2 ਇਤਿਹਾਸ 8
1ਵੀਹ ਸਾਲਾਂ ਦੇ ਅੰਤ ਵਿੱਚ ਜਿਨ੍ਹਾਂ ਵਿੱਚ ਸੁਲੇਮਾਨ ਨੇ ਯਹੋਵਾਹ ਦਾ ਭਵਨ ਅਤੇ ਆਪਣਾ ਮਹਿਲ ਬਣਾਇਆ ਸੀ
2ਸੁਲੇਮਾਨ ਨੇ ਉਨ੍ਹਾਂ ਸ਼ਹਿਰਾਂ ਨੂੰ ਜੋ ਹੀਰਾਮ ਨੇ ਸੁਲੇਮਾਨ ਨੂੰ ਦਿੱਤੇ ਸਨ ਫੇਰ ਬਣਾਉਣ ਲੱਗਾ ਅਤੇ ਇਸਰਾਏਲੀਆਂ ਨੂੰ ਉੱਥੇ ਵਸਾਇਆ
3ਸੁਲੇਮਾਨ ਹਮਾਥ ਸੋਬਾਹ ਨੂੰ ਗਿਆ ਅਤੇ ਉਹ ਨੂੰ ਜਿੱਤ ਲਿਆ
4ਉਸ ਨੇ ਉਜਾੜ ਵਿੱਚ ਤਦਮੋਰ ਨੂੰ ਬਣਾਇਆ ਨਾਲੇ ਭੰਡਾਰ ਦੇ ਸਾਰੇ ਸ਼ਹਿਰਾਂ ਨੂੰ ਜੋ ਉਸ ਨੇ ਹਮਾਥ ਵਿੱਚ ਬਣਾਏ ਸਨ
5ਅਤੇ ਉਸ ਨੇ ਉੱਪਰਲੇ ਬੈਤ-ਹੋਰੋਨ ਨੂੰ ਅਤੇ ਹੇਠਲੇ ਬੈਤ-ਹੋਰੋਨ ਨੂੰ ਬਣਾਇਆ ਜੋ ਕੰਧਾਂ, ਫਾਟਕਾਂ ਅਤੇ ਅਰਲਾਂ ਨਾਲ ਪੱਕੇ ਕੀਤੇ ਹੋਏ ਸ਼ਹਿਰ ਸਨ
6ਨਾਲੇ ਬਆਲਾਥ ਅਤੇ ਭੰਡਾਰ ਦੇ ਸਾਰੇ ਸ਼ਹਿਰ ਜਿਹੜੇ ਸੁਲੇਮਾਨ ਦੇ ਸਨ ਅਤੇ ਰਥਾਂ ਦੇ ਸਾਰੇ ਸ਼ਹਿਰ ਅਤੇ ਸਵਾਰਾਂ ਦੇ ਸ਼ਹਿਰ ਨਾਲੇ ਜੋ ਕੁਝ ਸੁਲੇਮਾਨ ਯਰੂਸ਼ਲਮ ਅਤੇ ਲਬਾਨੋਨ ਅਤੇ ਆਪਣੇ ਰਾਜ ਦੇ ਸਾਰੇ ਦੇਸ ਵਿੱਚ ਆਪਣੀ ਖੁਸ਼ੀ ਨਾਲ ਬਣਾਉਣਾ ਚਾਹੁੰਦਾ ਸੀ।
7ਉਹ ਸਾਰੇ ਲੋਕ ਜੋ ਹਿੱਤੀਆਂ ਅਤੇ ਅਮੋਰੀਆਂ ਅਤੇ ਫ਼ਰਿੱਜ਼ੀਆਂ ਅਤੇ ਹਿੱਵੀਆਂ ਅਤੇ ਯਬੂਸੀਆਂ ਵਿੱਚੋਂ ਬਾਕੀ ਰਹਿ ਗਏ ਸਨ ਅਤੇ ਇਸਰਾਏਲ ਵਿੱਚੋਂ ਨਹੀਂ ਸਨ
8ਉਨ੍ਹਾਂ ਦੀ ਹੀ ਸੰਤਾਨ ਜਿਹੜੀ ਉਨ੍ਹਾਂ ਦੇ ਮਗਰੋਂ ਦੇਸ ਵਿੱਚ ਰਹਿ ਗਈ ਸੀ, ਜਿਨ੍ਹਾਂ ਦਾ ਇਸਰਾਏਲੀਆਂ ਨੇ ਪੂਰੀ ਤਰ੍ਹਾਂ ਦੇ ਨਾਲ ਨਾਸ ਨਹੀਂ ਕੀਤਾ ਸੀ, ਉਨ੍ਹਾਂ ਵਿੱਚੋਂ ਸੁਲੇਮਾਨ ਨੇ ਬੇਗਾਰੀ ਮੁਕੱਰਰ ਕੀਤੇ, ਜਿਵੇਂ ਅੱਜ ਦੇ ਦਿਨ ਤੱਕ ਹੈ
9ਪਰ ਸੁਲੇਮਾਨ ਨੇ ਆਪਣੇ ਕੰਮ ਦੇ ਲਈ ਇਸਰਾਏਲੀਆਂ ਵਿੱਚੋਂ ਕਿਸੇ ਨੂੰ ਬੇਗਾਰੀ ਨਾ ਬਣਾਇਆ ਸਗੋਂ ਉਹ ਯੋਧੇ ਅਤੇ ਉਹ ਦੇ ਛੋਟੇ ਅਫ਼ਸਰਾਂ ਦੇ ਸਰਦਾਰ ਅਤੇ ਉਹ ਦੇ ਰਥਾਂ ਅਤੇ ਸਵਾਰਾਂ ਦੇ ਸਰਦਾਰ ਸਨ
10ਅਤੇ ਸੁਲੇਮਾਨ ਪਾਤਸ਼ਾਹ ਦੇ ਇਹ ਖ਼ਾਸ ਸਰਦਾਰ ਸਨ ਜੋ ਲੋਕਾਂ ਉੱਤੇ ਮੁਕੱਰਰ ਸਨ, ਉਹ ਦੋ ਸੌ ਪੰਜਾਹ ਸਨ।
11ਸੁਲੇਮਾਨ ਫ਼ਿਰਊਨ ਦੀ ਧੀ ਨੂੰ ਦਾਊਦ ਦੇ ਸ਼ਹਿਰ ਵਿੱਚੋਂ ਉਸ ਮਹਿਲ ਵਿੱਚ ਜੋ ਉਸ ਦੇ ਲਈ ਬਣਾਇਆ ਸੀ ਲੈ ਆਇਆ ਕਿਉਂ ਜੋ ਉਹ ਨੇ ਆਖਿਆ ਕਿ ਮੇਰੀ ਰਾਣੀ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਮਹਿਲ ਵਿੱਚ ਨਹੀਂ ਰਹੇਗੀ ਕਿਉਂ ਜੋ ਉਹ ਸਥਾਨ ਪਵਿੱਤਰ ਹਨ ਜਿਨ੍ਹਾਂ ਵਿੱਚ ਯਹੋਵਾਹ ਦਾ ਸੰਦੂਕ ਆ ਗਿਆ ਹੈ
12ਤਦ ਸੁਲੇਮਾਨ ਯਹੋਵਾਹ ਦੇ ਲਈ ਯਹੋਵਾਹ ਦੀ ਉਸ ਜਗਵੇਦੀ ਉੱਤੇ ਜਿਸ ਨੂੰ ਉਸ ਨੇ ਡਿਉੜੀ ਦੇ ਸਾਹਮਣੇ ਬਣਾਇਆ ਸੀ ਹੋਮ ਦੀਆਂ ਬਲੀਆਂ ਚੜ੍ਹਾਉਣ ਲੱਗਾ
13ਉਹ ਹਰ ਰੋਜ਼ ਦੇ ਫਰਜ਼ ਅਨੁਸਾਰ ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ ਸਬਤਾਂ ਨੂੰ ਅਤੇ ਅਮੱਸਿਆ ਨੂੰ ਅਤੇ ਸਾਲ ਵਿੱਚ ਤਿੰਨ ਵਾਰ ਠਹਿਰਾਏ ਹੋਏ ਤਿਉਹਾਰਾਂ ਉੱਤੇ ਅਰਥਾਤ ਪਤੀਰੀ ਰੋਟੀ ਦੇ ਪਰਬ ਉੱਤੇ ਅਤੇ ਹਫ਼ਤਿਆਂ ਦੇ ਪਰਬ ਉੱਤੇ ਅਤੇ ਡੇਰਿਆਂ ਦੇ ਪਰਬ ਉੱਤੇ ਬਲੀਆਂ ਚੜ੍ਹਾਉਂਦਾ ਸੀ
14ਅਤੇ ਉਸ ਨੇ ਆਪਣੇ ਪਿਤਾ ਦਾਊਦ ਦੇ ਹੁਕਮ ਨਾਲ ਜਾਜਕਾਂ ਦੀਆਂ ਵਾਰੀਆਂ ਨੂੰ ਉਨ੍ਹਾਂ ਦੀ ਉਪਾਸਨਾ ਅਨੁਸਾਰ ਅਤੇ ਲੇਵੀਆਂ ਨੂੰ ਵੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਅਨੁਸਾਰ ਠਹਿਰਾਇਆ ਤਾਂ ਜੋ ਉਹ ਜਾਜਕਾਂ ਦੇ ਸਾਹਮਣੇ ਨਿਤ ਨੇਮ ਉਸਤਤ ਤੇ ਸੇਵਾ ਕਰਨ ਅਤੇ ਦਰਬਾਨਾਂ ਨੂੰ ਵੀ ਉਨ੍ਹਾਂ ਦੀਆਂ ਵਾਰੀਆਂ ਅਨੁਸਾਰ ਹਰ ਇੱਕ ਫਾਟਕ ਉੱਤੇ ਲਾਇਆ ਕਿਉਂ ਜੋ ਪਰਮੇਸ਼ੁਰ ਦੇ ਬੰਦੇ ਦਾਊਦ ਨੇ ਐਉਂ ਹੀ ਹੁਕਮ ਦਿੱਤਾ ਸੀ
15ਅਤੇ ਉਹ ਪਾਤਸ਼ਾਹ ਦੇ ਹੁਕਮ ਤੋਂ ਜਿਹੜਾ ਜਾਜਕ ਅਤੇ ਲੇਵੀਆਂ ਨੂੰ ਕਿਸੇ ਗੱਲ ਵਿਖੇ ਜਾਂ ਖਜ਼ਾਨਿਆਂ ਦੇ ਵਿਖੇ ਦਿੱਤਾ ਸੀ ਬਾਹਰ ਨਾ ਹੋਏ
16ਸੁਲੇਮਾਨ ਦਾ ਸਾਰਾ ਕੰਮ ਯਹੋਵਾਹ ਦੇ ਭਵਨ ਦੀ ਨੀਂਹ ਰੱਖਣ ਦੇ ਦਿਨ ਤੋਂ ਉਸ ਦੇ ਤਿਆਰ ਹੋਣ ਤੱਕ ਪੂਰਾ ਹੋਇਆ ਅਤੇ ਏਵੇਂ ਯਹੋਵਾਹ ਦਾ ਭਵਨ ਸੰਪੂਰਨ ਹੋ ਗਿਆ।
17ਤਦ ਸੁਲੇਮਾਨ ਅਸਯੋਨ-ਗਬਰ ਅਤੇ ਏਲੋਥ ਨੂੰ ਗਿਆ ਜੋ ਅਦੋਮ ਦੇਸ ਵਿੱਚ ਸਮੁੰਦਰ ਦੇ ਕੰਢੇ ਉੱਤੇ ਸਨ
18ਅਤੇ ਹੀਰਾਮ ਨੇ ਆਪਣੇ ਨੌਕਰਾਂ ਦੇ ਹੱਥ ਜਹਾਜ਼ ਉੱਤੇ ਉਹ ਮਲਾਹ ਜੋ ਸਮੁੰਦਰ ਤੋਂ ਵਾਕਫ਼ ਸਨ ਉਸ ਦੇ ਕੋਲ ਭੇਜੇ ਅਤੇ ਉਹ ਸੁਲੇਮਾਨ ਦੇ ਨੌਕਰਾਂ ਦੇ ਨਾਲ ਓਫੀਰ ਵਿੱਚ ਆਏ ਅਤੇ ਉੱਥੋਂ ਛੇ ਸੌ ਪੰਝੱਤਰ ਮਣ ਸੋਨਾ ਲੈ ਕੇ ਸੁਲੇਮਾਨ ਪਾਤਸ਼ਾਹ ਦੇ ਕੋਲ ਲਿਆਏ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath