ਈਸਾਈ
ਪਿੱਛੇ

1 ਇਤਿਹਾਸ 9

1ਸਾਰਾ ਇਸਰਾਏਲ ਕੁਲਪੱਤ੍ਰੀਆਂ ਦੇ ਨਾਲ ਗਿਣਿਆ ਹੋਇਆ ਸੀ ਅਤੇ ਵੇਖੋ, ਉਨ੍ਹਾਂ ਦੇ ਨਾਮ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹੋਏ ਹਨ ਅਤੇ ਯਹੂਦਾਹ ਨੂੰ ਆਪਣਿਆਂ ਅਪਰਾਧਾਂ ਦੇ ਕਾਰਨ ਬਾਬਲ ਨੂੰ ਗ਼ੁਲਾਮ ਕਰ ਕੇ ਲੈ ਗਏ।

2ਪਹਿਲੇ ਵਾਸੀ ਜਿਹੜੇ ਆਪਣੀ ਮਲਕੀਅਤ ਵਿੱਚ ਤੇ ਆਪਣੇ ਸ਼ਹਿਰਾਂ ਵਿੱਚ ਵੱਸਦੇ ਸਨ ਇਸਰਾਏਲੀ, ਜਾਜਕ, ਲੇਵੀ ਤੇ ਨਥੀਨੀਮ ਸਨ

3ਅਤੇ ਯਹੂਦੀਆਂ ਵਿੱਚੋਂ, ਬਿਨਯਾਮੀਨੀਆਂ ਵਿੱਚੋਂ, ਇਫ਼ਰਾਈਮੀਆਂ ਵਿੱਚੋਂ ਅਤੇ ਮਨੱਸ਼ੀਆਂ ਵਿੱਚੋਂ ਯਰੂਸ਼ਲਮ ਵਿੱਚ ਇਹ ਵੱਸਦੇ ਸਨ,

4ਊਥਈ ਅੰਮੀਹੂਦ ਦਾ ਪੁੱਤਰ ਆਮਰੀ ਦਾ ਪੁੱਤਰ, ਇਮਰੀ ਦਾ ਪੁੱਤਰ, ਬਾਨੀ ਦਾ ਪੁੱਤਰ, ਪਰਸ ਦੇ ਪੁੱਤਰਾਂ ਵਿੱਚੋਂ, ਯਹੂਦਾਹ ਦਾ ਪੁੱਤਰ,

5ਅਤੇ ਸ਼ੀਲੋਨੀਆਂ ਵਿੱਚੋਂ, ਅਸਾਯਾਹ ਪਹਿਲੌਠਾ ਤੇ ਉਹ ਦਾ ਪੁੱਤਰ

6ਅਤੇ ਜ਼ਰਹ ਦੇ ਪੁੱਤਰਾਂ ਵਿੱਚੋਂ, ਯਊਏਲ ਤੇ ਉਨ੍ਹਾਂ ਦੇ ਭਰਾ ਛੇ ਸੌ ਨੱਬੇ

7ਅਤੇ ਬਿਨਯਾਮੀਨ ਦੇ ਪੁੱਤਰਾਂ ਵਿੱਚੋਂ ਸੱਲੂ ਮਸ਼ੁੱਲਾਮ ਦਾ ਪੁੱਤਰ, ਹੋਦਵਯਾਹ ਦਾ ਪੁੱਤਰ, ਹਸਨੂਆਹ ਦਾ ਪੁੱਤਰ,

8ਤੇ ਯਿਬਨਯਾਹ ਯਰੋਹਾਮ ਦਾ ਪੁੱਤਰ ਤੇ ਏਲਾਹ ਉੱਜ਼ੀ ਦਾ ਪੁੱਤਰ, ਮਿਕਰੀ ਦਾ ਪੁੱਤਰ ਤੇ ਮਸ਼ੁੱਲਾਮ ਸ਼ਫਟਯਾਹ ਦਾ ਪੁੱਤਰ, ਰਊਏਲ ਦਾ ਪੁੱਤਰ, ਯਿਬਨੀਯਾਹ ਦਾ ਪੁੱਤਰ

9ਅਤੇ ਉਨ੍ਹਾਂ ਦੇ ਭਰਾ ਆਪਣੀਆਂ ਪੀੜ੍ਹੀਆਂ ਅਨੁਸਾਰ ਨੌ ਸੌ ਛਿਪੰਜਾ ਸਨ। ਇਹ ਸਾਰੇ ਮਨੁੱਖ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ।

10ਅਤੇ ਜਾਜਕਾਂ ਵਿੱਚੋਂ ਯਦਾਯਾਹ ਤੇ ਯਹੋਯਾਰੀਬ ਤੇ ਯਾਕੀਨ

11ਅਤੇ ਅਜ਼ਰਯਾਹ ਹਿਲਕੀਯਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਸਾਦੋਕ ਦਾ ਪੁੱਤਰ, ਮਰਾਯੋਥ ਦਾ ਪੁੱਤਰ, ਅਹੀਟੂਬ ਦਾ ਪੁੱਤਰ, ਪਰਮੇਸ਼ੁਰ ਦੇ ਭਵਨ ਦਾ ਪ੍ਰਧਾਨ

12ਅਤੇ ਅਦਾਯਾਹ ਯਰੋਹਾਮ ਦਾ ਪੁੱਤਰ, ਪਸ਼ਹੂਰ ਦਾ ਪੁੱਤਰ, ਮਲਕੀਯਾਹ ਦਾ ਪੁੱਤਰ ਅਤੇ ਮਅਸਈ ਅਦੀਏਲ ਦਾ ਪੁੱਤਰ, ਯਹਜ਼ੇਰਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਮਸ਼ਿੱਲੇਮੀਥ ਦਾ ਪੁੱਤਰ, ਇੰਮੇਰ ਦਾ ਪੁੱਤਰ

13ਅਤੇ ਉਨ੍ਹਾਂ ਦੇ ਭਰਾ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਇੱਕ ਹਜ਼ਾਰ ਸੱਤ ਸੌ ਸੱਠ ਸਨ ਜਿਹੜੇ ਪਰਮੇਸ਼ੁਰ ਦੇ ਭਵਨ ਦੀ ਸੇਵਾ ਦੇ ਕਾਰਜ ਲਈ ਬਹੁਤ ਕੁਸ਼ਲ ਸਨ।

14ਅਤੇ ਲੇਵੀਆਂ ਵਿੱਚੋਂ, ਸ਼ਮਅਯਾਹ ਹਸ਼ੂਬ ਦਾ ਪੁੱਤਰ, ਅਜ਼ਰੀਕਾਮ ਦਾ ਪੁੱਤਰ, ਹਸ਼ਬਯਾਹ ਦਾ ਪੁੱਤਰ, ਮਰਾਰੀ ਦੇ ਪੁੱਤਰਾਂ ਵਿੱਚੋਂ

15ਅਤੇ ਬਕਬੱਕਰ, ਹਰਸ਼ ਤੇ ਗਾਲਾਲ ਤੇ ਮੱਤਨਯਾਹ ਮੀਕਾ ਦਾ ਪੁੱਤਰ, ਜ਼ਿਕਰੀ ਦਾ ਪੁੱਤਰ, ਆਸਾਫ਼ ਦਾ ਪੁੱਤਰ

16ਅਤੇ ਓਬਦਯਾਹ ਸ਼ਮਅਯਾਹ ਦਾ ਪੁੱਤਰ, ਗਾਲਾਲ ਦਾ ਪੁੱਤਰ, ਯਦੂਥੂਨ ਦਾ ਪੁੱਤਰ ਅਤੇ ਬਰਕਯਾਹ ਆਸਾ ਦਾ ਪੁੱਤਰ, ਅਲਕਾਨਾਹ ਦੇ ਪੁੱਤਰ ਜਿਹੜੇ ਨਟੋਫਾਥੀਆਂ ਦੇ ਪਿੰਡਾਂ ਵਿੱਚ ਵੱਸਦੇ ਸਨ।

17ਅਤੇ ਕਰਬਾਨ ਇਹ ਸਨ, ਸ਼ੱਲੂਮ ਤੇ ਅੱਕੂਬ ਤੇ ਤਲਮੋਨ ਤੇ ਅਹੀਮਾਨ ਤੇ ਉਨ੍ਹਾਂ ਦਾ ਭਰਾ ਸ਼ੱਲੂਮ ਮੁਖੀਆ ਸੀ

18ਅਤੇ ਹੁਣ ਤੱਕ ਓਹ ਪਾਤਸ਼ਾਹ ਦੇ ਫਾਟਕ ਕੋਲ ਚੜਦੇ ਪਾਸੇ ਰਹਿੰਦੇ ਸਨ। ਓਹ ਲੇਵੀਆਂ ਦੇ ਡੇਰੇ ਵਿੱਚ ਦਰਬਾਨ ਸਨ

19ਅਤੇ ਸ਼ੱਲੂਮ ਕੋਰੇ ਦਾ ਪੁੱਤਰ, ਅਬਯਾਸਾਫ ਦਾ ਪੁੱਤਰ, ਕੋਰਹ ਦਾ ਪੁੱਤਰ ਤੇ ਉਹ ਦੇ ਭਰਾ ਜਿਹੜੇ ਉਹ ਦੇ ਪਿਤਾ ਦੇ ਘਰਾਣੇ ਦੇ ਕਾਰਹੀ ਸਨ ਉਪਾਸਨਾ ਦੇ ਕੰਮ ਉੱਤੇ ਸਨ ਤੇ ਤੰਬੂ ਦੇ ਦਰਵਾਜ਼ੇ ਦੇ ਰਾਖੇ ਸਨ ਅਤੇ ਉਨ੍ਹਾਂ ਦੇ ਪਿਤਾ ਦਾਦੇ ਯਹੋਵਾਹ ਦੇ ਡੇਰੇ ਦੇ ਦਰਵਾਜ਼ੇ ਦੇ ਰਾਖੇ ਹੋਏ ਸਨ

20ਅਤੇ ਫ਼ੀਨਹਾਸ ਅਲਆਜ਼ਾਰ ਦਾ ਪੁੱਤਰ ਪਹਿਲੇ ਸਮੇਂ ਵਿੱਚ ਉਨ੍ਹਾਂ ਦਾ ਹਾਕਮ ਸੀ ਤੇ ਯਹੋਵਾਹ ਉਹ ਦੇ ਨਾਲ ਸੀ

21ਅਤੇ ਮਸ਼ਲਮਯਾਹ ਦਾ ਪੁੱਤਰ ਜ਼ਕਰਯਾਹ ਮੰਡਲੀ ਦੇ ਤੰਬੂ ਦੇ ਫਾਟਕ ਦਾ ਦਰਬਾਨ ਸੀ

22ਜਿੰਨੇ ਦਰਵਾਜ਼ਿਆਂ ਦੇ ਦਰਬਾਨ ਹੋਣ ਲਈ ਚੁਣੇ ਗਏ ਦੋ ਸੌ ਬਾਰਾਂ ਸਨ। ਇਹ ਆਪਣੀਆਂ ਕੁਲਪੱਤ੍ਰੀਆਂ ਅਨੁਸਾਰ ਆਪਣਿਆਂ ਪਿੰਡਾਂ ਵਿੱਚ ਗਿਣੇ ਹੋਏ ਸਨ ਜਿਨ੍ਹਾਂ ਨੂੰ ਦਾਊਦ ਤੇ ਸਮੂਏਲ ਅਗੰਮ ਗਿਆਨੀ ਨੇ ਉਨ੍ਹਾਂ ਦੀ ਮਿੱਥੀ ਹੋਈ ਜ਼ਿੰਮੇਵਾਰੀ ਉੱਤੇ ਥਾਪਿਆ

23ਐਉਂ ਓਹ ਤੇ ਉਨ੍ਹਾਂ ਦੇ ਪੁੱਤਰ ਯਹੋਵਾਹ ਦੇ ਭਵਨ ਦੀ ਅਰਥਾਤ ਤੰਬੂ ਦੇ ਭਵਨ ਦੀ ਰਾਖੀ ਪਹਿਰਿਆਂ ਅਨੁਸਾਰ ਕਰਦੇ ਸਨ

24ਚਾਰੋਂ ਪਾਸੇ ਪੂਰਬ, ਪੱਛਮ, ਉੱਤਰ, ਦੱਖਣ ਵੱਲ ਦਰਬਾਨ ਸਨ

25ਅਤੇ ਉਨ੍ਹਾਂ ਦੇ ਭਰਾ ਜਿਹੜੇ ਉਨ੍ਹਾਂ ਦੇ ਪਿੰਡਾਂ ਵਿੱਚ ਸਨ ਹਰ ਹਫ਼ਤੇ ਵਾਰੋ-ਵਾਰੀ ਉਨ੍ਹਾਂ ਦੇ ਨਾਲ ਬੈਠਣ ਆਉਂਦੇ ਸਨ

26ਕਿਉਂ ਜੋ ਉਹ ਚਾਰ ਮੁੱਖ ਦਰਬਾਨ ਜਿਹੜੇ ਲੇਵੀ ਸਨ, ਇੱਕ ਜ਼ਿੰਮੇਵਾਰ ਅਹੁਦੇ ਵਿੱਚ ਸਨ ਅਤੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਉੱਤੇ ਅਤੇ ਖਜ਼ਾਨਿਆਂ ਉੱਤੇ ਸਨ

27ਅਤੇ ਓਹ ਪਰਮੇਸ਼ੁਰ ਦੇ ਭਵਨ ਦੇ ਆਲੇ-ਦੁਆਲੇ ਟਿਕਿਆ ਕਰਦੇ ਸਨ ਕਿਉਂ ਜੋ ਉਹ ਦੀ ਜ਼ਿੰਮੇਵਾਰੀ ਉਨ੍ਹਾਂ ਉੱਤੇ ਸੀ ਅਤੇ ਹਰ ਪਰਭਾਤ ਵੇਲੇ ਉਸ ਦਾ ਖੋਲ੍ਹਣਾ ਉਨ੍ਹਾਂ ਦੇ ਜਿਮੇਂ ਲੱਗਾ ਹੋਇਆ ਸੀ।

28ਅਤੇ ਉਨ੍ਹਾਂ ਵਿੱਚੋਂ ਕਈ ਉਪਾਸਨਾ ਦੇ ਭਾਂਡਿਆਂ ਉੱਤੇ ਥਾਪੇ ਹੋਏ ਸਨ ਕਿਉਂਕਿ ਓਹ ਉਨ੍ਹਾਂ ਨੂੰ ਗਿਣ ਕੇ ਅੰਦਰ ਲਿਆਉਂਦੇ ਤੇ ਗਿਣ ਕੇ ਬਾਹਰ ਲੈ ਜਾਂਦੇ ਸਨ

29ਅਤੇ ਕਈ ਉਨ੍ਹਾਂ ਵਿੱਚੋਂ ਵੀ ਸਮਾਨ ਉੱਤੇ, ਪਵਿੱਤਰ ਸਥਾਨ ਦੇ ਸਾਰੇ ਭਾਂਡਿਆਂ ਉੱਤੇ, ਮੈਦੇ, ਦਾਖ਼ਰਸ, ਤੇਲ, ਧੂਪ ਅਤੇ ਮਸਾਲੇ ਉੱਤੇ ਥਾਪੇ ਹੋਏ ਸਨ

30ਅਤੇ ਜਾਜਕ ਦੇ ਪੁੱਤਰਾਂ ਵਿੱਚੋਂ ਕਈ ਸੁਗੰਧੀਆਂ ਦੇ ਮਸਾਲਿਆਂ ਦਾ ਕੰਮ ਕਰਦੇ ਸਨ

31ਅਤੇ ਮੱਤਿਥਯਾਹ ਲੇਵੀਆਂ ਵਿੱਚੋਂ ਜਿਹੜਾ ਕਾਰਹੀ ਸ਼ੱਲੂਮ ਦਾ ਪਹਿਲੌਠਾ ਸੀ ਤਵਿਆਂ ਦੀਆਂ ਰੋਟੀਆਂ ਉੱਤੇ ਜ਼ਿੰਮੇਵਾਰੀ ਰੱਖਦਾ ਸੀ

32ਅਤੇ ਕਹਾਥੀਆਂ ਦੇ ਭਰਾਵਾਂ ਵਿੱਚੋਂ ਕਈ ਚੜਾਵੇ ਦੀ ਰੋਟੀ ਉੱਤੇ ਜ਼ਿੰਮੇਵਾਰ ਸਨ ਕਿ ਹਰ ਸਬਤ ਉਹ ਨੂੰ ਤਿਆਰ ਕਰਨ।

33ਅਤੇ ਇਹ ਉਹ ਗਵੱਯੇ ਸਨ ਜਿਹੜੇ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਅਤੇ ਕੋਠੜੀਆਂ ਦੇ ਵਿੱਚ ਰਹਿ ਕੇ ਦੂਜੇ ਦੇ ਕੰਮ ਤੋਂ ਅੱਡ ਸਨ, ਕਿਉਂ ਜੋ ਉਹ ਰਾਤ-ਦਿਨ ਆਪਣੇ ਕੰਮ ਵਿੱਚ ਰੁੱਝੇ ਰਹਿੰਦੇ ਸਨ

34ਇਹ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਆਪਣੀਆਂ ਪੀੜ੍ਹੀਆਂ ਵਿੱਚ ਮੁਖੀਏ ਰਹੇ। ਇਹ ਯਰੂਸ਼ਲਮ ਵਿੱਚ ਵੱਸਦੇ ਸਨ।

35ਗਿਬਓਨ ਵਿੱਚ ਗਿਬਓਨ ਦਾ ਪਿਤਾ ਯਈਏਲ ਵੱਸਦਾ ਸੀ, ਉਹ ਦੀ ਪਤਨੀ ਦਾ ਨਾਮ ਮਅਕਾਹ ਸੀ।

36ਉਹ ਦਾ ਪਹਿਲੌਠਾ ਪੁੱਤਰ ਅਬਦੋਨ ਸੀ ਫੇਰ ਸੂਰ ਤੇ ਕੀਸ਼ ਤੇ ਬਆਲ ਤੇ ਨੇਰ ਤੇ ਨਾਦਾਬ

37ਅਤੇ ਗਦੋਰ ਤੇ ਅਹਯੋ ਤੇ ਜ਼ਕਰਯਾਹ ਤੇ ਮਿਕਲੋਥ

38ਅਤੇ ਮਿਕਲੋਥ ਤੋਂ ਸ਼ਿਮਆਮ ਜੰਮਿਆ ਅਤੇ ਉਹ ਵੀ ਯਰੂਸ਼ਲਮ ਵਿੱਚ ਆਪਣੇ ਭਰਾਵਾਂ ਦੇ ਨਾਲ ਆਹਮੋ-ਸਾਹਮਣੇ ਵੱਸਦੇ ਸਨ।

39ਅਤੇ ਨੇਰ ਤੋਂ ਕੀਸ਼ ਜੰਮਿਆ ਅਤੇ ਕੀਸ਼ ਤੋਂ ਸ਼ਾਊਲ ਜੰਮਿਆ ਅਤੇ ਸ਼ਾਊਲ ਤੋਂ ਯੋਨਾਥਾਨ, ਮਲਕੀਸ਼ੂਆ, ਅਬੀਨਾਦਾਬ ਅਤੇ ਅਸ਼ਬਅਲ ਜੰਮੇ

40ਅਤੇ ਯੋਨਾਥਾਨ ਦਾ ਪੁੱਤਰ ਮਰੀਬ-ਬਅਲ ਸੀ ਅਤੇ ਮਰੀਬ-ਬਅਲ ਤੋਂ ਮੀਕਾਹ ਜੰਮਿਆ

41ਅਤੇ ਮੀਕਾਹ ਦੇ ਪੁੱਤਰ, ਪੀਥੋਨ ਤੇ ਮਲਕ ਤੇ ਤਹਰੇਆ

42ਅਤੇ ਆਹਾਜ਼ ਤੋਂ ਯਾਰਾਹ ਜੰਮਿਆ ਤੇ ਯਾਰਾਹ ਤੋਂ ਆਲਮਥ ਤੇ ਅਜ਼ਮਾਵਥ ਤੇ ਜ਼ਿਮਰੀ ਜੰਮੇ ਅਤੇ ਜ਼ਿਮਰੀ ਤੋਂ ਮੋਸਾ ਜੰਮਿਆ

43ਅਤੇ ਮੋਸਾ ਤੋਂ ਬਿਨਆ ਜੰਮਿਆ ਅਤੇ ਰਫ਼ਾਯਾਹ ਉਹ ਦਾ ਪੁੱਤਰ, ਅਲਾਸਾਹ ਉਹ ਦਾ ਪੁੱਤਰ, ਆਸੇਲ ਉਹ ਦਾ ਪੁੱਤਰ

44ਅਤੇ ਆਸੇਲ ਦੇ ਛੇ ਪੁੱਤਰ ਸਨ ਜਿਨ੍ਹਾਂ ਦੇ ਨਾਮ ਇਹ ਸਨ, ਅਜ਼ਰੀਕਾਮ, ਬੋਕਰੂ ਤੇ ਇਸਮਾਏਲ ਤੇ ਸ਼ਅਰਯਾਹ ਤੇ ਓਬਦਯਾਹ ਤੇ ਹਾਨਾਨ। ਇਹ ਸਾਰੇ ਆਸੇਲ ਦੇ ਪੁੱਤਰ ਸਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath