ਬਿਵਸਥਾ ਸਾਰ 23
1ਜਿਸ ਦੇ ਨਲ ਮਿੱਧੇ ਗਏ ਹੋਣ ਜਾਂ ਇੰਦਰੀ ਕੱਟੀ ਹੋਈ ਹੋਵੇ, ਉਹ ਯਹੋਵਾਹ ਦੀ ਸਭਾ ਵਿੱਚ ਨਾ ਵੜੇ।
2ਕੁਕਰਮ ਨਾਲ ਜੰਮਿਆ ਹੋਇਆ ਯਹੋਵਾਹ ਦੀ ਸਭਾ ਵਿੱਚ ਨਾ ਵੜੇ ਸਗੋਂ ਦਸਵੀਂ ਪੀੜ੍ਹੀ ਤੱਕ ਉਸ ਦੇ ਵੰਸ਼ ਦਾ ਕੋਈ ਵੀ ਯਹੋਵਾਹ ਦੀ ਸਭਾ ਵਿੱਚ ਨਾ ਵੜੇ।
3ਕੋਈ ਅੰਮੋਨੀ ਜਾਂ ਮੋਆਬੀ ਯਹੋਵਾਹ ਦੀ ਸਭਾ ਵਿੱਚ ਨਾ ਵੜੇ ਸਗੋਂ ਦਸਵੀਂ ਪੀੜ੍ਹੀ ਤੱਕ ਉਨ੍ਹਾਂ ਦੇ ਵੰਸ਼ ਦਾ ਕੋਈ ਵੀ ਯਹੋਵਾਹ ਦੀ ਸਭਾ ਵਿੱਚ ਕਦੀ ਨਾ ਵੜੇ।
4ਇਸ ਦਾ ਕਾਰਨ ਇਹ ਹੈ ਕਿ ਜਦ ਤੁਸੀਂ ਮਿਸਰ ਵਿੱਚੋਂ ਨਿੱਕਲੇ ਸੀ ਤਦ ਉਹ ਰੋਟੀ ਪਾਣੀ ਲੈ ਕੇ ਰਾਹ ਵਿੱਚ ਤੁਹਾਨੂੰ ਮਿਲਣ ਲਈ ਨਹੀਂ ਨਿੱਕਲੇ, ਸਗੋਂ ਉਨ੍ਹਾਂ ਨੇ ਤੁਹਾਡੇ ਵਿਰੁੱਧ ਬਓਰ ਦੇ ਪੁੱਤਰ ਬਿਲਆਮ ਨੂੰ ਭਾੜੇ ਉੱਤੇ ਮਸੋਪੋਤਾਮੀਆ ਦੇ ਪਥੋਰ ਵਿੱਚੋਂ ਸੱਦਿਆ, ਤਾਂ ਜੋ ਉਹ ਤੁਹਾਨੂੰ ਸਰਾਪ ਦੇਵੇ।
5ਪਰ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਬਿਲਆਮ ਦੀ ਨਾ ਸੁਣੀ, ਸਗੋਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਲਈ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ, ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਪ੍ਰੇਮ ਰੱਖਦਾ ਹੈ।
6ਤੁਸੀਂ ਆਪਣੇ ਜੀਵਨ ਭਰ ਉਨ੍ਹਾਂ ਦੀ ਸੁੱਖ-ਸਾਂਦ ਅਤੇ ਭਲਿਆਈ ਨਾ ਭਾਲੋ।
7ਤੁਸੀਂ ਕਿਸੇ ਅਦੋਮੀ ਤੋਂ ਘਿਰਣਾ ਨਾ ਕਰਿਓ, ਕਿਉਂ ਜੋ ਉਹ ਤੁਹਾਡਾ ਭਰਾ ਹੈ। ਤੁਸੀਂ ਕਿਸੇ ਮਿਸਰੀ ਤੋਂ ਵੀ ਘਿਰਣਾ ਨਾ ਕਰਿਓ ਕਿਉਂ ਜੋ ਤੁਸੀਂ ਉਸ ਦੇ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇ।
8ਉਨ੍ਹਾਂ ਦੇ ਪੁੱਤਰ ਜਿਹੜੇ ਤੀਜੀ ਪੀੜ੍ਹੀ ਵਿੱਚ ਉਨ੍ਹਾਂ ਤੋਂ ਜੰਮਣ, ਉਹ ਯਹੋਵਾਹ ਦੀ ਸਭਾ ਵਿੱਚ ਆ ਸਕਦੇ ਹਨ।
9ਜਦ ਤੁਸੀਂ ਜਾ ਕੇ ਆਪਣੇ ਵੈਰੀਆਂ ਦੇ ਵਿਰੁੱਧ ਛਾਉਣੀ ਲਾਓ ਤਾਂ ਤੁਸੀਂ ਹਰੇਕ ਬੁਰੀ ਗੱਲ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਿਓ।
10ਜੇ ਤੁਹਾਡੇ ਵਿੱਚ ਕੋਈ ਮਨੁੱਖ ਹੋਵੇ ਜਿਹੜਾ ਅਣਜਾਣੇ ਹੀ ਰਾਤ ਨੂੰ ਅਸ਼ੁੱਧ ਹੋ ਗਿਆ ਹੋਵੇ, ਤਾਂ ਉਹ ਛਾਉਣੀ ਵਿੱਚੋਂ ਬਾਹਰ ਚਲਿਆ ਜਾਵੇ, ਉਹ ਛਾਉਣੀ ਵਿੱਚ ਨਾ ਆਵੇ।
11ਪਰ ਸ਼ਾਮ ਦੇ ਸਮੇਂ ਉਹ ਪਾਣੀ ਨਾਲ ਨਹਾਵੇ ਅਤੇ ਜਦ ਸੂਰਜ ਡੁੱਬ ਗਿਆ ਹੋਵੇ, ਤਦ ਉਹ ਛਾਉਣੀ ਵਿੱਚ ਆ ਜਾਵੇ।
12ਛਾਉਣੀ ਦੇ ਬਾਹਰ ਇੱਕ ਪਾਸੇ ਨੂੰ ਤੁਹਾਡੇ ਲਈ ਇੱਕ ਸਥਾਨ ਹੋਵੇ, ਜਿੱਥੇ ਤੁਸੀਂ ਜੰਗਲ-ਪਾਣੀ ਲਈ ਜਾਓ।
13ਤੁਹਾਡੇ ਸੰਦਾਂ ਵਿੱਚ ਤੁਹਾਡੇ ਕੋਲ ਇੱਕ ਰੰਬੀ ਹੋਵੇ ਅਤੇ ਜਦ ਤੁਸੀਂ ਜੰਗਲ-ਪਾਣੀ ਲਈ ਬੈਠੋ, ਤਦ ਉਸ ਦੇ ਨਾਲ ਮਿੱਟੀ ਪੁੱਟ ਕੇ ਆਪਣੇ ਮਲ ਨੂੰ ਢੱਕ ਦਿਓ।
14ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਛੁਡਾਉਣ ਲਈ ਅਤੇ ਤੁਹਾਡੇ ਵੈਰੀਆਂ ਨੂੰ ਤੁਹਾਡੇ ਅੱਗੇ ਹਰਾਉਣ ਲਈ ਤੁਹਾਡੀ ਛਾਉਣੀ ਦੇ ਵਿੱਚ ਫਿਰਦਾ ਹੈ, ਇਸ ਲਈ ਤੁਹਾਡੀ ਛਾਉਣੀ ਪਵਿੱਤਰ ਹੋਵੇ, ਅਜਿਹਾ ਨਾ ਹੋਵੇ ਕਿ ਉਹ ਤੁਹਾਡੇ ਵਿੱਚ ਕੁਝ ਅਸ਼ੁੱਧਤਾ ਵੇਖੇ ਅਤੇ ਮੁੜ ਜਾਵੇ।
15ਜਿਹੜਾ ਦਾਸ ਆਪਣੇ ਸੁਆਮੀ ਕੋਲੋਂ ਨੱਠ ਕੇ ਤੇਰੇ ਕੋਲ ਆ ਜਾਵੇ, ਤੂੰ ਉਸ ਨੂੰ ਉਸ ਦੇ ਸੁਆਮੀ ਨੂੰ ਨਾ ਮੋੜੀਂ,
16ਉਹ ਤੇਰੇ ਵਿਚਕਾਰ, ਤੇਰੇ ਨਾਲ ਉਸ ਸਥਾਨ ਵਿੱਚ ਵੱਸ ਜਾਵੇ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਉਸ ਨੂੰ ਚੰਗਾ ਲੱਗੇ। ਤੂੰ ਉਸ ਨੂੰ ਦੁੱਖ ਨਾ ਦੇਵੀਂ।
17ਇਸਰਾਏਲ ਦੀਆਂ ਧੀਆਂ ਵਿੱਚੋਂ ਕੋਈ ਵੀ ਦੇਵਦਾਸੀ ਨਾ ਹੋਵੇ, ਅਤੇ ਨਾ ਹੀ ਇਸਰਾਏਲ ਦੇ ਪੁੱਤਰਾਂ ਵਿੱਚੋਂ ਕੋਈ ਅਜਿਹਾ ਬੁਰਾ ਕੰਮ ਕਰਨ ਵਾਲਾ ਹੋਵੇ।
18ਤੂੰ ਵੇਸਵਾ ਦਾ ਭਾੜਾ ਅਤੇ ਪੁਰਖਗਾਮੀ ਦੀ ਕਮਾਈ ਕਿਸੇ ਸੁੱਖਣਾ ਨੂੰ ਪੂਰਾ ਕਰਨ ਲਈ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਵਿੱਚ ਨਾ ਲਿਆਵੀਂ, ਕਿਉਂ ਜੋ ਇਹ ਦੋਵੇਂ ਯਹੋਵਾਹ ਤੇਰੇ ਪਰਮੇਸ਼ੁਰ ਲਈ ਇੱਕੋ ਜਿਹੇ ਘਿਣਾਉਣੇ ਹਨ।
19ਤੂੰ ਆਪਣੇ ਭਰਾ ਨੂੰ ਬਿਆਜ ਉੱਤੇ ਕਰਜ਼ਾ ਨਾ ਦੇਵੀਂ, ਭਾਵੇਂ ਚਾਂਦੀ, ਭਾਵੇਂ ਅੰਨ, ਜਾਂ ਹੋਰ ਕੋਈ ਵੀ ਚੀਜ਼ ਜਿਹੜੀ ਬਿਆਜ ਉੱਤੇ ਦਿੱਤੀ ਜਾਂਦੀ ਹੈ, ਉਹ ਬਿਆਜ ਉੱਤੇ ਨਾ ਦੇਵੀਂ।
20ਤੂੰ ਪਰਦੇਸੀ ਨੂੰ ਬਿਆਜ ਉੱਤੇ ਕਰਜ਼ਾ ਦੇ ਸਕਦਾ ਹੈਂ, ਪਰ ਆਪਣੇ ਭਰਾ ਨਾਲ ਅਜਿਹਾ ਨਾ ਕਰੀਂ, ਤਾਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਉਸ ਦੇਸ਼ ਵਿੱਚ ਜਿਸ ਉੱਤੇ ਅਧਿਕਾਰ ਕਰਨ ਲਈ ਤੂੰ ਜਾਂਦਾ ਹੈਂ, ਤੇਰੇ ਹੱਥ ਦੇ ਸਾਰੇ ਕੰਮਾਂ ਉੱਤੇ ਤੈਨੂੰ ਬਰਕਤ ਦੇਵੇ।
21ਜਦ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੁੱਖਣਾ ਸੁੱਖੇਂ ਤਾਂ ਉਸ ਨੂੰ ਪੂਰਾ ਕਰਨ ਵਿੱਚ ਢਿੱਲ ਨਾ ਕਰੀਂ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਉਸ ਨੂੰ ਜ਼ਰੂਰ ਹੀ ਤੇਰੇ ਕੋਲੋਂ ਲੈ ਲਵੇਗਾ ਅਤੇ ਢਿੱਲ ਕਰਨਾ ਤੇਰੇ ਲਈ ਪਾਪ ਹੋਵੇਗਾ।
22ਪਰ ਜੇ ਤੂੰ ਸੁੱਖਣਾ ਨਾ ਸੁੱਖੇਂ ਤਾਂ ਉਹ ਤੇਰੇ ਲਈ ਪਾਪ ਨਹੀਂ ਹੋਵੇਗੀ।
23ਜੋ ਕੁਝ ਤੇਰੇ ਮੂੰਹ ਤੋਂ ਨਿੱਕਲੇ ਤੂੰ ਉਸ ਨੂੰ ਪੂਰਾ ਕਰੀਂ, ਜਿਵੇਂ ਤੂੰ ਆਪਣੇ ਮੂੰਹ ਤੋਂ ਬਚਨ ਕੱਢਿਆ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਖੁਸ਼ੀ ਦੀ ਭੇਟ ਸੁੱਖੀ, ਉਸੇ ਤਰ੍ਹਾਂ ਹੀ ਉਸ ਨੂੰ ਪੂਰਾ ਕਰੀਂ।
24ਜਦ ਤੂੰ ਆਪਣੇ ਗੁਆਂਢੀ ਦੇ ਅੰਗੂਰੀ ਬਾਗ਼ ਵਿੱਚ ਜਾਵੇਂ, ਤਾਂ ਤੂੰ ਆਪਣੀ ਇੱਛਾ ਅਨੁਸਾਰ ਅੰਗੂਰ ਖਾ ਸਕਦਾ ਹੈਂ ਪਰ ਤੂੰ ਆਪਣੇ ਭਾਂਡੇ ਵਿੱਚ ਕੁਝ ਨਾ ਪਾਈਂ।
25ਜਦ ਤੂੰ ਆਪਣੇ ਗੁਆਂਢੀ ਦੀ ਖੜ੍ਹੀ ਫ਼ਸਲ ਵਿੱਚ ਜਾਵੇਂ, ਤਾਂ ਤੂੰ ਆਪਣੇ ਹੱਥ ਨਾਲ ਤਾਂ ਸਿੱਟੇ ਤੋੜ ਸਕਦਾ ਹੈ, ਪਰ ਤੂੰ ਆਪਣੇ ਗੁਆਂਢੀ ਦੀ ਖੜ੍ਹੀ ਫ਼ਸਲ ਵਿੱਚ ਦਾਤੀ ਨਾ ਚਲਾਈਂ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath