2 ਸਮੂਏਲ 20
1ਅਜਿਹਾ ਹੋਇਆ ਉੱਥੇ ਇੱਕ ਸ਼ਬਾ ਨਾਮ ਦਾ ਬਿਨਯਾਮੀਨੀ ਮਨੁੱਖ ਸੀ, ਜੋ ਬੜਾ ਦੁਸ਼ਟ ਸੀ, ਉਹ ਮਨੁੱਖ ਬਿਕਰੀ ਦਾ ਪੁੱਤਰ ਸੀ। ਉਸ ਨੇ ਨਰਸਿੰਗਾ ਵਜਾ ਕੇ ਆਖਿਆ, ਨਾ ਸਾਡੀ ਵੰਡ ਯੱਸੀ ਦੇ ਪੁੱਤਰ ਨਾਲ ਸਾਡਾ ਭਾਗ ਹੈ। ਹੇ ਇਸਰਾਏਲ, ਆਪੋ ਆਪਣੇ ਤੰਬੂ ਨੂੰ ਜਾਓ!
2ਸੋ ਸਾਰੇ ਇਸਰਾਏਲੀ ਮਨੁੱਖ ਦਾਊਦ ਦਾ ਪਿੱਛਾ ਛੱਡ ਕੇ ਬਿਕਰੀ ਦੇ ਪੁੱਤਰ ਸ਼ਬਾ ਦੇ ਪਿੱਛੇ ਲੱਗ ਪਏ ਪਰ ਯਹੂਦਾਹ ਦੇ ਲੋਕ ਯਰਦਨ ਤੋਂ ਲੈ ਕੇ ਯਰੂਸ਼ਲਮ ਤੱਕ ਆਪਣੇ ਰਾਜਾ ਦੇ ਨਾਲ ਲੱਗੇ ਰਹੇ।
3ਦਾਊਦ ਯਰੂਸ਼ਲਮ ਨੂੰ ਆਪਣੇ ਮਹਿਲ ਵਿੱਚ ਆਇਆ ਅਤੇ ਰਾਜਾ ਨੇ ਆਪਣੀਆਂ ਉਨ੍ਹਾਂ ਦਸ ਰਖ਼ੈਲਾਂ ਨੂੰ ਫੜ੍ਹ ਕੇ ਕੈਦ ਕਰ ਦਿੱਤਾ ਜਿਨ੍ਹਾਂ ਨੂੰ ਉਹ ਆਪਣੇ ਮਹਿਲ ਦੀ ਰਾਖੀ ਲਈ ਛੱਡ ਗਿਆ ਸੀ ਅਤੇ ਉਨ੍ਹਾਂ ਦੇ ਲਈ ਰਸਤ ਠਹਿਰਾ ਦਿੱਤੀ ਪਰ ਉਨ੍ਹਾਂ ਦੇ ਕੋਲ ਨਾ ਗਿਆ ਸੋ ਓਹ ਆਪਣੇ ਮਰਨ ਦੇ ਦਿਨ ਤੱਕ ਕੈਦ ਵਿੱਚ ਰੰਡੇਪੇ ਜਿਹੀ ਹਾਲਤ ਵਿੱਚ ਰਹੀਆਂ।
4ਰਾਜਾ ਨੇ ਅਮਾਸਾ ਨੂੰ ਆਖਿਆ ਕਿ ਤਿੰਨਾਂ ਦਿਨਾਂ ਵਿੱਚ ਯਹੂਦਾਹ ਦੇ ਮਨੁੱਖਾਂ ਨੂੰ ਮੇਰੇ ਕੋਲ ਇਕੱਠਿਆਂ ਕਰ ਅਤੇ ਤੂੰ ਵੀ ਐਥੋਂ ਹੋਵੀਂ।
5ਸੋ ਅਮਾਸਾ ਯਹੂਦਾਹ ਦੇ ਮਨੁੱਖਾਂ ਨੂੰ ਇਕੱਠਾ ਕਰਨ ਗਿਆ ਪਰ ਉਸ ਨੇ ਠਹਿਰਾਏ ਹੋਏ ਸਮੇਂ ਤੋਂ ਵੱਧ ਸਮਾਂ ਲਾ ਦਿੱਤਾ।
6ਤਦ ਦਾਊਦ ਨੇ ਅਬੀਸ਼ਈ ਨੂੰ ਆਖਿਆ, ਹੁਣ ਸ਼ਬਾ ਬਿਕਰੀ ਦਾ ਪੁੱਤਰ ਸਾਡੇ ਨਾਲ ਅਬਸ਼ਾਲੋਮ ਨਾਲੋਂ ਵੀ ਵੱਧ ਬਦੀ ਕਰੇਗਾ ਸੋ ਤੂੰ ਆਪਣੇ ਮਾਲਕ ਦੇ ਸੇਵਕਾਂ ਨੂੰ ਲੈ ਕੇ ਉਸ ਦਾ ਪਿੱਛਾ ਕਰ ਅਜਿਹਾ ਨਾ ਹੋਵੇ ਜੋ ਉਹ ਗੜ੍ਹ ਵਾਲੇ ਸ਼ਹਿਰਾਂ ਵਿੱਚ ਵੜ ਕੇ ਸਾਡੀਆਂ ਨਜ਼ਰਾਂ ਤੋਂ ਬਚਣ।
7ਸੋ ਉਸ ਦੇ ਪਿੱਛੇ ਯੋਆਬ ਦੇ ਲੋਕ ਕਰੇਤੀ, ਫਲੇਤੀ ਅਤੇ ਸਾਰੇ ਸੂਰਮੇ ਨਿੱਕਲੇ ਅਤੇ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਨੂੰ ਯਰੂਸ਼ਲਮ ਤੋਂ ਬਾਹਰ ਆਏ।
8ਜਿਸ ਵੇਲੇ ਓਹ ਉਸ ਵੱਡੇ ਪੱਥਰ ਦੇ ਕੋਲ ਜੋ ਗਿਬਓਨ ਦੇ ਵਿੱਚ ਹੈ ਪਹੁੰਚੇ ਤਾਂ ਅਮਾਸਾ ਉਨ੍ਹਾਂ ਨੂੰ ਆ ਕੇ ਮਿਲਿਆ ਅਤੇ ਯੋਆਬ ਨੇ ਆਪਣੇ ਫ਼ੌਜੀ ਬਸਤਰਾਂ ਉੱਤੇ ਇੱਕ ਪਟਕਾ ਕੱਸਿਆ ਹੋਇਆ ਸੀ ਅਤੇ ਉਸ ਪਟਕੇ ਵਿੱਚ ਇੱਕ ਤਲਵਾਰ ਮਿਆਨ ਵਿੱਚ ਬੰਨ੍ਹੀ ਹੋਈ ਸੀ ਪੱਟਕਾ ਮਿਆਨ ਵਿੱਚ ਪਈ ਹੋਈ ਤਲਵਾਰ ਸਣੇ ਸੀ ਜੋ ਉਹ ਦੇ ਲੱਕ ਉੱਤੇ ਬੰਨਿਆ ਹੋਇਆ ਸੀ ਅਤੇ ਜਦ ਉਹ ਚੱਲਿਆ ਤਾਂ ਤਲਵਾਰ ਡਿੱਗ ਪਈ।
9ਸੋ ਯੋਆਬ ਨੇ ਅਮਾਸਾ ਨੂੰ ਆਖਿਆ, ਹੇ ਮੇਰੇ ਭਾਈ, ਤੂੰ ਸੁੱਖ-ਸਾਂਦ ਨਾਲ ਹੈਂ? ਅਤੇ ਯੋਆਬ ਨੇ ਅਮਾਸਾ ਦੀ ਦਾੜ੍ਹੀ ਸੱਜੇ ਹੱਥ ਨਾਲ ਫੜ੍ਹ ਲਈ ਜੋ ਉਹ ਨੂੰ ਚੁੰਮੇ।
10ਪਰ ਅਮਾਸਾ ਨੇ ਉਸ ਤਲਵਾਰ ਦਾ ਯੋਆਬ ਦੇ ਹੱਥ ਵਿੱਚ ਸੀ ਕੁਝ ਧਿਆਨ ਨਾ ਕੀਤਾ ਸੋ ਉਸ ਨੇ ਉਹ ਨੂੰ ਪਸਲੀ ਵਿੱਚ ਅਜਿਹਾ ਮਾਰਿਆ ਜੋ ਉਹ ਦੀਆਂ ਆਂਦਰਾਂ ਧਰਤੀ ਉੱਤੇ ਜਾ ਡਿੱਗੀਆ ਅਤੇ ਉਸ ਨੇ ਦੂਜੀ ਵਾਰੀ ਉਸ ਨੂੰ ਨਾ ਮਾਰਿਆ ਸੋ ਉਹ ਮਰ ਗਿਆ। ਫਿਰ ਯੋਆਬ ਅਤੇ ਉਹ ਦਾ ਭਰਾ ਅਬੀਸ਼ਈ ਬਿਕਰੀ ਦੇ ਪੁੱਤਰ ਸ਼ਬਾ ਦੇ ਪਿੱਛੇ ਲੱਗ ਪਏ।
11ਤਦ ਯੋਆਬ ਦੇ ਜੁਆਨਾਂ ਵਿੱਚੋਂ ਇੱਕ ਜਣਾ ਉਸ ਦੇ ਕੋਲ ਖੜਾ ਰਿਹਾ ਅਤੇ ਇਸ ਤਰ੍ਹਾਂ ਆਖਿਆ, ਜੋ ਕੋਈ ਯੋਆਬ ਦੇ ਪੱਖ ਨਾਲ ਰਾਜੀ ਹੈ ਅਤੇ ਦਾਊਦ ਦੀ ਵੱਲ ਹੈ ਸੋ ਯੋਆਬ ਨਾਲ ਤੁਰੇ।
12ਅਤੇ ਅਮਾਸਾ ਰਾਹ ਵਿੱਚ ਲਹੂ ਦੇ ਵਿਚਕਾਰ ਲੇਟਣੀਆਂ ਖਾਂਦਾ ਸੀ ਅਤੇ ਜਦ ਉਸ ਮਨੁੱਖ ਨੇ ਵੇਖਿਆ ਕਿ ਸਾਰੇ ਲੋਕ ਖੜ੍ਹੇ ਹੋ ਜਾਂਦੇ ਹਨ ਤਾਂ ਉਹ ਅਮਾਸਾ ਨੂੰ ਰਾਹ ਉੱਤੋਂ ਪੈਲੀ ਵਿੱਚ ਘਸੀਟ ਲੈ ਗਿਆ ਅਤੇ ਉਹ ਦੇ ਉੱਤੇ ਕੱਪੜਾ ਪਾ ਦਿੱਤਾ ਕਿਉਂ ਜੋ ਉਸਨੇ ਵੇਖਿਆ ਕਿ ਜਿਹੜਾ ਕੋਈ ਉਹ ਦੇ ਨੇੜੇ ਆਇਆ ਸੋ ਖੜ੍ਹਾ ਹੋ ਜਾਂਦਾ ਹੈ।
13ਜਦ ਉਹ ਰਾਹ ਵਿੱਚੋਂ ਉਹ ਨੂੰ ਚੁੱਕ ਲੈ ਗਿਆ ਤਾਂ ਸਭ ਲੋਕ ਯੋਆਬ ਦੇ ਨਾਲ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਨੂੰ ਤੁਰ ਪਏ।
14ਸੋ ਉਹ ਸਾਰੇ ਇਸਰਾਏਲ ਦੇ ਗੋਤਾਂ ਵਿੱਚੋਂ ਹੋ ਕੇ ਆਬੇਲ ਅਤੇ ਬੈਤ ਮਅਕਾਹ ਤੱਕ ਗਿਆ ਅਤੇ ਸਾਰੇ ਬੇਰੀ ਇਕੱਠੇ ਹੋ ਕੇ ਉਹ ਦੇ ਪਿੱਛੇ ਤੁਰੇ।
15ਉਨ੍ਹਾਂ ਨੇ ਆ ਕੇ ਉਸ ਨੂੰ ਆਬੇਲ ਬੈਤ ਮਆਕਾਹ ਦੇ ਵਿੱਚ ਘੇਰ ਲਿਆ ਅਤੇ ਸ਼ਹਿਰ ਦੇ ਸਾਹਮਣੇ ਇੱਕ ਟੀਲਾ ਬਣਾਇਆ ਜੋ ਕੰਧ ਦੇ ਨਾਲ ਸੀ ਅਤੇ ਸਭ ਲੋਕ ਜੋ ਯੋਆਬ ਦੇ ਨਾਲ ਸਨ ਸੋ ਕੰਧ ਨੂੰ ਢਾਉਣ ਦਾ ਜਤਨ ਕਰਦੇ ਸਨ।
16ਉਸ ਵੇਲੇ ਇੱਕ ਸਮਝਦਾਰ ਇਸਤਰੀ ਨੇ ਸ਼ਹਿਰ ਵਿੱਚੋਂ ਹਾਕਾਂ ਮਾਰ ਕੇ ਆਖਿਆ, ਸੁਣਿਓ, ਵੇ ਸੁਣਿਓ! ਯੋਆਬ ਨੂੰ ਆਖੋ ਕਿ ਐਥੇ ਨੇੜੇ ਆ ਕਿਉਂ ਜੋ ਮੈਂ ਤੇਰੇ ਨਾਲ ਗੱਲ ਕਰਨੀ ਹੈ।
17ਅਤੇ ਜਦ ਉਹ ਨੇੜੇ ਆਇਆ ਤਾਂ ਉਸ ਇਸਤਰੀ ਨੇ ਉਹ ਨੂੰ ਆਖਿਆ, ਤੂੰ ਯੋਆਬ ਹੈਂ? ਉਸ ਆਖਿਆ, ਜੀ ਮੈਂ ਉਹੋ ਹਾਂ ਤਾਂ ਉਸ ਨੇ ਉਹ ਨੂੰ ਆਖਿਆ, ਆਪਣੀ ਦਾਸੀ ਦੀ ਗੱਲ ਸੁਣ ਲੈ। ਉਹ ਬੋਲਿਆ, ਜੀ ਮੈਂ ਸੁਣਦਾ ਹਾਂ।
18ਤਦ ਉਸ ਆਖਿਆ, ਕਿ ਪਿਛਲੇ ਸਮੇਂ ਵਿੱਚ ਇਹ ਕਹਾਉਤ ਆਖਦੇ ਸਨ ਜੋ ਓਹ ਜ਼ਰੂਰ ਆਬੇਲ ਤੋਂ ਸਲਾਹ ਪੁੱਛਣਗੇ ਅਤੇ ਇਸ ਤਰ੍ਹਾਂ ਓਹ ਕੰਮ ਨੂੰ ਮੁਕਾਉਂਦੇ ਸਨ।
19ਮੈਂ ਇਸਰਾਏਲ ਵਿੱਚ ਸ਼ਾਂਤ ਸੁਭਾਓ ਅਤੇ ਭਲੀ ਮਾਣਸ ਹਾਂ। ਤੂੰ ਇੱਕ ਸ਼ਹਿਰ ਨੂੰ ਅਤੇ ਇੱਕ ਮਾਂ ਨੂੰ ਇਸਰਾਏਲ ਵਿੱਚ ਨਾਸ ਕਰਨਾ ਚਾਹੁੰਦਾ ਹੈਂ। ਭਲਾ, ਤੂੰ ਯਹੋਵਾਹ ਦੀ ਮਿਲਖ਼ ਨੂੰ ਕਿਉਂ ਨਿਗਲਣਾ ਚਾਹੁੰਦਾ ਹੈਂ।
20ਯੋਆਬ ਨੇ ਉੱਤਰ ਦੇ ਕੇ ਆਖਿਆ, ਇਹ ਗੱਲ ਮੇਰੇ ਤੋਂ ਦਫ਼ਾ ਦੂਰ ਹੋਵੇ ਜੋ ਨਿਗਲਾਂ ਜਾਂ ਨਾਸ ਕਰਾਂ!
21ਗੱਲ ਇਹ ਨਹੀਂ ਹੈ ਸਗੋਂ ਇਫ਼ਰਾਈਮ ਦੇ ਪਰਬਤ ਦਾ ਇੱਕ ਮਨੁੱਖ ਸ਼ਬਾ ਨਾਮ ਦੇ ਬਿਕਰੀ ਦਾ ਪੁੱਤਰ ਹੈ। ਉਸ ਨੇ ਰਾਜਾ ਉੱਤੇ ਅਰਥਾਤ ਦਾਊਦ ਉੱਤੇ ਆਪਣਾ ਹੱਥ ਚੁੱਕਿਆ ਹੈ ਇਸ ਲਈ ਸਿਰਫ਼ ਉਸ ਨੂੰ ਮੇਰੇ ਹੱਥ ਸੌਂਪ ਦਿਉ ਤਾਂ ਮੈਂ ਸ਼ਹਿਰੋਂ ਚਲਾ ਜਾਂਵਾਂਗਾ। ਉਸ ਇਸਰਤੀ ਨੇ ਯੋਆਬ ਨੂੰ ਆਖਿਆ, ਵੇਖ ਉਹ ਦਾ ਸਿਰ ਕੰਧ ਉੱਤੋਂ ਤੇਰੇ ਕੋਲ ਸੁੱਟਿਆ ਜਾਵੇਗਾ!
22ਤਦ ਉਹ ਇਸਤਰੀ ਆਪਣੀ ਬੁੱਧ ਨਾਲ ਸਾਰੇ ਲੋਕਾਂ ਦੇ ਕੋਲ ਗਈ ਸੋ ਉਨ੍ਹਾਂ ਬਿਕਰੀ ਦੇ ਪੁੱਤਰ ਸ਼ਬਾ ਦਾ ਸਿਰ ਵੱਢ ਕੇ ਯੋਆਬ ਵੱਲ ਬਾਹਰ ਨੂੰ ਸੁੱਟ ਦਿੱਤਾ ਤਦ ਉਸ ਨੇ ਤੁਰ੍ਹੀ ਵਜਾਈ ਅਤੇ ਲੋਕ ਸ਼ਹਿਰ ਤੋਂ ਉੱਠ ਕੇ ਸਭ ਆਪੋ ਆਪਣੇ ਤੰਬੂਆਂ ਨੂੰ ਗਏ ਅਤੇ ਯੋਆਬ ਮੁੜ ਕੇ ਯਰੂਸ਼ਲਮ ਵਿੱਚ ਰਾਜਾ ਕੋਲ ਆਇਆ।
23ਯੋਆਬ ਇਸਰਾਏਲ ਦੀ ਸਾਰੀ ਸੈਨਾਂ ਉੱਤੇ ਸੀ ਅਤੇ ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਤੀਆਂ ਅਤੇ ਫਲੇਤੀਆਂ ਉੱਤੇ ਪ੍ਰਧਾਨ ਸੀ।
24ਅਤੇ ਅਦੋਰਾਮ ਬੇਗ਼ਾਰੀਆਂ ਉੱਤੇ ਸੀ ਅਤੇ ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਤ ਇਤਹਾਸ ਦਾ ਲਿਖਾਰੀ ਸੀ।
25ਸ਼ਵਾ ਅਹੁਦੇਦਾਰ ਸੀ ਅਤੇ ਸਾਦੋਕ ਅਤੇ ਅਬਯਾਥਾਰ ਜਾਜਕ ਸਨ।
26ਅਤੇ ਈਰਾ ਯਾਇਰੀ ਵੀ ਦਾਊਦ ਦਾ ਸ਼ਾਹੀ ਜਾਜਕ ਸੀ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath