ਈਸਾਈ
ਪਿੱਛੇ

ਬਿਵਸਥਾ ਸਾਰ 33

1ਇਹ ਉਹ ਅਸੀਸ ਹੈ ਜਿਹੜੀ ਮੂਸਾ ਪਰਮੇਸ਼ੁਰ ਦੇ ਦਾਸ ਨੇ ਆਪਣੀ ਮੌਤ ਤੋਂ ਪਹਿਲਾਂ ਇਸਰਾਏਲੀਆਂ ਨੂੰ ਦਿੱਤੀ।

2ਉਸ ਨੇ ਆਖਿਆ, ਯਹੋਵਾਹ ਸੀਨਈ ਤੋਂ ਆਇਆ, ਅਤੇ ਸੇਈਰ ਤੋਂ ਉਨ੍ਹਾਂ ਉੱਤੇ ਉੱਭਰਿਆ, ਉਹ ਪਾਰਾਨ ਦੇ ਪਰਬਤ ਤੋਂ ਚਮਕਿਆ, ਅਤੇ ਲੱਖਾਂ ਪਵਿੱਤਰ ਜਨਾਂ ਦੇ ਵਿੱਚੋਂ ਆਇਆ, ਉਸ ਦੇ ਸੱਜੇ ਹੱਥ ਵਿੱਚ ਉਨ੍ਹਾਂ ਲਈ ਅਗਨੀ ਹੁਕਮਨਾਮਾ ਸੀ।

3ਸੱਚ-ਮੁੱਚ ਉਹ ਲੋਕਾਂ ਨਾਲ ਪ੍ਰੇਮ ਕਰਦਾ ਹੈ, ਉਸ ਦੇ ਸਾਰੇ ਸੰਤ ਜਨ ਤੇਰੇ ਹੱਥ ਵਿੱਚ ਹਨ, ਅਤੇ ਉਹ ਤੇਰੇ ਪੈਰਾਂ ਕੋਲ ਬੈਠਦੇ ਹਨ, ਹਰ ਇੱਕ ਤੇਰੇ ਬਚਨਾਂ ਤੋਂ ਲਾਭ ਉਠਾਉਂਦਾ ਹੈ।

4ਮੂਸਾ ਨੇ ਸਾਨੂੰ ਬਿਵਸਥਾ ਦਾ ਹੁਕਮਨਾਮਾ ਦਿੱਤਾ, ਉਹ ਯਾਕੂਬ ਦੀ ਸਭਾ ਦੀ ਵਿਰਾਸਤ ਠਹਿਰੀ।

5ਉਹ ਯਸ਼ੁਰੂਨ ਵਿੱਚ ਰਾਜਾ ਸੀ, ਜਦ ਲੋਕਾਂ ਦੇ ਆਗੂ ਇਕੱਠੇ ਹੋਏ, ਅਤੇ ਇਸਰਾਏਲ ਦੇ ਗੋਤ ਜਮਾਂ ਹੋਏ।

6ਰਊਬੇਨ ਮਰੇ ਨਾ ਸਗੋਂ ਜੀਉਂਦਾ ਰਹੇ, ਪਰ ਉਸ ਦੇ ਮਨੁੱਖ ਗਿਣਤੀ ਵਿੱਚ ਥੋੜ੍ਹੇ ਜਿਹੇ ਹੋਣ।

7ਯਹੂਦਾਹ ਲਈ ਉਸ ਨੇ ਆਖਿਆ, ਹੇ ਯਹੋਵਾਹ, ਯਹੂਦਾਹ ਦੀ ਅਵਾਜ਼ ਨੂੰ ਸੁਣ, ਅਤੇ ਉਹ ਨੂੰ ਉਹ ਦੇ ਲੋਕਾਂ ਵਿੱਚ ਲਿਆ। ਉਹ ਆਪਣੇ ਲਈ ਆਪਣੇ ਹੱਥੀਂ ਲੜਿਆ, ਅਤੇ ਤੂੰ ਉਹ ਦੇ ਵੈਰੀਆਂ ਦੇ ਵਿਰੁੱਧ ਉਹ ਦਾ ਸਹਾਇਕ ਹੋ।

8ਲੇਵੀ ਲਈ ਉਸ ਨੇ ਆਖਿਆ, ਤੇਰੀ ਤੁੰਮੀਮ ਅਤੇ ਊਰੀਮ ਤੇਰੇ ਉਸ ਧਰਮੀ ਮਨੁੱਖ ਕੋਲ ਹਨ, ਜਿਸ ਨੂੰ ਤੂੰ ਮੱਸਾਹ ਉੱਤੇ ਪਰਖਿਆ, ਅਤੇ ਮਰੀਬਾਹ ਦੇ ਪਾਣੀ ਉੱਤੇ ਉਸ ਨਾਲ ਮੁਕਾਬਲਾ ਕੀਤਾ,

9ਉਸ ਨੇ ਆਪਣੇ ਪਿਤਾ ਤੇ ਮਾਤਾ ਦੇ ਵਿਖੇ ਆਖਿਆ, ਮੈਂ ਉਨ੍ਹਾਂ ਨੂੰ ਨਹੀਂ ਵੇਖਿਆ, ਨਾ ਹੀ ਉਸਨੇ ਆਪਣੇ ਭਰਾਵਾਂ ਨੂੰ ਆਪਣਾ ਮੰਨਿਆ, ਨਾ ਆਪਣੇ ਪੁੱਤਰਾਂ ਨੂੰ ਪਛਾਣਿਆ, ਕਿਉਂ ਜੋ ਉਨ੍ਹਾਂ ਨੇ ਤੇਰਾ ਆਖਾ ਮੰਨਿਆ, ਅਤੇ ਤੇਰੇ ਨੇਮ ਦੀ ਪਾਲਨਾ ਕਰਦੇ ਹਨ।

10ਉਹ ਯਾਕੂਬ ਨੂੰ ਤੇਰੇ ਨਿਯਮ ਸਿਖਾਉਣਗੇ, ਅਤੇ ਇਸਰਾਏਲ ਨੂੰ ਤੇਰੀ ਬਿਵਸਥਾ। ਉਹ ਤੇਰੇ ਅੱਗੇ ਧੂਪ ਧੁਖਾਉਣਗੇ, ਅਤੇ ਪੂਰੀ ਹੋਮ ਬਲੀ ਤੇਰੀ ਜਗਵੇਦੀ ਉੱਤੇ ਚੜ੍ਹਾਉਣਗੇ।

11ਹੇ ਯਹੋਵਾਹ, ਉਸ ਦੇ ਮਾਲ ਉੱਤੇ ਬਰਕਤ ਦੇ ਅਤੇ ਉਸ ਦੇ ਹੱਥ ਦੇ ਕੰਮਾਂ ਨੂੰ ਕਬੂਲ ਕਰ। ਉਸ ਦੇ ਵਿਰੁੱਧ ਉੱਠਣ ਵਾਲਿਆਂ ਦਾ ਲੱਕ ਤੋੜ ਸੁੱਟ, ਅਤੇ ਉਸ ਤੋਂ ਘਿਰਣਾ ਕਰਨ ਵਾਲਿਆਂ ਦਾ ਵੀ ਕਿ ਉਹ ਫੇਰ ਨਾ ਉੱਠਣ।

12ਬਿਨਯਾਮੀਨ ਲਈ ਉਸ ਨੇ ਆਖਿਆ, ਯਹੋਵਾਹ ਦਾ ਪਿਆਰਾ ਉਸ ਦੇ ਕੋਲ ਸ਼ਾਂਤੀ ਨਾਲ ਵੱਸੇਗਾ। ਉਹ ਸਾਰਾ ਦਿਨ ਉਸ ਨੂੰ ਢੱਕ ਕੇ ਰੱਖੇਗਾ, ਅਤੇ ਉਹ ਉਸ ਦੇ ਮੋਢਿਆਂ ਦੇ ਵਿਚਕਾਰ ਵੱਸਦਾ ਰਹੇਗਾ।

13ਯੂਸੁਫ਼ ਲਈ ਉਸ ਨੇ ਆਖਿਆ, ਯਹੋਵਾਹ ਵੱਲੋਂ ਉਸ ਦੀ ਧਰਤੀ ਮੁਬਾਰਕ ਹੋਵੇ, ਅਕਾਸ਼ ਦੇ ਪਦਾਰਥਾਂ ਅਤੇ ਤ੍ਰੇਲ ਤੋਂ, ਅਤੇ ਹੇਠਾਂ ਪਈ ਹੋਈ ਡੁੰਘਿਆਈ ਤੋਂ,

14ਅਤੇ ਸੂਰਜ ਨਾਲ ਪੱਕੇ ਹੋਏ ਫਲਾਂ ਦੇ ਪਦਾਰਥਾਂ ਤੋਂ, ਅਤੇ ਚੰਦ ਦੇ ਉਗਾਏ ਹੋਏ ਪਦਾਰਥਾਂ ਤੋਂ,

15ਅਤੇ ਆਦ ਪਹਾੜਾਂ ਦੀਆਂ ਉੱਤਮ ਚੀਜ਼ਾਂ ਤੋਂ, ਅਤੇ ਸਨਾਤਨ ਉੱਚਿਆਈਆਂ ਦੇ ਪਦਾਰਥਾਂ ਤੋਂ,

16ਧਰਤੀ ਅਤੇ ਉਸ ਦੀ ਭਰਪੂਰੀ ਦੇ ਪਦਾਰਥਾਂ ਤੋਂ, ਝਾੜੀਆਂ ਵਿੱਚ ਵੱਸਣ ਵਾਲੇ ਦੀ ਪ੍ਰਸੰਨਤਾ ਤੋਂ, ਇਹ ਸਭ ਯੂਸੁਫ਼ ਦੇ ਸਿਰ ਉੱਤੇ ਆਉਣ, ਅਤੇ ਉਸ ਦੇ ਸਿਰ ਦੀ ਚੋਟੀ ਉੱਤੇ ਜਿਹੜਾ ਆਪਣੇ ਭਰਾਵਾਂ ਤੋਂ ਵੱਖਰਾ ਹੋਇਆ ਸੀ।

17ਉਹ ਬਲ਼ਦ ਦੇ ਪਹਿਲੌਠੇ ਵਰਗਾ ਪ੍ਰਤਾਪੀ ਹੈ, ਉਸ ਦੇ ਸਿੰਗ ਜੰਗਲੀ ਸਾਨ੍ਹ ਦੇ ਸਿੰਗਾਂ ਵਰਗੇ ਹਨ, ਉਨ੍ਹਾਂ ਨਾਲ ਉਹ ਸਾਰੇ ਲੋਕਾਂ ਨੂੰ ਧਰਤੀ ਦੀਆਂ ਹੱਦਾਂ ਤੱਕ ਧੱਕੇਗਾ। ਉਹ ਇਫ਼ਰਾਈਮ ਦੇ ਲੱਖਾਂ ਲੱਖ, ਅਤੇ ਮਨੱਸ਼ਹ ਦੇ ਹਜ਼ਾਰਾਂ ਹਨ।

18ਜ਼ਬੂਲੁਨ ਲਈ ਉਸ ਨੇ ਆਖਿਆ, ਹੇ ਜ਼ਬੂਲੁਨ, ਤੂੰ ਆਪਣੇ ਬਾਹਰ ਜਾਣ ਉੱਤੇ, ਅਤੇ ਹੇ ਯਿੱਸਾਕਾਰ, ਤੂੰ ਆਪਣੇ ਤੰਬੂਆਂ ਵਿੱਚ ਖੁਸ਼ ਹੋ।

19ਉਹ ਲੋਕਾਂ ਨੂੰ ਪਰਬਤ ਉੱਤੇ ਸੱਦਣਗੇ, ਉੱਥੇ ਉਹ ਧਰਮ ਦੀਆਂ ਬਲੀਆਂ ਚੜ੍ਹਾਉਣਗੇ, ਕਿਉਂ ਜੋ ਉਹ ਸਮੁੰਦਰਾਂ ਦੀ ਬਹੁਤਾਇਤ ਤੋਂ, ਅਤੇ ਰੇਤ ਵਿੱਚ ਲੁਕੇ ਹੋਏ ਖ਼ਜ਼ਾਨਿਆਂ ਤੋਂ ਲਾਭ ਉਠਾਉਣਗੇ।

20ਗਾਦ ਲਈ ਉਸ ਨੇ ਆਖਿਆ, ਮੁਬਾਰਕ ਹੈ ਉਹ, ਜੋ ਗਾਦ ਨੂੰ ਵਧਾਉਂਦਾ ਹੈ, ਗਾਦ ਸ਼ੇਰਨੀ ਵਾਂਗੂੰ ਵੱਸਦਾ ਹੈ, ਉਹ ਬਾਂਹ ਨੂੰ ਸਗੋਂ ਸਿਰ ਦੀ ਖੋਪੜੀ ਨੂੰ ਤੋੜ ਸੁੱਟਦਾ ਹੈ।

21ਉਸ ਨੇ ਪਹਿਲਾ ਹਿੱਸਾ ਆਪਣੇ ਲਈ ਚੁਣ ਲਿਆ, ਕਿਉਂ ਜੋ ਉੱਥੇ ਹਾਕਮ ਦਾ ਹਿੱਸਾ ਰੱਖਿਆ ਹੋਇਆ ਸੀ। ਉਸ ਨੇ ਲੋਕਾਂ ਦੇ ਆਗੂਆਂ ਨੂੰ ਲਿਆ ਕੇ, ਯਹੋਵਾਹ ਦਾ ਧਰਮ ਪੂਰਾ ਕੀਤਾ, ਅਤੇ ਇਸਰਾਏਲ ਨਾਲ ਉਸ ਦੇ ਨਿਆਂ ਦਾ ਪਾਲਣ ਕੀਤਾ।

22ਦਾਨ ਲਈ ਉਸ ਨੇ ਆਖਿਆ, ਦਾਨ ਸ਼ੇਰ ਦਾ ਬੱਚਾ ਹੈ, ਉਹ ਬਾਸ਼ਾਨ ਤੋਂ ਕੁੱਦਦਾ ਹੈ।

23ਨਫ਼ਤਾਲੀ ਲਈ ਉਸ ਨੇ ਆਖਿਆ, ਹੇ ਨਫ਼ਤਾਲੀ, ਤੂੰ ਜੋ ਦਯਾ ਨਾਲ ਤ੍ਰਿਪਤ, ਅਤੇ ਯਹੋਵਾਹ ਦੀ ਬਰਕਤ ਨਾਲ ਭਰਪੂਰ ਹੈਂ, ਪੱਛਮ ਉੱਤੇ ਅਤੇ ਦੱਖਣ ਉੱਤੇ ਅਧਿਕਾਰ ਕਰ ਲੈ।

24ਆਸ਼ੇਰ ਲਈ ਉਸ ਨੇ ਆਖਿਆ, ਹੇ ਆਸ਼ੇਰ, ਪੁੱਤਰਾਂ ਨਾਲ ਮੁਬਾਰਕ ਹੋ, ਉਹ ਆਪਣੇ ਭਰਾਵਾਂ ਨੂੰ ਭਾਵੇ, ਅਤੇ ਆਪਣੇ ਪੈਰ ਤੇਲ ਵਿੱਚ ਡਬੋਏ।

25ਤੇਰੇ ਅਰਲ ਲੋਹੇ ਅਤੇ ਪਿੱਤਲ ਦੇ ਹੋਣ, ਜਿਵੇਂ ਤੇਰੇ ਦਿਨ ਤਿਵੇਂ ਤੇਰਾ ਬਲ ਹੋਵੇ।

26ਹੇ ਯਸ਼ੁਰੂਨ, ਪਰਮੇਸ਼ੁਰ ਵਰਗਾ ਕੋਈ ਨਹੀਂ ਹੈ, ਜੋ ਤੇਰੀ ਸਹਾਇਤਾ ਕਰਨ ਲਈ ਅਕਾਸ਼ ਉੱਤੇ, ਅਤੇ ਆਪਣੇ ਪ੍ਰਤਾਪ ਵਿੱਚ ਬੱਦਲਾਂ ਉੱਤੇ ਸਵਾਰ ਹੈ।

27ਅਨਾਦੀ ਪਰਮੇਸ਼ੁਰ ਤੇਰਾ ਧਾਮ ਹੈ, ਅਤੇ ਹੇਠਾਂ ਸਨਾਤਨ ਭੁਜਾਂ ਹਨ। ਉਸ ਨੇ ਤੇਰੇ ਵੈਰੀਆਂ ਨੂੰ ਤੇਰੇ ਅੱਗੋਂ ਧੱਕ ਦਿੱਤਾ, ਅਤੇ ਉਸ ਨੇ ਆਖਿਆ, ਉਹਨਾਂ ਦਾ ਨਾਸ ਕਰ ਦੇ।

28ਇਸਰਾਏਲ ਸੁੱਖ ਨਾਲ ਵੱਸੇਗਾ, ਉਸ ਧਰਤੀ ਵਿੱਚ ਜਿੱਥੇ ਅੰਨ ਅਤੇ ਨਵੀਂ ਮਧ ਹੈ, ਉੱਥੇ ਯਾਕੂਬ ਦਾ ਸੋਤਾ ਇਕੱਲਾ ਹੈ, ਹਾਂ, ਉਸ ਦੇ ਉੱਪਰ ਅਕਾਸ਼ ਤੋਂ ਤ੍ਰੇਲ ਪੈਂਦੀ ਹੈ।

29ਹੇ ਇਸਰਾਏਲ, ਤੂੰ ਧੰਨ ਹੈ! ਹੇ ਯਹੋਵਾਹ ਦੀ ਬਚਾਈ ਹੋਈ ਪਰਜਾ, ਤੇਰੇ ਵਰਗਾ ਕੌਣ ਹੈ? ਉਹ ਤੇਰੀ ਸਹਾਇਤਾ ਦੀ ਢਾਲ਼, ਅਤੇ ਤੇਰੇ ਪ੍ਰਤਾਪ ਦੀ ਤਲਵਾਰ ਹੈ, ਤੇਰੇ ਵੈਰੀ ਤੈਥੋਂ ਝਿਜਕਣਗੇ, ਪਰ ਤੂੰ ਉਹਨਾਂ ਦੇ ਉੱਚੇ ਸਥਾਨਾਂ ਨੂੰ ਮਿੱਧਦਾ ਫਿਰੇਂਗਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath