ਈਸਾਈ
ਪਿੱਛੇ

1 ਸਮੂਏਲ 21

1ਦਾਊਦ ਨੋਬ ਵਿੱਚ ਅਹੀਮਲਕ ਜਾਜਕ ਦੇ ਕੋਲ ਆਇਆ ਅਤੇ ਅਹੀਮਲਕ ਦਾਊਦ ਦੇ ਮਿਲਣ ਤੋਂ ਡਰਿਆ ਅਤੇ ਉਸ ਨੇ ਪੁੱਛਿਆ, ਤੂੰ ਇਕੱਲਾ ਕਿਉਂ ਹੈਂ ਅਤੇ ਤੇਰੇ ਨਾਲ ਕੋਈ ਮਨੁੱਖ ਕਿਉਂ ਨਹੀਂ ਹੈ?

2ਸੋ ਦਾਊਦ ਨੇ ਅਹੀਮਲਕ ਜਾਜਕ ਨੂੰ ਆਖਿਆ, ਕਿ ਰਾਜਾ ਨੇ ਮੈਨੂੰ ਇੱਕ ਕੰਮ ਕਰਨ ਦੀ ਆਗਿਆ ਦਿੱਤੀ ਹੈ ਅਤੇ ਮੈਨੂੰ ਆਖਿਆ ਹੈ, ਇਹ ਕੰਮ ਜਿਸ ਕਰਕੇ ਮੈਂ ਤੈਨੂੰ ਭੇਜਿਆ ਹੈ ਕਿਸੇ ਮਨੁੱਖ ਉੱਤੇ ਪਰਗਟ ਨਾ ਹੋਵੇ ਅਤੇ ਆਪਣੇ ਜੁਆਨਾਂ ਨੂੰ ਮੈਂ ਫ਼ਲਾਨੇ-ਫ਼ਲਾਨੇ ਥਾਂ ਬਿਠਾ ਦਿੱਤਾ ਹੈ।

3ਪਰ ਹੁਣ ਤੇਰੇ ਹੱਥ ਵਿੱਚ ਕੀ ਹੈ? ਪੰਜ ਰੋਟੀਆਂ ਜਾਂ ਹੋਰ ਜੋ ਕੁਝ ਹੈ ਸੋ ਮੇਰੇ ਹੱਥ ਵਿੱਚ ਦੇ।

4ਜਾਜਕ ਨੇ ਦਾਊਦ ਨੂੰ ਉੱਤਰ ਦੇ ਕੇ ਆਖਿਆ, ਮੇਰੇ ਹੱਥ ਵਿੱਚ ਆਮ ਰੋਟੀਆਂ ਨਹੀਂ ਪਰ ਪਵਿੱਤਰ ਰੋਟੀਆਂ ਹਨ ਜੇਕਰ ਕਦੀ ਜੁਆਨਾਂ ਨੇ ਸੱਚ-ਮੁੱਚ ਆਪਣੇ ਆਪ ਨੂੰ ਇਸਤਰੀਆਂ ਕੋਲੋਂ ਵੱਖਰਾ ਰੱਖਿਆ ਹੋਵੇ।

5ਤਦ ਦਾਊਦ ਨੇ ਜਾਜਕ ਨੂੰ ਉੱਤਰ ਦੇ ਕੇ ਆਖਿਆ, ਸੱਚ-ਮੁੱਚ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਜਦ ਦੇ ਅਸੀਂ ਨਿੱਕਲੇ ਹਾਂ ਇਸਤਰੀਆਂ ਕੋਲੋਂ ਵੱਖਰੇ ਰਹੇ ਹਾਂ ਅਤੇ ਜੁਆਨਾਂ ਦੇ ਭਾਂਡੇ ਸ਼ੁੱਧ ਹਨ ਅਤੇ ਉਹ ਰਾਹ ਖ਼ਾਸ ਨਹੀਂ ਹੈ ਤਾਂ, ਉਹਨਾਂ ਦੇ ਭਾਂਡੇ ਅੱਜ ਕਿੰਨੇ ਵੱਧ ਸ਼ੁੱਧ ਹੋਣਗੇ।

6ਸੋ ਜਾਜਕ ਨੇ ਪਵਿੱਤਰ ਰੋਟੀ ਉਸ ਨੂੰ ਦਿੱਤੀ ਕਿਉਂ ਜੋ ਉੱਥੇ ਹਜ਼ੂਰੀ ਦੀ ਰੋਟੀ ਜਿਹੜੀ ਯਹੋਵਾਹ ਦੇ ਅੱਗੋਂ ਚੁੱਕੀ ਗਈ ਸੀ ਜੋ ਉਹ ਦੇ ਥਾਂ ਬਦਲਣੇ ਦੇ ਦਿਨ ਵਿੱਚ ਗਰਮ ਰੋਟੀ ਰੱਖੀ ਜਾਵੇ ਹੋਰ ਰੋਟੀ ਨਹੀਂ ਸੀ।

7ਉਸ ਦਿਨ ਉੱਥੇ ਸ਼ਾਊਲ ਦੇ ਸੇਵਕਾਂ ਵਿੱਚੋਂ ਇੱਕ ਮਨੁੱਖ ਯਹੋਵਾਹ ਦੇ ਅੱਗੇ ਰੁੱਕਿਆ ਹੋਇਆ ਸੀ। ਉਹ ਦਾ ਨਾਮ ਅਦੋਮੀ ਦੋਏਗ ਸੀ, ਉਹ ਸ਼ਾਊਲ ਦੇ ਚਰਵਾਹਿਆਂ ਦਾ ਮੁਖੀਆ ਸੀ।

8ਫੇਰ ਦਾਊਦ ਨੇ ਅਹੀਮਲਕ ਨੂੰ ਪੁੱਛਿਆ, ਐਥੇ ਤੇਰੇ ਕੋਲ ਕੋਈ ਬਰਛੀ ਜਾਂ ਤਲਵਾਰ ਤਾਂ ਨਹੀਂ? ਕਿਉਂ ਜੋ ਮੈਂ ਰਾਜਾ ਦੇ ਕੰਮ ਦੀ ਛੇਤੀ ਹੋਣ ਕਾਰਨ ਆਪਣੀ ਤਲਵਾਰ ਅਤੇ ਆਪਣੇ ਹਥਿਆਰ ਨਾਲ ਨਹੀਂ ਲਿਆਇਆ।

9ਸੋ ਜਾਜਕ ਨੇ ਆਖਿਆ, ਫ਼ਲਿਸਤੀ ਗੋਲਿਅਥ ਦੀ ਤਲਵਾਰ ਜਿਸ ਨੂੰ ਤੂੰ ਏਲਾਹ ਦੀ ਘਾਟੀ ਵਿੱਚ ਮਾਰਿਆ ਸੀ ਵੇਖ ਉਹ ਇੱਕ ਕੱਪੜੇ ਦੇ ਵਿੱਚ ਲਪੇਟੀ ਹੋਈ ਏਫ਼ੋਦ ਦੇ ਪਿੱਛੇ ਹੈ। ਜੇ ਤੈਨੂੰ ਉਹ ਦੀ ਲੋੜ ਹੈ ਤਾਂ ਲੈ ਲੈ ਕਿਉਂ ਜੋ ਉਹ ਦੇ ਬਿਨ੍ਹਾਂ ਹੋਰ ਇੱਥੇ ਕੋਈ ਹੋਰ ਤਲਵਾਰ ਨਹੀਂ। ਤਦ ਦਾਊਦ ਬੋਲਿਆ, ਉਸ ਦੇ ਵਰਗੀ ਤਾਂ ਹੋਰ ਕੋਈ ਹੈ ਹੀ ਨਹੀਂ। ਉਹੋ ਮੈਨੂੰ ਦੇ।

10ਤਾਂ ਦਾਊਦ ਉੱਠਿਆ ਅਤੇ ਸ਼ਾਊਲ ਦੇ ਡਰ ਨਾਲ ਉਸੇ ਦਿਨ ਭੱਜ ਗਿਆ ਅਤੇ ਗਥ ਦੇ ਰਾਜਾ ਆਕੀਸ਼ ਦੇ ਕੋਲ ਚੱਲਿਆ ਗਿਆ।

11ਆਕੀਸ਼ ਦੇ ਸੇਵਕਾਂ ਨੇ ਉਹ ਨੂੰ ਆਖਿਆ, ਕੀ, ਇਹ ਉਹ ਦਾਊਦ ਨਹੀਂ ਜੋ ਉਸ ਦੇਸ ਦਾ ਰਾਜਾ ਹੈ? ਅਤੇ ਉਹ ਨਹੀਂ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਆਪੋ ਵਿੱਚ ਗਾਉਂਦੀਆਂ ਸਨ, ਸ਼ਾਊਲ ਨੇ ਹਜ਼ਾਰਾਂ ਨੂੰ ਮਾਰਿਆ, ਪਰ ਦਾਊਦ ਲੱਖਾਂ ਨੂੰ?

12ਇਹ ਗੱਲਾਂ ਦਾਊਦ ਨੇ ਆਪਣੇ ਮਨ ਵਿੱਚ ਰੱਖੀਆਂ ਅਤੇ ਗਥ ਦੇ ਰਾਜਾ ਆਕੀਸ਼ ਤੋਂ ਬਹੁਤ ਡਰਿਆ।

13ਤਦ ਉਹ ਨੇ ਉਸ ਦੇ ਅੱਗੇ ਦੂਸਰੀ ਚਾਲ ਚਲੀ ਅਤੇ ਉਨ੍ਹਾਂ ਦੇ ਵੱਸ ਵਿੱਚ ਹੋਣ ਕਰਕੇ ਆਪ ਨੂੰ ਪਾਗਲ ਬਣਾਇਆ ਅਤੇ ਡਿਉੜ੍ਹੀ ਦੇ ਬੂਹਿਆਂ ਉੱਤੇ ਵਿਅਰਥ ਲਕੀਰਾਂ ਖਿੱਚਣ ਲੱਗਾ ਅਤੇ ਆਪਣੀਆਂ ਲਾਰਾਂ ਦਾੜ੍ਹੀ ਉੱਤੇ ਵਗਾਉਣ ਲੱਗਾ।

14ਤਦ ਆਕੀਸ਼ ਨੇ ਆਪਣੇ ਸੇਵਕਾਂ ਨੂੰ ਆਖਿਆ, ਲਓ, ਵੇਖੋ, ਇਹ ਮਨੁੱਖ ਤਾਂ ਪਾਗਲਾਂ ਜਿਹਾ ਹੈ! ਤੁਸੀਂ ਇਹ ਨੂੰ ਮੇਰੇ ਕੋਲ ਕਿਉਂ ਨੂੰ ਲਿਆਏ ਹੋ?

15ਭਲਾ, ਮੈਨੂੰ ਪਾਗਲਾਂ ਦੀ ਕਮੀ ਹੈ ਜੋ ਤੁਸੀਂ ਉਸ ਨੂੰ ਮੇਰੇ ਸਾਹਮਣੇ ਪਾਗਲਪੁਣਾ ਖਿਲਾਰਨ ਨੂੰ ਮੇਰੇ ਕੋਲ ਲੈ ਆਏ ਹੋ? ਕੀ, ਅਜਿਹਾ ਮਨੁੱਖ ਮੇਰੇ ਘਰ ਵਿੱਚ ਵੜ ਜਾਵੇ?

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath