ਈਸਾਈ
ਪਿੱਛੇ

1 ਇਤਿਹਾਸ 24

1ਹਾਰੂਨ ਦੇ ਪੁੱਤਰਾਂ ਦੇ ਦਲ ਇਹ ਹਨ, ਹਾਰੂਨ ਦੇ ਪੁੱਤਰ ਨਾਦਾਬ ਤੇ ਅਬੀਹੂ, ਅਲਆਜ਼ਾਰ ਤੇ ਈਥਾਮਾਰ

2ਪਰ ਨਾਦਾਬ ਤੇ ਅਬੀਹੂ ਆਪਣੇ ਪਿਤਾ ਦੇ ਮਰਨ ਤੋਂ ਪਹਿਲਾ ਬੇ-ਔਲਾਦ ਮਰ ਗਏ ਇਸ ਕਾਰਨ ਅਲਆਜ਼ਾਰ ਤੇ ਈਥਾਮਾਰ ਨੇ ਜਾਜਕਾਈ ਦਾ ਕੰਮ ਕੀਤਾ।

3ਅਤੇ ਦਾਊਦ ਨੇ ਉਨ੍ਹਾਂ ਨੂੰ ਅਰਥਾਤ ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਅਹੀਮਲਕ ਨੂੰ ਉਨ੍ਹਾਂ ਦੇ ਫਰਜ਼ਾਂ ਅਨੁਸਾਰ ਉਨ੍ਹਾਂ ਦੀ ਉਪਾਸਨਾ ਲਈ ਵੰਡ ਦਿੱਤਾ

4ਅਤੇ ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਈਥਾਮਾਰ ਦੇ ਪੁੱਤਰਾਂ ਨਾਲੋਂ ਵੱਧ ਮੁਖੀਏ ਪੁਰਸ਼ ਪਾਏ ਗਏ ਸਨ ਅਤੇ ਉਹ ਇਸ ਤਰ੍ਹਾਂ ਵੰਡੇ ਗਏ, ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਪਿਤਾਵਾਂ ਦੇ ਘਰਾਣਿਆਂ ਦੇ ਸੋਲ਼ਾਂ ਮੁਖੀਏ ਸਨ ਅਤੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਪਿਤਾਵਾਂ ਦੇ ਘਰਾਣਿਆਂ ਦੇ ਅੱਠ ਸਨ

5ਇਸ ਤਰ੍ਹਾਂ ਪਰਚੀਆਂ ਪਾ ਕੇ ਉਹ ਬਰਾਬਰ ਵੰਡੇ ਗਏ ਕਿਉਂ ਜੋ ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਨਾਲੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਪਵਿੱਤਰ ਸਥਾਨ ਦੇ ਸਰਦਾਰ ਅਤੇ ਪਰਮੇਸ਼ੁਰ ਦੇ ਸਰਦਾਰ ਸਨ

6ਅਤੇ ਲੇਵੀਆਂ ਵਿੱਚੋਂ ਨਥਨਏਲ ਦੇ ਪੁੱਤਰ ਸ਼ਮਅਯਾਹ ਲਿਖਾਰੀ ਨੇ ਉਨ੍ਹਾਂ ਨੂੰ ਪਾਤਸ਼ਾਹ ਦੇ ਅਤੇ ਸਰਦਾਰਾਂ ਦੇ ਅਤੇ ਸਾਦੋਕ ਜਾਜਕ ਦੇ ਅਤੇ ਅਬਯਾਥਾਰ ਦੇ ਪੁੱਤਰ ਅਹੀਮਲਕ ਦੇ ਅਤੇ ਲੇਵੀਆਂ ਦੇ ਜਾਜਕਾਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਨਮੁਖ ਲਿਖਿਆ। ਪਿਤਾਵਾਂ ਦਾ ਇੱਕ ਘਰਾਣਾ ਅਲਆਜ਼ਾਰ ਲਈ ਅਤੇ ਇੱਕ ਈਥਾਮਾਰ ਲਈ ਲਿਆ ਗਿਆ।

7ਪਹਿਲੀ ਪਰਚੀ ਯਹੋਯਾਰੀਬ ਦੀ ਨਿੱਕਲੀ, ਦੂਜੀ ਯਦਾਯਾਹ ਦੀ,

8ਤੀਸਰੀ ਹਾਰੀਮ ਦੀ, ਚੌਥੀ ਸਓਰੀਮ ਦੀ,

9ਪੰਜਵੀਂ ਮਲਕੀਯਾਹ ਦੀ, ਛੇਵੀਂ ਮੀਯਾਮੀਨ ਦੀ,

10ਸੱਤਵੀਂ ਹਕੋਸ ਦੀ, ਅੱਠਵੀਂ ਅਬਿਯਾਹ ਦੀ,

11ਨੌਵੀਂ ਯੇਸ਼ੂਆ ਦੀ, ਦਸਵੀਂ ਸ਼ਕਨਯਾਹ ਦੀ

12ਗਿਆਰਵੀਂ ਅਲਯਾਸ਼ੀਬ ਦੀ, ਬਾਰਵੀਂ ਯਾਕੀਮ ਦੀ,

13ਤੇਰ੍ਹਵੀਂ ਹੁੱਪਾਹ ਦੀ, ਚੌਦਵੀਂ ਯਸ਼ਬਆਬ ਦੀ,

14ਪੰਦਰਵੀਂ ਬਿਲਗਾਹ ਦੀ, ਸੋਲ਼ਵੀਂ ਇੰਮੇਰ ਦੀ,

15ਸਤਾਰਵੀਂ ਹੇਜ਼ੀਰ ਦੀ, ਅਠਾਰਵੀਂ ਹੱਪੀਸੇਸ ਦੀ,

16ਉਂਨੀਵੀਂ ਪਥਹਯਾਹ ਦੀ, ਵੀਹਵੀਂ ਯਹਜ਼ਕੇਲ ਦੀ,

17ਇੱਕੀਵੀਂ ਯਾਕੀਨ ਦੀ, ਬਾਈਵੀਂ ਗਾਮੂਲ ਦੀ,

18ਤੇਈਵੀਂ ਦਲਾਯਾਹ ਦੀ, ਚੌਵੀਵੀਂ ਮਅਜ਼ਯਾਹ ਦੀ।

19ਇਹ ਉਨ੍ਹਾਂ ਦੀ ਉਪਾਸਨਾ ਦੀਆਂ ਵਾਰੀਆਂ ਸਨ ਕਿ ਉਹ ਯਹੋਵਾਹ ਦੇ ਭਵਨ ਵਿੱਚ ਉਸ ਦੇ ਹੁਕਮ ਦੇ ਅਨੁਸਾਰ ਆਉਣ ਜਿਹ ਦਾ ਹੁਕਮ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਦੇ ਪਿਤਾ ਹਾਰੂਨ ਦੇ ਰਾਹੀਂ ਦਿੱਤਾ ਸੀ।

20ਲੇਵੀ ਦੇ ਰਹਿੰਦੇ ਪੁੱਤਰ ਇਹ ਸਨ, ਅਮਰਾਮ ਦੇ ਪੁੱਤਰਾਂ ਵਿੱਚੋਂ ਸ਼ੂਬਾਏਲ। ਸ਼ੂਬਾਏਲ ਦੇ ਪੁੱਤਰਾਂ ਵਿੱਚੋਂ, ਜਹਦਯਾਹ

21ਰਹਾਬਯਾਹ, ਰਹਾਬਯਾਹ ਦੇ ਪੁੱਤਰਾਂ ਵਿੱਚੋਂ ਪਹਿਲਾ ਯਿੱਸ਼ੀਯਾਹ ਸੀ

22ਯਿਸਹਾਰੀਆਂ ਵਿੱਚੋਂ ਸ਼ਲੋਮੋਥ ਦੇ ਪੁੱਤਰਾਂ ਵਿੱਚੋਂ, ਯਹਥ

23ਅਤੇ ਹਬਰੋਨ ਦੇ ਪੁੱਤਰਾਂ ਵਿੱਚੋਂ ਯਰੀਯਾਹ, ਅਮਰਯਾਹ ਦੂਜਾ ਯਹਜ਼ੀਏਲ ਤੀਜਾ, ਯਿਕਮਆਮ ਚੌਥਾ

24ਉੱਜ਼ੀਏਲ ਦੇ ਪੁੱਤਰਾਂ ਵਿੱਚੋਂ, ਮੀਕਾਹ। ਮੀਕਾਹ ਦੇ ਪੁੱਤਰਾਂ ਵਿੱਚੋਂ, ਸ਼ਾਮੀਰ

25ਮੀਕਾਹ ਦੇ ਭਰਾ ਯਿੱਸ਼ੀਯਾਹ, ਯਿੱਸ਼ੀਯਾਹ ਦੇ ਪੁੱਤਰਾਂ ਵਿੱਚੋਂ ਜ਼ਕਰਯਾਹ

26ਮਰਾਰੀ ਦੇ ਪੁੱਤਰ, ਮਹਲੀ ਤੇ ਮੂਸ਼ੀ। ਯਅਜ਼ੀਯਾਹ ਦੇ ਪੁੱਤਰ, ਬਨੋ

27ਮਰਾਰੀ ਦੇ ਪੁੱਤਰ, ਯਅਜ਼ੀਯਾਹ ਦੀ ਬਨੋ ਤੇ ਸ਼ੋਹਮ ਤੇ ਜ਼ੱਕੂਰ ਤੇ ਈਬਰੀ

28ਮਹਲੀ ਦੀ ਅਲਆਜ਼ਾਰ ਜਿਹ ਦੇ ਪੁੱਤਰ ਨਹੀਂ ਸਨ

29ਰਿਹਾ ਕੀਸ਼, ਕੀਸ਼ ਦਾ ਪੁੱਤਰ, ਯਰਹਮਏਲ

30ਅਤੇ ਮੂਸ਼ੀ ਦੇ ਪੁੱਤਰ ਮਹਲੀ ਤੇ ਏਦਰ ਤੇ ਯਰੀਮੋਥ। ਇਹ ਲੇਵੀ ਦੇ ਪੁੱਤਰ ਆਪਣੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਸਨ

31ਇਨ੍ਹਾਂ ਨੇ ਵੀ ਹਾਰੂਨ ਦੇ ਪੁੱਤਰਾਂ ਆਪਣੇ ਭਰਾਵਾਂ ਵਾਂਗੂੰ ਦਾਊਦ ਪਾਤਸ਼ਾਹ ਦੇ, ਸਾਦੋਕ ਦੇ, ਅਹੀਮਲਕ ਦੇ ਅਤੇ ਲੇਵੀਆਂ ਤੇ ਜਾਜਕਾਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਨਮੁਖ ਪਰਚੀਆਂ ਪਈਆਂ ਅਰਥਾਤ ਮੁਖੀਏ ਦੇ ਪਿਤਾਵਾਂ ਦੇ ਘਰਾਣੇ ਆਪਣੇ ਛੋਟੇ ਭਰਾਵਾਂ ਦੇ ਬਰਾਬਰ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath