ਈਸਾਈ
ਪਿੱਛੇ

ਬਿਵਸਥਾ ਸਾਰ 24

1ਜਦ ਕੋਈ ਪੁਰਖ ਕਿਸੇ ਇਸਤਰੀ ਨਾਲ ਵਿਆਹ ਕਰ ਲਵੇ ਅਤੇ ਬਾਅਦ ਵਿੱਚ ਉਹ ਉਸ ਤੋਂ ਪ੍ਰਸੰਨ ਨਾ ਹੋਵੇ ਕਿਉਂ ਜੋ ਉਹ ਨੇ ਉਸ ਵਿੱਚ ਬੇਸ਼ਰਮੀ ਦੀ ਕੋਈ ਗੱਲ ਵੇਖੀ ਤਾਂ ਉਹ ਉਸ ਨੂੰ ਤਿਆਗ ਪੱਤਰ ਲਿਖ ਕੇ ਉਸ ਦੇ ਹੱਥ ਦੇ ਦੇਵੇ ਅਤੇ ਉਸ ਨੂੰ ਆਪਣੇ ਘਰੋਂ ਕੱਢ ਦੇਵੇ।

2ਜਦ ਉਹ ਉਸ ਦੇ ਘਰ ਤੋਂ ਨਿੱਕਲ ਜਾਵੇ ਤਾਂ ਉਹ ਜਾ ਕੇ ਕਿਸੇ ਹੋਰ ਪੁਰਖ ਦੀ ਪਤਨੀ ਹੋ ਸਕਦੀ ਹੈ।

3ਪਰ ਜੇਕਰ ਉਹ ਦੂਜਾ ਪੁਰਖ ਵੀ ਉਸ ਨੂੰ ਨਾਪਸੰਦ ਕਰੇ ਅਤੇ ਉਹ ਉਸ ਲਈ ਤਿਆਗ ਪੱਤਰ ਲਿਖ ਕੇ ਉਸ ਦੇ ਹੱਥ ਦੇ ਦੇਵੇ ਅਤੇ ਉਹ ਨੂੰ ਆਪਣੇ ਘਰੋਂ ਕੱਢ ਦੇਵੇ ਜਾਂ ਫਿਰ ਉਹ ਦੂਜਾ ਪੁਰਖ ਜਿਸ ਨੇ ਉਸ ਨਾਲ ਵਿਆਹ ਕੀਤਾ ਸੀ, ਮਰ ਜਾਵੇ,

4ਤਾਂ ਉਸ ਦਾ ਪਹਿਲਾ ਪਤੀ, ਜਿਸ ਨੇ ਉਹ ਨੂੰ ਕੱਢ ਦਿੱਤਾ ਸੀ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਨਹੀਂ ਲੈ ਸਕਦਾ, ਜਦ ਕਿ ਉਹ ਭਰਿਸ਼ਟ ਹੋ ਚੁੱਕੀ ਹੈ, ਕਿਉਂ ਜੋ ਇਹ ਯਹੋਵਾਹ ਦੇ ਸਨਮੁਖ ਇੱਕ ਘਿਣਾਉਣਾ ਕੰਮ ਹੈ। ਇਸ ਤਰ੍ਹਾਂ ਤੁਸੀਂ ਉਸ ਦੇਸ਼ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਪਾਪੀ ਨਾ ਬਣਾਇਓ।

5ਜਦ ਕੋਈ ਪੁਰਖ ਦਾ ਨਵਾਂ ਵਿਆਹ ਹੋਇਆ ਹੋਵੇ, ਤਾਂ ਉਹ ਸੈਨਾਂ ਨਾਲ ਬਾਹਰ ਨਾ ਜਾਵੇ, ਨਾ ਉਸ ਉੱਤੇ ਕਿਸੇ ਕੰਮ ਦੀ ਜ਼ਿੰਮੇਵਾਰੀ ਦਿੱਤੀ ਜਾਵੇ, ਉਹ ਇੱਕ ਸਾਲ ਆਪਣੇ ਘਰ ਵਿੱਚ ਵਿਹਲਾ ਰਹੇ ਅਤੇ ਆਪਣੀ ਵਿਆਹੀ ਹੋਈ ਪਤਨੀ ਨੂੰ ਖੁਸ਼ ਕਰੇ।

6ਕੋਈ ਮਨੁੱਖ ਕਿਸੇ ਦੀ ਚੱਕੀ ਜਾਂ ਉਸ ਦੇ ਪੁੜ ਗਿਰਵੀ ਨਾ ਰੱਖੇ, ਕਿਉਂ ਜੋ ਜਾਣੋ ਉਹ ਉਸ ਦੀ ਜਾਨ ਨੂੰ ਗਿਰਵੀ ਰੱਖਦਾ ਹੈ।

7ਜੇ ਕੋਈ ਮਨੁੱਖ ਆਪਣੇ ਇਸਰਾਏਲੀ ਭਰਾਵਾਂ ਵਿੱਚੋਂ ਕਿਸੇ ਨੂੰ ਚੁਰਾਉਂਦਾ ਪਾਇਆ ਜਾਵੇ ਤਾਂ ਜੋ ਉਹ ਉਸ ਨੂੰ ਗੁਲਾਮ ਬਣਾਏ ਜਾਂ ਉਸ ਨੂੰ ਵੇਚੇ, ਤਾਂ ਉਹ ਚੋਰ ਮਾਰਿਆ ਜਾਵੇ। ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟਿਓ।

8ਕੋੜ੍ਹ ਦੀ ਬਿਮਾਰੀ ਵਿੱਚ ਚੌਕਸ ਰਹੋ ਅਤੇ ਜੋ ਕੁਝ ਲੇਵੀ ਜਾਜਕ ਤੁਹਾਨੂੰ ਦੱਸਣ, ਤੁਸੀਂ ਉਸੇ ਦੇ ਅਨੁਸਾਰ ਸਭ ਕੁਝ ਕਰਿਓ, ਜਿਵੇਂ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ, ਤੁਸੀਂ ਉਸੇ ਤਰ੍ਹਾਂ ਪੂਰਾ ਕਰਨ ਦੀ ਚੌਕਸੀ ਕਰਿਓ।

9ਯਾਦ ਰੱਖੋ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਮਿਰਯਮ ਨਾਲ ਕੀਤਾ, ਜਦ ਤੁਸੀਂ ਮਿਸਰ ਤੋਂ ਨਿੱਕਲ ਕੇ ਰਾਹ ਵਿੱਚ ਆਉਂਦੇ ਸੀ।

10ਜਦ ਤੂੰ ਆਪਣੇ ਗੁਆਂਢੀ ਨੂੰ ਕੋਈ ਚੀਜ਼ ਉਧਾਰ ਦੇਵੇਂ, ਤਾਂ ਤੂੰ ਉਸ ਦੇ ਘਰ ਵਿੱਚ ਗਿਰਵੀ ਰੱਖਣ ਦੀ ਚੀਜ਼ ਲੈਣ ਲਈ ਨਾ ਵੜੀਂ,

11ਤੂੰ ਬਾਹਰ ਹੀ ਖੜ੍ਹਾ ਰਹੀਂ, ਅਤੇ ਜਿਸ ਮਨੁੱਖ ਨੂੰ ਤੂੰ ਉਧਾਰ ਦਿੱਤਾ ਹੈ, ਉਹ ਹੀ ਆਪਣੀ ਗਿਰਵੀ ਚੀਜ਼ ਤੇਰੇ ਕੋਲ ਬਾਹਰ ਲੈ ਆਵੇ।

12ਜੇਕਰ ਉਹ ਮਨੁੱਖ ਕੰਗਾਲ ਹੋਵੇ, ਤਾਂ ਤੂੰ ਉਸ ਦੀ ਗਿਰਵੀ ਚੀਜ਼ ਆਪਣੇ ਕੋਲ ਰੱਖੇ ਹੋਏ ਸੌਂ ਨਾ ਜਾਵੀਂ,

13ਸੂਰਜ ਡੁੱਬਣ ਤੱਕ ਤੂੰ ਜ਼ਰੂਰ ਉਹ ਗਿਰਵੀ ਰੱਖੀ ਚੀਜ਼ ਉਸ ਨੂੰ ਮੋੜ ਦੇਵੀਂ, ਤਾਂ ਜੋ ਉਹ ਆਪਣੇ ਕੱਪੜੇ ਵਿੱਚ ਸੌਂਵੇ ਅਤੇ ਤੈਨੂੰ ਅਸੀਸ ਦੇਵੇ ਅਤੇ ਇਹ ਯਹੋਵਾਹ ਤੇਰੇ ਪਰਮੇਸ਼ੁਰ ਦੇ ਸਨਮੁਖ ਤੇਰੇ ਲਈ ਧਰਮ ਗਿਣਿਆ ਜਾਵੇਗਾ।

14ਤੂੰ ਕਿਸੇ ਮਜ਼ਦੂਰ ਉੱਤੇ ਜੋ ਕੰਗਾਲ ਅਤੇ ਜ਼ਰੂਰਤਮੰਦ ਹੈ ਜ਼ੁਲਮ ਨਾ ਕਰੀਂ, ਉਹ ਭਾਵੇਂ ਤੇਰੇ ਭਰਾਵਾਂ ਵਿੱਚੋਂ ਹੋਵੇ, ਭਾਵੇਂ ਪਰਦੇਸੀਆਂ ਵਿੱਚੋਂ ਜਿਹੜੇ ਤੇਰੇ ਦੇਸ਼ ਵਿੱਚ ਤੇਰੇ ਫਾਟਕਾਂ ਦੇ ਅੰਦਰ ਰਹਿੰਦੇ ਹਨ।

15ਤੂੰ ਇਹ ਜਾਣ ਕੇ ਕਿ ਉਹ ਕੰਗਾਲ ਹੈ ਅਤੇ ਉਸਦਾ ਦਿਲ ਮਜ਼ਦੂਰੀ ਵਿੱਚ ਲੱਗਦਾ ਹੈ, ਉਸ ਦੀ ਮਜ਼ਦੂਰੀ ਉਸੇ ਦਿਨ ਹੀ ਸੂਰਜ ਡੁੱਬਣ ਤੋਂ ਪਹਿਲਾਂ ਦੇ ਦੇਵੀਂ, ਕਿਤੇ ਅਜਿਹਾ ਨਾ ਹੋਵੇ ਕਿ ਉਹ ਤੇਰੇ ਵਿਰੁੱਧ ਯਹੋਵਾਹ ਦੇ ਅੱਗੇ ਦੁਹਾਈ ਦੇਵੇ ਅਤੇ ਇਹ ਤੇਰੇ ਲਈ ਪਾਪ ਠਹਿਰੇ।

16ਪੁੱਤਰਾਂ ਦੇ ਕਾਰਨ ਪਿਤਾ ਨਾ ਮਾਰੇ ਜਾਣ, ਅਤੇ ਨਾ ਪਿਤਾ ਦੇ ਕਾਰਨ ਪੁੱਤਰ ਮਾਰੇ ਜਾਣ। ਪਰ ਹਰੇਕ ਮਨੁੱਖ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ।

17ਤੂੰ ਪਰਦੇਸੀ ਅਤੇ ਯਤੀਮ ਦਾ ਨਿਆਂ ਨਾ ਵਿਗਾੜੀਂ, ਨਾ ਕਿਸੇ ਵਿਧਵਾ ਦਾ ਕੱਪੜਾ ਗਿਰਵੀ ਰੱਖੀਂ।

18ਤੂੰ ਯਾਦ ਰੱਖੀਂ ਕਿ ਤੂੰ ਮਿਸਰ ਵਿੱਚ ਗੁਲਾਮ ਸੀ ਅਤੇ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਉੱਥੋਂ ਛੁਟਕਾਰਾ ਦਿੱਤਾ ਹੈ, ਇਸ ਲਈ ਮੈਂ ਤੈਨੂੰ ਇਹ ਹੁਕਮ ਦਿੰਦਾ ਹਾਂ।

19ਜਦ ਤੂੰ ਆਪਣੀ ਪੈਲੀ ਵਿੱਚੋਂ ਫ਼ਸਲ ਵੱਢੇ ਅਤੇ ਇੱਕ ਪੂਲਾ ਉੱਥੇ ਹੀ ਭੁੱਲ ਜਾਵੇਂ, ਤਾਂ ਤੂੰ ਉਸ ਦੇ ਲੈਣ ਨੂੰ ਵਾਪਸ ਨਾ ਮੁੜੀਂ। ਉਸ ਨੂੰ ਪਰਦੇਸੀ, ਯਤੀਮ ਅਤੇ ਵਿਧਵਾ ਲਈ ਛੱਡ ਦੇਵੀਂ, ਤਾਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਹੱਥ ਦੇ ਸਾਰੇ ਕੰਮਾਂ ਵਿੱਚ ਤੈਨੂੰ ਬਰਕਤ ਦੇਵੇ।

20ਜਦ ਤੂੰ ਆਪਣੇ ਜ਼ੈਤੂਨ ਦੇ ਰੁੱਖਾਂ ਨੂੰ ਝਾੜੇਂ ਤਾਂ ਤੂੰ ਦੂਜੀ ਵਾਰੀ ਉਸ ਦੀਆਂ ਟਹਿਣੀਆਂ ਨੂੰ ਨਾ ਝਾੜੀਂ, ਸਗੋਂ ਉਹ ਪਰਦੇਸੀ, ਯਤੀਮ ਅਤੇ ਵਿਧਵਾ ਲਈ ਰਹਿਣ ਦੇਵੀਂ।

21ਜਦ ਤੂੰ ਆਪਣੇ ਅੰਗੂਰੀ ਬਾਗ਼ ਦੇ ਅੰਗੂਰ ਇਕੱਠੇ ਕਰੇਂ ਤਾਂ ਤੂੰ ਉਸ ਦੇ ਸਾਰੇ ਗੁੱਛੇ ਨਾ ਤੋੜੀਂ ਸਗੋਂ ਉਹ ਪਰਦੇਸੀ, ਯਤੀਮ ਅਤੇ ਵਿਧਵਾ ਲਈ ਰਹਿਣ ਦੇਵੀਂ।

22ਯਾਦ ਰੱਖੀਂ ਕਿ ਤੂੰ ਮਿਸਰ ਦੇਸ਼ ਵਿੱਚ ਗੁਲਾਮ ਸੀ, ਇਸ ਲਈ ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਇਹ ਕੰਮ ਕਰੀਂ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath