ਈਸਾਈ
ਪਿੱਛੇ

1 ਇਤਿਹਾਸ 4

1ਯਹੂਦਾਹ ਦੇ ਪੁੱਤਰ: ਪਰਸ, ਹਸਰੋਨ, ਕਰਮੀ, ਹੂਰ ਅਤੇ ਸ਼ੋਬਾਲ।

2ਸ਼ੋਬਾਲ ਦੇ ਪੁੱਤਰ ਰਆਯਾਹ, ਉਹ ਦਾ ਪੁੱਤਰ ਯਹਥ, ਉਹ ਦੇ ਪੁੱਤਰ ਅਹੂਮਈ ਤੇ ਲਹਦ। ਇਹ ਸਾਰਆਥੀਆਂ ਦੇ ਕੁੱਲਾਂ ਦੇ ਪੁਰਖੇ ਸਨ।

3ਏਟਾਮ ਦੇ ਪਿਤਾ ਦੇ ਇਹ ਪੁੱਤਰ ਸਨ: ਯਿਜ਼ਰਏਲ, ਯਿਸ਼ਮਾ, ਯਿਦਬਾਸ਼ ਅਤੇ ਉਨ੍ਹਾਂ ਦੀ ਭੈਣ ਹੱਸਲਲਪੋਨੀ ਸੀ।

4ਫਨੂਏਲ ਗਦੋਰ ਦਾ ਪਿਤਾ ਏਜ਼ਰ, ਹੂਸ਼ਾਹ ਦਾ ਪਿਤਾ। ਇਹ ਬੈਤਲਹਮ ਦੇ ਪਿਤਾ ਅਫਰਾਥਾਹ ਦੇ ਪਹਿਲੌਠੇ ਹੂਰ ਦੇ ਪੁੱਤਰ ਸਨ

5ਅਤੇ ਤਕੋਆਹ ਦੇ ਪਿਤਾ ਅਸ਼ਹੂਰ ਦੀਆਂ ਦੋ ਪਤਨੀਆਂ ਸਨ, ਹਲਾਹ ਅਤੇ ਨਅਰਾਹ।

6ਨਅਰਾਹ ਨੇ ਉਹ ਦੇ ਲਈ ਅਹੁੱਜ਼ਾਮ, ਹੇਫ਼ਰ, ਤੇਮਨੀ ਅਤੇ ਹਾਅਹਸ਼ਤਾਰੀ ਨੂੰ ਜਨਮ ਦਿੱਤਾ। ਇਹ ਨਅਰਾਹ ਦੇ ਪੁੱਤਰ ਸਨ।

7ਹਲਾਹ ਦੇ ਪੁੱਤਰ: ਸਰਥ, ਯਿਸਹਰ ਅਤੇ ਅਥਨਾਨ ਸਨ।

8ਕੋਸ ਤੋਂ ਆਨੂਬ, ਸੋਬੇਬਾਹ ਅਤੇ ਹਾਰੁਮ ਦੇ ਪੁੱਤਰ ਅਹਰਹੇਲ ਦੇ ਪਰਿਵਾਰ ਜੰਮੇ।

9ਯਾਬੇਸ ਆਪਣੇ ਭਰਾਵਾਂ ਨਾਲੋਂ ਪਤਵੰਤ ਸੀ ਅਤੇ ਉਹ ਦੀ ਮਾਤਾ ਨੇ ਇਹ ਆਖ ਕੇ ਉਹ ਦਾ ਨਾਮ ਯਅਬੇਸ ਰੱਖਿਆ ਕਿ ਮੈਂ ਉਹ ਨੂੰ ਦੁੱਖ ਨਾਲ ਜਨਮ ਦਿੱਤਾ ਹੈ।

10ਯਾਬੇਸ ਨੇ ਇਸਰਾਏਲ ਦੇ ਪਰਮੇਸ਼ੁਰ ਅੱਗੇ ਬੇਨਤੀ ਕਰ ਕੇ ਆਖਿਆ, “ਕਾਸ਼ ਕਿ ਤੂੰ ਮੈਨੂੰ ਸੱਚ-ਮੁੱਚ ਬਰਕਤ ਦਿੰਦਾ, ਮੇਰੀਆਂ ਹੱਦਾਂ ਨੂੰ ਵਧਾਉਂਦਾ, ਤੇਰਾ ਹੱਥ ਮੇਰੇ ਨਾਲ ਰਹਿੰਦਾ ਅਤੇ ਤੂੰ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਉਹ ਮੈਨੂੰ ਨੂੰ ਦੁੱਖ ਨਾ ਦੇਵੇ!” ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਸੁਣ ਲਈ ਅਤੇ ਉਸ ਦੇ ਅਨੁਸਾਰ ਕੀਤਾ।

11ਸ਼ੂਹਾਹ ਦੇ ਭਰਾ ਕਲੂਬ ਤੋਂ ਮਹੀਰ ਜੰਮਿਆ ਜੋ ਅਸ਼ਤੋਨ ਦਾ ਪਿਤਾ ਸੀ।

12ਅਸ਼ਤੋਨ ਤੋਂ ਬੈਤਰਾਫਾ, ਪਾਸੇਆਹ ਅਤੇ ਈਰ-ਨਾਹਾਸ਼ ਦੇ ਪਿਤਾ ਤਹਿੰਨਾਹ ਜਨਮੇ। ਇਹ ਰੇਕਾਹ ਦੇ ਮਨੁੱਖ ਸਨ।

13ਕਨਜ਼ ਦੇ ਪੁੱਤਰ ਆਥਨੀਏਲ ਅਤੇ ਸਰਾਯਾਹ, ਆਥਨੀਏਲ ਦਾ ਪੁੱਤਰ ਹਥਥ।

14ਮਓਨੋਥਈ ਤੋਂ ਆਫਰਾਹ ਜੰਮਿਆ ਅਤੇ ਸਰਾਯਾਹ ਤੋਂ ਯੋਆਬ ਜੰਮਿਆ ਜਿਹੜਾ ਗੇ-ਹਰਾਸ਼ੀਮ ਦਾ ਪੁਰਖਾ ਸੀ, ਜਿਸ ਦੇ ਲੋਕ ਕਾਰੀਗਰ ਸਨ।

15ਯਫ਼ੁੰਨਹ ਦੇ ਪੁੱਤਰ ਕਾਲੇਬ ਦੇ ਪੁੱਤਰ: ਈਰੂ, ਏਲਾਹ ਅਤੇ ਨਅਮ ਸਨ ਅਤੇ ਏਲਾਹ ਪੁੱਤਰ ਕਨਜ਼

16ਅਤੇ ਯਹੱਲੇਲ ਦੇ ਪੁੱਤਰ, ਜ਼ੀਫ ਤੇ ਜ਼ੀਫਾਹ, ਤੀਰਯਾ ਤੇ ਅਸਰੇਲ

17ਅਤੇ ਅਜ਼ਰਾਹ ਦੇ ਪੁੱਤਰ ਯਥਰ, ਮਰਦ, ਏਫਰ ਅਤੇ ਯਾਲੋਨ ਅਤੇ ਉਹ ਮਿਰਯਮ ਤੇ ਸ਼ੰਮਈ ਤੇ ਯਿਸ਼ਬਹ ਅਸ਼ਤਮੋਆ ਦਾ ਪਿਤਾ ਜਣੀ

18ਅਤੇ ਉਹ ਦੀ ਯਹੂਦਣ ਔਰਤ ਨੇ ਗਦੋਰ ਦਾ ਪਿਤਾ ਯਰਦ ਤੇ ਸੋਕੋਹ ਦਾ ਪਿਤਾ ਹੇਬਰ ਤੇ ਜ਼ਾਨੋਅਹ ਦਾ ਪਿਤਾ ਯਕੂਥੀਏਲ ਜਣੇ ਅਤੇ ਇਹ ਫ਼ਿਰਊਨ ਦੀ ਧੀ ਬਿਥਯਾਹ ਦੇ ਪੁੱਤਰ ਸਨ ਜਿਹ ਨੂੰ ਮਰਦ ਨੇ ਵਿਆਹ ਲਿਆ

19ਅਤੇ ਹੋਦੀਯਾਹ ਦੀ ਔਰਤ ਨਹਮ ਦੀ ਭੈਣ ਦੇ ਪੁੱਤਰ ਗਰਮੀ ਕਈਲਾਹ ਦਾ ਪਿਤਾ ਅਤੇ ਮਆਕਾਥੀ ਅਸ਼ਤਮੋਆ ਸਨ

20ਅਤੇ ਸ਼ੀਮੋਨ ਦੇ ਪੁੱਤਰ ਅਮਨੋਨ ਤੇ ਰਿੰਨਾਹ ਬਨ-ਹਾਨਾਨ ਤੇ ਤੀਲੋਨ ਅਤੇ ਯਿਸ਼ਈ ਦੇ ਪੁੱਤਰ ਜ਼ੋਹੇਥ ਤੇ ਬਨ-ਜ਼ੋਹੇਥ।

21ਯਹੂਦਾਹ ਦੇ ਪੁੱਤਰ ਸ਼ੇਲਾਹ ਦੇ ਪੁੱਤਰ, ਲੇਕਾਹ ਦਾ ਪਿਤਾ ਏਰ ਤੇ ਮਾਰੇਸ਼ਾਹ ਦਾ ਪਿਤਾ ਲਅਦਾਹ ਅਤੇ ਬੈਤ ਅਸ਼ਬੇਆ ਦੇ ਘਰਾਣੇ ਦੇ ਪਰਿਵਾਰ ਜਿਹੜੇ ਮਹੀਨ ਕਤਾਨ ਬੁਣਨ ਵਾਲਿਆਂ ਦੇ ਘਰਾਣੇ ਦੇ ਸਨ

22ਅਤੇ ਯੋਕੀਮ ਤੇ ਕੋਜ਼ੇਬਾ ਦੇ ਮਨੁੱਖ ਤੇ ਯੋਆਸ਼ ਤੇ ਸਾਰਾਫ ਜੋ ਮੋਆਬ ਤੇ ਹਕੂਮਤ ਕਰਦੇ ਸਨ ਅਤੇ ਯਾਸ਼ੂਬੀ-ਲਹਮ। ਇਹ ਗੱਲਾਂ ਪੁਰਾਣੀਆਂ ਹਨ

23ਇਹ ਘੁਮਿਆਰ ਸਨ ਅਤੇ ਗਦੇਰਾਹ ਤੇ ਨਟਾਈਮ ਦੇ ਵੱਸਣ ਵਾਲੇ ਸਨ। ਉੱਥੇ ਉਹ ਪਾਤਸ਼ਾਹ ਦਾ ਕੰਮ ਕਰਦੇ ਹੋਏ ਉਸ ਦੇ ਨਾਲ ਰਹਿੰਦੇ ਸਨ।

24ਸ਼ਿਮਓਨ ਦੇ ਪੁੱਤਰ, ਨਮੂਏਲ ਤੇ ਯਾਮੀਨ, ਯਾਰੀਬ, ਜ਼ਰਹ ਸ਼ਾਊਲ

25ਉਹ ਦਾ ਪੁੱਤਰ ਸ਼ੱਲੂਮ, ਉਹ ਦਾ ਮਿਬਸਾਮ, ਉਹ ਦਾ ਪੁੱਤਰ ਮਿਸ਼ਮਾ

26ਅਤੇ ਮਿਸ਼ਮਾ ਦੇ ਪੁੱਤਰ ਹੰਮੂਏਲ, ਉਹ ਦਾ ਪੁੱਤਰ ਜ਼ੱਕੂਰ, ਉਹ ਦਾ ਪੁੱਤਰ ਸ਼ਿਮਈ

27ਅਤੇ ਸ਼ਿਮਈ ਦੇ ਸੋਲ਼ਾਂ ਪੁੱਤਰ ਅਤੇ ਛੇ ਧੀਆਂ ਸਨ ਪਰ ਉਸ ਦੇ ਭਰਾਵਾਂ ਦੇ ਬਹੁਤ ਬਾਲ ਬੱਚੇ ਨਹੀਂ ਸਨ ਅਤੇ ਉਹਨਾਂ ਦੇ ਸਾਰੇ ਕੁਲ ਯਹੂਦੀਆਂ ਦੇ ਕੁੱਲ ਵਾਂਗੂੰ ਨਾ ਵਧੇ

28ਅਤੇ ਓਹ ਬਏਰਸ਼ਬਾ ਵਿੱਚ ਤੇ ਮੋਲਾਦਾਹ ਤੇ ਹਸਰਸ਼ੂਆਲ ਵਿੱਚ ਵੱਸਦੇ ਸਨ

29ਅਤੇ ਬਿਲਹਾਹ ਵਿੱਚ ਤੇ ਆਸਮ ਵਿੱਚ ਤੇ ਤੋਲਾਦ ਵਿੱਚ

30ਅਤੇ ਬਥੂਏਲ ਵਿੱਚ ਤੇ ਹਾਰਮਾਹ ਵਿੱਚ ਤੇ ਸਿਕਲਗ ਵਿੱਚ

31ਅਤੇ ਬੈਤ ਮਰਕਾਬੋਥ ਵਿੱਚ ਤੇ ਹਸਰ-ਸੂਸੀਮ ਵਿੱਚ ਤੇ ਬੈਤ-ਬਿਰਈ ਵਿੱਚ ਤੇ ਸ਼ਅਰਇਮ ਵਿੱਚ। ਇਹ ਉਨ੍ਹਾਂ ਦੇ ਸ਼ਹਿਰ ਦਾਊਦ ਦੇ ਰਾਜ ਤੱਕ ਸਨ

32ਉਨ੍ਹਾਂ ਦੇ ਪਿੰਡ, ਏਟਾਮ ਤੇ ਏਨ, ਰਿੰਮੋਨ ਤੇ ਤੋਕਨ ਤੇ ਆਸ਼ਾਨ, ਪੰਜ ਸ਼ਹਿਰ

33ਨਾਲੇ ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੇ ਸਾਰੇ ਪਿੰਡ ਬਆਲ ਤੱਕ। ਇਹ ਉਨ੍ਹਾਂ ਦੇ ਵਸੇਬੇ ਸਨ ਅਤੇ ਉਨ੍ਹਾਂ ਦੀਆਂ ਕੁਲਪੱਤ੍ਰੀਆਂ ਸਨ

34ਅਤੇ ਮਸ਼ੋਬਾਬ ਤੇ ਯਮਲੇਕ ਤੇ ਯੋਸ਼ਾਹ ਅਮਸਯਾਹ ਦਾ ਪੁੱਤਰ

35ਅਤੇ ਯੋਏਲ ਤੇ ਯੇਹੂ ਯੋਸ਼ਿਬਯਾਹ ਦਾ ਪੁੱਤਰ, ਸਰਾਯਾਹ ਦਾ ਪੁੱਤਰ, ਅਸੀਏਲ ਦਾ ਪੁੱਤਰ

36ਅਤੇ ਅਲਯੋਏਨਈ ਤੇ ਯਅਕੋਬਾਹ ਤੇ ਯਸ਼ੋਹਾਯਾਹ ਤੇ ਅਸਾਯਾਹ ਤੇ ਅਦੀਏਲ ਤੇ ਯਿਸੀਮਿਏਲ ਤੇ ਬਨਾਯਾਹ

37ਅਤੇ ਸ਼ਿਫ਼ਈ ਦਾ ਪੁੱਤਰ ਜ਼ੀਜ਼ਾ, ਅੱਲੋਨ ਦਾ ਪੁੱਤਰ ਯਦਾਯਾਹ ਦਾ ਪੁੱਤਰ, ਸ਼ਿਮਰੀ ਦਾ ਪੁੱਤਰ, ਸ਼ਮਅਯਾਹ ਦਾ ਪੁੱਤਰ

38ਇਹ ਜਿਨ੍ਹਾਂ ਦੇ ਨਾਵਾਂ ਦਾ ਵਰਨਣ ਹੋਇਆ ਆਪੋ ਆਪਣੇ ਕੁੱਲਾਂ ਦੇ ਸਰਦਾਰ ਸਨ ਅਤੇ ਉਨ੍ਹਾਂ ਦੇ ਘਰਾਣੇ ਬਹੁਤ ਹੀ ਵਧ ਗਏ।

39ਅਤੇ ਉਹ ਗਦੋਰ ਤੋਂ ਬਾਹਰ ਉਸ ਘਾਟੀ ਦੇ ਪੂਰਬ ਤੱਕ ਆਪਣਿਆਂ ਇੱਜੜਾਂ ਲਈ ਚਾਰਗਾਹ ਲੱਭਣ ਗਏ।

40ਉੱਥੇ ਉਨ੍ਹਾਂ ਨੂੰ ਵਧੀਆ ਤੋਂ ਵਧੀਆ ਅਤੇ ਖੁੱਲ੍ਹੀ ਚਾਰਗਾਹ ਲੱਭੀ, ਅਤੇ ਉਹ ਦੇਸ ਲੰਮਾ ਚੌੜਾ, ਸ਼ਾਂਤੀ ਅਤੇ ਸੁੱਖ ਚੈਨ ਵਾਲਾ ਸੀ, ਕਿਉਂ ਜੋ ਹਾਮ ਦੇ ਲੋਕ ਮੁੱਢੋਂ ਉੱਥੇ ਵੱਸਦੇ ਸਨ।

41ਉਹ ਜਿਨ੍ਹਾਂ ਦੇ ਨਾਮ ਲਿਖੇ ਗਏ ਹਨ, ਉਹਨਾਂ ਨੇ ਯਹੂਦੀਆਂ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਸਮੇਂ ਉਹਨਾਂ ਦੇ ਡੇਰਿਆਂ ਤੇ ਹਮਲਾ ਕੀਤਾ ਅਤੇ ਮਊਨੀਮ ਉੱਤੇ ਜਿਹੜੇ ਉੱਥੇ ਰਹਿੰਦੇ ਸਨ, ਉਹਨਾਂ ਨੂੰ ਅਜਿਹਾ ਮਾਰਿਆ ਕਿ ਉਹ ਪੂਰੀ ਤਰ੍ਹਾਂ ਨਸ਼ਟ ਹੋ ਗਏ ਤੇ ਆਪ ਉੱਥੇ ਰਹਿਣ ਲੱਗੇ ਕਿਉਂ ਜੋ ਉੱਥੇ ਉਨ੍ਹਾਂ ਦੇ ਇੱਜੜਾਂ ਦੇ ਲਈ ਚਾਰਾ ਸੀ

42ਅਤੇ ਉਨ੍ਹਾਂ ਵਿੱਚੋਂ ਅਰਥਾਤ ਸ਼ਿਮਓਨ ਦੇ ਪੁੱਤਰਾਂ ਵਿੱਚੋਂ ਪੰਜ ਸੌ ਪੁਰਸ਼ ਸੇਈਰ ਦੇ ਪਰਬਤ ਉੱਤੇ ਗਏ ਅਤੇ ਉਨ੍ਹਾਂ ਦੇ ਮੁਖੀਏ ਯਿਸ਼ਈ ਦੇ ਪੁੱਤਰ ਪਲਟਯਾਹ ਤੇ ਨਅਰਯਾਹ ਤੇ ਰਫ਼ਾਯਾਹ ਤੇ ਉੱਜ਼ੀਏਲ ਸਨ

43ਅਤੇ ਉਨ੍ਹਾਂ ਨੇ ਰਹਿੰਦਿਆਂ ਅਮਾਲੇਕੀਆਂ ਨੂੰ ਜਿਹੜੇ ਭੱਜ ਨਿੱਕਲੇ ਸਨ ਮਾਰ ਸੁੱਟਿਆ ਅਤੇ ਉਹ ਆਪ ਉੱਥੇ ਅੱਜ ਤੱਕ ਵੱਸਦੇ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath