1 ਸਮੂਏਲ 29
1ਸੋ ਫ਼ਲਿਸਤੀਆਂ ਦੇ ਸਾਰੇ ਦਲ ਅਫੇਕ ਵਿੱਚ ਇਕੱਠੇ ਹੋਏ ਸਨ ਅਤੇ ਇਸਰਾਏਲੀਆਂ ਨੇ ਇੱਕ ਪਾਣੀ ਦੇ ਸੋਤੇ ਦੇ ਨੇੜੇ ਜੋ ਯਿਜ਼ਰਏਲ ਵਿੱਚ ਹੈ ਆ ਡੇਰੇ ਲਾਏ
2ਅਤੇ ਫ਼ਲਿਸਤੀਆਂ ਦੇ ਸਰਦਾਰ ਸੈਂਕੜਿਆਂ ਤੇ ਹਜ਼ਾਰਾਂ ਦੇ ਨਾਲ ਅੱਗੇ-ਅੱਗੇ ਜਾਂਦੇ ਸਨ ਪਰ ਦਾਊਦ ਆਪਣੇ ਮਨੁੱਖਾਂ ਸਮੇਤ ਪਿੱਛੇ-ਪਿੱਛੇ ਆਕੀਸ਼ ਨਾਲ ਆਉਂਦਾ ਸੀ
3ਤਦ ਫ਼ਲਿਸਤੀ ਸਰਦਾਰਾਂ ਦੇ ਆਖਿਆ, ਇਨ੍ਹਾਂ ਇਬਰਾਨੀਆਂ ਦਾ ਇੱਥੇ ਕੀ ਕੰਮ? ਆਕੀਸ਼ ਨੇ ਫ਼ਲਿਸਤੀ ਸਰਦਾਰਾਂ ਨੂੰ ਆਖਿਆ, ਭਲਾ, ਇਹ ਦਾਊਦ ਇਸਰਾਏਲ ਦੇ ਰਾਜਾ ਸ਼ਾਊਲ ਦਾ ਦਾਸ ਨਹੀਂ ਜੋ ਐਨੇ ਦਿਨਾਂ ਅਤੇ ਐਨੇ ਸਾਲਾਂ ਤੋਂ ਮੇਰੇ ਨਾਲ ਹੈ ਅਤੇ ਜਦੋਂ ਦਾ ਉਹ ਮੇਰੇ ਕੋਲ ਆਇਆ ਹੈ ਮੈਂ ਉਹ ਦੇ ਵਿੱਚ ਕੋਈ ਖੋਟ ਨਹੀਂ ਵੇਖੀ?
4ਤਦ ਫ਼ਲਿਸਤੀਆਂ ਦੇ ਹਾਕਮ ਉਹ ਦੇ ਨਾਲ ਗੁੱਸੇ ਹੋਏ ਅਤੇ ਫ਼ਲਿਸਤੀ ਹਾਕਮਾਂ ਨੇ ਉਹ ਨੂੰ ਆਖਿਆ ਕਿ ਇਸ ਮਨੁੱਖ ਨੂੰ ਐਥੋਂ ਮੋੜ ਦਿਓ ਜੋ ਉਹ ਆਪਣੇ ਥਾਂ ਵੱਲ ਜੋ ਤੁਸੀਂ ਉਹ ਦੇ ਲਈ ਠਹਿਰਾਇਆ ਹੈ ਮੁੜ ਜਾਵੇ ਪਰ ਸਾਡੇ ਨਾਲ ਰਲ ਕੇ ਲੜਾਈ ਵਿੱਚ ਨਾ ਜਾਵੇ ਕੀ ਜਾਣੀਏ ਜੋ ਉਹ ਲੜਾਈ ਵੇਲੇ ਸਾਡੇ ਨਾਲ ਵੈਰ ਕਰੇ ਕਿਉਂ ਜੋ ਉਹ ਆਪਣੇ ਮਾਲਕ ਨਾਲ ਕਿਵੇਂ ਮੇਲ ਕਰੇਗਾ? ਭਲਾ, ਇਨ੍ਹਾਂ ਲੋਕਾਂ ਦੇ ਸਿਰਾਂ ਨੂੰ ਵੱਡ ਕੇ ਨਹੀਂ ਕਰੇਗਾ?
5ਭਲਾ, ਇਹ ਉਹ ਦਾਊਦ ਨਹੀਂ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਗਾਉਂਦੀਆਂ ਸਨ, ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ, ਅਤੇ ਦਾਊਦ ਨੇ ਲੱਖਾਂ ਨੂੰ?
6ਤਦ ਆਕੀਸ਼ ਨੇ ਦਾਊਦ ਨੂੰ ਸੱਦ ਕੇ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ, ਸੱਚ-ਮੁੱਚ ਤੂੰ ਸਿੱਧਾ ਹੀ ਹੈਂ ਅਤੇ ਮੇਰੇ ਨਾਲ ਦਲ ਵਿੱਚ ਤੇਰਾ ਆਉਣਾ ਜਾਣਾ ਮੈਨੂੰ ਚੰਗਾ ਦਿੱਸਿਆ ਕਿਉਂ ਜੋ ਜਿਸ ਦਿਨ ਦਾ ਤੂੰ ਮੇਰੇ ਕੋਲ ਆਇਆ ਹੈਂ ਅੱਜ ਤੱਕ ਮੈਂ ਤੇਰੇ ਵਿੱਚ ਕੋਈ ਔਗੁਣ ਨਹੀਂ ਲੱਭਾ ਪਰ ਸਰਦਾਰ ਤੇਰੇ ਨਾਲ ਰਾਜ਼ੀ ਨਹੀਂ
7ਸੋ ਹੁਣ ਤੂੰ ਮੁੜ ਅਤੇ ਸੁੱਖ ਨਾਲ ਚੱਲਿਆ ਜਾ ਜੋ ਫ਼ਲਿਸਤੀ ਪ੍ਰਧਾਨ ਤੇਰੇ ਨਾਲ ਗੁੱਸਾ ਨਾ ਹੋਣ।
8ਤਦ ਦਾਊਦ ਨੇ ਆਕੀਸ਼ ਨੂੰ ਆਖਿਆ, ਮੈਂ ਕੀ ਕੀਤਾ ਹੈ ਅਤੇ ਜਿਸ ਸਮੇਂ ਦਾ ਮੈਂ ਤੇਰੇ ਕੋਲ ਆਇਆ ਹਾਂ ਉਦੋਂ ਦਾ ਅੱਜ ਤੱਕ ਤੂੰ ਮੇਰੇ ਵਿੱਚ ਕੀ ਵੇਖਿਆ ਹੈ ਜੋ ਮੈਂ ਆਪਣੇ ਸੁਆਮੀ ਰਾਜਾ ਦੇ ਵੈਰੀਆਂ ਨਾਲ ਲੜਨ ਲਈ ਨਾ ਜਾਂਵਾਂ?
9ਤਦ ਆਕੀਸ਼ ਨੇ ਦਾਊਦ ਨੂੰ ਉੱਤਰ ਦਿੱਤਾ, ਇਹ ਤਾਂ ਮੈਂ ਜਾਣਦਾ ਹਾਂ ਅਤੇ ਤੂੰ ਮੇਰੇ ਵੇਖਣ ਵਿੱਚ ਪਰਮੇਸ਼ੁਰ ਦੇ ਦੂਤ ਵਰਗਾ ਭਲਾ ਹੈਂ ਪਰ ਫ਼ਲਿਸਤੀ ਹਾਕਮਾਂ ਨੇ ਕਿਹਾ ਕਿ ਉਹ ਸਾਡੇ ਨਾਲ ਲੜਾਈ ਵਿੱਚ ਨਾ ਜਾਏ
10ਸੋ ਹੁਣ ਤੂੰ ਸਵੇਰੇ ਆਪਣੇ ਮਾਲਕ ਦੇ ਸੇਵਕਾਂ ਸਮੇਤ ਜੋ ਇੱਥੇ ਤੇਰੇ ਨਾਲ ਆਏ ਹਨ ਉੱਠ ਕੇ ਛੇਤੀ ਸਵੇਰ ਹੁੰਦੇ ਹੀ ਵਿਦਾ ਹੋ ਜਾਈਂ
11ਸੋ ਦਾਊਦ ਆਪਣਿਆਂ ਮਨੁੱਖਾਂ ਨਾਲ ਤੜਕੇ ਹੀ ਉੱਠਿਆ ਜੋ ਪਰਭਾਤ ਨੂੰ ਉੱਥੋਂ ਤੁਰ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਮੁੜ ਜਾਵੇ ਅਤੇ ਫ਼ਲਿਸਤੀਆਂ ਨੇ ਯਿਜ਼ਰਏਲ ਤੇ ਚੜਾਈ ਕੀਤੀ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath