ਈਸਾਈ
ਪਿੱਛੇ

ਕੂਚ 40

1ਫੇਰ ਯਹੋਵਾਹ ਮੂਸਾ ਨੂੰ ਬੋਲਿਆ ਕਿ

2ਪਹਿਲੇ ਮਹੀਨੇ ਦੇ ਪਹਿਲੇ ਦਿਨ ਤੂੰ ਡੇਰੇ ਦੀ ਮੰਡਲੀ ਦਾ ਤੰਬੂ ਖੜਾ ਕਰੀਂ।

3ਤੂੰ ਉਸ ਵਿੱਚ ਸਾਖੀ ਦਾ ਸੰਦੂਕ ਰੱਖੀਂ ਅਤੇ ਸੰਦੂਕ ਨੂੰ ਪਰਦੇ ਨਾਲ ਵੱਖਰਾ ਕਰੀਂ।

4ਤੂੰ ਮੇਜ਼ ਨੂੰ ਅੰਦਰ ਲਿਆਵੀਂ ਅਤੇ ਉਸ ਦੇ ਸਮਾਨ ਨੂੰ ਸੁਆਰ ਕੇ ਰੱਖੀਂ। ਤੂੰ ਸ਼ਮਾਦਾਨ ਨੂੰ ਅੰਦਰ ਲਿਆਵੀਂ ਅਤੇ ਉਸ ਦੇ ਦੀਵੇ ਜਗਾਵੀਂ

5ਅਤੇ ਧੂਪ ਦੀ ਸੋਨੇ ਦੀ ਜਗਵੇਦੀ ਸਾਖੀ ਦੇ ਸੰਦੂਕ ਦੇ ਅੱਗੇ ਰੱਖੀਂ ਅਤੇ ਡੇਰੇ ਦੇ ਦਰਵਾਜ਼ੇ ਦੀ ਓਟ ਲਮਕਾਈਂ।

6ਤੂੰ ਹੋਮ ਦੀ ਜਗਵੇਦੀ ਨੂੰ ਡੇਰੇ ਦੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਅੱਗੇ ਰੱਖੀਂ

7ਅਤੇ ਤੂੰ ਹੌਦ ਨੂੰ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰੱਖੀਂ ਅਤੇ ਉਸ ਵਿੱਚ ਪਾਣੀ ਪਾਈਂ।

8ਫੇਰ ਤੂੰ ਵਿਹੜੇ ਨੂੰ ਚੁਫ਼ੇਰੇ ਖੜਾ ਕਰੀਂ ਅਤੇ ਵਿਹੜੇ ਦੇ ਫਾਟਕ ਦੀ ਓਟ ਲਮਕਾਈਂ।

9ਤੂੰ ਮਲਣ ਦਾ ਤੇਲ ਲੈ ਕੇ ਡੇਰੇ ਨੂੰ ਅਤੇ ਜੋ ਕੁਝ ਉਸ ਵਿੱਚ ਹੈ ਉਸ ਨੂੰ ਮਲੀਂ ਇਸ ਲਈ ਤੂੰ ਉਹ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਪਵਿੱਤਰ ਕਰੀਂ ਤਾਂ ਉਹ ਪਵਿੱਤਰ ਹੋਵੇਗਾ।

10ਤੂੰ ਹੋਮ ਦੀ ਜਗਵੇਦੀ ਅਤੇ ਉਸ ਦੇ ਸਾਰੇ ਸਮਾਨ ਨੂੰ ਤੇਲ ਮਲੀਂ। ਇਸ ਤਰ੍ਹਾਂ ਤੂੰ ਜਗਵੇਦੀ ਨੂੰ ਪਵਿੱਤਰ ਕਰੀਂ ਤਾਂ ਉਹ ਜਗਵੇਦੀ ਬਹੁਤ ਪਵਿੱਤਰ ਹੋਵੇਗੀ।

11ਫੇਰ ਤੂੰ ਹੌਦ ਨੂੰ ਅਤੇ ਉਸ ਦੀ ਚੌਂਕੀ ਨੂੰ ਮਲੀਂ। ਤੂੰ ਉਹ ਨੂੰ ਪਵਿੱਤਰ ਕਰੀਂ।

12ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਲਿਆਈਂ ਅਤੇ ਉਨ੍ਹਾਂ ਨੂੰ ਪਾਣੀ ਨਾਲ ਨਹਲਾਈਂ।

13ਤੂੰ ਹਾਰੂਨ ਨੂੰ ਪਵਿੱਤਰ ਬਸਤਰ ਪੁਆਈਂ ਅਤੇ ਤੂੰ ਉਹ ਨੂੰ ਮਸਹ ਕਰ ਕੇ ਪਵਿੱਤਰ ਕਰੀਂ ਤਾਂ ਜੋ ਉਹ ਮੇਰੀ ਜਾਜਕਾਈ ਦੀ ਸੇਵਾ ਕਰੇ।

14ਤੂੰ ਉਸ ਦੇ ਪੁੱਤਰਾਂ ਨੂੰ ਨੇੜੇ ਲਿਆ ਕੇ ਕੁੜਤੇ ਪੁਆਈਂ

15ਅਤੇ ਤੂੰ ਉਨ੍ਹਾਂ ਨੂੰ ਮਸਹ ਕਰੀਂ ਜਿਵੇਂ ਤੂੰ ਉਨ੍ਹਾਂ ਦੇ ਪਿਤਾ ਨੂੰ ਮਸਹ ਕੀਤਾ ਤਾਂ ਜੋ ਉਹ ਮੇਰੇ ਜਾਜਕ ਹੋਣ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਮਸਹ ਹੋਣਾ ਉਨ੍ਹਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਤ ਜਾਜਕਾਈ ਹੋਵੇਗੀ।

16ਮੂਸਾ ਨੇ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਤਿਵੇਂ ਹੀ ਸਭ ਕੁਝ ਕੀਤਾ।

17ਉਪਰੰਤ ਇਸ ਤਰ੍ਹਾਂ ਹੋਇਆ ਕਿ ਦੂਜੇ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਉਹ ਡੇਰਾ ਖੜਾ ਕੀਤਾ ਗਿਆ।

18ਅਤੇ ਮੂਸਾ ਨੇ ਡੇਰੇ ਨੂੰ ਖੜਾ ਕੀਤਾ ਅਤੇ ਉਸ ਨੇ ਉਹ ਦੀਆਂ ਚੀਥੀਆਂ ਅਤੇ ਉਸ ਦੇ ਫੱਟੇ ਲਾਏ ਅਤੇ ਉਸ ਦੇ ਹੋੜੇ ਰੱਖੇ ਅਤੇ ਉਸ ਦੀਆਂ ਥੰਮ੍ਹੀਆਂ ਖੜੀਆਂ ਕੀਤੀਆਂ।

19ਫੇਰ ਡੇਰੇ ਉੱਤੇ ਉਸ ਨੇ ਤੰਬੂ ਤਾਣਿਆ ਅਤੇ ਤੰਬੂ ਉੱਤੇ ਉਤਾਹਾਂ ਢੱਕਣਾ ਲਾਇਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

20ਫੇਰ ਉਸ ਸਾਖੀ ਨੂੰ ਲੈ ਕੇ ਸੰਦੂਕ ਵਿੱਚ ਪਾਇਆ ਅਤੇ ਚੋਬਾਂ ਸੰਦੂਕ ਉੱਤੇ ਰੱਖੀਆਂ ਅਤੇ ਪ੍ਰਾਸਚਿਤ ਦਾ ਸਰਪੋਸ਼ ਉਤਾਹਾਂ ਸੰਦੂਕ ਦੇ ਉੱਤੇ ਰੱਖਿਆ।

21ਉਹ ਸੰਦੂਕ ਨੂੰ ਡੇਰੇ ਦੇ ਅੰਦਰ ਲਿਆਇਆ ਅਤੇ ਓਟ ਦਾ ਪੜਦਾ ਲਮਕਾਇਆ ਅਤੇ ਸਾਖੀ ਦੇ ਸੰਦੂਕ ਨੂੰ ਓਟ ਵਿੱਚ ਰੱਖਿਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

22ਫੇਰ ਉਸ ਨੇ ਮੇਜ਼ ਨੂੰ ਮੰਡਲੀ ਦੇ ਤੰਬੂ ਵਿੱਚ ਡੇਰੇ ਦੇ ਉੱਤਰ ਵੱਲ ਦੇ ਪਾਸੇ ਪਰਦੇ ਤੋਂ ਬਾਹਰ ਰੱਖਿਆ

23ਅਤੇ ਉਸ ਨੇ ਉਸ ਉੱਤੇ ਯਹੋਵਾਹ ਅੱਗੇ ਰੋਟੀ ਸੁਆਰ ਕੇ ਰੱਖੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

24ਤਾਂ ਉਸ ਨੇ ਸ਼ਮਾਦਾਨ ਮੰਡਲੀ ਦੇ ਤੰਬੂ ਵਿੱਚ ਮੇਜ਼ ਦੇ ਸਾਹਮਣੇ ਡੇਰੇ ਦੇ ਦੱਖਣ ਵੱਲ ਦੇ ਪਾਸੇ ਰੱਖਿਆ

25ਅਤੇ ਉਸ ਨੇ ਯਹੋਵਾਹ ਦੇ ਅੱਗੇ ਦੀਵੇ ਜਗਾਏ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

26ਫੇਰ ਉਸ ਨੇ ਸੋਨੇ ਦੀ ਜਗਵੇਦੀ ਨੂੰ ਮੰਡਲੀ ਦੇ ਤੰਬੂ ਵਿੱਚ ਪਰਦੇ ਦੇ ਸਾਹਮਣੇ ਰੱਖਿਆ

27ਅਤੇ ਉਸ ਉੱਤੇ ਸੁਗੰਧੀ ਧੂਪ ਜਲਾਈ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

28ਫੇਰ ਉਸ ਨੇ ਡੇਰੇ ਦੇ ਦਰਵਾਜ਼ੇ ਦੀ ਓਟ ਲਮਕਾਈ।

29ਤਾਂ ਉਸ ਨੇ ਹੋਮ ਦੀ ਜਗਵੇਦੀ ਨੂੰ ਡੇਰੇ ਦੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਰੱਖਿਆ ਅਤੇ ਉਸ ਉੱਤੇ ਹੋਮ ਦੀ ਭੇਟ ਅਤੇ ਮੈਦੇ ਦੀ ਭੇਟ ਚੜ੍ਹਾਈ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

30ਫੇਰ ਉਸ ਨੇ ਹੌਦ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰੱਖਿਆ ਅਤੇ ਉਸ ਵਿੱਚ ਨਹਾਉਣ ਦਾ ਪਾਣੀ ਪਾਇਆ

31ਅਤੇ ਮੂਸਾ ਤੇ ਹਾਰੂਨ ਅਤੇ ਉਸ ਦੇ ਪੁੱਤਰ ਉਸ ਵਿੱਚ ਹੱਥ-ਪੈਰ ਧੋਂਦੇ ਹੁੰਦੇ ਸਨ

32ਅਰਥਾਤ ਜਦ ਉਹ ਸਾਖੀ ਦੇ ਤੰਬੂ ਵਿੱਚ ਜਾਂਦੇ ਅਤੇ ਜਦ ਉਹ ਜਗਵੇਦੀ ਦੇ ਨੇੜੇ ਆਉਂਦੇ ਸਨ ਤਾਂ ਉਹ ਅਸ਼ਨਾਨ ਕਰਦੇ ਹੁੰਦੇ ਸਨ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

33ਫੇਰ ਉਸ ਨੇ ਵਿਹੜਾ ਡੇਰੇ ਅਤੇ ਜਗਵੇਦੀ ਦੇ ਚੁਫ਼ੇਰੇ ਖੜਾ ਕੀਤਾ ਅਤੇ ਉਸ ਨੇ ਓਟ ਨੂੰ ਵਿਹੜੇ ਦੇ ਫਾਟਕ ਉੱਤੇ ਲਮਕਾਇਆ। ਇਸ ਤਰ੍ਹਾਂ ਮੂਸਾ ਨੇ ਉਸ ਕੰਮ ਨੂੰ ਸੰਪੂਰਨ ਕੀਤਾ।

34ਤਦ ਬੱਦਲ ਮੰਡਲੀ ਦੇ ਤੰਬੂ ਉੱਤੇ ਛਾ ਗਿਆ ਅਤੇ ਯਹੋਵਾਹ ਦੇ ਪਰਤਾਪ ਨੇ ਡੇਰੇ ਨੂੰ ਭਰ ਦਿੱਤਾ।

35ਫਿਰ ਮੂਸਾ ਮੰਡਲੀ ਦੇ ਤੰਬੂ ਵਿੱਚ ਵੜ ਨਾ ਸਕਿਆ ਕਿਉਂ ਜੋ ਬੱਦਲ ਉਸ ਉੱਤੇ ਛਾਇਆ ਹੋਇਆ ਸੀ ਅਤੇ ਯਹੋਵਾਹ ਦੇ ਪਰਤਾਪ ਨੇ ਡੇਰੇ ਨੂੰ ਭਰ ਦਿੱਤਾ।

36ਜਦੋਂ ਵੀ ਬੱਦਲ ਡੇਰੇ ਦੇ ਉੱਤੋਂ ਚੁੱਕਿਆ ਜਾਂਦਾ ਸੀ ਤਦ ਇਸਰਾਏਲੀ ਆਪਣੇ ਸਾਰੇ ਸਫ਼ਰ ਵਿੱਚ ਅੱਗੇ ਕੂਚ ਕਰਦੇ ਸਨ

37ਪਰ ਜਦ ਬੱਦਲ ਚੁੱਕਿਆ ਨਹੀਂ ਜਾਂਦਾ ਦਾ ਸੀ ਤਾਂ ਉਹ ਨਹੀਂ ਚੱਲਦੇ ਸਨ ਜਦ ਤੱਕ ਬੱਦਲ ਚੁੱਕਿਆ ਨਾ ਜਾਵੇ।

38ਕਿਉਂਕਿ ਦਿਨ ਨੂੰ ਯਹੋਵਾਹ ਦਾ ਬੱਦਲ ਡੇਰੇ ਉੱਤੇ ਹੁੰਦਾ ਸੀ ਅਤੇ ਰਾਤ ਨੂੰ ਉਸ ਵਿੱਚ ਅੱਗ ਹੁੰਦੀ ਸੀ। ਇਸਰਾਏਲ ਦੇ ਸਾਰੇ ਘਰਾਣੇ ਦੀ ਨਿਗਾਹ ਵਿੱਚ ਉਨ੍ਹਾਂ ਦੇ ਸਾਰੇ ਸਫ਼ਰ ਵਿੱਚ ਇਸ ਤਰ੍ਹਾਂ ਹੀ ਹੁੰਦਾ ਰਿਹਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath