1 ਇਤਿਹਾਸ 7
1ਯਿੱਸਾਕਾਰ ਦੇ ਚਾਰ ਪੁੱਤਰ ਸਨ, ਤੋਲਾ ਤੇ ਫੂਆਹ ਤੇ ਯਾਸ਼ੂਬ ਤੇ ਸ਼ਿਮਰੋਨ
2ਅਤੇ ਤੋਲਾ ਦੇ ਪੁੱਤਰ ਉੱਜ਼ੀ ਤੇ ਰਫ਼ਾਯਾਹ ਤੇ ਯਰੀਏਲ ਤੇ ਯਹਮਈ ਤੇ ਯਿਬਸਾਮ ਤੇ ਸ਼ਮੂਏਲ ਜਿਹੜੇ ਆਪਣੇ ਪਿਤਾ ਤੋਲਾ ਦੇ ਘਰਾਣਿਆਂ ਦੇ ਮੁਖੀਏ ਅਤੇ ਆਪਣੀਆਂ ਪੀੜ੍ਹੀਆਂ ਵਿੱਚ ਸੂਰਬੀਰ ਯੋਧੇ ਸਨ। ਦਾਊਦ ਦੇ ਦਿਨਾਂ ਵਿੱਚ ਉਨ੍ਹਾਂ ਦੀ ਗਿਣਤੀ ਬਾਈ ਹਜ਼ਾਰ ਛੇ ਸੌ ਸੀ
3ਅਤੇ ਉੱਜ਼ੀ ਦੇ ਪੁੱਤਰ ਯਿਜ਼ਰਹਯਾਹ ਅਤੇ ਯਿਜ਼ਰਹਯਾਹ ਦੇ ਪੁੱਤਰ, ਮੀਕਾਏਲ ਤੇ ਓਬਦਯਾਹ ਤੇ ਯੋਏਲ, ਯਿੱਸ਼ੀਯਾਹ, ਪੰਜ, ਸਾਰੇ ਮੁਖੀਏ
4ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ ਪੀੜ੍ਹੀਆਂ ਅਨੁਸਾਰ ਅਤੇ ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਯੋਧਿਆਂ ਦੇ ਵੱਡੇ ਜੱਥੇ ਸਨ, ਛੱਤੀ ਹਜ਼ਾਰ ਜੁਆਨ ਕਿਉਂ ਜੋ ਉਨ੍ਹਾਂ ਦੀਆਂ ਬਹੁਤ ਸਾਰੀਆਂ ਪਤਨੀਆਂ ਅਤੇ ਪੁੱਤਰ ਸਨ
5ਅਤੇ ਉਨ੍ਹਾਂ ਦੇ ਭਰਾ ਯਿੱਸਾਕਾਰ ਦੀਆਂ ਸਾਰੀਆਂ ਕੁਲਾਂ ਵਿੱਚ ਡਾਢੇ ਸੂਰਮੇ ਸਨ ਜਿਹੜੇ ਉਨ੍ਹਾਂ ਦੀਆਂ ਕੁਲਪੱਤ੍ਰੀਆਂ ਵਿੱਚ ਗਿਣੇ ਹੋਏ ਸਤਾਸੀ ਹਜ਼ਾਰ ਸਨ।
6ਬਿਨਯਾਮੀਨ ਦੇ ਪੁੱਤਰ, ਬਲਾ ਤੇ ਬਕਰ ਤੇ ਯਦੀਏਲ, ਤਿੰਨ
7ਅਤੇ ਬਲਾ ਦੇ ਪੁੱਤਰ, ਅਸਬੋਨ ਤੇ ਉੱਜ਼ੀ ਤੇ ਉੱਜ਼ੀਏਲ ਤੇ ਯਰੀਮੋਥ ਤੇ ਈਰੀ, ਪੰਜ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ, ਬਹੁਤ ਤਕੜੇ ਸੂਰਮੇ ਅਤੇ ਆਪਣੀਆਂ ਕੁਲਪੱਤ੍ਰੀਆਂ ਦੇ ਵਿੱਚ ਉਹ ਬਾਈ ਹਜ਼ਾਰ ਚੌਂਤੀ ਗਿਣੇ ਗਏ ਸਨ।
8ਬਕਰ ਦੇ ਪੁੱਤਰ ਜ਼ਮੀਰਾਹ ਤੇ ਯੋਆਸ਼ ਤੇ ਅਲੀਅਜ਼ਰ ਤੇ ਅਲਯੋਏਨਈ ਤੇ ਆਮਰੀ ਤੇ ਯਿਰੇਮੋਥ ਤੇ ਅਬਿਯਾਹ ਤੇ ਅਨਾਥੋਥ ਤੇ ਆਲਾਮਥ ਇਹ ਸਾਰੇ ਬਕਰ ਦੇ ਪੁੱਤਰ ਸਨ।
9ਕੁੱਲ-ਪੱਤਰੀ ਵਿੱਚ ਉਨ੍ਹਾਂ ਦੀਆਂ ਪੀੜ੍ਹੀਆਂ ਅਨੁਸਾਰ ਉਨ੍ਹਾਂ ਦੀ ਗਿਣਤੀ ਵੀਹ ਹਜ਼ਾਰ ਦੋ ਸੌ ਸੀ, ਡਾਢੇ ਸੂਰਮੇ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ
10ਅਤੇ ਯਦੀਏਲ ਦੇ ਪੁੱਤਰ, ਬਿਲਹਾਨ ਅਤੇ ਬਿਲਹਾਨ ਦੇ ਪੁੱਤਰ, ਯਊਸ਼ ਤੇ ਬਿਨਯਾਮੀਨ ਤੇ ਏਹੂਦ ਤੇ ਕਨਾਨਾਹ ਤੇ ਜ਼ੇਥਾਨ ਤੇ ਤਰਸ਼ੀਸ਼ ਤੇ ਅਹੀਸ਼ਾਹਰ
11ਇਹ ਸਾਰੇ ਯਦੀਏਲ ਦੇ ਪੁੱਤਰ ਆਪੋ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਅਨੁਸਾਰ ਡਾਢੇ ਸੂਰਮੇ ਸਤਾਰਾਂ ਹਜ਼ਾਰ ਦੋ ਸੌ ਸਨ ਜਿਹੜੇ ਸੈਨਾਂ ਵਿੱਚ ਯੁੱਧ ਕਰਨ ਜੋਗ ਸਨ
12ਅਤੇ ਸ਼ੁੱਪੀਮ ਤੇ ਹੁੱਪੀਮ ਈਰ ਦੇ ਪੁੱਤਰ, ਹੁਸ਼ੀਮ ਅਹੇਰ ਦੇ ਪੁੱਤਰ।
13ਨਫ਼ਤਾਲੀ ਦੇ ਪੁੱਤਰ, ਯਹਸੀਏਲ ਤੇ ਗੂਨੀ ਤੇ ਯੇਸਰ ਤੇ ਸ਼ੱਲੂਮ ਬਿਲਹਾਹ ਦੇ ਪੁੱਤਰ।
14ਮਨੱਸ਼ਹ ਦੇ ਪੁੱਤਰ, ਅਸਰੀਏਲ ਜਿਹ ਨੂੰ ਉਹ ਦੀ ਅਰਾਮੀ ਦਾਸੀ ਨੇ ਜਨਮ ਦਿੱਤਾ, ਉਸ ਨੇ ਗਿਲਆਦ ਦੇ ਪਿਤਾ ਮਾਕੀਰ ਨੂੰ ਜਨਮ ਦਿੱਤਾ।
15ਮਾਕੀਰ ਨੇ ਹੁੱਪੀਮ ਤੇ ਸ਼ੁੱਪੀਮ ਇੱਕ ਔਰਤ ਵਿਆਹ ਲਈ ਜਿਹ ਦੀ ਭੈਣ ਦਾ ਨਾਮ ਮਅਕਾਹ ਸੀ। ਦੂਜੇ ਦਾ ਨਾਮ ਸਲਾਫ਼ਹਾਦ ਸੀ ਅਤੇ ਸਲਾਫਹਾਦ ਦੀਆਂ ਧੀਆਂ ਹੀ ਸਨ।
16ਮਾਕੀਰ ਦੀ ਔਰਤ ਮਅਕਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਹ ਦਾ ਨਾਮ ਪਰਸ਼ ਰੱਖਿਆ ਅਤੇ ਉਹ ਦੇ ਭਰਾ ਦਾ ਨਾਮ ਸ਼ਰਸ਼ ਸੀ ਅਤੇ ਉਹ ਦੇ ਪੁੱਤਰ ਊਲਾਮ ਤੇ ਰਾਕਮ ਸਨ
17ਅਤੇ ਊਲਾਮ ਦੇ ਪੁੱਤਰ, ਬਦਾਨ। ਇਹ ਗਿਲਆਦ ਦੇ ਪੁੱਤਰ ਸਨ ਜਿਹੜਾ ਮਾਕੀਰ ਦੇ ਪੁੱਤਰ ਤੇ ਮਨੱਸ਼ਹ ਦਾ ਪੋਤਾ ਸੀ
18ਅਤੇ ਉਹ ਦੀ ਭੈਣ ਹੰਮੋਲਕੋਥ ਨੇ ਈਸ਼ਹੋਦ ਤੇ ਅਬੀਅਜ਼ਰ ਤੇ ਮਹਲਾਹ ਜਣੇ
19ਅਤੇ ਸ਼ਮੀਦਾ ਦੇ ਪੁੱਤਰ ਇਹ ਸਨ, ਅਹਯਾਨ ਤੇ ਸ਼ਕਮ ਤੇ ਲਿਕਹੀ ਤੇ ਅਨੀਆਮ।
20ਇਫ਼ਰਾਈਮ ਦੇ ਪੁੱਤਰ, ਸ਼ੁਥਲਹ ਤੇ ਉਹ ਦਾ ਪੁੱਤਰ ਬਰਦ ਤੇ ਉਹ ਦਾ ਤਹਥ, ਤੇ ਉਹ ਦਾ ਅਲਆਦਾਹ ਤੇ ਉਹ ਦਾ ਪੁੱਤਰ ਤਹਥ
21ਅਤੇ ਉਹ ਦਾ ਪੁੱਤਰ ਜ਼ਾਬਾਦ ਤੇ ਉਹ ਦਾ ਪੁੱਤਰ ਸ਼ੁਥਲਹ ਤੇ ਅਜ਼ਰ ਤੇ ਅਲਆਦ ਜਿਨ੍ਹਾਂ ਨੂੰ ਗਥ ਦੇ ਮਨੁੱਖਾਂ ਨੇ ਜਿਹੜੇ ਉਸ ਦੇਸ ਵਿੱਚ ਜੰਮੇ ਸਨ ਇਸ ਲਈ ਮਾਰ ਸੁੱਟਿਆ ਕਿ ਉਹ ਉਨ੍ਹਾਂ ਦੇ ਪਸ਼ੂਆਂ ਦੀ ਚੋਰੀ ਕਰਨ ਨੂੰ ਆਏ ਸਨ।
22ਉਨ੍ਹਾਂ ਦਾ ਪਿਤਾ ਇਫ਼ਰਾਈਮ ਬਹੁਤ ਦਿਨਾਂ ਤੱਕ ਸੋਗ ਕਰਦਾ ਰਿਹਾ, ਉਹ ਦਾ ਭਾਈਚਾਰਾ ਉਸ ਨੂੰ ਤਸੱਲੀ ਦੇਣ ਲਈ ਆਏ
23ਉਹ ਆਪਣੀ ਔਰਤ ਕੋਲ ਗਿਆ ਅਤੇ ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਬਰੀਆਹ ਰੱਖਿਆ ਕਿਉਂ ਜੋ ਉਹ ਦੇ ਘਰ ਵਿੱਚ ਬੁਰਿਆਈ ਆਈ ਸੀ
24ਅਤੇ ਉਹ ਦੀ ਧੀ ਸ਼ਅਰਾਹ ਸੀ ਜਿਸ ਨੇ ਹੇਠਲੇ ਤੇ ਉੱਪਰਲੇ ਬੈਤ-ਹੋਰੋਨ ਨੂੰ ਅਤੇ ਉੱਜ਼ੇਨ-ਸ਼ਅਰਾਹ ਨੂੰ ਬਣਾਇਆ
25ਅਤੇ ਉਹ ਦਾ ਪੁੱਤਰ ਰਫਹ ਤੇ ਰਸ਼ਫ਼ ਤੇ ਉਹ ਦਾ ਪੁੱਤਰ ਤਲਹ ਤੇ ਉਹ ਦਾ ਪੁੱਤਰ ਤਹਨ
26ਉਹ ਦਾ ਪੁੱਤਰ ਲਅਦਾਨ, ਉਹ ਦਾ ਪੁੱਤਰ ਅੰਮੀਹੂਦ, ਉਹ ਦਾ ਪੁੱਤਰ ਅਲੀਸ਼ਾਮਾ,
27ਉਹ ਦਾ ਪੁੱਤਰ ਨੂਨ, ਉਹ ਦਾ ਪੁੱਤਰ ਯਹੋਸ਼ੁਆ।
28ਉਨ੍ਹਾਂ ਦੇ ਜਾਇਦਾਦ ਤੇ ਵਸੇਬੇ ਇਹ ਸਨ, ਬੈਤਏਲ ਉਹ ਦੇ ਪਿੰਡਾਂ ਸਣੇ ਅਤੇ ਚੜਦੇ ਪਾਸੇ ਨਅਰਾਨ ਅਤੇ ਲਹਿੰਦੇ ਪਾਸੇ ਗਜ਼ਰ ਉਹ ਦੇ ਪਿੰਡਾਂ ਸਣੇ, ਨਾਲੇ ਸ਼ਕਮ ਉਹ ਦੇ ਪਿੰਡਾਂ ਸਣੇ ਅੱਯਾਹ ਤੱਕ ਉਹ ਦੇ ਪਿੰਡਾਂ ਸਣੇ
29ਅਤੇ ਮਨੱਸ਼ੀਆਂ ਦੀਆਂ ਹੱਦਾਂ ਕੋਲ ਬੈਤ ਸ਼ਾਨ ਦੇ ਪਿੰਡਾਂ ਸਣੇ, ਤਆਨਾਕ ਉਹ ਦੇ ਪਿੰਡਾਂ ਸਣੇ, ਮਗਿੱਦੋ ਉਹ ਦੇ ਪਿੰਡਾਂ ਸਣੇ, ਦੋਰ ਉਹ ਦੇ ਪਿੰਡਾਂ ਸਣੇ। ਇਹਨਾਂ ਵਿੱਚ ਇਸਰਾਏਲ ਦੇ ਪੁੱਤਰ ਯੂਸੁਫ਼ ਦੇ ਪੁੱਤਰ ਵੱਸਦੇ ਸਨ।
30ਆਸ਼ੇਰ ਦੇ ਪੁੱਤਰ, ਯਿਮਨਾਹ ਤੇ ਯਿਸ਼ਵਾਹ ਤੇ ਯਿਸ਼ਵੀ ਤੇ ਬਰੀਆਹ ਤੇ ਉਨ੍ਹਾਂ ਦੀ ਭੈਣ ਸਰਹ
31ਅਤੇ ਬਰੀਆਹ ਦੇ ਪੁੱਤਰ, ਹੇਬਰ ਤੇ ਮਲਕੀਏਲ ਜਿਹੜਾ ਬਿਰਜ਼ਾਵਿਥ ਦਾ ਪਿਤਾ ਹੈ
32ਅਤੇ ਹੇਬਰ ਤੋਂ ਯਫਲੇਟ ਤੇ ਸ਼ੋਮਰ ਤੇ ਹੋਥਾਮ ਤੇ ਉਨ੍ਹਾਂ ਦੀ ਭੈਣ ਸ਼ੂਆ ਨੇ ਜਨਮ ਲਿਆ
33ਅਤੇ ਯਫਲੇਟ ਦੇ ਪੁੱਤਰ, ਪਾਸਕ ਤੇ ਬਿਮਹਾਲ ਤੇ ਅਸ਼ਵਥ। ਇਹ ਯਫਲੇਟ ਦੇ ਪੁੱਤਰ ਸਨ
34ਅਤੇ ਸ਼ਮਰ ਦੇ ਪੁੱਤਰ, ਅਹੀ ਤੇ ਰੋਹਗਾਹ, ਤੇ ਹੁੱਬਾਹ ਤੇ ਅਰਾਮ
35ਅਤੇ ਉਹ ਦਾ ਭਰਾ ਹੇਲਮ ਦੇ ਪੁੱਤਰ, ਸੋਫਾਹ ਤੇ ਯਿਮਨਾ ਤੇ ਸ਼ੇਲਸ਼ ਤੇ ਆਮਲ
36ਸੋਫਾਹ ਦੇ ਪੁੱਤਰ, ਸੂਅਹ ਤੇ ਹਰਨਫਰ ਤੇ ਸ਼ੂਆਲ ਤੇ ਬੇਰੀ ਤੇ ਯਿਮਰਾਹ
37ਬਸਰ ਤੇ ਹੋਦ ਤੇ ਸ਼ੰਮਾ ਤੇ ਸ਼ਿਲਸ਼ਾਹ ਤੇ ਯਿਥਰਾਨ ਤੇ ਬਏਰਾ
38ਅਤੇ ਯਥਰ ਦੇ ਪੁੱਤਰ, ਯਫ਼ੁੰਨਹ ਤੇ ਪਿਸਪਾ ਤੇ ਅਰਾ
39ਅਤੇ ਉੱਲਾ ਦੇ ਪੁੱਤਰ, ਆਰਹ ਤੇ ਹੰਨੀਏਲ ਤੇ ਰਿਸਯਾ
40ਇਹ ਸਾਰੇ ਆਸ਼ੇਰ ਦੇ ਪੁੱਤਰ ਸਨ, ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ, ਉੱਤਮ ਤੇ ਬਹੁਤ ਤਕੜੇ ਸੂਰਮੇ, ਸਰਦਾਰ ਅਤੇ ਜਿੰਨੇ ਕੁਲ ਪੱਤ੍ਰੀ ਅਨੁਸਾਰ ਸੈਨਾਂ ਦੇ ਯੋਧੇ ਗਿਣੇ ਗਏ ਸੋ ਛੱਬੀ ਹਜ਼ਾਰ ਸਨ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath