਉਸ ਨੂੰ ਛੱਡ ਗਏ।

26ਤਦ ਉਹ ਇਸਤਰੀ ਸਵੇਰੇ ਹੀ ਆ ਕੇ ਉਸ ਮਨੁੱਖ ਦੇ ਘਰ ਦੇ ਦਰਵਾਜ਼ੇ ਉੱਤੇ ਡਿੱਗ ਪਈ ਜਿੱਥੇ ਉਸ ਦਾ ਪਤੀ ਸੀ, ਅਤੇ ਦਿਨ ਚੜ੍ਹਨ ਤੱਕ ਉੱਥੇ ਹੀ ਪਈ ਰਹੀ।

27ਉਸ ਦੇ ਪਤੀ ਨੇ ਸਵੇਰੇ ਉੱਠ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਜਾਣ ਲਈ ਬਾਹਰ ਨਿੱਕਲਿਆ ਤਾਂ ਵੇਖੋ, ਉਸ ਦੀ ਰਖ਼ੈਲ ਘਰ ਦੇ ਦਰਵਾਜ਼ੇ ਉੱਤੇ ਪਈ ਸੀ ਅਤੇ ਉਸ ਦੇ ਹੱਥ ਡਿਉੜ੍ਹੀ ਨਾਲ ਲੱਗੇ ਹੋਏ ਸਨ।

28ਉਹ ਨੇ ਉਸ ਨੂੰ ਕਿਹਾ, “ਉੱਠ, ਅਸੀਂ ਚੱਲੀਏ!” ਪਰ ਕੋਈ ਉੱਤਰ ਨਾ ਮਿਲਿਆ। ਤਦ ਉਹ ਨੇ ਉਸ ਨੂੰ ਆਪਣੇ ਗਧੇ ਉੱਤੇ ਰੱਖ ਲਿਆ ਅਤੇ ਉੱਠ ਕੇ ਆਪਣੇ ਘਰ ਵੱਲ ਚੱਲ ਪਿਆ।

29ਜਦ ਉਹ ਆਪਣੇ ਘਰ ਪਹੁੰਚ ਗਿਆ ਤਾਂ ਛੁਰੀ ਲੈ ਕੇ ਆਪਣੀ ਰਖ਼ੈਲ ਦੇ ਅੰਗ-ਅੰਗ ਕੱਟ ਕੇ ਬਾਰਾਂ ਟੁੱਕੜੇ ਕੀਤੇ ਅਤੇ ਇਸਰਾਏਲ ਦੀਆਂ ਸਾਰੀਆਂ ਹੱਦਾਂ ਵਿੱਚ ਭੇਜ ਦਿੱਤੇ।

30ਤਦ ਜਿਸ ਕਿਸੇ ਨੇ ਇਹ ਵੇਖਿਆ ਉਹ ਆਪਸ ਵਿੱਚ ਕਹਿਣ ਲੱਗੇ, “ਇਸਰਾਏਲੀਆਂ ਦੇ ਮਿਸਰ ਤੋਂ ਨਿੱਕਲ ਕੇ ਆਉਣ ਦੇ ਸਮੇਂ ਤੋਂ ਲੈ ਕੇ ਅੱਜ ਦੇ ਦਿਨ ਤੱਕ ਅਜਿਹਾ ਕੰਮ ਕਦੇ ਨਹੀਂ ਹੋਇਆ, ਅਤੇ ਨਾ ਹੀ ਕਿਸੇ ਨੇ ਵੇਖਿਆ! ਇਸ ਵੱਲ ਧਿਆਨ ਕਰੋ ਅਤੇ ਸਲਾਹ ਕਰ ਕੇ ਬੋਲੋ ਕਿ ਹੁਣ ਕੀ ਕਰਨਾ ਚਾਹੀਦਾ ਹੈ।”

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath