ਈਸਾਈ
ਪਿੱਛੇ

2 ਸਮੂਏਲ 14

1ਸਰੂਯਾਹ ਦੇ ਪੁੱਤਰ ਯੋਆਬ ਨੇ ਜਾਣ ਲਿਆ ਕਿ ਰਾਜਾ ਦਾ ਦਿਲ ਅਬਸ਼ਾਲੋਮ ਵੱਲ ਹੈ।

2ਇਸ ਲਈ ਯੋਆਬ ਨੇ ਤਕੋਆਹ ਵਿੱਚ ਮਨੁੱਖ ਭੇਜ ਕੇ ਉੱਥੋਂ ਇੱਕ ਸਮਝਦਾਰ ਇਸਤਰੀ ਨੂੰ ਬੁਲਵਾਇਆ ਅਤੇ ਉਸ ਨੂੰ ਆਖਿਆ, ਜੋ ਸੋਗ ਦਾ ਪਹਿਰਾਵਾ ਪਾ ਕੇ ਸੋਗ ਕਰਨ ਵਾਲੀ ਬਣ ਅਤੇ ਤੇਲ ਨਾ ਲਗਾ ਸਗੋਂ ਅਜਿਹੀ ਬਣ ਜੋ ਬਹੁਤ ਦਿਨਾਂ ਤੋਂ ਮੌਤ ਦਾ ਵਿਰਲਾਪ ਕਰ ਰਹੀ ਹੋਵੇ।

3ਰਾਜੇ ਕੋਲ ਜਾ ਕੇ ਉਸ ਨਾਲ ਇਹ ਗੱਲ ਕਰ। ਤਦ ਯੋਆਬ ਨੇ ਜੋ ਕੁਝ ਉਸ ਨੇ ਆਖਣਾ ਸੀ ਉਸ ਨੂੰ ਸਿਖਾ ਦਿੱਤਾ।

4ਜਦ ਤਕੋਆਹ ਦੀ ਉਹ ਇਸਤਰੀ ਰਾਜੇ ਕੋਲ ਆਈ ਤਾਂ ਮੂੰਹ ਦੇ ਭਾਰ ਧਰਤੀ ਉੱਤੇ ਡਿੱਗੀ ਅਤੇ ਮੱਥਾ ਟੇਕਿਆ ਅਤੇ ਆਖਣ ਲੱਗੀ, ਹੇ ਰਾਜਾ, ਮੇਰੀ ਦੁਹਾਈ ਸੁਣ!

5ਤਦ ਰਾਜਾ ਨੇ ਉਸ ਨੂੰ ਆਖਿਆ, ਤੈਨੂੰ ਕੀ ਹੋਇਆ? ਉਹ ਬੋਲੀ, ਮੈਂ ਸੱਚ-ਮੁੱਚ ਵਿਧਵਾ ਇਸਤਰੀ ਹਾਂ ਅਤੇ ਮੇਰਾ ਪਤੀ ਮਰ ਗਿਆ ਹੈ।

6ਤੁਹਾਡੀ ਦਾਸੀ ਦੇ ਦੋ ਪੁੱਤਰ ਸਨ ਸੋ ਦੋਵੇ ਖੇਤ ਵਿੱਚ ਹੱਥੋਂ ਪਾਈ ਹੋ ਪਏ ਅਤੇ ਉੱਥੇ ਕੋਈ ਨਹੀਂ ਸੀ ਜੋ ਉਨ੍ਹਾਂ ਨੂੰ ਅਲੱਗ ਕਰੇ ਸੋ ਇੱਕ ਨੇ ਦੂਜੇ ਨੂੰ ਮਾਰਿਆ ਅਤੇ ਵੱਢ ਸੁੱਟਿਆ।

7ਹੁਣ ਵੇਖੋ, ਸਾਰਾ ਘਰਾਣਾ ਤੁਹਾਡੀ ਦਾਸੀ ਦਾ ਵਿਰੋਧੀ ਹੋ ਗਿਆ ਅਤੇ ਉਹ ਆਖਦੇ ਹਨ ਕਿ ਜਿਸ ਨੇ ਆਪਣੇ ਭਰਾ ਨੂੰ ਵੱਢ ਸੁੱਟਿਆ ਹੈ ਉਸ ਨੂੰ ਸਾਡੇ ਹੱਥ ਸੌਂਪ ਦੇ ਤਾਂ ਜੋ ਅਸੀਂ ਉਹ ਦੇ ਮਾਰੇ ਹੋਏ ਭਰਾ ਦੇ ਬਦਲੇ ਉਹ ਨੂੰ ਵੱਢ ਸੁੱਟੀਏ। ਇਸ ਤਰ੍ਹਾਂ ਉਹ ਵਾਰਿਸ ਨੂੰ ਵੀ ਮਾਰ ਸੁੱਟਣਗੇ! ਅਤੇ ਉਹ ਮੇਰੇ ਰਹਿੰਦੇ ਅੰਗਾਰੇ ਨੂੰ ਵੀ ਬੁਝਾਉਣਾ ਚਾਹੁੰਦੇ ਹਨ ਅਤੇ ਮੇਰੇ ਪਤੀ ਦਾ ਨਾਂ ਅਤੇ ਵੰਸ਼ ਨੂੰ ਧਰਤੀ ਉੱਤੋਂ ਮਿਟਾ ਦੇਣਗੇ।

8ਇਸ ਲਈ ਰਾਜੇ ਨੇ ਉਸ ਇਸਤਰੀ ਨੂੰ ਆਖਿਆ, ਤੂੰ ਆਪਣੇ ਘਰ ਜਾ ਅਤੇ ਮੈਂ ਤੇਰੇ ਲਈ ਆਗਿਆ ਦਿਆਂਗਾ।

9ਤਦ ਉਸ ਤਕੋਆਹ ਦੀ ਇਸਤਰੀ ਨੇ ਰਾਜਾ ਨੂੰ ਆਖਿਆ, ਹੇ ਮੇਰੇ ਮਹਾਰਾਜ ਰਾਜਾ, ਸਾਰਾ ਦੋਸ਼ ਮੇਰੇ ਉੱਤੇ ਅਤੇ ਮੇਰੇ ਪਿਤਾ ਦੇ ਘਰਾਣੇ ਉੱਤੇ ਹੋਵੇ ਅਤੇ ਰਾਜਾ ਅਤੇ ਉਸ ਦਾ ਸਿੰਘਾਸਣ ਨਿਰਦੋਸ਼ ਹੋਵੇ।

10ਤਦ ਰਾਜਾ ਨੇ ਆਖਿਆ, ਜੋ ਕੋਈ ਤੈਨੂੰ ਕੁਝ ਬੋਲੇ ਉਸ ਨੂੰ ਮੇਰੇ ਕੋਲ ਲੈ ਆ ਫਿਰ ਉਹ ਤੈਨੂੰ ਛੂਹ ਨਾ ਸਕੇਗਾ।

11ਤਦ ਉਸ ਨੇ ਆਖਿਆ, ਮੈਂ ਬੇਨਤੀ ਕਰਦੀ ਹਾਂ, ਹੇ ਰਾਜਾ, ਯਹੋਵਾਹ ਆਪਣੇ ਪਰਮੇਸ਼ੁਰ ਵੱਲ ਧਿਆਨ ਲਾ ਕੇ ਖੂਨ ਦਾ ਬਦਲਾ ਲੈਣ ਵਾਲਿਆਂ ਨੂੰ ਰੋਕ ਦਿਓ ਅਜਿਹਾ ਨਾ ਹੋਵੇ ਜੋ ਮੇਰੇ ਪੁੱਤਰ ਨੂੰ ਮਾਰ ਦੇਣ। ਤਦ ਉਸ ਨੇ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ, ਤੇਰੇ ਪੁੱਤਰ ਦਾ ਇੱਕ ਵਾਲ਼ ਵੀ ਧਰਤੀ ਉੱਤੇ ਨਾ ਡਿੱਗੇਗਾ।

12ਤਦ ਉਸ ਇਸਤਰੀ ਨੇ ਆਖਿਆ, ਆਪਣੀ ਦਾਸੀ ਨੂੰ ਆਗਿਆ ਦੇ ਜੋ ਆਪਣੇ ਮਹਾਰਾਜ ਰਾਜਾ ਅੱਗੇ ਇੱਕ ਗੱਲ ਹੋਰ ਬੋਲੇ

13ਉਸ ਨੇ ਆਖਿਆ, ਬੋਲ ਤਦ ਉਸ ਇਸਤਰੀ ਨੇ ਆਖਿਆ, ਫਿਰ ਤੁਸੀਂ ਪਰਮੇਸ਼ੁਰ ਦੇ ਲੋਕਾਂ ਦੇ ਵਿਰੁੱਧ ਅਜਿਹੀ ਯੋਜਨਾ ਕਿਉਂ ਬਣਾਈ ਹੈ? ਕਿਉਂਕਿ ਜੋ ਬਚਨ ਰਾਜਾ ਨੇ ਬੋਲੇ ਹਨ, ਉਸ ਨਾਲ ਰਾਜਾ ਹੀ ਦੋਸ਼ੀ ਠਹਿਰਦਾ ਹੈ ਕਿਉਂ ਜੋ ਰਾਜਾ ਆਪਣੇ ਕੱਢੇ ਹੋਏ ਨੂੰ ਫਿਰ ਨਹੀਂ ਸੱਦਦਾ।

14ਅਸੀਂ ਸਭ ਨੇ ਮਰਨਾ ਹੀ ਹੈ ਅਤੇ ਪਾਣੀ ਵਰਗੇ ਹਾਂ ਜੋ ਧਰਤੀ ਉੱਤੇ ਡੋਲ੍ਹਿਆ ਜਾਂਦਾ ਹੈ ਅਤੇ ਫਿਰ ਚੁੱਕਿਆ ਨਹੀਂ ਜਾ ਸਕਦਾ। ਪਰਮੇਸ਼ੁਰ ਕਿਸੇ ਦੀ ਜਾਨ ਨਹੀਂ ਲੈਂਦਾ ਪਰ ਅਜਿਹਾ ਹਲ ਕਰਦਾ ਹੈ ਕਿ ਕੱਢਿਆ ਹੋਇਆ ਉਸ ਕੋਲੋਂ ਕੱਢਿਆ ਹੋਇਆ ਨਾ ਰਹੇ।

15ਸੋ ਹੁਣ ਮੈਂ ਆਪਣੇ ਮਹਾਰਾਜ ਰਾਜਾ ਅੱਗੇ ਇਹ ਆਖਣ ਲਈ ਆਈਂ ਹਾਂ ਕਿਉਂ ਜੋ ਲੋਕਾਂ ਨੇ ਮੈਨੂੰ ਡਰਾਇਆ ਤਦ ਤੁਹਾਡੀ ਦਾਸੀ ਨੇ ਆਖਿਆ ਕਿ ਮੈਂ ਆਪ ਰਾਜਾ ਅੱਗੇ ਬੇਨਤੀ ਕਰਾਂਗੀ। ਕੀ ਜਾਣੀਏ ਜੋ ਰਾਜਾ ਆਪਣੀ ਦਾਸੀ ਦੀ ਬੇਨਤੀ ਅਨੁਸਾਰ ਕਰੇ?

16ਕਿਉਂ ਜੋ ਰਾਜਾ ਜ਼ਰੂਰ ਸੁਣ ਕੇ ਆਪਣੀ ਦਾਸੀ ਨੂੰ ਉਸ ਮਨੁੱਖ ਦੇ ਹੱਥੋਂ ਜੋ ਮੈਨੂੰ ਅਤੇ ਮੇਰੇ ਪੁੱਤਰ ਨੂੰ ਪਰਮੇਸ਼ੁਰ ਦੇ ਦਿੱਤੇ ਹੋਏ ਭਾਗ ਵਿੱਚੋਂ ਕੱਢ ਕੇ ਮਾਰਨਾ ਚਾਹੁੰਦੇ ਹਨ, ਛੁਡਾਵੇਗਾ।

17ਤਦ ਤੁਹਾਡੀ ਦਾਸੀ ਨੇ ਆਖਿਆ, ਮੇਰੇ ਮਹਾਰਾਜ ਰਾਜਾ ਦੀ ਗੱਲ ਸੁਖਦਾਇਕ ਹੋਵੇਗੀ ਕਿਉਂ ਜੋ ਮੇਰਾ ਰਾਜਾ ਭਲਿਆਈ ਅਤੇ ਬੁਰਿਆਈ ਦੇ ਪਰਖਣ ਵਿੱਚ ਪਰਮੇਸ਼ੁਰ ਦੇ ਦੂਤ ਵਰਗਾ ਹੈ ਸੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਹੋਵੇ!

18ਤਦ ਰਾਜਾ ਨੇ ਉਸ ਇਸਤਰੀ ਨੂੰ ਆਖਿਆ ਜਿਹੜੀ ਗੱਲ ਮੈਂ ਪੁੱਛਦਾ ਹਾਂ ਸੋ ਤੂੰ ਮੈਥੋਂ ਨਾ ਲੁਕਾਵੀਂ, ਤਦ ਉਸ ਇਸਤਰੀ ਨੇ ਕਿਹਾ, ਜੀ ਮਹਾਰਾਜ ਰਾਜਾ, ਦੱਸੋ

19ਸੋ ਰਾਜਾ ਨੇ ਆਖਿਆ, ਭਲਾ, ਇਸ ਸਾਰੇ ਕੰਮ ਵਿੱਚ ਯੋਆਬ ਦਾ ਹੱਥ ਤੇਰੇ ਨਾਲ ਨਹੀਂ?

20ਉਸ ਇਸਤਰੀ ਨੇ ਉੱਤਰ ਦੇ ਕੇ ਆਖਿਆ ਤੁਹਾਡੀ ਜਾਨ ਦੀ ਸਹੁੰ, ਹੇ ਮੇਰੇ ਮਹਾਰਾਜ ਰਾਜਾ, ਕਿਸੇ ਨੂੰ ਉਨ੍ਹਾਂ ਗੱਲਾਂ ਤੋਂ ਜੋ ਮੇਰੇ ਮਹਾਰਾਜ ਰਾਜਾ ਨੇ ਆਖੀਆਂ ਹਨ ਸੱਜੇ ਜਾਂ ਖੱਬੇ ਵੱਲ ਮੁੜਨਾ ਅਣਹੋਣਾ ਹੈ! ਤੁਹਾਡੇ ਸੇਵਕ ਯੋਆਬ ਨੇ ਹੀ ਮੈਨੂੰ ਆਗਿਆ ਦਿੱਤੀਆਂ ਸੀ ਅਤੇ ਉਸ ਨੇ ਇਹ ਸਭ ਗੱਲਾਂ ਤੁਹਾਡੀ ਦਾਸੀ, ਤੇਰੇ ਦਾਸ ਯੋਆਬ ਨੇ ਇਹ ਕੰਮ ਇਸ ਕਰਕੇ ਕੀਤਾ ਤਾਂ ਜੋ ਉਹ ਇਸ ਕੰਮ ਦਾ ਰੰਗ ਬਦਲ ਦੇਵੇ ਅਤੇ ਜੋ ਕੁਝ ਧਰਤੀ ਉੱਤੇ ਹੁੰਦਾ ਹੈ ਉਹ ਦੇ ਜਾਣਨ ਨੂੰ ਮੇਰਾ ਮਹਾਰਾਜ ਪਰਮੇਸ਼ੁਰ ਦੇ ਦੂਤ ਦੀ ਬੁੱਧ ਅਨੁਸਾਰ ਬੁੱਧਵਾਨ ਹੈ।

21ਤਦ ਰਾਜਾ ਨੇ ਯੋਆਬ ਨੂੰ ਆਖਿਆ, ਵੇਖ, ਮੈਂ ਇਹ ਕੰਮ ਕਰਦਾ ਹਾਂ! ਤੂੰ ਜਾ ਅਤੇ ਉਸ ਜੁਆਨ ਅਬਸ਼ਾਲੋਮ ਨੂੰ ਮੋੜ ਲਿਆ।

22ਤਦ ਯੋਆਬ ਧਰਤੀ ਉੱਤੇ ਮੂੰਹ ਭਾਰ ਡਿੱਗ ਪਿਆ ਅਤੇ ਮੱਥਾ ਟੇਕ ਕੇ ਰਾਜਾ ਨੂੰ ਧੰਨ ਆਖਿਆ। ਤਦ ਯੋਆਬ ਬੋਲਿਆ, ਹੇ ਮੇਰੇ ਮਹਾਰਾਜਾ, ਅੱਜ ਤੁਹਾਡਾ ਸੇਵਕ ਜਾਣ ਗਿਆ ਹੈ ਕਿ ਤੁਹਾਡੀ, ਮੇਰੇ ਉੱਤੇ ਕਿਰਪਾ ਦੀ ਨਜ਼ਰ ਹੈ, ਇਸ ਲਈ ਜੋ ਰਾਜਾ ਨੇ ਆਪਣੇ ਸੇਵਕ ਦੀ ਬੇਨਤੀ ਮੰਨ ਲਈ ਹੈ।

23ਫਿਰ ਯੋਆਬ ਉੱਠਿਆ ਅਤੇ ਗਸ਼ੂਰ ਨੂੰ ਜਾ ਕੇ ਅਬਸ਼ਾਲੋਮ ਨੂੰ ਯਰੂਸ਼ਲਮ ਵਿੱਚ ਲੈ ਆਇਆ।

24ਤਦ ਰਾਜਾ ਨੇ ਆਖਿਆ, ਉਹ ਆਪਣੇ ਘਰ ਮੁੜ ਜਾਏ ਮੇਰਾ ਮੂੰਹ ਨਾ ਵੇਖੇ! ਸੋ ਅਬਸ਼ਾਲੋਮ ਆਪਣੇ ਘਰ ਗਿਆ ਅਤੇ ਰਾਜਾ ਦਾ ਮੂੰਹ ਨਾ ਵੇਖਿਆ।

25ਸਾਰੇ ਇਸਰਾਏਲ ਵਿੱਚ ਕੋਈ ਮਨੁੱਖ ਅਬਸ਼ਾਲੋਮ ਦੇ ਵਰਗਾ ਸੁਹੱਪਣ ਦੇ ਕਾਰਨ ਪ੍ਰਸ਼ੰਸਾ ਦੇ ਜੋਗ ਨਹੀਂ ਸੀ ਕਿਉਂ ਜੋ ਉਹ ਦੇ ਪੈਰਾਂ ਦੀ ਤਲੀ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੋਈ ਕਮੀ ਨਹੀਂ ਸੀ।

26ਸਾਲ ਦੇ ਅੰਤ ਵਿੱਚ ਉਹ ਆਪਣੇ ਵਾਲ਼ ਕਟਾਉਂਦਾ ਸੀ ਕਿਉਂ ਜੋ ਉਸ ਦੇ ਵਾਲ਼ ਬਹੁਤ ਭਾਰੇ ਸਨ, ਇਸ ਕਰਕੇ ਉਨ੍ਹਾਂ ਨੂੰ ਕੱਟਦਾ ਸੀ ਅਤੇ ਆਪਣੇ ਸਿਰ ਦੇ ਵਾਲ਼ ਤੋਲਦਾ ਸੀ ਜੋ ਰਾਜਾ ਦੀ ਤੋਲ ਅਨੁਸਾਰ ਢਾਈ ਸੇਰ ਹੁੰਦੇ ਸਨ।

27ਅਬਸ਼ਾਲੋਮ ਦੇ ਤਿੰਨ ਪੁੱਤਰ ਪੈਦਾ ਹੋਏ ਅਤੇ ਇੱਕ ਧੀ ਸੀ ਜਿਸ ਦਾ ਨਾਮ ਤਾਮਾਰ ਸੀ। ਉਹ ਬਹੁਤ ਸੋਹਣੀ ਸੀ।

28ਅਬਸ਼ਾਲੋਮ ਪੂਰੇ ਦੋ ਸਾਲ ਯਰੂਸ਼ਲਮ ਵਿੱਚ ਰਿਹਾ ਪਰ ਰਾਜਾ ਦਾ ਮੂੰਹ ਨਾ ਵੇਖਿਆ।

29ਸੋ ਅਬਸ਼ਾਲੋਮ ਨੇ ਯੋਆਬ ਨੂੰ ਸੱਦਿਆ ਤਾਂ ਜੋ ਉਹ ਉਸ ਨੂੰ ਰਾਜਾ ਕੋਲ ਭੇਜੇ ਪਰ ਉਹ ਉਸ ਦੇ ਕੋਲ ਨਹੀਂ ਆਇਆ ਅਤੇ ਫਿਰ ਉਸ ਨੇ ਉਹ ਨੂੰ ਦੂਜੀ ਵਾਰ ਸੱਦਿਆ ਪਰ ਉਹ ਨਾ ਆਇਆ

30ਤਦ ਉਸ ਨੇ ਆਪਣੇ ਸੇਵਕਾਂ ਨੂੰ ਆਖਿਆ, ਵੇਖੋ, ਯੋਆਬ ਦੇ ਖੇਤ ਜੋ ਮੇਰੇ ਖੇਤ ਦੇ ਨਜ਼ਦੀਕ ਹੈ ਅਤੇ ਉਸ ਵਿੱਚ ਜੌਂ ਦੀ ਫ਼ਸਲ ਤਿਆਰ ਹੈ, ਸੋ ਉਸ ਨੂੰ ਜਾ ਕੇ ਅੱਗ ਨਾਲ ਸਾੜ ਸੁੱਟੋ! ਤਦ ਅਬਸ਼ਾਲੋਮ ਦੇ ਸੇਵਕਾਂ ਨੇ ਖੇਤ ਨੂੰ ਅੱਗ ਲਾ ਦਿੱਤੀ

31ਤਦ ਯੋਆਬ ਉੱਠਿਆ ਅਤੇ ਅਬਸ਼ਾਲੋਮ ਦੇ ਘਰ ਆਇਆ ਅਤੇ ਉਹ ਨੂੰ ਆਖਿਆ, ਤੇਰੇ ਸੇਵਕਾਂ ਨੇ ਮੇਰੇ ਖੇਤ ਕਿਉਂ ਸਾੜ ਦਿੱਤੇ?

32ਤਦ ਅਬਸ਼ਾਲੋਮ ਨੇ ਯੋਆਬ ਨੂੰ ਆਖਿਆ, ਵੇਖ, ਮੈਂ ਤੈਨੂੰ ਸੁਨੇਹਾ ਭੇਜਿਆ ਕਿ ਐਥੇ ਆ ਜੋ ਮੈਂ ਤੈਨੂੰ ਇਹ ਸੁਨੇਹਾ ਦੇ ਕੇ ਰਾਜਾ ਕੋਲ ਭੇਜਾਂ ਕਿ ਮੈਂ ਗਸ਼ੂਰ ਤੋਂ ਇੱਥੇ ਕਿਉਂ ਆਇਆ? ਮੇਰੇ ਲਈ ਤਾਂ ਉੱਥੇ ਰਹਿਣਾ ਹੀ ਚੰਗਾ ਸੀ, ਸੋ ਹੁਣ ਰਾਜਾ ਦਾ ਦਰਸ਼ਣ ਮੈਨੂੰ ਕਰਾਈਂ ਅਤੇ ਜੇ ਮੇਰੇ ਵਿੱਚ ਕੋਈ ਦੋਸ਼ ਹੋਵੇ ਤਾਂ ਉਹ ਮੈਨੂੰ ਮਾਰ ਸੁੱਟੇ।

33ਤਦ ਯੋਆਬ ਨੇ ਰਾਜਾ ਕੋਲ ਜਾ ਕੇ ਉਸ ਨੂੰ ਇਹ ਗੱਲ ਆਖੀ ਅਤੇ ਜਦ ਉਸ ਨੇ ਅਬਸ਼ਾਲੋਮ ਨੂੰ ਸੱਦਿਆ ਤਾਂ ਉਹ ਰਾਜਾ ਕੋਲ ਆਇਆ ਅਤੇ ਰਾਜਾ ਦੇ ਅੱਗੇ ਮੂੰਹ ਦੇ ਭਾਰ ਡਿੱਗ ਪਿਆ ਅਤੇ ਰਾਜਾ ਨੇ ਅਬਸ਼ਾਲੋਮ ਨੂੰ ਚੁੰਮਿਆ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath