1 ਇਤਿਹਾਸ 26
1ਦਰਬਾਨਾਂ ਦੇ ਦਲਾਂ ਦੇ ਬਾਰੇ, ਕਾਰਾਹੀਆਂ ਵਿੱਚੋਂ ਮਸ਼ਲਮਯਾਹ ਕੋਰੇ ਦਾ ਪੁੱਤਰ ਜਿਹੜਾ ਆਸਾਫ਼ ਦੇ ਪੁੱਤਰਾਂ ਵਿੱਚੋਂ ਸੀ
2ਅਤੇ ਮਸ਼ਲਮਯਾਹ ਦੇ ਪੁੱਤਰ ਜ਼ਕਰਯਾਹ ਪਹਿਲੌਠਾ, ਯਦੀਏਲ ਦੂਜਾ, ਜ਼ਬਦਯਾਹ ਤੀਜਾ, ਯਥਨੀਏਲ ਚੌਥਾ,
3ਏਲਾਮ ਪੰਜਵਾਂ, ਯਹੋਹਾਨਾਨ ਛੇਵਾਂ, ਅਲਯਹੋਏਨਈ ਸੱਤਵਾਂ
4ਓਬੇਦ-ਅਦੋਮ ਦੇ ਪੁੱਤਰ, ਸ਼ਮਅਯਾਹ ਪਹਿਲੌਠਾ, ਯਹੋਜ਼ਾਬਾਦ ਦੂਜਾ, ਯੋਆਹ ਤੀਜਾ, ਤੇ ਸਾਕਾਰ ਚੌਥਾ ਤੇ ਨਥਨਏਲ ਪੰਜਵਾਂ,
5ਅੰਮੀਏਲ ਛੇਵਾਂ, ਯਿੱਸਾਕਾਰ ਸੱਤਵਾਂ, ਪਉਲਥਈ ਅੱਠਵਾਂ ਕਿਉਂ ਜੋ ਪਰਮੇਸ਼ੁਰ ਨੇ ਉਹ ਨੂੰ ਬਰਕਤ ਦਿੱਤੀ
6ਅਤੇ ਉਹ ਦੇ ਪੁੱਤਰ ਸ਼ਮਅਯਾਹ ਲਈ ਪੁੱਤਰ ਜੰਮੇ ਜਿਹੜੇ ਆਪਣੇ ਪਿਤਾ ਦੇ ਘਰਾਣੇ ਉੱਤੇ ਰਾਜ ਕਰਦੇ ਸਨ, ਕਿਉਂ ਜੋ ਉਹ ਮਹਾਂ ਸੂਰਬੀਰ ਸਨ
7ਸ਼ਮਅਯਾਹ ਦੇ ਪੁੱਤਰ, ਆਥਨੀ ਤੇ ਰਫਾਏਲ ਤੇ ਓਬੇਦ, ਅਲਜ਼ਾਬਾਦ ਜਿਹ ਦੇ ਭਰਾ ਸੂਰਮੇ ਸਨ, ਅਲੀਹੂ ਤੇ ਸਮਕਯਾਹ
8ਇਹ ਸਭ ਓਬੇਦ-ਅਦੋਮ ਦੇ ਪੁੱਤਰਾਂ ਵਿੱਚੋਂ ਸਨ। ਇਹ ਤੇ ਉਨ੍ਹਾਂ ਦੇ ਪੁੱਤਰ ਤੇ ਉਨ੍ਹਾਂ ਦੇ ਭਰਾ ਸੇਵਾ ਲਈ ਬਲਵਾਨ ਤੇ ਸ਼ਕਤੀਮਾਨ ਸਨ। ਓਬੇਦ ਅਦੋਮ ਤੋਂ ਬਾਹਠ ਜਣੇ ਸਨ
9ਅਤੇ ਮਸ਼ਲਮਯਾਹ ਦੇ ਪੁੱਤਰ ਤੇ ਭਰਾ ਅਠਾਰਾਂ ਮਹਾਂ ਬਲਵਾਨ ਸਨ
10ਅਤੇ ਮਰਾਰੀਆਂ ਵਿੱਚੋਂ ਹੋਸਾਹ ਦੇ ਪੁੱਤਰ ਸਨ, ਸ਼ਿਮਰੀ ਮੁਖੀਆ ਉਹ ਤਾਂ ਪਹਿਲੌਠਾ ਨਹੀਂ ਸੀ ਪਰ ਤਾਂ ਵੀ ਉਹ ਦੇ ਪਿਤਾ ਨੇ ਉਹ ਨੂੰ ਮੁਖੀਆ ਠਹਿਰਾਇਆ ਸੀ
11ਹਿਲਕੀਯਾਹ ਦੂਜਾ, ਟਬਲਯਾਹ ਤੀਜਾ, ਜ਼ਕਰਯਾਹ ਚੌਥਾ। ਹੋਸਾਹ ਦੇ ਸਾਰੇ ਪੁੱਤਰ ਤੇ ਭਰਾ ਤੇਰ੍ਹਾਂ ਸਨ।
12ਇਨ੍ਹਾਂ ਵਿੱਚੋਂ ਅਰਥਾਤ ਮੁਖੀਆਂ ਵਿੱਚੋਂ ਕਈਆਂ ਨੂੰ ਦਰਬਾਨਾਂ ਦੀਆਂ ਵਾਰੀਆਂ ਮਿਲੀਆਂ ਜੋ ਉਹ ਆਪਣੇ ਭਰਾਵਾਂ ਦੇ ਬਰਾਬਰ ਚੌਂਕੀ ਦੇਣ ਅਤੇ ਯਹੋਵਾਹ ਦੇ ਭਵਨ ਵਿੱਚ ਸੇਵਾ ਕਰਨ
13ਅਤੇ ਉਨ੍ਹਾਂ ਨੇ ਕੀ ਨਿੱਕੇ ਕੀ ਵੱਡੇ ਆਪੋ ਆਪਣੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਹਰੇਕ ਫਾਟਕ ਲਈ ਪਰਚੀਆਂ ਪਈਆਂ
14ਚੜ੍ਹਦੀ ਵੱਲ ਦੀ ਪਰਚੀ ਸ਼ਲਮਯਾਹ ਦੀ ਨਿੱਕਲੀ ਤਾਂ ਉਨ੍ਹਾਂ ਨੇ ਉਹ ਦੇ ਪੁੱਤਰ ਜ਼ਕਰਯਾਹ ਲਈ ਜਿਹੜਾ ਬੁੱਧਵਾਨ ਸਲਾਹਕਾਰ ਸੀ ਪਰਚੀ ਪਾਈ ਅਤੇ ਉਹ ਦੀ ਪਰਚੀ ਉੱਤਰ ਦਿਸ਼ਾ ਦੀ ਨਿੱਕਲੀ
15ਓਬੇਦ-ਅਦੋਮ ਨੂੰ ਦੱਖਣ ਦਿਸ਼ਾ ਦੀ ਅਤੇ ਉਹ ਦੇ ਪੁੱਤਰਾਂ ਦੇ ਲਈ ਭੰਡਾਰ ਦੀ
16ਸ਼ੱਪੀਮ ਤੇ ਹੋਸਾਹ ਲਈ ਪੱਛਮ ਦਿਸ਼ਾ ਦੀ ਸ਼ੱਲਕਥ ਦੇ ਫਾਟਕ ਦੇ ਨਾਲ ਜਿੱਥੇ ਸੜਕ ਉਤਾਹਾਂ ਨੂੰ ਜਾਂਦੀ ਹੈ। ਇੱਕ ਪਹਿਰਾ ਦੂਜੇ ਪਹਿਰੇ ਦਾ ਬਰਾਬਰ ਸੀ
17ਚੜ੍ਹਦੀ ਵੱਲ ਛੇ ਲੇਵੀ ਸਨ, ਉੱਤਰ ਪਾਸੇ ਹਰ ਰੋਜ਼ ਚਾਰ, ਦੱਖਣ ਵੱਲ ਹਰ ਰੋਜ਼ ਚਾਰ ਅਤੇ ਭੰਡਾਰ ਦੇ ਲਈ ਦੋ-ਦੋ
18ਪਰਬਾਰ ਲਈ ਪੱਛਮ ਵੱਲ ਚਾਰ ਸੜਕ ਕੋਲ ਅਤੇ ਪਰਬਾਰ ਲਈ ਦੋ
19ਕਾਰਾਹੀਆਂ ਤੇ ਮਰਾਰੀਆਂ ਦੇ ਦਰਬਾਨਾਂ ਦੇ ਹਿੱਸੇ ਇਹ ਸਨ।
20ਲੇਵੀਆਂ ਵਿੱਚੋਂ ਅਹੀਯਾਹ ਪਰਮੇਸ਼ੁਰ ਦੇ ਭਵਨ ਦੇ ਖ਼ਜ਼ਾਨੇ ਉੱਤੇ ਅਤੇ ਪਵਿੱਤਰ ਚੀਜ਼ਾਂ ਦੇ ਖ਼ਜ਼ਾਨੇ ਉੱਤੇ ਵੀ ਸਨ
21ਲਅਦਾਨ ਦੇ ਪੁੱਤਰਾਂ ਦੇ ਵਿਖੇ ਲਅਦਾਨ ਗੇਰਸ਼ੋਨੀ ਦੇ ਪੁੱਤਰ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਲਅਦਾਨ ਗੇਰਸ਼ੋਨੀ ਦਾ ਪੁੱਤਰ ਯਹੀਏਲੀ ਸੀ
22ਯਹੀਏਲੀ ਦੇ ਪੁੱਤਰ, ਜ਼ੇਥਾਮ ਤੇ ਯੋਏਲ ਉਹ ਦਾ ਭਰਾ ਜਿਹੜੇ ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਉੱਤੇ ਸਨ
23ਅਮਰਾਮੀਆਂ, ਯਿਸਹਾਰੀਆਂ, ਹਬਰੋਨੀਆਂ, ਉੱਜ਼ੀਏਲੀਆਂ ਵਿੱਚੋਂ
24ਅਤੇ ਸ਼ਬੂਏਲ ਗੇਰਸ਼ੋਮ ਦਾ ਪੁੱਤਰ, ਮੂਸਾ ਦਾ ਪੋਤਾ ਖਜ਼ਾਨੇ ਦਾ ਪ੍ਰਧਾਨ ਸੀ
25ਅਤੇ ਉਹ ਦੇ ਭਰਾ ਅਲੀਅਜ਼ਰ ਤੋਂ ਰਹਾਬਯਾਹ ਉਹ ਦਾ ਪੁੱਤਰ ਜੰਮਿਆ ਤੇ ਯਸਾਯਾਹ ਉਹ ਦਾ ਪੁੱਤਰ ਤੇ ਯੋਰਾਮ ਉਹ ਦਾ ਪੁੱਤਰ ਤੇ ਜ਼ਿਕਰੀ ਉਹ ਦਾ ਪੁੱਤਰ ਤੇ ਸ਼ਲੋਮੋਥ ਉਹ ਦਾ ਪੁੱਤਰ
26ਇਹ ਸ਼ਲੋਮੋਥ ਤੇ ਉਹ ਦੇ ਭਰਾ ਸਾਰੀਆਂ ਪਵਿੱਤਰ ਵਸਤਾਂ ਦੇ ਖਜ਼ਾਨੇ ਦੇ ਉੱਤੇ ਸਨ ਜਿਹੜੀਆਂ ਦਾਊਦ ਪਾਤਸ਼ਾਹ ਤੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਤੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰਾਂ ਤੇ ਸੈਨਾਪਤੀਆਂ ਨੇ ਅਰਪਣ ਕੀਤੀਆਂ ਸਨ
27ਲੜਾਈਆਂ ਦੀ ਲੁੱਟ ਵਿੱਚੋਂ ਉਨ੍ਹਾਂ ਨੇ ਪਰਮੇਸ਼ੁਰ ਦੇ ਭਵਨ ਦੇ ਉਸਾਰਨ ਲਈ ਉਨਾਂ ਨੂੰ ਅਰਪਣ ਕੀਤਾ
28ਨਾਲੇ ਜੋ ਕੁਝ ਸਮੂਏਲ ਅਗੰਮ ਗਿਆਨੀ ਨੇ ਅਤੇ ਕੀਸ਼ ਦੇ ਪੁੱਤਰ ਸ਼ਾਊਲ ਨੇ ਅਤੇ ਨੇਰ ਦੇ ਪੁੱਤਰ ਅਬਨੇਰ ਅਤੇ ਸਰੂਯਾਹ ਦੇ ਪੁੱਤਰ ਯੋਆਬ ਨੇ ਅਰਪਣ ਕੀਤਾ ਸੀ ਅਤੇ ਕਿਸੇ ਦੀ ਪਵਿੱਤਰ ਚੀਜ਼, ਉਹ ਸਭ ਸ਼ਲੋਮੋਥ ਤੇ ਉਹ ਭਰਾਵਾਂ ਦੇ ਹੱਥ ਵਿੱਚ ਸੀ।
29ਯਿਸਹਾਰੀਆਂ ਵਿੱਚੋਂ ਕਨਨਯਾਹ ਤੇ ਉਹ ਦੇ ਪੁੱਤਰ ਇਸਰਾਏਲ ਦੇ ਬਾਹਰਲੇ ਕੰਮ ਲਈ ਸਨ ਅਰਥਾਤ ਉਹ ਅਹੁਦੇ ਵਾਲੇ ਤੇ ਨਿਆਈਂ ਸਨ
30ਹਬਰੋਨੀਆਂ ਵਿੱਚੋਂ ਹਸ਼ਬਯਾਹ ਤੇ ਉਹ ਦੇ ਭਰਾ ਇੱਕ ਹਜ਼ਾਰ ਸੱਤ ਸੌ ਸੂਰਮੇ ਉਨ੍ਹਾਂ ਇਸਰਾਏਲੀਆਂ ਉੱਤੇ ਜਿਹੜੇ ਯਰਦਨ ਦੇ ਪਾਰ ਪੱਛਮ ਦੀ ਵੱਲ ਸਨ ਯਹੋਵਾਹ ਦੇ ਸਾਰੇ ਕੰਮ ਅਤੇ ਪਾਤਸ਼ਾਹ ਦੀ ਸੇਵਾ ਦੇ ਲਈ ਦੇਖਭਾਲ ਕਰਦੇ ਸਨ
31ਹਬਰੋਨੀਆਂ ਵਿੱਚ ਯਰੀਯਾਹ ਹਬਰੋਨੀਆਂ ਦਾ ਮੁਖੀਆ ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਦੀਆਂ ਪੀੜ੍ਹੀਆਂ ਅਨੁਸਾਰ ਸੀ। ਦਾਊਦ ਪਾਤਸ਼ਾਹ ਦੇ ਚਾਲ੍ਹੀਵੇਂ ਸਾਲ ਵਿੱਚ ਉਹ ਲੱਭੇ ਗਏ ਅਤੇ ਗਿਲਆਦ ਦੇ ਯਾਜ਼ੇਰ ਵਿੱਚ ਉਨ੍ਹਾਂ ਵਿੱਚੋਂ ਮਹਾਂ ਸੂਰਮੇ ਲੱਭੇ ਗਏ
32ਅਤੇ ਉਹ ਦੇ ਭਰਾ ਦੋ ਹਜ਼ਾਰ ਸੱਤ ਸੌ ਸੂਰਮੇ ਅਤੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਜਿਨ੍ਹਾਂ ਨੂੰ ਦਾਊਦ ਪਾਤਸ਼ਾਹ ਨੇ ਰਊਬੇਨੀਆਂ ਤੇ ਗਾਦੀਆਂ ਤੇ ਮਨੱਸ਼ੀਆਂ ਦੇ ਅੱਧੇ ਗੋਤ ਉੱਤੇ ਪਰਮੇਸ਼ੁਰ ਦੇ ਸਾਰੇ ਕੰਮਾਂ ਲਈ ਤੇ ਪਾਤਸ਼ਾਹ ਦੇ ਰਾਜ ਕਾਰਜਾਂ ਦੇ ਲਈ ਠਹਿਰਾ ਰੱਖਿਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath