ਈਸਾਈ
ਪਿੱਛੇ

ਕੁਰਿੰਥੀਆਂ ਨੂੰ ਦੂਜੀ ਪੱਤ੍ਰੀ 2

1ਪਰ ਮੈਂ ਆਪਣੇ ਆਪ ਵਿੱਚ ਮਜ਼ਬੂਤ ਇਰਾਦਾ ਕਰ ਲਿਆ ਹੈ ਕਿ ਤੁਹਾਡੇ ਕੋਲ ਫੇਰ ਦੁੱਖ ਨਾਲ ਨਾ ਆਵਾਂ।

2ਜੇ ਮੈਂ ਤੁਹਾਨੂੰ ਦੁੱਖੀ ਕਰਾਂ ਤਾਂ ਉਸ ਦੇ ਬਿਨ੍ਹਾਂ ਜਿਸ ਨੂੰ ਮੈਂ ਦੁੱਖੀ ਕੀਤਾ ਮੈਨੂੰ ਅਨੰਦ ਕਰਨ ਵਾਲਾ ਕੌਣ ਹੈ?

3ਅਤੇ ਮੈਂ ਇਹੋ ਗੱਲ ਲਿਖੀ ਸੀ ਜੋ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਆਣ ਕੇ ਉਨ੍ਹਾਂ ਵੱਲੋਂ ਦੁੱਖੀ ਹੋਵਾਂ ਜਿਨ੍ਹਾਂ ਵੱਲੋਂ ਮੈਨੂੰ ਅਨੰਦ ਹੋਣਾ ਚਾਹੀਦਾ ਹੈ ਕਿਉਂ ਜੋ ਮੈਨੂੰ ਤੁਹਾਡੇ ਸਭ ਤੇ ਭਰੋਸਾ ਹੈ ਕਿ ਮੇਰਾ ਅਨੰਦ ਤੁਹਾਡਾ ਸਭ ਦਾ ਅਨੰਦ ਹੈ।

4ਕਿਉਂ ਜੋ ਮੈਂ ਵੱਡੀ ਬਿਪਤਾ ਅਤੇ ਮਨ ਦੇ ਕਸ਼ਟ ਨਾਲ ਬਹੁਤ ਹੰਝੂ ਬਹਾ ਕੇ ਤੁਹਾਨੂੰ ਲਿਖਿਆ, ਸੋ ਇਸ ਲਈ ਨਹੀਂ ਜੋ ਤੁਸੀਂ ਦੁੱਖੀ ਹੋਵੋ ਸਗੋਂ ਇਸ ਲਈ ਜੋ ਤੁਸੀਂ ਉਸ ਪਿਆਰ ਨੂੰ ਜਾਣੋ ਜਿਹੜਾ ਮੈਂ ਤੁਹਾਡੇ ਨਾਲ ਬਹੁਤ ਕਰਦਾ ਹਾਂ।

5ਪਰ ਜੇ ਕਿਸੇ ਨੇ ਦੁੱਖ ਦਿੱਤਾ ਹੈ ਤਾਂ ਮੈਨੂੰ ਨਹੀਂ ਸਗੋਂ ਕੁਝ ਕੁ (ਜੋ ਉਸ ਨਾਲ ਬਹੁਤ ਧੱਕਾ ਨਾ ਕਰਾਂ) ਤੁਹਾਨੂੰ ਸਭਨਾਂ ਨੂੰ ਦੁੱਖ ਦਿੱਤਾ।

6ਇਹੋ ਜਿਹੇ ਮਨੁੱਖ ਲਈ ਇਹ ਤਾੜਨਾ ਜੋ ਬਹੁਤ ਲੋਕਾਂ ਨੇ ਕੀਤੀ ਸੋ ਬਥੇਰੀ ਹੈ।

7ਸਗੋਂ ਤੁਹਾਨੂੰ ਚਾਹੀਦਾ ਹੈ ਜੋ ਉਸ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ। ਇਸ ਤਰ੍ਹਾਂ ਨਾ ਹੋਵੇ ਬਹੁਤਾ ਗ਼ਮ ਇਹੋ ਜਿਹੇ ਮਨੁੱਖ ਨੂੰ ਖਾ ਜਾਵੇ।

8ਉਪਰੰਤ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਉਸ ਨੂੰ ਆਪਣੇ ਪਿਆਰ ਦਾ ਸਬੂਤ ਦਿਓ।

9ਕਿਉਂ ਜੋ ਮੈਂ ਇਸ ਲਈ ਵੀ ਲਿਖਿਆ ਸੀ ਜੋ ਤੁਹਾਨੂੰ ਪਰਖ ਕੇ ਵੇਖਾਂ ਕਿ ਤੁਸੀਂ ਸਾਰੀਆਂ ਗੱਲਾਂ ਵਿੱਚ ਆਗਿਆਕਾਰ ਹੋ ਜਾਂ ਨਹੀਂ।

10ਪਰ ਜਿਹ ਨੂੰ ਤੁਸੀਂ ਕੁਝ ਮਾਫ਼ ਕਰਦੇ ਹੋ ਮੈਂ ਵੀ ਮਾਫ਼ ਕਰਦਾ ਹਾਂ ਕਿਉਂ ਜੋ ਮੈਂ ਵੀ ਜੋ ਕੁਝ ਮਾਫ਼ ਕੀਤਾ ਹੈ, ਤਾਂ ਮੈਂ ਤੁਹਾਡੇ ਕਾਰਨ ਮਸੀਹ ਦੀ ਹਜ਼ੂਰੀ ਵਿੱਚ ਮਾਫ਼ ਕੀਤਾ ਹੈ।

11ਤਾਂ ਕਿ ਸ਼ੈਤਾਨ ਸਾਡੇ ਨਾਲ ਕੋਈ ਚਾਲ ਨਾ ਚੱਲੇ ਕਿਉਂ ਜੋ ਅਸੀਂ ਉਸ ਦੀਆਂ ਚਲਾਕੀਆਂ ਤੋਂ ਅਣਜਾਣ ਨਹੀਂ।

12ਜਦੋਂ ਮੈਂ ਮਸੀਹ ਦੀ ਖੁਸ਼ਖਬਰੀ ਸੁਣਾਉਣ ਲਈ ਤ੍ਰੋਆਸ ਵਿੱਚ ਪਹੁੰਚਿਆ ਅਤੇ ਪ੍ਰਭੂ ਦੀ ਵੱਲੋਂ ਇੱਕ ਦਰਵਾਜ਼ਾ ਮੇਰੇ ਲਈ ਖੋਲ੍ਹਿਆ ਗਿਆ।

13ਤਾਂ ਜਦੋਂ ਆਪਣੇ ਭਾਈ ਤੀਤੁਸ ਨੂੰ ਉੱਥੇ ਨਾ ਵੇਖਿਆ ਮੇਰੇ ਆਤਮਾ ਨੂੰ ਚੈਨ ਨਾ ਮਿਲਿਆ ਪਰ ਉਨ੍ਹਾਂ ਤੋਂ ਵਿਦਿਆ ਹੋ ਕੇ ਮੈਂ ਮਕਦੂਨਿਯਾ ਨੂੰ ਗਿਆ।

14ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਮਸੀਹ ਵਿੱਚ ਸਾਨੂੰ ਸਦਾ ਜਿੱਤ ਦੇ ਕੇ ਲਈ ਫਿਰਦਾ ਹੈ ਅਤੇ ਉਸ ਦੇ ਗਿਆਨ ਦੀ ਖੁਸ਼ਬੂ ਸਾਡੇ ਰਾਹੀਂ ਜਗ੍ਹਾ-ਜਗ੍ਹਾ ਖਿਲਾਰਦਾ ਹੈ।

15ਕਿਉਂ ਜੋ ਅਸੀਂ ਪਰਮੇਸ਼ੁਰ ਦੇ ਲਈ ਉਨ੍ਹਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਉਨ੍ਹਾਂ ਵਿੱਚ ਜਿਹੜੇ ਨਾਸ ਹੋ ਰਹੇ ਹਨ, ਮਸੀਹ ਦੀ ਖੁਸ਼ਬੂ ਹਾਂ।

16ਇਨ੍ਹਾਂ ਨੂੰ ਮੌਤ ਲਈ ਮੌਤ ਦੀ ਬੋ ਪਰ ਉਨ੍ਹਾਂ ਨੂੰ ਜੀਵਨ ਲਈ ਜੀਵਨ ਦੀ ਖੁਸ਼ਬੂ ਹਾਂ ਅਤੇ ਇਨ੍ਹਾਂ ਗੱਲਾਂ ਜੋਗ ਕੌਣ ਹੈ?

17ਅਸੀਂ ਤਾਂ ਬਹੁਤਿਆਂ ਦੀ ਤਰ੍ਹਾਂ ਪਰਮੇਸ਼ੁਰ ਦੀ ਬਾਣੀ ਵਿੱਚ ਮਿਲਾਵਟ ਨਹੀਂ ਕਰਦੇ, ਪਰ ਨਿਸ਼ਕਪਟਤਾ ਨਾਲ ਪਰਮੇਸ਼ੁਰ ਦੀ ਵੱਲੋਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath