ਈਸਾਈ
ਪਿੱਛੇ

ਕੂਚ 7

1ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖ, ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਵਰਗਾ ਠਹਿਰਾਇਆ ਹੈ ਅਤੇ ਤੇਰਾ ਭਰਾ ਹਾਰੂਨ ਤੇਰੇ ਲਈ ਨਬੀ ਹੋਵੇਗਾ।

2ਤੂੰ ਉਹ ਸਾਰੀਆਂ ਗੱਲਾਂ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ ਕਰੀਂ ਅਤੇ ਤੇਰਾ ਭਰਾ ਹਾਰੂਨ ਫ਼ਿਰਊਨ ਨਾਲ ਗੱਲਾਂ ਕਰੇਗਾ ਕਿ ਉਹ ਇਸਰਾਏਲੀਆਂ ਨੂੰ ਆਪਣੇ ਦੇਸ ਤੋਂ ਜਾਣ ਦੇਵੇ

3ਮੈਂ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ, ਆਪਣੇ ਨਿਸ਼ਾਨਾਂ ਅਤੇ ਅਚਰਜ਼ ਕੰਮਾਂ ਨੂੰ ਮਿਸਰ ਦੇਸ ਵਿੱਚ ਵਧਾਵਾਂਗਾ।

4ਪਰ ਫ਼ਿਰਊਨ ਤੁਹਾਡੀ ਨਹੀਂ ਸੁਣੇਗਾ ਅਤੇ ਮੈਂ ਆਪਣਾ ਹੱਥ ਮਿਸਰ ਉੱਤੇ ਪਾਵਾਂਗਾ ਅਤੇ ਆਪਣੀਆਂ ਸੈਨਾਂ ਅਰਥਾਤ ਆਪਣੀ ਪਰਜਾ ਇਸਰਾਏਲ ਨੂੰ ਵੱਡਿਆਂ ਨਿਆਂਵਾਂ ਨਾਲ ਮਿਸਰ ਦੇਸ ਤੋਂ ਬਾਹਰ ਲੈ ਆਵਾਂਗਾ।

5ਤਦ ਮਿਸਰੀ ਜਾਣਨਗੇ ਕਿ ਮੈਂ ਯਹੋਵਾਹ ਹਾਂ, ਜਦ ਮੈਂ ਮਿਸਰ ਉੱਤੇ ਆਪਣਾ ਹੱਥ ਪਸਾਰਾਂਗਾ ਅਤੇ ਇਸਰਾਏਲੀਆਂ ਨੂੰ ਉਨ੍ਹਾਂ ਵਿੱਚੋਂ ਕੱਢ ਲਿਆਵਾਂਗਾ।

6ਤਦ ਮੂਸਾ ਅਤੇ ਹਾਰੂਨ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ।

7ਜਿਸ ਸਮੇਂ ਉਨ੍ਹਾਂ ਦੋਹਾਂ ਨੇ ਫ਼ਿਰਊਨ ਨਾਲ ਗੱਲ ਕੀਤੀ, ਮੂਸਾ ਅੱਸੀ ਸਾਲਾਂ ਦਾ ਅਤੇ ਹਾਰੂਨ ਤਰਿਆਸੀ ਸਾਲਾਂ ਦਾ ਸੀ।

8ਤਦ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਇਸ ਤਰ੍ਹਾਂ ਆਖਿਆ,

9ਜਦ ਫ਼ਿਰਊਨ ਤੁਹਾਡੇ ਨਾਲ ਇਹ ਗੱਲ ਕਰੇ ਕਿ ਤੁਸੀਂ ਕੋਈ ਅਚਰਜ਼ ਕੰਮ ਵਿਖਾਓ ਤਦ ਤੂੰ ਹਾਰੂਨ ਨੂੰ ਆਖੀਂ ਕਿ ਤੂੰ ਆਪਣੀ ਲਾਠੀ ਲੈ ਕੇ ਫ਼ਿਰਊਨ ਅੱਗੇ ਸੁੱਟ ਦੇ ਤਾਂ ਜੋ ਉਹ ਇੱਕ ਸਰਾਲ ਹੋ ਜਾਵੇ।

10ਮੂਸਾ ਅਤੇ ਹਾਰੂਨ ਫ਼ਿਰਊਨ ਕੋਲ ਗਏ ਅਤੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਹਾਰੂਨ ਨੇ ਆਪਣੀ ਲਾਠੀ ਫ਼ਿਰਊਨ ਦੇ ਅੱਗੇ ਅਤੇ ਉਸ ਦੇ ਸੇਵਕਾਂ ਦੇ ਅੱਗੇ ਸੁੱਟੀ, ਤਦ ਉਹ ਸਰਾਲ ਬਣ ਗਈ।

11ਫਿਰ ਫ਼ਿਰਊਨ ਨੇ ਵੀ ਸਿਆਣਿਆਂ ਅਤੇ ਮੰਤਰੀਆਂ ਨੂੰ ਸੱਦਿਆ ਤਦ ਮਿਸਰ ਦੇ ਜਾਦੂਗਰਾਂ ਨੇ ਵੀ ਆਪਣੇ ਜੰਤਰਾਂ-ਮੰਤਰਾਂ ਨਾਲ ਉਸੇ ਤਰ੍ਹਾਂ ਹੀ ਕੀਤਾ।

12ਉਨ੍ਹਾਂ ਸਭਨਾਂ ਨੇ ਆਪਣੀਆਂ-ਆਪਣੀਆਂ ਲਾਠੀਆਂ ਸੁੱਟੀਆਂ ਅਤੇ ਉਹ ਸਰਾਲਾਂ ਹੋ ਗਈਆਂ ਪਰ ਹਾਰੂਨ ਦੀ ਲਾਠੀ ਉਨ੍ਹਾਂ ਦੀਆਂ ਲਾਠੀਆਂ ਨੂੰ ਨਿਗਲ ਗਈ।

13ਫ਼ਿਰਊਨ ਦਾ ਮਨ ਕਠੋਰ ਹੋ ਗਿਆ ਅਤੇ ਉਸ ਨੇ ਉਨ੍ਹਾਂ ਦੀ ਨਾ ਸੁਣੀ ਜਿਵੇਂ ਯਹੋਵਾਹ ਨੇ ਗੱਲ ਕੀਤੀ ਸੀ।

14ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਦਾ ਮਨ ਸਖ਼ਤ ਹੋ ਗਿਆ ਹੈ, ਜੋ ਉਹ ਲੋਕਾਂ ਨੂੰ ਨਹੀਂ ਜਾਣ ਦਿੰਦਾ।

15ਤੂੰ ਸਵੇਰੇ ਫ਼ਿਰਊਨ ਕੋਲ ਜਾ। ਵੇਖ, ਉਹ ਪਾਣੀ ਵੱਲ ਬਾਹਰ ਜਾਂਦਾ ਹੈ। ਤੂੰ ਨਦੀ ਦੇ ਕੰਢੇ ਉਸ ਦੇ ਮਿਲਣ ਲਈ ਖੜ੍ਹਾ ਹੋ ਜਾਵੀਂ ਅਤੇ ਉਹ ਲਾਠੀ ਜਿਹੜੀ ਸੱਪ ਬਣ ਗਈ ਸੀ, ਆਪਣੇ ਹੱਥ ਵਿੱਚ ਲਵੀਂ

16ਤੂੰ ਉਹ ਨੂੰ ਆਖੀਂ, ਯਹੋਵਾਹ ਇਬਰਾਨੀਆਂ ਦੇ ਪਰਮੇਸ਼ੁਰ ਨੇ ਮੈਨੂੰ ਤੇਰੇ ਕੋਲ ਇਹ ਕਹਿ ਕੇ ਭੇਜਿਆ ਹੈ ਕਿ ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਉਜਾੜ ਵਿੱਚ ਮੇਰੀ ਉਪਾਸਨਾ ਕਰੇ ਅਤੇ ਵੇਖ, ਹੁਣ ਤੱਕ ਤੂੰ ਮੇਰੀ ਨਹੀਂ ਸੁਣੀ।

17ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੂੰ ਇਸ ਤੋਂ ਜਾਣੇਂਗਾ ਕਿ ਮੈਂ ਯਹੋਵਾਹ ਹਾਂ, ਵੇਖ, ਮੈਂ ਇਹ ਲਾਠੀ ਜਿਹੜੀ ਮੇਰੇ ਹੱਥ ਵਿੱਚ ਹੈ, ਪਾਣੀਆਂ ਉੱਤੇ ਜਿਹੜੇ ਨਦੀ ਵਿੱਚ ਹਨ, ਮਾਰਾਂਗਾ ਅਤੇ ਉਹ ਲਹੂ ਹੋ ਜਾਣਗੇ।

18ਮੱਛੀਆਂ ਜਿਹੜੀਆਂ ਨਦੀ ਵਿੱਚ ਹਨ, ਮਰ ਜਾਣਗੀਆਂ ਅਤੇ ਨਦੀ ਤੋਂ ਬਦਬੂ ਆਵੇਗੀ ਅਤੇ ਮਿਸਰੀ ਨਦੀ ਦੇ ਪਾਣੀ ਨੂੰ ਪੀਣ ਤੋਂ ਨਫ਼ਰਤ ਕਰਨਗੇ।

19ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਨੂੰ ਆਖ ਕਿ ਆਪਣੀ ਲਾਠੀ ਲਵੇ ਅਤੇ ਆਪਣੇ ਹੱਥ ਮਿਸਰ ਦੇ ਪਾਣੀਆਂ ਉੱਤੇ ਅਰਥਾਤ ਉਨ੍ਹਾਂ ਦੀਆਂ ਨਹਿਰਾਂ ਉੱਤੇ, ਉਨ੍ਹਾਂ ਦੇ ਦਰਿਆਵਾਂ ਉੱਤੇ, ਉਨ੍ਹਾਂ ਦੇ ਤਲਾਬਾਂ ਉੱਤੇ ਅਤੇ ਉਨ੍ਹਾਂ ਦੇ ਪਾਣੀਆਂ ਦੇ ਸਾਰੇ ਭੰਡਾਰਾਂ ਉੱਤੇ ਪਸਾਰੇ ਤਾਂ ਜੋ ਉਹ ਲਹੂ ਹੋ ਜਾਣ ਅਤੇ ਸਾਰੇ ਮਿਸਰ ਦੇਸ ਵਿੱਚ ਲੱਕੜੀ ਅਤੇ ਪੱਥਰ ਦੇ ਭਾਂਡਿਆਂ ਵਿੱਚ ਲਹੂ ਹੋ ਜਾਵੇਗਾ।

20ਤਦ ਮੂਸਾ ਅਤੇ ਹਾਰੂਨ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਤਾਂ ਉਸ ਨੇ ਲਾਠੀ ਉਤਾਹਾਂ ਚੁੱਕ ਕੇ ਫ਼ਿਰਊਨ ਦੀਆਂ ਅੱਖਾਂ ਦੇ ਅੱਗੇ ਅਤੇ ਉਸ ਦੇ ਸੇਵਕਾਂ ਦੀਆਂ ਅੱਖਾਂ ਦੇ ਅੱਗੇ ਨਦੀ ਦੇ ਪਾਣੀਆਂ ਉੱਤੇ ਮਾਰੀ, ਤਾਂ ਸਾਰੇ ਪਾਣੀ ਜਿਹੜੇ ਨਦੀ ਵਿੱਚ ਸਨ ਲਹੂ ਬਣ ਗਏ।

21ਮੱਛੀਆਂ ਜਿਹੜੀਆਂ ਨਦੀ ਵਿੱਚ ਸਨ, ਮਰ ਗਈਆਂ ਅਤੇ ਦਰਿਆ ਤੋਂ ਬਦਬੂ ਆਈ ਅਤੇ ਮਿਸਰੀ ਦਰਿਆ ਦਾ ਪਾਣੀ ਪੀ ਨਹੀਂ ਸਕਦੇ ਸਨ ਅਤੇ ਮਿਸਰ ਦੇ ਸਾਰੇ ਦੇਸ ਵਿੱਚ ਲਹੂ ਹੋ ਗਿਆ।

22ਤਦ ਮਿਸਰ ਦੇ ਜਾਦੂਗਰਾਂ ਨੇ ਆਪਣੇ ਜੰਤਰਾਂ-ਮੰਤਰਾਂ ਨਾਲ ਉਸੇ ਤਰ੍ਹਾਂ ਹੀ ਕੀਤਾ ਪਰ ਫ਼ਿਰਊਨ ਦਾ ਮਨ ਕਠੋਰ ਹੋ ਗਿਆ ਜੋ ਉਸ ਨੇ ਉਨ੍ਹਾਂ ਦੀ ਨਾ ਸੁਣੀ, ਜਿਵੇਂ ਯਹੋਵਾਹ ਨੇ ਆਖਿਆ ਸੀ।

23ਤਦ ਫ਼ਿਰਊਨ ਮੁੜ ਕੇ ਆਪਣੇ ਮਹਿਲ ਚਲਾ ਗਿਆ ਅਤੇ ਇਸ ਗੱਲ ਉੱਤੇ ਵੀ ਆਪਣਾ ਮਨ ਨਾ ਲਾਇਆ।

24ਤਦ ਸਾਰੇ ਮਿਸਰੀ ਨਦੀ ਦੇ ਆਲੇ-ਦੁਆਲੇ ਪੀਣ ਦੇ ਪਾਣੀ ਲਈ ਪੁੱਟਣ ਲੱਗੇ ਕਿਉਂ ਜੋ ਉਹ ਨਦੀ ਦਾ ਪਾਣੀ ਨਾ ਪੀ ਸਕੇ

25ਸੱਤ ਦਿਨ ਪੂਰੇ ਹੋਏ, ਉਸ ਦੇ ਬਾਅਦ ਯਹੋਵਾਹ ਨੇ ਨਦੀ ਨੂੰ ਮਾਰਿਆ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath