ਤਿਮੋਥਿਉਸ ਨੂੰ ਪਹਿਲੀ ਪੱਤ੍ਰੀ 1
1ਪੌਲੁਸ, ਜਿਹੜਾ ਸਾਡੇ ਮੁਕਤੀਦਾਤਾ ਪਰਮੇਸ਼ੁਰ ਅਤੇ ਸਾਡੀ ਆਸ ਪ੍ਰਭੂ ਯਿਸੂ ਮਸੀਹ ਦੀ ਆਗਿਆ ਅਨੁਸਾਰ ਉਸਦਾ ਰਸੂਲ ਹਾਂ।
2ਅੱਗੇ ਯੋਗ ਤਿਮੋਥਿਉਸ ਨੂੰ ਜਿਹੜਾ ਵਿਸ਼ਵਾਸ ਵਿੱਚ ਮੇਰਾ ਸੱਚਾ ਪੁੱਤਰ ਹੈ, ਪਿਤਾ ਪਰਮੇਸ਼ੁਰ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੀ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਮਿਲਦੀ ਰਹੇ।
3ਜਿਵੇਂ ਮੈਂ ਮਕਦੂਨਿਯਾ ਜਾਣ ਵੇਲੇ ਤੈਨੂੰ ਬੇਨਤੀ ਕੀਤੀ ਸੀ ਕਿ ਤੂੰ ਅਫ਼ਸੁਸ ਵਿੱਚ ਰਹੀਂ, ਤਿਵੇਂ ਹੁਣ ਵੀ ਕਰਦਾ ਹਾਂ ਕਿ ਤੂੰ ਕਈਆਂ ਨੂੰ ਹੁਕਮ ਕਰੀਂ ਜੋ ਹੋਰ ਪ੍ਰਕਾਰ ਦੀ ਸਿੱਖਿਆ ਨਾ ਦੇਣ।
4ਅਤੇ ਕਹਾਣੀਆਂ ਅਤੇ ਅਸੀਮਿਤ ਕੁੱਲਪੱਤ੍ਰੀਆਂ ਉੱਤੇ ਮਨ ਨਾ ਲਾਉਣ, ਜਿਹੜੀਆਂ ਸਵਾਲਾਂ ਨੂੰ ਵਧਾਉਂਦੀਆਂ ਹਨ ਪਰਮੇਸ਼ੁਰ ਦੇ ਉਸ ਪ੍ਰਬੰਧ ਨੂੰ ਨਹੀਂ ਜਿਹੜਾ ਵਿਸ਼ਵਾਸ ਉੱਤੇ ਬਣਿਆ ਹੋਇਆ ਹੈ।
5ਪਰ ਆਗਿਆ ਦਾ ਮੇਲ ਉਹ ਪਿਆਰ ਹੈ ਜਿਹੜਾ ਸ਼ੁੱਧ ਮਨ ਅਤੇ ਸਾਫ਼ ਵਿਵੇਕ ਅਤੇ ਨਿਸ਼ਕਪਟ ਵਿਸ਼ਵਾਸ ਤੋਂ ਹੁੰਦਾ ਹੈ।
6ਅਤੇ ਕਈ ਇੰਨ੍ਹਾਂ ਗੱਲਾਂ ਤੋਂ ਭਟਕ ਕੇ ਵਿਅਰਥ ਗੱਲਾਂ ਵੱਲ ਮੁੜ ਗਏ ਹਨ।
7ਜਿਹੜੇ ਉਪਦੇਸ਼ਕ ਹੋਣਾ ਚਾਹੁੰਦੇ ਹਨ, ਭਾਵੇਂ ਉਹ ਸਮਝਦੇ ਹੀ ਨਹੀਂ ਕਿ, ਕੀ ਬੋਲਦੇ ਅਤੇ ਕਿਸ ਦੇ ਬਾਰੇ ਯਕੀਨ ਨਾਲ ਆਖਦੇ ਹਨ।
8ਪਰ ਅਸੀਂ ਜਾਣਦੇ ਹਾਂ ਕਿ ਜੇ ਕੋਈ ਉਸ ਨੂੰ ਸਹੀ ਢੰਗ ਨਾਲ ਕੰਮ ਵਿੱਚ ਲਿਆਵੇ ਤਦ ਇਹ ਬਿਵਸਥਾ ਚੰਗੀ ਹੈ।
9ਇਹ ਜਾਣ ਕੇ ਜੋ ਬਿਵਸਥਾ ਧਰਮੀ ਦੇ ਲਈ ਨਹੀਂ ਸਗੋਂ ਕੁਧਰਮੀਆਂ ਅਤੇ ਢੀਠਾਂ ਲਈ, ਪਾਪੀਆਂ ਲਈ, ਪਲੀਤਾਂ ਅਤੇ ਅਸ਼ੁੱਧਾਂ ਲਈ, ਮਾਂ-ਪਿਓ ਦੇ ਮਾਰਨ ਵਾਲਿਆਂ ਲਈ, ਮਨੁੱਖ ਘਾਤੀਆਂ।
10ਹਰਾਮਕਾਰਾਂ, ਮੁੰਡੇਬਾਜ਼ਾਂ, ਅਗਵਾ ਕਰਨ ਵਾਲਿਆਂ, ਝੂਠ ਬੋਲਣ ਵਾਲਿਆਂ, ਝੂਠੀ ਸਹੁੰ ਖਾਣ ਵਾਲਿਆਂ ਦੇ ਲਈ ਥਾਪੀ ਹੋਈ ਹੈ ਨਾਲੇ ਜੇ ਹੋਰ ਕੁਝ ਖਰੀ ਸਿੱਖਿਆ ਦੇ ਵਿਰੁੱਧ ਹੋਵੇ ਤਾਂ ਉਹ ਦੇ ਲਈ ਵੀ ਹੈ।
11ਇਹ ਉਸ ਮੁਬਾਰਕ ਪਰਮੇਸ਼ੁਰ ਦੀ ਮਹਿਮਾ ਦੀ ਖੁਸ਼ਖਬਰੀ ਅਨੁਸਾਰ ਹੈ, ਜਿਹੜੀ ਮੈਨੂੰ ਸੌਂਪੀ ਗਈ ਸੀ।
12ਮੈਂ ਮਸੀਹ ਯਿਸੂ ਸਾਡੇ ਪ੍ਰਭੂ ਦਾ, ਜਿਸ ਨੇ ਮੈਨੂੰ ਬਲ ਦਿੱਤਾ ਧੰਨਵਾਦ ਕਰਦਾ ਹਾਂ ਇਸ ਲਈ ਜੋ ਉਹ ਨੇ ਮੈਨੂੰ ਵਿਸ਼ਵਾਸਯੋਗ ਸਮਝ ਕੇ ਇਹ ਸੇਵਾ ਦਿੱਤੀਆਂ।
13ਭਾਵੇਂ ਮੈਂ ਪਹਿਲਾਂ ਨਿੰਦਿਆ ਕਰਨ ਵਾਲਾ, ਸਤਾਉਣ ਵਾਲਾ ਅਤੇ ਧੱਕੇਖੋਰਾ ਸੀ ਪਰ ਮੇਰੇ ਉੱਤੇ ਰਹਿਮ ਹੋਇਆ ਇਸ ਲਈ ਜੋ ਮੈਂ ਇਹ ਅਵਿਸ਼ਵਾਸ ਵਿੱਚ ਅਣਜਾਣਪੁਣੇ ਨਾਲ ਕੀਤਾ।
14ਅਤੇ ਸਾਡੇ ਪ੍ਰਭੂ ਦੀ ਕਿਰਪਾ, ਵਿਸ਼ਵਾਸ ਅਤੇ ਪਿਆਰ ਨਾਲ ਜੋ ਮਸੀਹ ਯਿਸੂ ਵਿੱਚ ਹੈ ਅੱਤ ਵਧੇਰੇ ਹੋਈ।
15ਇਹ ਬਚਨ ਪੱਕਾ ਹੈ ਅਤੇ ਪੂਰੀ ਤਰ੍ਹਾਂ ਮੰਨਣ ਯੋਗ ਹੈ ਕਿ ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਸੰਸਾਰ ਵਿੱਚ ਆਇਆ, ਜਿੰਨ੍ਹਾ ਵਿੱਚੋਂ ਮਹਾਂ ਪਾਪੀ ਮੈਂ ਹਾਂ।
16ਪਰ ਮੇਰੇ ਉੱਤੇ ਇਸ ਕਾਰਨ ਦਯਾ ਹੋਈ ਕਿ ਮੇਰੇ ਕਾਰਨ ਜਿਹੜਾ ਮਹਾਂ ਪਾਪੀ ਹਾਂ, ਯਿਸੂ ਮਸੀਹ ਆਪਣੇ ਪੂਰੇ ਧੀਰਜ ਨੂੰ ਪਰਗਟ ਕਰੇ ਤਾਂ ਜੋ ਇਹ ਉਨ੍ਹਾਂ ਦੇ ਨਮਿੱਤ ਜਿਹੜੇ ਉਸ ਉੱਤੇ ਸਦੀਪਕ ਜੀਵਨ ਲਈ ਵਿਸ਼ਵਾਸ ਕਰਨਗੇ ਇੱਕ ਆਦਰਸ਼ ਹੋਵੇ।
17ਹੁਣ ਸਦੀਪਕ ਮਹਾਰਾਜ, ਅਵਿਨਾਸ਼, ਅਦਿੱਖ, ਅਦੁੱਤੀ ਪਰਮੇਸ਼ੁਰ ਦਾ ਆਦਰ ਅਤੇ ਮਹਿਮਾ ਜੁੱਗੋ-ਜੁੱਗ ਹੋਵੇ। ਆਮੀਨ।
18ਹੇ ਪੁੱਤਰ ਤਿਮੋਥਿਉਸ, ਮੈਂ ਉਨ੍ਹਾਂ ਅਗੰਮ ਵਾਕਾਂ ਦੇ ਅਨੁਸਾਰ ਜਿਹੜੇ ਪਹਿਲਾਂ ਤੋਂ ਤੇਰੇ ਵਿਖੇ ਕੀਤੇ ਗਏ, ਤੈਨੂੰ ਇਹ ਹੁਕਮ ਦਿੰਦਾ ਹਾਂ ਕਿ ਤੂੰ ਉਨ੍ਹਾਂ ਦੇ ਸਹਾਰੇ ਚੰਗੀ ਲੜਾਈ ਲੜੀਂ।
19ਅਤੇ ਵਿਸ਼ਵਾਸ ਅਤੇ ਸ਼ੁੱਧ ਵਿਵੇਕ ਨੂੰ ਤਕੜਿਆਂ ਰੱਖੀਂ ਜਿਹ ਨੂੰ ਕਈਆਂ ਨੇ ਛੱਡ ਕੇ ਵਿਸ਼ਵਾਸ ਦੀ ਬੇੜੀ ਡੋਬ ਦਿੱਤੀ।
20ਉਨ੍ਹਾਂ ਵਿੱਚੋਂ ਹੁਮਿਨਾਯੁਸ ਅਤੇ ਸਿਕੰਦਰ ਹਨ, ਜਿਨ੍ਹਾਂ ਨੂੰ ਮੈਂ ਸ਼ੈਤਾਨ ਦੇ ਸਪੁਰਦ ਕਰ ਦਿੱਤਾ ਕਿ ਤਾੜਨਾ ਪਾ ਕੇ ਉਹ ਵਿਰੁੱਧ ਨਾ ਬੋਲਣ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath